ਸ੍ਰੀ ਅਨੰਦਪੁਰ ਸਾਹਿਬ : ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋ ਕੀਤਾ ਗਿਆ। ਪ੍ਰੋਗਰਾਮ ਦਾ ਅਗਾਜ਼ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਨਾਲ ਹੋਇਆ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋ....
ਖੇਡਾਂ ਦੀ ਦੁਨੀਆਂ
ਵਲਿੰਗਟਨ : ਨਿਊਜ਼ੀਲੈਂਡ ਵਾਸੀ 85 ਸਾਲਾ ਸ. ਜਗਜੀਤ ਸਿੰਘ ਕਥੂਰੀਆ ਆਪਣੀ ਉਮਰ ਦੇ ਹਿਸਾਬ-ਕਿਤਾਬ ਵਾਲੀ ਕਿਤਾਬ ਪਰ੍ਹਾਂ ਕਰ ਜਿੱਥੇ ਵੀ ਮਾਸਟਰ ਖੇਡਾਂ ਹੁੰਦੀਆਂ ਉਥੇ ਪਹੁੰਚ ਜਾਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਹੁਣ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਖਤਮ ਹੋਈਆਂ ਮਾਸਟਰਜ਼ ਟਰੈਕ ਐਂਡ ਫੀਲਡ ਦੇ ਵਿਚ ਫਿਰ ਆਪਣਾ ਗਲ ਤਮਗਿਆਂ ਨਾਲ ਭਰ ਲਿਆਏ ਹਨ। ਪਹਿਲੇ ਦਿਨ ਦੋ ਸੋਨੇ ਦੇ ਤਮਗੇ (ਸ਼ਾਟ ਪੁੱਟ ਅਤੇ ਟ੍ਰਿਪਲ ਜੰਪ) ਅਤੇ ਇਕ ਚਾਂਦੀ ਦਾ ਤਮਗਾ (ਹੈਮਰ ਥ੍ਰਰੋਅ) ਵਿਚ ਜਿੱਤਿਆ। ਦੂਜੇ ਦਿਨ ਉਨ੍ਹਾਂ 100 ਮੀਟਰ ਦੌੜ....
ਆਸਟਰੇਲੀਆ : ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (24ਵੇਂ ਅਤੇ 60ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਅਮਿਤ ਰੋਹੀਦਾਸ (34ਵੇਂ ਮਿੰਟ) ਅਤੇ ਸੁਖਜੀਤ ਸਿੰਘ (55ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਭਾਰਤ ਨੇ ਪਹਿਲੇ ਦੋ ਮੈਚ 4-5 ਅਤੇ 4-7 ਨਾਲ ਹਾਰ ਕੇ ਤੀਜਾ ਮੈਚ 4-3 ਨਾਲ ਜਿੱਤਿਆ। ਚੌਥੇ ਮੈਚ ਵਿੱਚ ਮਹਿਮਾਨ ਟੀਮ ਨੂੰ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਆਸਟ੍ਰੇਲੀਆ ਦੀ ਟੀਮ ਦੋਵਾਂ ਟੀਮਾਂ 'ਚ ਬਿਹਤਰ ਨਜ਼ਰ ਆਈ। ਪਹਿਲੇ ਦੋ ਕੁਆਰਟਰਾਂ 'ਚ ਟੀਮ ਨੇ ਮੈਚ 'ਤੇ ਕੰਟਰੋਲ ਕੀਤਾ। ਦੂਜੇ....
ਬੰਗਲਾਦੇਸ਼ : ਬੰਗਲਾਦੇਸ਼ ਨੇ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ 1 ਵਿਕਟ ਨਾਲ ਹਰਾਇਆ। ਟੀਮ ਲਈ ਮੇਹਦੀ ਹਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਰੋਮਾਂਚਕ ਜਿੱਤ ਦਿਵਾਈ। ਭਾਰਤ ਦੀ ਬੱਲੇਬਾਜ਼ੀ ਖ਼ਰਾਬ ਰਹੀ। ਟੀਮ ਇੰਡੀਆ 186 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਜਵਾਬ 'ਚ ਬੰਗਲਾਦੇਸ਼ ਨੇ ਇੱਕ ਵਿਕਟ 'ਤੇ ਰਹਿੰਦੇ ਹੋਏ ਮੈਚ ਜਿੱਤ ਲਿਆ। ਟੀਮ ਇੰਡੀਆ ਲਈ ਕੇਐਲ ਰਾਹੁਲ ਨੇ ਅਰਧ ਸੈਂਕੜਾ ਜੜਿਆ। ਜਦਕਿ ਬੰਗਲਾਦੇਸ਼ ਲਈ ਹਸਨ ਨੇ ਬਹੁਤ ਹੀ ਸ਼ਾਨਦਾਰ ਪਾਰੀ ਖੇਡੀ। ਉਸ ਨੇ 4 ਚੌਕਿਆਂ ਅਤੇ 2....
ਆਸਟਰੇਲੀਆ : ਚੌਥੇ ਹਾਕੀ ਟੈਸਟ ਵਿੱਚ ਭਾਰਤ ਨੂੰ 5-1 ਨਾਲ ਹਰਾ ਕੇ, ਆਸਟਰੇਲੀਆ ਪੰਜ ਮੈਚਾਂ ਦੀ ਲੜੀ ਵਿੱਚ 3-1 ਨਾਲ ਅਜੇਤੂ ਹੋ ਨਿੱਤਰਿਆ ਹੈ। ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ, ਜਦਕਿ 25ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਗੋਲ ਕਰਕੇ ਭਾਰਤ ਨੂੰ ਚੜ੍ਹਤ ਦਿਵਾਈ। ਭਾਰਤੀ ਡਿਫੈਂਸ ਨੇ ਪਹਿਲੇ ਕੁਆਰਟਰ 'ਚ ਚੰਗਾ ਪ੍ਰਦਰਸ਼ਨ ਕੀਤਾ ਪਰ ਬਾਅਦ 'ਚ ਉਹ ਆਪਣੇ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਸਕੇ। ਦੂਜੇ ਕੁਆਰਟਰ ਦੇ ਆਖਰੀ ਪਲਾਂ 'ਚ, ਭਾਰਤੀ ਡਿਫੈਂਸ ਢਹਿ-ਢੇਰੀ ਹੋਇਆ ਦਿਖਾਈ ਦਿੱਤਾ....
ਬੰਗਲਾਦੇਸ਼ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 4 ਦਸੰਬਰ ਤੋਂ ਸ਼ੁਰੂ ਹੋਵੇਗੀ। ਬੰਗਲਾਦੇਸ਼ ਨੂੰ ਸੀਰੀਜ਼ ਤੋਂ ਪਹਿਲਾਂ ਦੋ ਵੱਡੇ ਝਟਕੇ ਲੱਗੇ ਹਨ। ਕਪਤਾਨ ਤਮੀਮ ਇਕਬਾਲ ਸੀਰੀਜ਼ ਤੋਂ ਬਾਹਰ ਹੋ ਗਏ ਹਨ, ਨਾਲ ਹੀ, 14 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਵਿੱਚ ਵੀ ਉਸਦਾ ਖੇਡਣਾ ਸ਼ੱਕੀ ਹੈ। ਬੰਗਲਾਦੇਸ਼ੀ ਟੀਮ ਨੂੰ ਗੇਂਦਬਾਜ਼ੀ ਵਿੱਚ ਵੀ ਝਟਕਾ ਲੱਗਾ ਹੈ । ਸਵਿੰਗ ਦੇ ਮਾਸਟਰ ਤਸਕੀਨ ਅਹਿਮਦ ਲਈ ਪਹਿਲੇ ਵਨਡੇ ‘ਚ ਖੇਡਣਾ ਮੁਸ਼ਕਿਲ ਹੈ। ਮੀਡੀਆ ਰਿਪੋਰਟਾਂ ਮੁਤਾਬਕ....
ਕਤਰ : ਅੱਜ ਦੇਰ ਰਾਤ ਜਰਮਨੀ ਦਾ ਸਾਹਮਣਾ ਕੋਸਟਾ ਰੀਕਾ ਨਾਲ ਹੋਵੇਗਾ। ਚਾਰ ਵਾਰ ਦੀ ਵਿਸ਼ਵ ਚੈਂਪੀਅਨ ਜਰਮਨੀ ਲਈ ਇਹ ਮੈਚ 'ਆਰ ਜਾਂ ਪਾਰ' ਦੀ ਲੜਾਈ ਹੋਵੇਗਾ। ਇੱਥੇ ਜੇ ਜਰਮਨ ਟੀਮ ਮੈਚ ਹਾਰ ਜਾਂਦੀ ਹੈ ਜਾਂ ਮੈਚ ਡਰਾਅ ਹੁੰਦਾ ਹੈ ਤਾਂ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ। ਜੇਕਰ ਉਹ ਜਿੱਤਦਾ ਹੈ ਤਾਂ ਵੀ ਉਸ ਨੂੰ ਸਪੇਨ ਬਨਾਮ ਜਾਪਾਨ ਮੈਚ ਦੇ ਨਤੀਜੇ 'ਤੇ ਨਿਰਭਰ ਰਹਿਣਾ ਹੋਵੇਗਾ। ਜਰਮਨੀ ਆਪਣਾ ਪਹਿਲਾ ਮੈਚ ਜਾਪਾਨ ਤੋਂ 1-2 ਨਾਲ ਹਾਰ ਗਿਆ ਸੀ। ਇਸ ਉਲਟਫੇਰ ਤੋਂ ਬਾਅਦ ਹੀ ਇਹ ਅਟਕਲਾਂ ਲਗਾਈਆਂ ਜਾ....
ਰਾਵਲਪਿੰਡੀ : 17 ਸਾਲ ਬਾਅਦ ਟੈਸਟ ਸੀਰੀਜ਼ ਖੇਡਣ ਪਾਕਿਸਤਾਨ ਪਹੁੰਚੀ ਇੰਗਲੈਂਡ ਦੀ ਟੀਮ ਨੇ ਕਮਾਲ ਕਰ ਦਿੱਤਾ ਹੈ। ਉਸ ਨੇ ਰਾਵਲਪਿੰਡੀ ‘ਚ ਪਹਿਲੇ ਟੈਸਟ ਦੇ ਪਹਿਲੇ ਦਿਨ ਪਾਕਿਸਤਾਨੀ ਗੇਂਦਬਾਜ਼ੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਇੰਗਲੈਂਡ ਨੇ ਪਹਿਲੇ ਦਿਨ 75 ਓਵਰਾਂ ਵਿੱਚ ਚਾਰ ਵਿਕਟਾਂ ’ਤੇ 506 ਦੌੜਾਂ ਬਣਾਈਆਂ। ਉਸ ਦੇ ਚਾਰ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ। ਜੈਕ ਕ੍ਰਾਲੀ ਨੇ 122, ਓਲੀ ਪੋਪ ਨੇ 108, ਬੇਨ ਡਕੇਟ ਨੇ 107 ਅਤੇ ਹੈਰੀ ਬਰੁਕ ਨੇ ਨਾਬਾਦ 101 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਟੈਸਟ....
ਨਿਊ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਖੇਡ ਜਗਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 30 ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਵਾਰ ਐਵਾਰਡ ਜਿੱਤਣ ਵਾਲਿਆਂ ‘ਚ ਕ੍ਰਿਕਟ ਜਗਤ ਦਾ ਕੋਈ ਖਿਡਾਰੀ ਨਹੀਂ ਹੈ। ਲਕਸ਼ਯ ਸੇਨ, ਨਿਖਤ ਜ਼ਰੀਨ ਅਤੇ ਐਚਐਸ ਪ੍ਰਣਯ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਖਿਡਾਰੀਆਂ ਅਤੇ ਕੋਚਾਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਪ੍ਰਦਾਨ ਕੀਤੇ ਹਨ । ਅਰਜੁਨ ਐਵਾਰਡ ਲਈ 25 ਖਿਡਾਰੀਆਂ ਦੀ ਚੋਣ ਕੀਤੀ ਗਈ। ਸੱਤ ਕੋਚਾਂ ਨੂੰ....
ਨਵੀਂ ਦਿੱਲੀ : ਰੁਤੁਰਾਜ ਗਾਇਕਵਾੜ ਨੇ ਉਹ ਕਰ ਦਿਖਾਇਆ ਹੈ, ਜੋ ਅੱਜ ਤੱਕ ਕੋਈ ਵੀ ਕ੍ਰਿਕੇਟਰ ਨਹੀਂ ਕਰ ਸਕਿਆ। ਮਹਾਰਾਸ਼ਟਰ ਦੇ ਨੌਜਵਾਨ ਸਲਾਮੀ ਬੱਲੇਬਾਜ਼ ਨੇ ਵਿਜੇ ਹਜ਼ਾਰੇ ਟਰਾਫੀ 2022 ਦੇ ਕੁਆਰਟਰ ਫ਼ਾਈਨਲ ਵਿੱਚ ਉੱਤਰ ਪ੍ਰਦੇਸ਼ (ਮਹਾਰਾਸ਼ਟਰ ਬਨਾਮ ਉੱਤਰ ਪ੍ਰਦੇਸ਼) ਖ਼ਿਲਾਫ਼ ਇੱਕ ਓਵਰ ਵਿੱਚ ਲਗਾਤਾਰ 7 ਛੱਕੇ ਜੜੇ। ਉਸ ਨੇ ਨੋ ਬਾਲ ‘ਤੇ ਛੱਕਾ ਲਗਾਇਆ, ਜਦਕਿ ਇੱਕ ਓਵਰ ‘ਚ ਕੁੱਲ 43 ਦੌੜਾਂ ਬਣੀਆਂ। ਇਸ ਦੇ ਨਾਲ ਹੀ ਉਸ ਨੇ ਮੈਚ ਵਿੱਚ ਦੋਹਰਾ ਸੈਂਕੜਾ ਵੀ ਪੂਰਾ ਕੀਤਾ। ਰੁਤੁਰਾਜ ਨੇ ਇਹ ਕਾਰਨਾਮਾ....
ਨਵੀਂ ਦਿੱਲੀ : ਮਹਾਨ ਐਥਲੀਟ ਪੀਟੀ ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਚੁਣਿਆ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪੀਟੀ ਊਸ਼ਾ ਨੂੰ ਵਧਾਈ ਦਿੱਤੀ ਹੈ। ਕਿਰਨ ਰਿਜਿਜੂ ਨੇ ਪੀਟੀ ਊਸ਼ਾ ਲਈ ਟਵੀਟ ਕੀਤਾ। ਇਸ ‘ਚ ਰਿਜਿਜੂ ਨੇ ਲਿਖਿਆ, ‘ਪ੍ਰਸਿੱਧ ਗੋਲਡਨ ਗਰਲ ਸ਼੍ਰੀਮਤੀ ਪੀਟੀ ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਚੁਣੇ ਜਾਣ ‘ਤੇ ਵਧਾਈ। ਮੈਂ ਆਪਣੇ ਦੇਸ਼ ਦੇ ਸਾਰੇ ਖੇਡ ਨਾਇਕਾਂ ਨੂੰ ਵੀ ਵੱਕਾਰੀ IOA ਦੇ ਅਹੁਦੇਦਾਰ ਬਣਨ ‘ਤੇ ਵਧਾਈ ਦਿੰਦਾ ਹਾਂ! ਦੇਸ਼ ਨੂੰ ਉਹਨਾਂ ‘ਤੇ....
ਐਡੀਲੇਡ (ਪੀਟੀਆਈ) : ਆਕਾਸ਼ਦੀਪ ਸਿੰਘ ਦੀ ਹੈਟਿ੍ਕ ਵੀ ਭਾਰਤੀ ਮਰਦ ਹਾਕੀ ਟੀਮ ਦੇ ਕੰਮ ਨਹੀਂ ਆ ਸਕੀ ਜਿਸ ਨੂੰ ਸ਼ਨਿਚਰਵਾਰ ਨੂੰ ਇੱਥੇ ਆਖ਼ਰੀ ਮਿੰਟ ਵਿਚ ਦੋ ਗੋਲ ਗੁਆਉਣ ਕਾਰਨ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਹੱਥੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਕਾਸ਼ਦੀਪ ਸਿੰਘ (10ਵੇਂ, 27ਵੇਂ ਤੇ 59ਵੇਂ ਮਿੰਟ) ਨੇ ਤਿੰਨ ਗੋਲ ਕੀਤੇ ਜਦਕਿ ਕਪਤਾਨ ਹਰਮਨਪ੍ਰਰੀਤ ਸਿੰਘ (31ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ। ਆਸਟ੍ਰੇਲੀਆ ਲਈ ਲਾਚਲਾਨ ਸ਼ਾਰਪ (ਪੰਜਵੇਂ)....
ਔਕਲੈਂਡ : ਦੋ ਦਿਨਾਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਆਯੋਜਨ ਅਰਦਾਸ ਕਰਕੇ ਕੀਤਾ ਗਿਆ। ਅੱਜ ਪਹਿਲਾ ਦਿਨ ਸੀ ਅਤੇ ਸਾਰਾ ਦਿਨ ਵੱਖ-ਵੱਖ ਖੇਡਾਂ ਹੋਈਆਂ। ਜਿਸ ਵਿਚ ਬਾਸਕਟਬਾਲ, ਵਾਲੀਵਾਰ, ਕ੍ਰਿਕਟ, ਫੁੱਟਬਾਲ, ਹਾਕੀ, ਗੌਲਫ, ਬੈਡਮਿੰਟਨ, ਰਗਬੀ, ਕਬੱਡੀ ਅਤੇ ਹੋਰ ਖੇਡਾਂ ਖੇਡੀਆਂ ਗਈਆਂ। ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਹਲਕਾ ਪਾਪਾਕੁਰਾ ਦੀ ਮੈਂਬਰ ਪਾਰਲੀਮੈਂਟ ਜੂਠਿਥ ਕੌਲਿਨ ਨੇ ਰੀਬਨ ਕੱਟ ਕੇ ਕੀਤਾ। ਉਨ੍ਹਾਂ ਦੇ ਨਾਲ ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸ ਲਕਸ਼ਨ, ਸਾਂਸਦ ਮਲੀਸ਼ਾ ਲੀਅ, ਸਾਬਕਾ ਸਾਂਸਦ....
ਆਕਲੈਂਡ : ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੌਰੇ 'ਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਕਲੈਂਡ 'ਚ ਹੋਏ ਇਸ ਵਨਡੇ ਮੈਚ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਗੁਆ ਕੇ 306 ਦੌੜਾਂ ਬਣਾਈਆਂ। ਜਵਾਬ 'ਚ ਕੀਵੀ ਟੀਮ ਨੇ ਸਿਰਫ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ....
ਕਤਰ : ਫੀਫਾ ਵਰਲਡ ਕੱਪ ਵਿੱਚ ਵੀਰਵਾਰ ਨੂੰ ਪੁਰਤਗਾਲ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਨੇ ਘਾਨਾ ਦੇ ਖਿਲਾਫ਼ 65ਵੇਂ ਮਿੰਟ ‘ਤੇ ਗੋਲ ਕਰ ਕੇ ਇਤਿਹਾਸ ਰਚ ਦਿੱਤਾ। ਦੋਹਾ ਦੇ ਸਟੇਡੀਅਮ 974 ਵਿੱਚ ਖੇਡੇ ਜਾ ਰਹੇ ਗਰੁੱਪ H ਦੇ ਮੈਚ ਵਿੱਚ ਘਾਨਾ ਦੀ ਟੀਮ ਵੱਲੋਂ ਫਾਊਲ ਕੀਤੇ ਜਾਣ ‘ਤੇ ਪੁਰਤਗਾਲ ਨੂੰ ਪੈਨੇਲਟੀ ਦਾ ਮੌਕਾ ਮਿਲਿਆ। 37 ਸਾਲਾ ਰੋਨਾਲਡੋ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਆਪਣੀ ਟੀਮ ਦੇ ਲਈ ਤੇ ਇਸ ਮੈਚ ਦਾ ਪਹਿਲਾ ਗੋਲ ਦਾਗਿਆ। ਰੋਨਾਲਡੋ ਹੁਣ ਪੰਜ ਵਿਸ਼ਵ ਕੱਪ ਵਿੱਚ ਗੋਲ ਸਕੋਰ ਕਰਨ ਵਾਲੇ ਦੁਨੀਆ....