ਬੇਟੀ ਬਚਾਓ ਬੇਟੀ ਪੜ੍ਹਾਉ ਸਕੀਮ ਅਧੀਨ ਬਲਾਕ ਭਿੱਖੀਵਿੰਡ ਵਿੱਖੇ 51 ਨਵ-ਜਨਮੀਆਂ ਬੱਚੀਆਂ ਦੇ ਪਰਿਵਾਰਾਂ ਨੂੰ ਸਕੀਮ ਅਧੀਨ ਸਨਮਾਨ ਕਰਦੇ ਹੋਏ ਕੀਤਾ ਗਿਆ ਪ੍ਰੇਰਿਤ

ਤਰਨ ਤਾਰਨ, 04 ਅਪ੍ਰੈਲ 2025 :  ਜਿਲ੍ਹਾ ਤਰਨ ਤਰਨ ਦੇ ਬਲਾਕ ਭਿੱਖੀਵਿੰਡ ਵਿਖੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਜਿਲਾ ਪ੍ਰੋਗਰਾਮ ਅਫਸਰ ਸ਼੍ਰੀ ਰਾਹੁਲ ਅਰੋੜਾ ਦੀ ਪ੍ਰਧਾਨਗੀ ਹੇਠ ਬੇਟੀ ਬਚਾਓ ਬੇਟੀ ਪੜਾਓ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਵਿੱਚ ਸੀ ਡੀ ਪੀ ਓ ਰੁਪਿੰਦਰ ਕੌਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਆਰਥਿਕ ਅਤੇ ਸਮਾਜਿਕ ਪੱਧਰ ਤੇ ਲੋੜਵੰਦ ਅਤੇ ਗਰੀਬ ਪਰਿਵਾਰ ਜਿਨ੍ਹਾਂ ਕੋਲ ਦੌ ਲੜਕੀਆਂ ਹਨ, ਉਹਨਾਂ ਨੂੰ ਸੱਦਾ ਦੇ ਕੇ ਉਤਸ਼ਾਹਿਤ ਕੀਤਾ ਗਿਆ। ਉਹਨਾਂ ਨੂੰ ਆਪਣੀ ਲੜਕੀਆਂ ਦੇ ਸਿਹਤ ਪੱਧਰ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਉਹਨਾਂ ਨੂੰ ਬਣਦੀ ਸਿੱਖਿਆ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।ਬੱਚੀਆਂ ਦਾ ਸਿਹਤ ਪੱਧਰ ਉੱਚਾ ਚੁੱਕਣ ਲਈ ਉਹਨਾਂ ਦਾ ਟੀਕਾਕਰਨ ਅਤੇ ਸਿਹਤ ਦੀ ਨਿਰੰਤਰ ਬਣਦੀ ਜਾਂਚ-ਪੜਤਾਲ ਲਈ ਜਾਗਰੂਕ ਕੀਤਾ ਗਿਆ। ਇਹ ਸਮਾਗਮ ਵਿੱਚ ਨਵ-ਜਨਮੀਆਂ 51 ਬੱਚੀਆਂ ਨੂੰ ਬੇਬੀ ਸੂਟ ਵੰਡੇ ਗਏ ਅਤੇ ਇਸ ਮੌਕੇ ਸਰਕਾਰੀ ਬਹੁਤਕਨੀਕੀ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਧੀਆਂ ਦੇ ਸੰਬੰਧ ਵਿੱਚ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਜਾਗਰੂਕਤਾ ਲਿਆਓ ਧੀ ਬਚਾਓ ਦਾ ਸੰਦੇਸ਼ ਦਿੱਤਾ ਗਿਆ। ਇਹ ਸਮਾਗਮ ਦੌਰਾਨ ਸਰਕਾਰੀ ਬਹੁਤਕਨੀਕੀ ਕਾਲਜ ਦੇ ਸਟਾਫ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਤੇ ਉਹਨਾਂ ਨੂੰ ਸਨਮਾਨ ਚਿੰਨ ਜਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਦਿੱਤਾ ਗਿਆ। ਇਸ ਮੌਕੇ ਸੀ ਡੀ ਪੀ ਓ ਪੱਟੀ ਸ੍ਰੀਮਤੀ ਕੁਲਦੀਪ ਕੌਰ ਬਲਾਕਾਂ ਦੇ ਸੁਪਰਵਾਈਜ਼ਰ ਵੀ ਸ਼ਾਮਲ ਹੋਏ। ਇਸ ਮੌਕੇ ਕਾਲਜ ਦੇ ਅਧਿਕਾਰੀਆਂ ਰਾਹੀਂ ਭਿੱਖੀਵਿੰਡ ਕਾਲਜ ਜੋ ਕਿ ਜਿੱਲੇ ਵਿੱਚ ਇਕਲੌਤਾ ਸਰਕਾਰੀ ਬਹੁਤਕਨੀਕੀ ਕਾਲਜ ਹੈ, ਜਿਸ ਵਿੱਚ ਦੱਸਵੀਂ ਜਮਾਤ ਉਪਰੰਤ ਵੱਖ-ਵੱਖ ਕੋਰਸ ਕਰਨ ਉਪਰੰਤ ਵਿਦਿਆਰਥੀਆਂ ਨੂੰ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਨੌਕਰੀ ਮਿਲ ਚੁੱਕੀ ਹੈ, ਇਸ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ l ਉਹਨਾਂ ਰਾਹੀਂ ਦੱਸਿਆ ਗਿਆ ਕਿ ਇਹਨਾਂ ਕੋਰਸਾ ਸੰਬੰਧੀ ਜਾਣਕਾਰੀ ਦੀ ਘੱਟ ਹੋਣ ਕਰਕੇ ਵਿਦਿਆਰਥੀ ਇਹਨਾਂ ਵਿੱਚ ਦਾਖਲਾ ਨਹੀਂ ਲੈ ਸਕਦੇ ਜਿਸ ਸੰਬੰਧੀ ਬਣਦੀ ਜਾਗਰੂਕਤਾ ਦੀ ਬਹੁੱਤ ਲੋੜ ਹੈ।