ਨਿਮਰਤਾ

ਨੀਵੇਂ ਹੋਕੇ ਸਾਦੇ ਲਿਬਾਸ ’ਚ
ਗੁਰੂ ਘਰ ਜਾ ਬੰਦਿਆਂ
ਪਹਿਲਾ ਮਰਿਆਦਾ ਨੂੰ ਸਮਝ ਲੈ ਤੂੰ
ਫਿਰ ਆਪਣਾ ਮਨ ਸਮਝ ਬੰਦਿਆ

ਇਹ ਸੈਰ ਸਪਾਟੇ ਵਾਲੀ ਜਗਾ ਨਹੀਂ
ਇਹ ਗੁਰੂ ਰਾਮਦਾਸ ਦਾ ਘਰ ਬੰਦਿਆ
ਕਰ ਇਸ਼ਨਾਨ ਅੰਮ੍ਰਿਤ ਸਰੋਵਰ ਚੋਂ
ਮੁੱਖੋ ਵਾਹਿਗੁਰੂ ਵਾਹਿਗੁਰੂ ਕਰ ਬੰਦਿਆ

ਲੈਕੇ ਦੇਗ ਪਰਸ਼ਾਦ ਦੀ ਤੂੰ
ਜਾ ਚਰਨੀਂ ਸ਼ੀਸ ਨਿਵਾ ਬੰਦਿਆ
ਨੀਂਵੇ ਹੋਕੇ ਸਾਦੇ ਲਿਬਾਸ ’ਚ
ਗੁਰੂ ਘਰ ਜਾ ਬੰਦਿਆ
ਪਹਿਲਾਂ ਮਰਿਆਦਾ ਨੂੰ ਸਮਝ ਲੈ ਤੂੰ
ਫਿਰ ਆਪਣਾ ਮਨ ਸਮਝਾ ਬੰਦਿਆ

ਬੈਠ ਸੰਗਤ ਪੰਗਤ ਵਿੱਚ ਰਲਕੇ ਤੂੰ
ਛਕ ਲੰਗਰ ਪੰਗਤ ਵਿੱਚ ਬਹਿਕੇ ਤੂੰ
ਨਾ ਦੇਸ਼ ਭਗਤ ਬਣ ਵੱਡਾ
ਕਿਉਂ ਲੰਘਦਾ ਗੁਰੂ ਘਰ ਖਹਿ ਕੇ ਤੂੰ
ਏਥੇ ਛੋਟੀ ਗੱਲ ਨੂੰ ਬਹੁਤ ਸ਼ਿੰਗਾਰ ਦੇ ਨੇ
ਨਾ ਫੋਟੂਆਂ ਮੀਡੀਆ ’ਚ ਪਾ ਬੰਦਿਆ
ਨੀਵੇਂ ਹੋਕੇ ਸਾਦੇ ਲਿਬਾਸ ’ਚ
ਗੁਰੂ ਘਰ ਜਾ ਬੰਦਿਆ
ਪਹਿਲਾਂ ਮਰਿਆਦਾ ਨੂੰ ਸਮਝ ਲੈ ਤੂੰ
ਫਿਰ ਆਪਣਾ ਮਨ ਸਮਝਾ ਬੰਦਿਆ


ਇਸ ਆਸਤਾ ਦੇ ਕੇਂਦਰ ’ਚ
ਰਾਜੇ ਮਹਾਰਾਜੇ ਵੀ ਨੀਵੇਂ ਹੋਕੇ ਆਉਦੇਂ  ਨੇ
ਕਈ ਅਕਬਰ ਵਰਗੇ ਆਏ ਨੇ
ਮੂੰਹੋਂ ਮੰਗੀਆਂ ਮੁਰਾਦਾ ਪਾਉਦੇਂ ਨੇ
ਤੈਨੂੰ ਕਿਤੇ ਵੀ ਢੋਈ ਮਿਲਣੀ ਨਹੀਂ
ਨਾ ਏਥੋ ਧੋਖਾ ਖਾ ਬੰਦਿਆ
ਨੀਵੇਂ ਹੋਕੇ ਸਾਦੇ ਲਿਬਾਸ ’ਚ
ਗੁਰੂ ਘਰ ਜਾ ਬੰਦਿਆ
ਪਹਿਲਾਂ ਮਰਿਆਦਾ ਨੂੰ ਸਮਝ ਲੈ ਤੂੰ
ਫਿਰ ਆਪਣਾ ਮਨ ਸਮਝਾ ਬੰਦਿਆ

ਗੁਰਚਰਨ ਸਿੰਘ ਧੰਜੂ