ਪੰਜਾਬੀ ਸਾਰੇ ‌ਤਿਉਹਾਰ ਮਿਲ ਕੇ ਮਨਾਉਂਦੇ ਹਨ, ਇਹੀ ਪੰਜਾਬ ਦੀ ਖੂਬਸੂਰਤੀ ਹੈ : ਬਾਵਾ

  • ਮਹਾਂਸ਼ਿਵਰਾਤਰੀ 'ਤੇ ਸ਼ਹਿਰ ਦੇ ਵੱਖ-ਵੱਖ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਬਾਵਾ, ਸਿੰਗਲਾ ਅਤੇ ਨਵੀਂ ਨੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਨਤਮਸਤਕ ਹੋਏ

ਲੁਧਿਆਣਾ, 27 ਫਰਵਰੀ 2025 : ਮਹਾਂ ਸ਼ਿਵਰਾਤਰੀ ਦੇ ਇਤਿਹਾਸਿਕ ਤਿਉਹਾਰ 'ਤੇ ਸ਼ਹਿਰ ਦੇ ਮੰਦਰਾਂ ਅਤੇ ਸੜਕਾਂ 'ਤੇ ਸ਼ਿਵ-ਪਾਰਵਤੀ ਦੀਆਂ ਨਿਕਲੀਆਂ ਝਾਕੀਆਂ ਦਾ ਸਵਾਗਤ ਕਰਨ ਲਈ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸੁਸਾਇਟੀ ਦੇ ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਸੁਸਾਇਟੀ ਪੰਜਾਬ ਨਵਦੀਪ ਨਵੀ ਨੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ਅਤੇ ਮਠਿਆਈਆਂ ਵੰਡੀਆਂ। ਇਸ ਸਮੇਂ ਸੁਨੀਲ ਮੈਣੀ ਵੱਲੋਂ ਆਯੋਜਿਤ ਵਿਸ਼ਾਲ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ਼੍ਰੀ ਨਾਥ ਜੀ ਨੇ ਅਮਰੀਕਾ ਤੋਂ ਆ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਇਸ ਸਮੇਂ ਭਾਜਪਾ ਨੇਤਰੀ ਰਾਸ਼ੀ ਅਗਰਵਾਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਈ। ਇਸ ਸਮੇਂ ਬਾਵਾ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਭ ਲੋਕ ਮਿਲ ਕੇ ਮਨਾਉਂਦੇ ਹਨ। ਇਹ ਹੀ ਪੰਜਾਬੀਆਂ ਦੀ ਸੋਚ ਦੀ ਖੂਬਸੂਰਤੀ ਹੈ ਕਿ ਭਾਈਚਾਰਕ ਸਾਂਝ ਮਜਬੂਤ ਹੋਵੇ। ਉਹਨਾਂ ਕਿਹਾ ਕਿ ਭਗਵਾਨ ਸ਼ਿਵ ਦੇ ਅਸਥਾਨਾਂ 'ਤੇ ਲੋਕ ਦਰਸ਼ਨਾਂ ਲਈ ਜਾਂਦੇ ਹਨ ਅਤੇ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਸਮੇਂ ਵਿਕਾਸ ਚੋਪੜਾ, ਚਮਨ ਲਾਲ, ਸੁਨੀਲ ਸ਼ਰਮਾ, ਰਾਕੇਸ਼ ਸੱਚਦੇਵਾ ਆਦਿ ਭਗਤਜਨ ਭਾਰੀ ਗਿਣਤੀ ਵਿੱਚ ਹਾਜ਼ਰ ਸਨ।