ਬਾਲ ਕਵਿਤਾਵਾਂ

ਮੈਂ ਤਾਂ ਮਾਸਟਰ ਬਣਨਾ

ਪੜ੍ਹ ਕੇ ਮੰਮੀ ਮੈਂ ਤਾਂ ਮਾਸਟਰ ਬਣਨਾ,
ਮਾਸਟਰ ਜਾਂ ਫਿਰ ਮੰਮੀ ਡਾਕਟਰ ਬਣਨਾ।
ਗੱਲ ਦਿਲ ਦੇ ਵਿੱਚ ਲਈ ਮੈਂ' ਧਾਰ ਮੰਮੀ,
ਮਨ ਲਾ ਕੇ ਕਰੀ ਪੜ੍ਹਾਈ ਜਿਨ੍ਹਾਂ ਨੇ,
ਗਏ ਵੱਡੀਆਂ ਮੱਲਾਂ ਉਹ ਮਾਰ ਮੰਮੀ।
ਮਨ ਲਾ ਕੇ ਕਰੀ.............।

ਨਤੀਜਾ

ਕੀਤੀ ਦੱਬ ਕੇ ਪੜ੍ਹਾਈ ਆਈ ਰਾਸ ਦੋਸਤੋ,
ਚੰਗੇ ਨੰਬਰਾਂ ਤੇ ਹੋ ਗਏ ਅਸੀਂ ਪਾਸ ਦੋਸਤੋ।

ਪੜ੍ਹਾਈ ਤੋਂ ਰਹੇ ਜਿਹੜੇ ਕੰਨੀ ਕਤਰਾਉਂਦੇ,
ਵੇਖੇ ਅੱਜ ਅਸੀਂ ਉਹ ਬੜਾ ਪਛਤਾਉਂਦੇ।
ਸੁਣ ਕੇ ਨਤੀਜਾ ਪਰਤੇ ਘਰਾਂ ਨੂੰ ਨਿਰਾਸ਼ ਦੋਸਤੋ,
ਚੰਗੇ ਨੰਬਰਾਂ ’ਤੇ.......................।

ਬਾਲ ਅਵਸਥਾ

ਬਾਲ ਅਵਸਥਾ ਗੱਲਾਂ ਚੰਗੀਆਂ ਲਓ ਸਿੱਖ,
ਨਿਰਭਰ ਤੁਹਾਡੇ ਉੱਪਰ ਹੈ ਦੇਸ਼ ਦਾ ਭਵਿੱਖ।
ਹੋ ਕੇ ਰਹਿਣਾ ਸਦਾ ਹੁਸ਼ਿਆਰ ਬੱਚਿਓ,
ਖ਼ੁਰਾਕ, ਖੇਡਾਂ ਤੇ ਪੜ੍ਹਾਈ ਨੇ ਜ਼ਰੂਰੀ,
ਤੁਸੀਂ ਨਸ਼ਿਆਂ ਦਾ ਹੋਣਾ ਨੀ ਸ਼ਿਕਾਰ ਬੱਚਿਓ।

ਕਰ ਲਓ ਪੜ੍ਹਾਈ

ਥੋੜ੍ਹੇ ਦਿਨ ਖਹਿੜਾ ਹੁਣ ਖੇਡਣ ਦਾ ਛੱਡ ਕੇ,
ਤੁਸੀਂ ਚੁੱਕ ਲਓ ਕਿਤਾਬਾਂ ਪੜ੍ਹਨਾ ਹੈ ਦੱਬ ਕੇ।
ਭੋਰਾ ਕਰਨੀ ਨ੍ਹੀਂ ਪੜ੍ਹਾਈ ’ਚ ਕੁਤਾਹੀ ਬੱਚਿਓ,
ਪੇਪਰਾਂ ਦੇ ਦਿਨ ਹੁਣ ਆ ਗਏ ਨੇ ਨੇੜੇ,
ਕਰ ਲਓ ਪੜ੍ਹਾਈ ਬਸ ਥੋੜ੍ਹੇ ਦਿਨ ਆਹੀ ਬੱਚਿਓ।

ਮੈਂ ਤਾਂ ਸਰਕਾਰੀ ਸਕੂਲ ਵਿੱਚ...

ਮੈਂ ਤਾਂ ਸਰਕਾਰੀ ਸਕੂਲ ਵਿੱਚ, ਕਰਨੀ ਹੈ ਪੜ੍ਹਾਈ ਅੰਮੀਏ।
ਅੱਗੇ ਨਾਲੋਂ ਵਧੀਆ ਮਿਆਰ ਹੁਣ, ਦਿਨੋ-ਦਿਨ ਹੁੰਦੀ ਸਖ਼ਤਾਈ ਅੰਮੀਏ।

ਆਏ ਦਿਨ ਨਿਰੀਖਣ ਲਈ ਟੀਮਾਂ ਵੀ ਆਉਂਦੀਆਂ ਨੇ,
ਮਾੜੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿਨ੍ਹ ਲਗਾਉਂਦੀਆਂ ਨੇ।
ਸੱਚਮੁੱਚ ਇਹ ਤਾਂ ਸਚਾਈ ਅਂਮੀਏ,
ਮੈਂ ਤਾਂ ਸਰਕਾਰੀ ਸਕੂਲ ਵਿੱਚ..........।

ਰੁੱਖ

ਕਦੇ ਕੱਟੀਏ ਨਾ ਭੁੱਲ ਕੇ ਵੀ ਰੁੱਖ ਬੱਚਿਓ,
ਇਨ੍ਹਾਂ ਦੇ ਅਨੇਕਾਂ ਸਾਨੂੰ ਸੁੱਖ ਬੱਚਿਓ।
ਬਖ਼ਸ਼ਦੇ ਨੇ ਸਾਨੂੰ ਸਦਾ ਠੰਢੀਆਂ ਛਾਵਾਂ ਨੇ,
ਝੱਲਦੇ ਝੱਖੜ ਤੇਜ਼ ਹਨੇਰੀਆਂ ਹਵਾਵਾਂ ਨੇ।
ਇਹ ਆਪ ਨੇ ਹੰਢਾਉਂਦੇ ਸਰਦੀ ਧੁੱਪ ਬੱਚਿਓ,
ਕਦੇ ਕੱਟੀਏ ਨਾ...............।

ਮਾਪਿਆਂ ਥੋਨੂੰ...

ਮਾਪਿਆਂ ਥੋਨੂੰ ਜੱਗ ਵਿਖਾਇਆ,
ਪਾਲ ਪੋਸ ਕੇ ਪੜ੍ਹਨੇ ਪਾਇਆ।
ਪੜ੍ਹ ਕੇ ਹੀ ਮਿਲਦਾ ਗਿਆਨ ਬੱਚਿਓ।
ਤੀਰਥਾਂ ਤੋਂ ਵੱਧ ਆਖਦੇ ਸਿਆਣੇ,
ਮਾਪਿਆਂ ਦੀ ਸੇਵਾ ਹੈ ਮਹਾਨ ਬੱਚਿਓ।
ਤੀਰਥਾਂ ਤੋਂ ਵੱਧ.............।

ਛੁੱਟੀਆਂ

ਐਂਤਕੀ ਮੈਂ ਛੁੱਟੀਆਂ, ਮਾਸੀ ਕੋਲ ਨੇ ਗੁਜ਼ਾਰੀਆਂ,
ਬੜਾ ਮਜ਼ਾ ਆਇਆ,ਮੈਂ ਖ਼ੂਬ ਮੌਜਾਂ ਮਾਰੀਆਂ।
ਐਂਤਕੀ ਮੈਂ ਛੁੱਟੀਆਂ.....

ਹਾਣੀਆਂ ਤੇ ਟੀ.ਵੀ. ਦਾ ਖ਼ਿਆਲ ਮੈਂ ਭੁਲਾ ਕੇ,
ਕਰਿਆ ਹਿਸਾਬ ਤੇ ਅੰਗਰੇਜ਼ੀ ਦਾ ਕੰਮ ਰੀਝ ਲਾ ਕੇ।
ਫਿਰ ਪੰਜਾਬੀ ਦੇ ਲੇਖ, ਅਰਜ਼ੀਆਂ ਵੀ ਕੀਤੇ,
ਨਾਲੇ ਲਿਖੀਆਂ ਕਵਿਤਾ, ਕਹਾਣੀਆਂ ਤੇ ਸਾਰੀਆਂ।
ਐਂਤਕੀ ਮੈਂ ਛੁੱਟੀਆਂ.....

ਫੌਜੀ

ਹਰ ਸਾਲ ਫੌਜੀ ਨੇ ਸਕੂਲ ਸਾਡੇ ਆਉਂਦੇ,
ਇਕ ਹਫ਼ਤੇ ਲਈ ਮੰਮੀ ਡੇਰੇ ਉੱਥੇ ਲਾਉਂਦੇ।
ਉਨ੍ਹਾਂ ਕੋਲ ਹੁੰਦਾ ਹੈ ਸਮਾਨ ਬੇਸ਼ੁਮਾਰ ਅੰਮੀਏ,
ਮੈਨੂੰ ਬੀ. ਏ. ਤੂੰ ਪੜ੍ਹਾ ਦੇ,
ਮੈਂ ਵੀ ਸਰਹੱਦਾਂ ਉੱਤੇ ਬਣਨਾ ਪਹਿਰੇਦਾਰ ਅੰਮੀਏ।
ਮੈਨੂੰ ਬੀ. ਏ. ਤੂੰ ਪੜ੍ਹਾ ਦੇ.........

ਦਿੱਤੀ ਐ ਪੜ੍ਹਾਈ

ਦਿੱਤੀ ਐ ਪੜ੍ਹਾਈ ’ਚ ਤਵੱਜੋ ਅਸੀਂ ਦੱਬ ਕੇ,
ਵੇਖਿਆ ਨਾ ਕਦੇ ਵੀ ਸਕੂਲੋਂ ਅਸੀਂ ਭੱਜ ਕੇ।
ਆਖਦੇ ਸਿਆਣੇ ਜੀਵੇ ਸਦਾ ਆਸ ਸਾਥੀਓ,
ਚੰਗੇ ਨੰਬਰਾਂ ਤੇ ਹੋਣਾ ਅਸੀਂ ਪਾਸ ਸਾਥੀਓ।
ਚੰਗੇ ਨੰਬਰਾਂ ਤੇ ਹੋਣਾ........।

ਹਰ ਇੱਕ ਸਰਾਂ ਵਾਲੀ ਮੰਨੀ ਅਸੀਂ ਗੱਲ ਬਈ,
ਨਵੀਂ ਕਲਾਸ ਤਾਹੀਓਂ ਲੈਣੀ ਹੁਣ ਮੱਲ ਬਈ।
ਹਿੰਮਤ ਦਾ ਹਮਾਇਤੀ ਸਦਾ ਹੁੰਦਾ ਰੱਬ,