ਖੇਡਾਂ ਦੀ ਦੁਨੀਆਂ

ਦੀਪਕ ਪੂਨੀਆ ਦੀ ਹਾਰ ਮਗਰੋਂ, ਕੋਚ ਨੇ ਰੈਫਰੀ ਦੀ ਕੀਤੀ ਕੁੱਟਮਾਰ, WFI ਨੇ ਕੀਤਾ ਬਰਖਾਸਤ
ਭਾਰਤ ਦੇ ਰੈਸਲਰ ਦੀਪਕ ਪੁਨੀਆ ਦੇ ਵਿਦੇਸ਼ੀ ਕੋਚ ਮੋਰਾਡ ਗੇਡ੍ਰੋਵ (Morad Gaidrov) ਨੂੰ ਟੋਕੀਓ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੋਰਾਡ ਪਰ ਵੀਰਵਾਰ ਨੂੰ ਦੀਪਕ ਪੁਨੀਆ ਦੇ ਮੈਚ ਦੇ ਬਾਅਦ ਰੈਫਰੀ ਉੱਤੇ ਹਮਲਾ ਕਰਨ ਦਾ ਦੋਸ਼ ਹੈ। ਦੱਸ ਦਈਏ ਕਿ ਦੀਪਕ ਪੁਨੀਆ ਮੈਚ ਵਿਚ ਸਾਨ ਮਾਰਿਨੋ ਦੇ ਮਾਈਲੇਸ ਨਜ਼ਮ ਅਮੀਨ ਦੇ ਹੱਥੋਂ 2-4 ਨਾਲ ਹਾਰ ਗਏ ਸਨ। ਇਸ ਸਮੇਂ ਦੀਪਕ 2-1 ਨਾਲ ਅੱਗੇ ਚੱਲ ਰਹੇ ਸਨ ਪਰ ਆਖਰੀ 10 ਸਕਿੰਟ ਵਿਚ ਮਾਈਲੇਸ ਨਜ਼ਮ ਅਮੀਨ ਭਾਰਤੀ ਪਹਿਲਵਾਨ ਉੱਤੇ ਭਾਰੀ ਪੈ ਗਏ। ਦੀਪਕ ਨੇ ਮੁਕਾਬਲੇ....
ਮੈਡਲ ਜਿੱਤਣ ਮਗਰੋਂ ਹਾਕੀ ਟੀਮ ਲਈ ਇਨਾਮਾਂ ਦੀ ਝੜੀ
ਟੋਕੀਓ ਓਲੰਪਿਕਸ ਵਿੱਚ , ਭਾਰਤ ਦੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਦੇ ਤਮਗ਼ੇ ਦੇ ਸੋਕੇ ਨੂੰ ਖਤਮ ਕਰਦੇ ਹੋਏ ਇਸ ਈਵੈਂਟ ਦਾ ਕਾਂਸੀ ਦਾ ਤਮਗ਼ਾ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਕਾਂਸੀ ਦੇ ਤਮਗ਼ੇ ਦੇ ਮੁਕਾਬਲੇ ਵਿੱਚ ਭਾਰਤ ਨੇ ਜਰਮਨੀ ਨੂੰ 5-4 ਦੇ ਫਰਕ ਨਾਲ ਹਰਾਇਆ। ਇਸ ਇਤਿਹਾਸਕ ਜਿੱਤ ਦੇ ਨਾਲ , ਸੂਬਾ ਸਰਕਾਰਾਂ ਨੇ ਟੀਮ ਇੰਡੀਆ ਵਿੱਚ ਸ਼ਾਮਲ ਆਪੋ-ਆਪਣੇ ਰਾਜਾਂ ਦੇ ਖਿਡਾਰੀਆਂ ਲਈ ਨਕਦ ਇਨਾਮ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਉਲੰਪਿਕਸ ਵਿੱਚ ਮੈਡਲ....
ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਮੈਡਲ
ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਦੇ ਫ਼ਰਕ ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਭਾਰਤ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਹਾਕੀ ਮੈਡਲ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1980 ਮਾਸਕੋ ਓਲੰਪਿਕ ਵਿੱਚ ਵਾਸੁਦੇਵਨ ਭਾਸਕਰਨ ਦੀ ਕਪਤਾਨੀ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਭਾਰਤ ਲਈ ਸਿਮਰਨਜੀਤ ਸਿੰਘ ਨੇ ਦੋ ਗੋਲ ਕੀਤੇ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਤੇ ਹਾਰਦਿਕ ਸਿੰਘ ਨੇ ਇੱਕ-ਇੱਕ ਗੋਲ ਕੀਤਾ ਤੇ ਇਸ ਮੈਚ ਵਿੱਚ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਮੌਜੂਦਾ ਵਿਸ਼ਵ....
ਭਾਰਤੀ ਮਹਿਲਾ ਟੀਮ ਪਹੁੰਚੀ ਸੈਮੀਫਾਈਨਲ ਵਿੱਚ ਰੱਚਿਆ ਇਤਿਹਾਸ
ਭਾਰਤੀ ਮਹਿਲਾ ਟੀਮ ਵੀ ਪੁਰਸ਼ਾਂ ਵਾਂਗ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਮਹਿਲਾ ਹਾਕੀ ਟੀਮ ਬੜਾ ਉਲਟਫੇਰ ਕਰਦਿਆਂ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ। ਹੁਣ ਸੈਮੀਫਾਈਨਲ ਵਿੱਚ ਅਰਜਨਟੀਨਾ ਨਾਲ ਭਿੜੇਗੀ।
ਡਿਸਕਸ ਥਰੋਅ ‘ਚ ਪੰਜਾਬ ਦੀ ਧੀ ਕਮਲਪ੍ਰੀਤ ਨੇ ਰਚਿਆ ਇਤਿਹਾਸ, ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ ‘ਚ ਬਣਾਈ ਥਾਂ
ਟੋਕਿਓ ਓਲੰਪਿਕ ਵਿੱਚ ਹੁਣ ਦੂਜਾ ਹਫ਼ਤਾ ਸ਼ੁਰੂ ਹੋ ਚੁੱਕਿਆ ਹੈ। ਓਲੰਪਿਕ ਖੇਡਾਂ ਦੇ 9ਵੇਂ ਦਿਨ ਡਿਸਕਸ ਥਰੋਅ ਵਿੱਚ ਦੇਸ਼ ਦੀਆਂ ਉਮੀਦਾਂ ਜਗੀਆਂ ਹਨ। ਡਿਸਕਸ ਥਰੋਅ ਵਿੱਚ ਕਮਲਪ੍ਰੀਤ ਕੌਰ ਨੇ ਇਤਿਹਾਸ ਰਚ ਦਿੱਤਾ ਹੈ। ਕਮਲਪ੍ਰੀਤ ਨੇ 64 ਮੀਟਰ ਦੇ ਸਕੋਰ ਨਾਲ ਫਾਈਨਲ ਵਿੱਚ ਐਂਟਰੀ ਮਾਰ ਲਈ ਹੈ। ਉਹ ਗਰੁੱਪ ਬੀ ਵਿੱਚ ਦੂਜੇ ਸਥਾਨ ‘ਤੇ ਰਹੀ। ਦਰਅਸਲ, ਕਮਲਪ੍ਰੀਤ ਆਪਣੀ ਤੀਜੀ ਕੋਸ਼ਿਸ਼ ਤੋਂ ਬਾਅਦ ਫਾਈਨਲ ਵਿੱਚ ਜਗ੍ਹਾ ਬਣਾ ਪਈ। ਕਮਲਪ੍ਰੀਤ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 60.25 ਮੀਟਰ ਦਾ ਸਕੋਰ ਹਾਸਿਲ....
ਮੁੱਕੇਬਾਜ਼ ਸਤੀਸ਼ ਕੁਮਾਰ ਨੇ ਜਮੈਕਾ ਦੇ ਰਿਕਾਰਡੋ ਬਰਾਊਨ ਨੂੰ 4-1 ਨਾਲ ਹਰਾਇਆ
ਮੁੱਕੇਬਾਜ਼ ਸਤੀਸ਼ ਕੁਮਾਰ ਨੇ ਪੁਰਸ਼ਾਂ ਦੇ ਸੁਪਰ ਹੈਵੀ (+ 91 ਕਿੱਲੋਗਰਾਮ) ਵਿਚ ਜਮੈਕਾ ਦੇ ਰਿਕਾਰਡੋ ਬਰਾਊਨ ਨੂੰ 4-1 ਨਾਲ ਹਰਾ ਕੇ ਕੁਆਰਟਰ ਫਾਈਨਲ ਲਈ ਕੁਆਲੀਫ਼ਾਈ ਕੀਤਾ।
ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਨੂੰ ਹਰਾਇਆ
ਟੋਕੀਓ ਉਲੰਪਿਕ ਵਿਚ ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾ ਦਿੱਤਾ ਹੈ।
ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸੰਧੂ ਨੇ ਜਿੱਤ ਨਾਲ ਪ੍ਰੀ ਕੁਆਟਰ ਫਾਈਨਲ 'ਚ ਬਣਾਈ ਜਗ੍ਹਾ
ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸੰਧੂ ਨੇ ਟੋਕੀਓ ਓਲੰਪਿਕ ਚ ਆਪਣੇ ਦੂਜੇ ਗਰੁੱਪ ਮੈਚ ਚ ਹਾਂਗਕਾਂਗ ਦੀ ਨਗਯਾਨ ਯੀ ਚਿਯੁੰਗ ਨੂੰ 21-9 / 21-16 ਨਾਲ ਹਰਾ ਕੇ ਪ੍ਰੀ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਸਪੇਨ ਨੂੰ 3-0 ਨਾਲ ਹਰਾਇਆ
ਟੋਕੀਓ ਓਲੰਪਿਕ ਵਿੱਚ ਭਾਰਤ ਦੀ ਮੈਡਲਾਂ ਦੀ ਉਮੀਦ ਹੁਣ ਮਿਕਸਡ ਟੀਮ ਮੁਕਾਬਲੇ 'ਤੇ ਟਿਕੀ ਹੈ। ਇਸ ਦੌਰਾਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾ ਕੇ ਟੋਕੀਓ ਓਲੰਪਿਕ ਵਿੱਚ ਇੱਕਪਾਸੜ ਜਿੱਤ ਦਰਜ ਕੀਤੀ। ਆਸਟਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ, ਭਾਰਤੀ ਟੀਮ ਨੇ ਫਿਰ ਜਿੱਤ ਦੀ ਦਿਸ਼ਾ ਵੱਲ ਕਦਮ ਵਧਾ ਲਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੂੰ ਐਤਵਾਰ ਨੂੰ ਟੋਕੀਓ ਓਲੰਪਿਕ ਦੇ ਦੂਜੇ ਪੂਲ ਮੈਚ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ....
ਹਰਮਿੰਦਰਪਾਲ ਸਿੰਘ ਘੁੰਮਣ ਨੂੰ ਮਿਲੀ ਕੌਮੀ ਕੋਚਿੰਗ ਕੈਂਪ ਦੀ ਜ਼ਿੰਮੇਵਾਰੀ
ਰਾਸ਼ਟਰੀ ਖੇਡ ਸੰਸਥਾ (ਐਨ. ਆਈ. ਐਸ) ਪਟਿਆਲਾ ਵਿਖੇ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਜੂਨੀਅਰ ਤੇ ਯੂਥ ਅਥਲੈਟਿਕਸ ਖਿਡਾਰੀਆਂ ਦੇ 23 ਜੁਲਾਈ ਤੋਂ 15 ਅਗਸਤ ਤੱਕ ਲਗਾਏ ਜਾ ਰਹੇ ਕੋਚਿੰਗ ਕੈਂਪ ਲਈ ਮਲੇਰਕੋਟਲਾ ਦੇ ਪ੍ਰਸਿੱਧ ਅਥਲੈਟਿਕਸ ਕੋਚ ਹਰਮਿੰਦਰਪਾਲ ਸਿੰਘ ਹਨੀ ਘੁੰਮਣ ਨੂੰ ਕੋਚਿੰਗ ਦੇਣ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ | ਭਾਰਤੀ ਐਥਲੈਟਿਕਸ ਫੈਡਰੇਸ਼ਨ ਮੁਤਾਬਿਕ ਇਸ ਕੋਚਿੰਗ ਕੈਂਪ 'ਚ ਹਰਮਿੰਦਰਪਾਲ ਸਿੰਘ ਘੁੰਮਣ ਦੇ ਨਾਲ ਜਲੰਧਰ ਸਪੋਰਟਸ ਸਕੂਲ ਤੋਂ ਪੀ.ਆਈ.ਐਸ. ਦੇ ਕੌਮਾਂਤਰੀ ਕੋਚ....
ਕੋਰੋਨਾ ਕਾਰਨ ਹਾਕੀ ਦਾ ਫਾਈਨਲ ਹੋ ਸਕਦਾ ਹੈ ਰੱਦ
ਜੇ ਟੋਕੀਓ ਓਲੰਪਿਕ ਵਿੱਚ ਹਾਕੀ ਦਾ ਫਾਈਨਲ ਮੈਚ ਕੋਰੋਨਾ ਦੇ ਕਾਰਨ ਰੱਦ ਕਰ ਦਿੱਤਾ ਗਿਆ ਤਾਂ ਦੋਵੇਂ ਟੀਮਾਂ ਨੂੰ ਸੋਨੇ ਦੇ ਤਗਮੇ ਦਿੱਤੇ ਜਾਣਗੇ। ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (FIH) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐਫਆਈਐਚ ਦੇ ਮੁੱਖ ਕਾਰਜਕਾਰੀ ਅਧਿਕਾਰੀ ਥੈਰੀ ਵੇਲ ਨੇ ਕਿਹਾ ਕਿ ਕੋਰੋਨਾ ਕਾਰਨ ਟੀਮਾਂ ਨੂੰ ਵੀ ਇਸ ਮੁਕਾਬਲੇ ਚੋਂ ਪਿੱਛੇ ਹੱਟਣ ਦਾ ਅਧਿਕਾਰ ਮਿਲੇਗਾ। ਐਫਆਈਐਚ ਨੇ ਬਣਾਏ ਵਿਸ਼ੇਸ਼ ਨਿਯਮ ਐਫਆਈਐਚ ਵਲੋਂ ਬਣਾਏ ਗਏ ਸਪੈਸ਼ਲ ਗੇਮ ਨਿਯਮਾਂ (ਐਸਐਸਆਰ) ਮੁਤਾਬਕ ਜੇਕਰ ਇੱਕ ਟੀਮ....
ਟੋਕੀਓ ਉਲੰਪਿਕ-2021 ਲਈ ਭਾਰਤੀ ਹਾਕੀ ਟੀਮ ‘ਚ ਪੰਜਾਬ ਨੇ ਮੈਕਸੀਕੋ ਉਲੰਪਿਕਸ-1968 ਮਗਰੋਂ ਦੋਬਾਰਾ ਫਿਰ ਸਿਰਜਿਆ ਇਤਿਹਾਸ !
ਟੋਕੀਓ ਉਲੰਪਿਕਸ-2021 ਲਈ ਭਾਰਤੀ ਹਾਕੀ ਟੀਮ ਦੇ ਕੁੱਲ 18 ਖਿਡਾਰੀਆਂ ਵਿੱਚੋਂ ਪੰਜਾਬ ਦੇ 8 ਖਿਡਾਰੀਆਂ ਦਾ ਚੁਣੇ ਜਾਣਾ ਅਤੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਦਾ ਵੀ ਪੰਜਾਬੀ ਖਿਡਾਰੀ ਦੇ ਹਿੱਸੇ ਆਉਣਾ, ਪੰਜਾਬ ਵਿੱਚ ਹਾਕੀ ਦੇ ਮੁੜ ਸੁਰਜੀਤ ਹੋਣ ਦਾ ਸ਼ੁਭ ਸ਼ਗਨ ਕਹਿਣਾ ਕੋਈ ਅੱਤਕਥਨੀ ਨਹੀਂ ਹੋਵੇਗਾ । ਭਾਰਤੀ ਹਾਕੀ ਟੀਮ ਵਿੱਚ ਇਹ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ । ਇਸ ਸਾਲ ਟੋਕੀਓ ਉਲੰਪਿਕਸ-2021 ਵਿੱਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਦੇ ਕੁੱਲ 16 ਵਿੱਚੋਂ 8 ਖਿਡਾਰੀ ਪੰਜਾਬ....
ਸੁਮਿਤ ਮਲਿਕ ਦੇ ਓਲੰਪਿਕ ਵਿਚ ਹਿੱਸਾ ਲੈਣ ਦੀ ਉਮੀਦ ਖ਼ਤਮ, ਲੱਗਿਆ ਦੋ ਸਾਲ ਦਾ ਬੈਨ
ਭਾਰਤੀ ਪਹਿਲਵਾਨ ਸੁਮਿਤ ਮਲਿਕ ਦੀ ਓਲੰਪਿਕ ਵਿਚ ਹਿੱਸਾ ਲੈਣ ਦੀ ਉਮੀਦ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ ਜਦੋਂ ਡਬਲਯੂਡਬਲਯੂ ਨੇ ਉਸ ਦੇ ਬੀ ਸੈਂਪਲ ਵਿਚ ਪਾਬੰਦੀਸ਼ੁਦਾ ਪਦਾਰਥ ਦੇ ਨਿਸ਼ਾਨ ਪਾਏ ਜਾਣ ਤੋਂ ਬਾਅਦ ਦੋ ਸਾਲਾਂ ਲਈ ਪਾਬੰਦੀ ਲਗਾਈ। ਮਲਿਕ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਜਾਂ ਤਾਂ ਉਹ ਇਸ ਫੈਸਲੇ ਵਿਰੁੱਧ ਅਪੀਲ ਕਰੇ ਜਾਂ ਇਸ ਨੂੰ ਸਵੀਕਾਰ ਕਰੇ। ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ, ‘ਸੁਮਿਤ ਮਲਿਕ ਦਾ ਬੀ ਸੈਂਪਲ ਵੀ ਸਕਾਰਾਤਮਕ ਆਇਆ ਹੈ।ਡਬਲਯੂਡਬਲਯੂਏ ਨੇ ਉਸ....
ਮੋਗਾ ਜਿਲ੍ਹੇ ਦਾ ਪਹਿਲਾ ਅੰਮ੍ਰਿਤਧਾਰੀ ਕੈਨੇਡੀਅਨ ਹਾਕੀ ਓਲੰਪੀਅਨ ਜਗਦੀਸ਼ ਸਿੰਘ ਗਿੱਲ
ਜਗਦੀਸ਼ ਸਿੰਘ ਦਾ ਜਨਮ ਪਿਤਾ ਸਰਦਾਰ ਜਗਤਾਰ ਸਿੰਘ ਗਿੱਲ ਅਤੇ ਮਾਤਾ ਅਮਰਜੀਤ ਕੌਰ ਗਿੱਲ ਦੇ ਘਰ ਦੋ ਵੱਡੀਆ ਭੈਣਾ ਤੋਂ ਬਾਅਦ ਪੰਜਾਬ ਦੇ ਮੋਗਾ ਜਿਲੇ ਦਾ ਪਿੰਡ ਮਾਣੂਕੇ ਗਿੱਲ ਹੋਇਆ। ਭਵਾਨੀਪੁਰ ਖਾਲਸਾ ਸਕੂਲ ਕਲਕੱਤਾ ਵਿੱਚ ਪੜਦਿਆਂ ਤੇਰਾਂ ਸਾਲ ਦੀ ਉਮਰ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ 2016 ਦੀਆਂ ਓਲੰਪਿਕ ਖੇਡਾਂ ਤੱਕ ਖੇਡਿਆ। ਬਾਰ੍ਹਵੀਂ ਤੱਕ ਖਾਲਸਾ ਸਕੂਲ ਪੜਿਆ ਸੰਜੇਵੀਅਸ ਕਾਲਿਜ ਵਿੱਚ , ਸਕਾਲਰਸ਼ਿਪ ਲੈ ਕੇ ਬੀ ਕੌਮ ਕੀਤੀ। ਬੈਂਗਲੌਰ ਐਕਸੀਲੈਂਸੀ ਵਿਚ ਤਿੰਨ ਸਾਲ ਪੜਾਈ ਵਿੱਚੋਂ ਸਮਾਂ ਕੱਢ ਕੇ....
ਤਜਿੰਦਰਪਾਲ ਸਿੰਘ ਤੂਰ ਟੋਕਿਓ ਓਲੰਪਿਕ 'ਚ ਆਪਣੀ ਜਗ੍ਹਾ ਪੱਕੀ ਕਰਦੇ ਹੋਏ ਰਿਕਾਰਡ ਕਾਇਮ ਕੀਤਾ
ਸ਼ਾਟ ਪੁੱਟ ਪਲੇਅਰ ਤੇਜਿੰਦਰਪਾਲ ਸਿੰਘ ਤੂਰ ਨੇ ਸੋਮਵਾਰ ਨੂੰ ਇੰਡੀਅਨ ਗ੍ਰਾਂ ਪ੍ਰੀ 4 ਵਿਚ ਰਾਸ਼ਟਰੀ ਰਿਕਾਰਡ ਦੇ ਨਾਲ ਟੋਕਿਓ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਦੌਰਾਨ ਚਾਰ ਗੁਣਾ 100 ਮੀਟਰ ਅਤੇ ਸਪ੍ਰਿੰਟਰ ਦੁਤੀ ਚੰਦ ਦੀ ਰਿਲੇਅ ਟੀਮ ਨੇ ਵੀ ਨਵੇਂ ਰਾਸ਼ਟਰੀ ਰਿਕਾਰਡ ਕਾਇਮ ਕੀਤੇ ਹਨ। ਤੂਰ ਨੇ 21.49 ਮੀਟਰ ਦੀ ਦੂਰੀ ਨਾਲ ਓਲੰਪਿਕ ਯੋਗਤਾ ਪ੍ਰਾਪਤ ਕੀਤੀ ਤੇ ਆਪਣੇ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ। ਸ਼ਾਟ ਪੁੱਟ ਵਿਚ ਓਲੰਪਿਕ ਯੋਗਤਾ ਲਈ, 21.10 ਮੀਟਰ ਨੂੰ ਮਿਆਰ ਦੇ ਤੌਰ 'ਤੇ....