ਦਿੱਤੀ ਐ ਪੜ੍ਹਾਈ

ਦਿੱਤੀ ਐ ਪੜ੍ਹਾਈ ’ਚ ਤਵੱਜੋ ਅਸੀਂ ਦੱਬ ਕੇ,
ਵੇਖਿਆ ਨਾ ਕਦੇ ਵੀ ਸਕੂਲੋਂ ਅਸੀਂ ਭੱਜ ਕੇ।
ਆਖਦੇ ਸਿਆਣੇ ਜੀਵੇ ਸਦਾ ਆਸ ਸਾਥੀਓ,
ਚੰਗੇ ਨੰਬਰਾਂ ਤੇ ਹੋਣਾ ਅਸੀਂ ਪਾਸ ਸਾਥੀਓ।
ਚੰਗੇ ਨੰਬਰਾਂ ਤੇ ਹੋਣਾ........।

ਹਰ ਇੱਕ ਸਰਾਂ ਵਾਲੀ ਮੰਨੀ ਅਸੀਂ ਗੱਲ ਬਈ,
ਨਵੀਂ ਕਲਾਸ ਤਾਹੀਓਂ ਲੈਣੀ ਹੁਣ ਮੱਲ ਬਈ।
ਹਿੰਮਤ ਦਾ ਹਮਾਇਤੀ ਸਦਾ ਹੁੰਦਾ ਰੱਬ,

ਉਹ ਕਦੇ ਵੀ ਨਾ ਹੁੰਦੇ ਲੇ ਨਿਰਾਸ਼ ਸਾਥੀਓ।
ਚੰਗੇ ਨੰਬਰਾਂ ਤੇ ਹੋਣਾ........।

ਖੇਡ-ਖੇਡ ਵਿੱਚ ਜਿਨ੍ਹਾਂ ਸਮਾਂ ਕੀਮਤੀ ਗਵਾ ਲਿਆ,
ਜ਼ਿੰਦਗੀ ਨੂੰ ਸਮਝੋ ਉਨ੍ਹਾਂ ਬਿਰਬਾ ਬਣਾ ਲਿਆ।
ਸਮੇਂ ਦੀ ਨਜ਼ਾਕਤ ਪਹਿਚਾਣ ਲੈਂਦੇ ਜਿਹੜੇ,
ਉਹ ਕਦੇ ਵੀ ਹੁੰਦੇ ਨਾ ਉਦਾਸ ਸਾਥੀਓ।
ਚੰਗੇ ਨੰਬਰਾਂ ਤੇ ਹੋਣਾ ਅਸੀਂ ਪਾਸ ਸਾਥੀਓ।