ਮਾਲਵਾ

ਪੰਚਾਇਤੀ ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਈਆਂ ਜਾਣਗੀਆਂ, ਮਾਲਵਿੰਦਰ ਜੱਗੀ
ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਬਤੌਰ ਚੋਣ ਅਬਜ਼ਰਵਰ ਨਿਯੁਕਤ 96467-10073 ’ਤੇ ਸਿੱਧੇ ਤੌਰ ’ਤੇ ਕੀਤਾ ਜਾ ਸਕਦਾ ਹੈ ਰਾਬਤਾ ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ 2024 : ਜ਼ਿਲ੍ਹੇ ਵਿੱਚ ਪੈਂਦੀਆਂ ਸਾਰੀਆਂ 269 ਗ੍ਰਾਮ ਪੰਚਾਇਤਾਂ ਵਿੱਚ ਬਿਨ੍ਹਾਂ ਕਿਸੇ ਵਿਘਨ ਅਤੇ ਪੂਰੀ ਪਾਰਦਰਸ਼ਤਾ ਨਾਲ ਪੰਚਾਇਤੀ ਚੋਣਾਂ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਈਆਂ ਜਾਣਗੀਆਂ, ਜਿਸ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਸ੍ਰੀ....
ਦਾਣਾ ਮੰਡੀ ਵਿਚ ਨਮੀ ਨਾਲ ਸਬੰਧਤ ਮੁਸ਼ਕਲਾਂ ਤੋਂ ਬਚਣ ਲਈ ਝੋਨੇ ਦੀ ਫ਼ਸਲ ਦੀ ਕਟਾਈ ਪੂਰੀ ਤਰਾਂ ਪੱਕਣ ਤੇ ਹੀ ਕੀਤੀ ਜਾਵੇ -ਮੁੱਖ ਖੇਤੀਬਾੜੀ ਅਫ਼ਸਰ
ਕੰਬਾਇਨਾਂ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੀ ਕਰ ਸਕਣਗੀਆਂ ਝੋਨੇ ਦੀ ਕਟਾਈ ਫਰੀਦਕੋਟ 7 ਅਕਤੂਬਰ 2024 : ਮੰਡੀਆਂ ਵਿਚ ਕਿਸਾਨਾਂ ਨੂੰ ਨਮੀ ਨਾਲ ਸਬੰਧਤ ਸਮੱਸਿਆਵਾਂ ਤੋਂ ਬਚਾਉਣ ਲਈ ਜਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤ 2023 ਦੀ ਧਾਰਾ 163 ਤਹਿਤ ਕੰਬਾਇਨਾਂ ਹਾਰਵੈਸਟਰਾਂ ਨਾਲ ਝੋਨੇ ਦੀ ਕਟਾਈ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤਕ ਝੋਨੇ ਦੀ ਕਟਾਈ ਕਰਨ ਪਾਬੰਦੀ ਲਗਾਈ ਗਈ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ....
ਸਰਪੰਚੀ ਦੇ ਕਾਗਜ਼ ਖਾਰਜ ਹੋਣ ਤੋਂ ਨਾਰਾਜ਼ ਵਿਅਕਤੀ ਨੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਕੀਤਾ ਵਿਰੋਧ
ਬਰਨਾਲਾ, 6 ਅਕਤੂਬਰ 2024 : ਨੇੜਲੇ ਪਿੰਡ ਚੀਮਾ ਵਿੱਚ ਇੱਕ ਗੰਭੀਰ ਘਟਨਾ ਸਾਹਮਣੇ ਆਈ ਜਿੱਥੇ ਸਰਪੰਚੀ ਦੀ ਚੋਣ ਲਈ ਭਰੇ ਕਾਗਜ਼ ਰੱਦ ਕੀਤੇ ਜਾਣ ਤੋਂ ਬਾਅਦ ਨਿਰੰਜਨ ਸਿੰਘ ਨਾਂ ਦੇ ਵਿਅਕਤੀ ਨੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਵਿਰੋਧ ਕੀਤਾ। ਨਿਰੰਜਨ ਸਿੰਘ ਨੇ ਆਪਣੇ ਨਾਲ ਪੈਟਰੋਲ ਦੀ ਬੋਤਲ ਰੱਖ ਕੇ ਟੈਂਕੀ 'ਤੇ ਚੜ੍ਹਨ ਨਾਲ ਹਲਚਲ ਪੈਦਾ ਕਰ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਜੇ ਉਸ ਦੀ ਮੰਗ ਨਹੀਂ ਮੰਨੀ ਗਈ ਤਾਂ ਉਹ ਟੈਂਕੀ ਤੋਂ ਨਹੀਂ ਉਤਰੇਗਾ। ਨਿਰੰਜਨ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਅਤੇ ਆਪਣੇ....
ਫਾਜਿਲਕਾ ‘ਚ ਤੇਜ਼ ਰਫਤਾਰ ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਵਿਅਕਤੀਆਂ ਦੀ ਮੌਤ
ਫਾਜਿਲਕਾ, 06 ਅਕਤੂਬਰ 2024 : ਸਥਾਨਕ ਸ਼ਹਿਰ ਦੇ ਕਿੱਲਿਆਵਾਲੀ ਬਾਈਪਾਸ ਤੇ ਇੱਕ ਤੇਜ਼ ਰਫਤਾਰ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਪ੍ਰਭੂ ਦਿਆਲ (59) ਪਿੰਡ ਖਾਟਵਾਂ ਅਤੇ ਜੋਗਿੰਦਰ (45) ਵਾਸੀ ਹਸਤਕਲਾ ਖੇਤ ਵਿੱਚ ਨਰਮੇ ਦੀ ਚੁਗਾਈ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਖਾਟਵਾਂ ਨੂੰ ਜਾ ਰਹੇ ਸਨ, ਜਦੋਂ ਉਹ ਕਿੱਲਿਆਵਾਲੀ ਬਾਈਪਾਸ ਪਹੁੰਚੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਇੱਕ ਤੇਜ਼ ਰਫਤਾਰ ਕੈਂਟਰ ਨੇ....
ਹਨੇਰੀ ਕਾਰਨ ਜਗਰਾਤੇ ‘ਚ ਵਾਪਰਿਆ ਹਾਦਸਾ, 2 ਲੋਕਾਂ ਦੀ ਮੌਤ, ਕਈ ਜਖ਼ਮੀ
ਲੁਧਿਆਣਾ, 06 ਅਕਤੂਬਰ 2024 : ਲੁਧਿਆਣਾ ਦੇ ਸਿੱਖ ਗੋਬਿੰਦ ਗੋਦਾਮ ਮੰਦਰ ਨੇੜੇ ਕਰਵਾਏ ਜਾ ਰਹੇ ਜਗਤਾਰੇ ਵਿੱਚ ੳੇੁਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਬੀਤੀ ਰਾਤ ਅਚਾਨਕ ਹਨੇਰੀ – ਤੂਫਾਨ ਆ ਗਿਆ ਅਤੇ ਸਟੇਜ ਤੇ ਲੱਗੀ ਇੱਕ ਗਰਿੱਲ ਡਿੱਗ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜ਼ਨ ਦੇ ਕਰੀਬ ਲੋਕ ਜਖ਼ਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੰਡਾਲ ਵਿੱਚ ਬੈਠੀ ਸੰਗਤ ਮਾਤਾ ਦੀਆਂ ਭੇਟਾਂ ਵਿੱਚ ਲੀਨ ਸੀ ਕਿ ਅਚਾਨਕ ਆਈ ਤੇਜ਼ ਹਨੇਰੀ ਕਾਰਨ ਇਹ ਹਾਦਸਾ ਵਾਪਰ ਗਿਆ। ਜਖ਼ਮੀਆਂ ਵਿੱਚ ਬੱਚੇ ਵੀ....
ਰਾਜ ਚੋਣ ਕਮਿਸ਼ਨ ਨੇ ਜਗਤਪੁਰਾ ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕੀਤਾ
ਐੱਸਡੀਐੱਮ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਮੋਹਾਲੀ ਨੂੰ ਨਵੀਂ ਵੋਟਰ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਗਤਪੁਰਾ ਦੀਆਂ ਚੋਣਾਂ ਲਈ ਨਵਾਂ ਨੋਟੀਫਿਕੇਸ਼ਨ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ ਐਸਏਐਸ ਨਗਰ, 5 ਅਕਤੂਬਰ 2024 : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਮੋਹਾਲੀ ਸਬ ਡਵੀਜ਼ਨ ਦੀ ਗ੍ਰਾਮ ਪੰਚਾਇਤ ਜਗਤਪੁਰਾ ਦੀਆਂ ਚੋਣਾਂ ਸਬੰਧੀ ਚੱਲ ਰਹੀ ਪ੍ਰਕਿਰਿਆ ਨੂੰ ਮੁਅੱਤਲ ਕਰਨ ਸਬੰਧੀ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਸ਼ਿਕਾ ਜੈਨ ਨੇ ਐਸ.ਡੀ.ਐਮ....
ਭਵਾਨੀਗੜ੍ਹ ਨੇੜੇ ਪੀਆਰਟੀਸੀ ਦੀ ਬੱਸ ਸੜਕ ਕਿਨਾਰੇ ਖਤਾਨਾਂ 'ਚ ਪਲਟੀ, ਦੋ ਮੌਤਾਂ, 25 ਜਖ਼ਮੀ
ਭਵਾਨੀਗੜ੍ਹ, 5 ਅਕਤੂਬਰ 2024 : ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇਅ 'ਤੇ ਭਵਾਨੀਗੜ੍ਹ ਨੇੜੇ ਵੱਡਾ ਹਾਦਸਾ ਵਾਪਰਿਆ ਗਿਆ ਹੈ। ਸਵਾਰੀਆਂ ਦੇ ਨਾਲ ਭਰੀ ਪੀਆਰਟੀਸੀ ਦੀ ਬੱਸ ਸੜਕ ਕਿਨਾਰੇ ਖਤਾਨਾਂ 'ਚ ਪਲਟ ਗਈ। ਇਸ ਹਾਦਸੇ ਵਿੱਚ ਤਿੰਨ ਦਰਜਨ ਦੇ ਕਰੀਬ ਸਵਾਰੀਆਂ ਸਵਾਰ ਸਨ, ਜਿੰਨ੍ਹਾਂ 'ਚੋ 25 ਦੇ ਕਰੀਬ ਦੇ ਸੱਟਾਂ ਲੱਗੀਆਂ ਹਨ ਅਤੇ ਦੋ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਇਲਾਜ ਲਈ ਭਰਤੀ ਕਰਵਾਇਆ, ਜਿੰਨ੍ਹਾਂ ਦੀ ਹਾਲਤ ਜਿਆਦਾ ਗੰਭੀਰ ਸੀ, ਉਨ੍ਹਾਂ ਨੂੰ ਪਟਿਆਲਾ ਲਈ ਰੈਫਰ....
ਨਗਰ ਕੀਰਤਨ ਸਜਾਉਣ ਦੌਰਾਨ ਪਾਲਕੀ ਸਾਹਿਬ ਦੀ ਗੱਡੀ ਵਿਚ ਆ ਗਿਆ ਕਰੰਟ, 2 ਮੌਤਾਂ
ਮੋਗਾ, 5 ਅਕਤੂਬਰ, 2024 : ਮੋਗਾ ਦੇ ਪਿੰਡ ਕੋਟਸੇਖਾਂ ਵਿੱਚ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਨੂੰ ਲੈ ਕੇ ਜਾ ਰਹੀ ਗੱਡੀ ਨੂੰ ਉਸ ਸਮੇਂ ਕਰੰਟ ਲੱਗ ਗਿਆ, ਜਦੋਂ ਪਾਲਕੀ ਸਾਹਿਬ ਦਾ ਉੱਪਰਲਾ ਹਿੱਸਾ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਿਆ। ਇਸ ਕਾਰਨ 2 ਦੀ ਮੌਤ ਹੋ ਗਈ ਅਤੇ 6 ਤੋਂ 7 ਲੋਕ ਝੁਲਸ ਗਏ। ਜ਼ਖਮੀਆਂ ਨੂੰ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ....
ਲੁਧਿਆਣਾ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਜਾਂਚ ‘ਚ ਜੁਟੀ
ਲੁਧਿਆਣਾ, 5 ਅਕਤੂਬਰ, 2024 : ਲੁਧਿਆਣਾ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਹੀ ਥਾਣਾ ਸਦਰ ਲੁਧਿਆਣਾ ਦੀ ਪੁਲਿਸ ਮੌਕੇ 'ਤੇ ਪਹੁੰਚੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਧਮਕੀ ਭਰਿਆ ਸੁਨੇਹਾ ਪ੍ਰਿੰਸੀਪਲ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਈਮੇਲ ਰਾਹੀਂ ਭੇਜਿਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਕੂਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਭੇਜੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ....
ਮੋਗਾ 'ਚ ਨਾਮਜ਼ਦਗੀ ਕੇਂਦਰ ਦੇ ਬਾਹਰ ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ, ਲੋਕਾਂ ਦੀਆਂ ਫਾਈਲਾਂ ਪਾੜੀਆਂ
ਮੋਗਾ, 04 ਅਕਤੂਬਰ 2024 : ਮੋਗਾ ਦੇ ਬਲਾਕ 2 ਦੇ ਪਿੰਡ 'ਚ ਨਾਮਜ਼ਦਗੀ ਕੇਂਦਰ ਦੇ ਬਾਹਰ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਤੋਂ ਬਾਅਦ ਹਮਲਾਵਰਾਂ ਨੇ ਲੋਕਾਂ ਦੀਆਂ ਫਾਈਲਾਂ ਵੀ ਪਾੜ ਦਿੱਤੀਆਂ। ਜਿਸ ਤੋਂ ਬਾਅਦ ਉਥੇ ਹਫੜਾ ਦਫੜੀ ਮੱਚ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਨਾਮਜ਼ਦਗੀ ਕੇਂਦਰ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ। ਇਸ ਵਾਰ....
ਭਾਈ ਲਾਲੋ ਜੀ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ ਹੈ : ਸਪੀਕਰ ਸੰਧਵਾਂ
ਸਰਹਿੰਦ 04 ਅਕਤੂਬਰ 2024 : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਭਵਨ, ਸਰਹਿੰਦ ਵਿਖੇ ਭਾਈ ਲਾਲੋ ਸੇਵਾ ਸੋਸਾਇਟੀ ਦੁਆਰਾ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਸੰਬੰਧੀ ਕਰਵਾਏ ਧਾਰਮਿਕ ਸਮਾਗਮ ‘ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੀ ਹਾਜ਼ਰ ਰਹੇ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਈ ਲਾਲੋ ਜੀ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ ਅਤੇ ਸਾਡੇ....
ਘਰੇਲੂ ਝਗੜੇ ਕਾਰਨ ਪਿਓ ਨੇ ਮਾਸੂਮ ਪੁੱਤ ਨੂੰ ਪਿਲਾਈ ਜਹਿਰੀਲੀ ਚੀਜ਼, ਖੁਦ ਵੀਪੀਤੀ, ਦੋਵਾਂ ਦੀ ਮੌਤ 
ਮੋਗਾ, 4 ਅਕਤੂਬਰ 2024 : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਣੀਵਾਲਾ ਦੇ ਵਸਨੀਕ ਨੇ ਪਿੰਡ ਰਾਊਕੇ (ਮੋਗਾ) ਵਿਖੇ ਵਿਅਕਤੀ ਨੇ ਘਰੇਲੂ ਝਗੜੇ ਦੇ ਕਾਰਨ ਰਿਸ਼ਤੇਦਾਰ ਦੇ ਘਰ ਆਪਣੇ ਬੱਚੇ ਨੂੰ ਜ਼ਹਿਰੀਲੀ ਚੀਜ਼ ਪਿਲਾ ਕੇ ਖ਼ੁਦ ਵੀ ਨਿਗਲ ਲਈ। ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ....
ਮੌੜ ਮੰਡੀ 'ਚ ਪਿਓ ਨੇ ਆਪਣੇ ਹੀ ਨਸ਼ੇੜੀ ਪੁੱਤ ਦਾ ਸਿਰ ਵਿਚ ਫੌਹੜਾ ਮਾਰ ਕੇ ਕੀਤਾ ਕਤਲ
ਬਠਿੰਡਾ, 04 ਅਕਤੂਬਰ 2024 : ਬਠਿੰਡਾ ਜ਼ਿਲ੍ਹੇ ਦੇ ਹਲਕਾ ਮੌੜ ਮੰਡੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਸੰਦੋਹਾ ਵਿਚ ਇਕ ਪਿਓ ਨੇ ਆਪਣੇ ਹੀ ਨਸ਼ੇੜੀ ਪੁੱਤ ਦਾ ਸਿਰ ਵਿਚ ਫੌਹੜਾ ਮਾਰ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਗੁਰਸੇਵਕ ਸਿੰਘ (26) ਪੁੱਤਰ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਵਜੋਂ ਹੋਈ ਹੈ। ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਉਹ ਨਸ਼ੇ ਦਾ ਆਦਿ ਸੀ। ਕੱਲ੍ਹ ਜਦੋਂ ਉਹ ਘਰ ਆਇਆ....
ਰਾਜਗੁਰੂ ਨਗਰ ਵਿੱਚ ਹਰ ਸਾਲ ਦੀ ਤਰ੍ਹਾਂ 23ਵੀਂ ਰਾਮ ਜੀ ਦੀ ਲੀਲਾ ਨਾਟਕ ਦਾ ਸ਼ੁਭ ਆਰੰਭ ਬਾਵਾ ਨੇ ਆਰਤੀ ਨਾਲ ਕੀਤਾ
ਰਾਮਲੀਲਾ ਰਾਹੀਂ ਸ਼੍ਰੀ ਰਾਮ ਜੀ ਨੇ ਸਾਨੂੰ ਰਿਸ਼ਤਿਆਂ ਦੇ ਸਤਿਕਾਰ ਬਾਰੇ ਗਿਆਨ ਦਿੱਤਾ ਹੈ ਜਿਸ ਨੂੰ ਜੀਵਨ ਅੰਦਰ ਧਾਰਨ ਕਰਨ ਦੀ ਲੋੜ ਹੈ ਲੁਧਿਆਣਾ, 4 ਅਕਤੂਬਰ 2024 : ਰਾਜਗੁਰੂ ਨਗਰ ਵਿਖੇ 22 ਸਾਲ ਪਹਿਲਾਂ ਲਾਲਾ ਤੇਜ ਰਾਮ ਜੀ ਦੇ ਉਪਰਾਲੇ ਅਤੇ ਸ਼ੁੱਧ ਭਾਵਨਾ ਨਾਲ ਆਰੰਭ ਕੀਤੀ ਸ੍ਰੀ ਰਾਮਲੀਲਾ ਦੁਸ਼ਹਿਰਾ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅਤੇ 22 ਸਾਲਾਂ ਤੋਂ ਹੀ ਸ਼੍ਰੀ ਰਾਮ ਲੀਲਾ ਦਾ ਸ਼ੁਭ ਆਰੰਭ ਕਰਦੇ ਆ ਰਹੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ....
ਪੀਏਯੂ ਦੇ ਸਾਬਕਾ ਵਿਦਿਆਰਥੀ ਨੇ ਖੇਡਾਂ ਦੀ ਭਲਾਈ ਲਈ 15 ਲੱਖ ਰੁਪਏ ਦਾ ਸਹਿਯੋਗ ਦਿੱਤਾ
ਲੁਧਿਆਣਾ 4 ਅਕਤੂਬਰ, 2024 : ਪੀ ਏ ਯੂ ਦੇ ਸਾਬਕਾ ਵਿਦਿਆਰਥੀ ਅਤੇ ਉੱਚ ਪੱਧਰੀ ਗੋਲਡ ਮੈਡਲ ਵਿਜੇਤਾ ਪਹਿਲਵਾਨ ਸ. ਗੁਲਜ਼ਾਰ ਸਿੰਘ ਬਲਿੰਗ, ਕਨੇਡਾ ਨਿਵਾਸੀ ਨੇ ਪੀਏਯੂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਭਲਾਈ ਲਈ 15 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਹੈ। ਉਨਾਂ ਦੀ ਤਰਫੋਂ ਸ਼੍ਰੀਮਤੀ ਰਣਵੀਰ ਕੌਰ ਨੇ ਅੱਜ ਇਹ ਚੈੱਕ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਮਿਲਖ ਅਧਿਕਾਰੀ ਡਾ ਰਿਸ਼ੀ ਇੰਦਰਾ ਸਿੰਘ ਗਿੱਲ ਨੂੰ ਸੌਂਪਿਆ। ਇਸ ਮੌਕੇ ਸ ਗੁਲਜ਼ਾਰ ਸਿੰਘ ਬਲਿੰਗ ਨੇ ਆਪਣੇ ਸੁਨੇਹੇ ਵਿੱਚ....