ਸਕਿਲਡ ਨੌਜਵਾਨਾਂ ਦੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਹੈ ਮੰਗ- ਕੈਬਨਿਟ ਮੰਤਰੀ ਅਮਨ ਅਰੋੜਾ

  • ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਪੰਜਾਬ ਵਿਖੇ ਕਰਵਾਏ ਗਏ ਸਮਾਗਮ ਵਿੱਚ ਕੀਤੀ ਸ਼ਿਰਕਤ* 

ਨਵਾਂਸ਼ਹਿਰ, 14 ਜੂਨ 2024 : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੈਮਰਿਨ  ਟੈਕ ਸਕਿਲ ਯੂਨੀਵਰਸਿਟੀ ਪੰਜਾਬ ਵਿਖੇ ਐਲ ਐਂਡ ਟੀ ਕੰਪਨੀ ਅਤੇ ਸਕਿਲ ਯੂਨੀਵਰਸਿਟੀ ਵਿਚਕਾਰ ਯੂਨੀਵਿਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕਪੰਨੀ ਵਿਚ ਹੀ ਨੌਕਰੀ ਦਵਾਉਣ ਲਈ ਕੀਤੇ ਗਏ ਸਮਝੌਤੇ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਚੁੱਕਣਾ ਅੱਜ ਦੇ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਸਕਿੱਲ ਨੌਜਵਾਨਾਂ ਦੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਬਹੁਤ ਮੰਗ ਹੈ ਅਤੇ ਦੂਸਰੇ ਦੇਸ਼ ਭਾਰਤ ਵਰਗੇ ਦੇਸ਼ ਜਿੱਥੇ ਨੌਜਵਾਨ ਉਮਰ ਵਰਗ ਦੀ ਸੰਖਿਆ ਜਿਆਦਾ ਹੈ, ਨੂੰ ਸਕਿੱਲਡ ਮੈਨਪਾਵਰ ਦੀ ਨਜ਼ਰ ਦੇ ਤੌਰ ‘ਤੇ ਦੇਖਦੇ ਹਨ ਅਤੇ ਵੱਧ ਤੋਂ ਵੱਧ ਸਕਿੱਲਡ ਨੌਜਵਾਨਾਂ ਨੂੰ ਆਪਣੇ ਆਪਣੇ ਦੇਸ਼ ਦੇ ਵਿੱਚ ਇਮੀਗਰੇਸ਼ਨ ਦਿੰਦੇ ਹਨ।  ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਕਿੱਤੇ ਵਿਚ ਸਕਿਲ ਹਾਸਲ ਕਰਨਾ ਇਕ ਕਲਾ ਹੈ ਅਤੇ ਇਸ ਨੂੰ ਕੜੀ ਮਿਹਨਤ ਅਤੇ ਬਾਰ ਬਾਰ ਯਤਨ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾ ਨੇ ਕਿਹਾ ਕਿ ਭਾਰਤ ਦੇ ਵਿਚ ਸਕਿਲ ਮੈਨ ਪਾਵਰ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਸਾਊਥ ਕੋਰੀਆ, ਜਾਪਾਨ, ਯੂ. ਕੇ. ਅਤੇ ਅਮੇਰਿਕਾ ਵਰਗੇ ਦੇਸ਼ਾਂ ਵਿਚ ਸਕਿਲ ਮੈਨ ਪਾਵਰ ਭਾਰਤ ਦੇ ਮੁਕਾਬਲੇ ਜ਼ਿਆਦਾ ਹੈ ਅਤੇ ਉਹ ਇਸੇ ਕਰਕੇ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਵੀ ਇਕ ਵਿਕਾਸਸ਼ੀਲ ਦੇਸ਼ ਹੈ ਅਤੇ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ ਪੰਜਾਬ ਵਰਗੇ ਸੰਸਥਾਨ ਸਕਿਲ ਮੈਨ ਪਾਵਰ ਨੂੰ ਵਧਾਉਣ ਲਈ ਅਹਿਮ ਯੋਗਦਾਨ ਦੇ ਰਹੇ ਹਨ। ਨੌਜਵਾਨਾਂ ਦੇ ਵਿਚ ਵਿਦੇਸ਼ ਜਾਣ ਦੀ ਹੋੜ ਵਧ ਗਈ ਹੈ ਅਤੇ ਬਾਰਹਵੀਂ ਪਾਸ ਕਰਕੇ ਆਈਲਟਸ ਕਰਨ ਉਪਰੰਤ ਨੌਜਵਾਨ ਪੀੜ੍ਹੀ ਵਿਦੇਸ਼ਾ ਵਿਚ ਜਾ ਕੇ ਕੰਮ ਕਰਨ ਲਈ ਜਾ ਰਹੀ ਹੈ ਪਰ ਕਿਸੇ ਕਿੱਤੇ ਵਿਚ ਮਹਾਰਤ ਅਤੇ ਸਕਿਲ ਹਾਸਲ ਨਾ ਹੋਣ ਕਰਕੇ ਨੌਜਵਾਨ ਪੂਰੀ ਤਰ੍ਹਾਂ ਦੇ ਨਾਲ ਵਿਦੇਸ਼ਾ ਵਿਚ ਕਾਮਯਾਬ ਨਹੀਂ ਹੋ ਰਹੇ ਹਨ ਜੇਕਰ ਨੌਜਵਾਨ ਕਿਸੇ ਕਿੱਤੇ ਵਿਚ ਮਹਾਰਤ ਅਤੇ ਸਕਿਲ ਹਾਸਲ ਕਰਕੇ ਵਿਦੇਸ਼ਾ ਵਿਚ ਜਾਣ ਤਾਂ ਉਹ ਪਿਛੇ ਆਪਣੇ ਮਾਤਾ ਪਿਤਾ ਦੀ ਵਧੀਆ ਢੰਗ ਨਾਲ ਆਰਥਿਕ ਸਹਾਇਤਾ ਵੀ ਕਰ ਸਕਦੇ ਹਨ ਅਤੇ ਇਸ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਆਰਥਿਕ ਤੌਰ ਤੇ ਮਜ਼ਬੂਤ ਕਰ ਸਕਦੇ ਹਨ। ਉਨ੍ਹਾਂ ਨੇ ਨੋਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੂਰੀ ਤਰ੍ਹਾ ਦੇ ਨਾਲ ਕਿਸੇ ਕਿੱਤੇ ਵਿਚ ਮਹਾਰਤ ਹਾਸਲ ਕਰਕੇ ਹੀ ਅੱਗੇ ਵੱਧਣ ਅਤੇ ਕੜ੍ਹੀ ਮਿਹਨਤ ਨਾਲ ਕੀਤਾ ਗਿਆ ਪ੍ਰਿਆਸ ਹਮੇਸ਼ਾ ਸਹੀ ਸਾਬਿਤ ਹੁੰਦਾ ਹੈ।  ਇਸ ਦੌਰਾਨ ਵੱਖ-ਵੱਖ ਕਿੱਤੀਆਂ ਵਿਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਟਰਾਫਿਆਂ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।  ਇਸ ਮੌਕੇ ਤੇ ਯੂਨੀਵਰਸਿਟੀ ਦੇ ਚਾਂਸਲਰ ਡਾ. ਸੰਦੀਪ ਸਿੰਘ ਕੋੜਾ, ਵਾਇਸ ਚਾਂਸਲਰ ਏ.ਐਸ. ਚਾਵਲਾ, ਪ੍ਰੋ ਵਾਇਸ ਚਾਂਸਲਰ ਡਾ. ਪਰਮਿੰਦਰ ਕੌਰ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਸਿੰਘ ਜਲਾਲਪੁਰ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਅਧਿਆਪਕ ਵੀ ਮੌਜੂਦ ਸਨ।