ਮਾਲਵਾ

ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਘਾਤਕ : ਸਿਹਤ ਮੰਤਰੀ ਡਾ. ਬਲਬੀਰ ਸਿੰਘ
ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਦੇ ਗੁਦਾਮਾਂ 'ਚੋਂ ਅਨਾਜ ਵੀ ਨਹੀਂ ਚੁੱਕਿਆ ਗਿਆ ਤੇ ਢਾਈ ਸਾਲਾਂ ਤੋਂ ਮੰਡੀ ਬੋਰਡ ਦਾ ਫੰਡ ਵੀ ਰੋਕਿਆ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਅਨਾਜ ਮੰਡੀ 'ਚ ਝੋਨੇ ਦੀ ਖਰੀਦ ਦਾ ਜਾਇਜ਼ਾ, ਮੰਡੀ ਪ੍ਰਬੰਧਾਂ 'ਤੇ ਤਸੱਲੀ ਜਤਾਈ ਕਿਹਾ, ਸੋਨੇ ਵਰਗਾ ਝੋਨਾ ਮੰਡੀਆਂ 'ਚ ਆਇਆ, ਦਾਣਾ-ਦਾਣਾ ਖਰੀਦ ਕਰਵਾਏਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ 'ਕਿਸਾਨਾਂ, ਮਜ਼ਦੂਰਾਂ, ਸ਼ੈਲਰ ਮਾਲਕਾਂ ਤੇ ਆੜਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ....
ਡੇਂਗੂ ‘ਤੇ ਕਾਬੂ ਪਾਉਣ ਲਈ ਹਰੇਕ ਨੂੰ ਸੁਚੇਤ ਹੋਣਾ ਜ਼ਰੂਰੀ ਹੈ : ਡਾ. ਬਲਬੀਰ ਸਿੰਘ 
ਪਟਿਆਲਾ, 11 ਅਕਤੂਬਰ, 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਤੜਕਸਾਰ ‘ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਵਿੱਦਿਅਕ ਅਦਾਰਿਆਂ ‘ਚ ਡੇਂਗੂ ਦਾ ਲਾਰਵਾ ਲੱਭਣ ਲਈ ਚਲਾਈ ਰਾਜ ਪੱਧਰੀ ਮੁਹਿੰਮ ਦੀ ਅਗਵਾਈ ਕੀਤੀ। ਇਸ ਮੌਕੇ ਸਿਹਤ ਮੰਤਰੀ ਨਾਲ ਵੱਖ ਵੱਖ ਟੀਮਾਂ ਨੇ ਸਰਕਾਰੀ ਫਿਜ਼ੀਕਲ ਕਾਲਜ, ਸਰਕਾਰੀ ਸਕੂਲ ਸਿਵਲ ਲਾਈਨਜ ਤੇ ਸਰਕਾਰੀ ਮਲਟੀਪਰਪਜ਼ ਸਕੂਲ ਸਮੇਤ ਪੰਜਾਬੀ ਬਾਗ਼ ਵਿਖੇ ਘਰ-ਘਰ ਜਾ ਕੇ ਚੈਕਿੰਗ ਕੀਤੀ ਗਈ ਅਤੇ ਲੋਕਾਂ....
ਚੋਣ ਮੁਹਿੰਮ ਵਿੱਚ ਲੱਗੇ ਹੋਰਨਾ ਜ਼ਿਲਿਆਂ ਦੇ ਵਿਅਕਤੀਆਂ ਨੂੰ ਵੋਟਾਂ ਵਾਲੇ ਦਿਨ ਤੋਂ 48 ਘੰਟੇ ਪਹਿਲਾਂ ਜ਼ਿਲਾ ਛੱਡਣ ਦੇ ਆਦੇਸ਼
ਫਤਿਹਗੜ੍ਹ ਸਾਹਿਬ, 11 ਅਕਤੂਬਰ 2024 : ਜ਼ਿਲਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 110 ਅਧੀਨ ਪੰਜਾਬ ਪੰਚਾਇਤ ਚੋਣ ਨਿਯਮ 1994 ਦੇ ਨਿਯਮ 48 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਫਤਿਹਗੜ੍ਹ ਸਾਹਿਬ ਵਿੱਚ ਪੰਚਾਇਤੀ ਚੋਣਾਂ 2024 ਦੀ ਚੋਣ ਮੁਹਿੰਮ ਵਿੱਚ ਲੱਗੇ ਬਾਹਰਲੇ ਜ਼ਿਲਿਆਂ ਦੇ ਉਹਨਾਂ ਵਿਅਕਤੀਆਂ ਜੋ ਜ਼ਿਲ੍ਹੇ ਦੇ ਵੋਟਰ ਨਹੀਂ ਹਨ, ਨੂੰ ਵੋਟਾਂ ਵਾਲੇ ਦਿਨ 15 ਅਕਤੂਬਰ ਤੋਂ 48 ਘੰਟੇ ਪਹਿਲਾਂ ਭਾਵ 13 ਅਕਤੂਬਰ ਨੂੰ ਸ਼ਾਮ 6 ਵਜੇ....
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਬੈਠਕ
ਫਾਜ਼ਿਲਕਾ, 11 ਅਕਤੂਬਰ 2024 : ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਵੱਲੋਂ ਆਮ ਪੰਚਾਇਤ ਚੋਣਾਂ 2024 ਦੀਆਂ ਤਿਆਰੀਆਂ ਸਬੰਧੀ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਆਖਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ 15 ਅਕਤੂਬਰ ਨੂੰ ਮਤਦਾਨ ਵਾਲੇ ਦਿਨ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਹਰੇਕ ਅਧਿਕਾਰੀ ਪੂਰੀ....
ਪੰਚਾਇਤ ਚੋਣਾਂ ਦੇ ਮੱਦੇ ਨਜ਼ਰ ਫਾਜ਼ਿਲਕਾ ਪੁਲਿਸ ਵੱਲੋਂ ਫਲੈਗ ਮਾਰਚ 
ਚੋਣਾਂ ਪੂਰੀ ਤਰਾਂ ਅਮਨ ਅਮਾਨ ਨਾਲ ਕਰਵਾਈਆਂ ਜਾਣਗੀਆਂ- ਐਸਐਸਪੀ ਵਰਿੰਦਰ ਸਿੰਘ ਬਰਾੜ ਫਾਜ਼ਿਲਕਾ 11 ਅਕਤੂਬਰ 2024 : 15 ਅਕਤੂਬਰ ਨੂੰ ਆਮ ਪੰਚਾਇਤ ਚੋਣਾਂ ਲਈ ਹੋ ਰਹੇ ਮਤਦਾਨ ਤੋਂ ਪਹਿਲਾਂ ਜ਼ਿਲਾ ਪੁਲਿਸ ਵੱਲੋਂ ਅੱਜ ਇੱਥੇ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕੀਤੀ। ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਆਖਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਚੋਣਾਂ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ....
ਮਾਛੀਵਾੜਾ 'ਚ ਨੌਜਵਾਨ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਲਿਖਿਆ ਪਾਪਾ, ਮੈਂ ਕਾਬਲ ਨਹੀਂ ਬਣ ਸਕਿਆ, ਮੈਨੂੰ ਮਾਫ਼ ਕਰ ਦਿਓ 
ਮਾਛੀਵਾੜਾ, 11 ਅਕਤੂਬਰ 2024 : ਲੁਧਿਆਣਾ ਦੇ ਮਾਛੀਵਾੜਾ ਵਿਚ ਇੱਕ ਪ੍ਰਾਈਵੇਟ ਹਸਪਤਾਲ 'ਚ ਨੌਕਰੀ ਕਰਦੇ ਨੌਜਵਾਨ ਜਸਪ੍ਰੀਤ ਸਿੰਘ ਜੱਸ (23) ਵਾਸੀ ਰਾਣਵਾਂ ਨੇ ਹਸਪਤਾਲ 'ਚ ਹੀ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਸੁਸਾਈਡ ਨੋਟ ਵੀ ਲਿਖਿਆ ਸੀ। ਸੁਸਾਈਡ ਨੋਟ ‘ਚ ਉਸ ਨੇ ਲਿਖਿਆ ਕਿ ਪਾਪਾ, ਮੈਂ ਕਾਬਲ ਨਹੀਂ ਬਣ ਸਕਿਆ, ਮੈਨੂੰ ਮਾਫ਼ ਕਰ ਦਿਓ। ਅੱਜ ਸਵੇਰੇ ਜਦੋਂ ਡਾਕਟਰ ਆਪਣੇ ਕਲੀਨਿਕ ਵਿਚ ਆਇਆ ਤਾਂ ਉਸਨੇ ਦੇਖਿਆ ਕਿ ਜਸਪ੍ਰੀਤ ਸਿੰਘ ਨੇ ਪੱਖੇ ਨਾਲ ਗਲ ਫਾਹਾ ਲੈ ਕੇ....
ਪੰਚਾਇਤੀ ਚੋਣਾਂ 'ਚ ਨਾਮਜਦਗੀਆਂ ਦੌਰਾਨ ਵੱਡੇ ਪੱਧਰ 'ਤੇ ਧੱਕੇਸ਼ਾਹੀ ਹੋਈ ਹੈ : ਰਾਜਾ ਵੜਿੰਗ 
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ 2024 : ਗਿੱਦੜਬਾਹਾ ਹਲਕੇ ਦੇ 26 ਪਿੰਡਾਂ ਦੇ 67 ਪੰਚ ਅਤੇ ਸਰਪੰਚ ਦੇ ਉਮੀਦਵਾਰ ਦੇ ਕਾਗਜ ਰੱਦ ਹੋਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਦਫ਼ਤਰ ਪਹੁੰਚੇ। ਇਸ ਮੌਕੇ ਉਹਨਾਂ ਕਈ ਵੱਡੇ ਅਧਿਕਾਰੀਆਂ ਖਿਲਾਫ ਸ਼ਿਕਾਇਤਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੌਂਪੀਆ ਗਈਆਂ। ਇਸ ਮੌਕੇ 67 ਉਮੀਦਵਾਰ ਵੀ ਮੌਕੇ 'ਤੇ ਹਾਜ਼ਰ ਰਹੇ। ਇਸ ਮੌਕ ਰਾਜਾ ਵੜਿੰਗ ਨੇ ਕਿਹਾ ਕਿ ਨਾਮਜਦਗੀਆਂ ਦੌਰਾਨ ਵੱਡੇ ਪੱਧਰ 'ਤੇ....
ਚੋਣ ਕਮਿਸ਼ਨ ਜਾਬਤੇ ਦੀ ਸਖ਼ਤੀ ਨਾਲ ਕੀਤੀ ਜਾਵੇ ਪਾਲਣਾ ਤੇ ਕੋਈ ਅਧਿਕਾਰੀ ਅਣਗਹਿਲੀ ਨਾ ਵਰਤੇ : ਭੁਪਿੰਦਰ ਸਿੰਘ 
ਗ੍ਰਾਮ ਪੰਚਾਇਤ ਚੋਣਾਂ-2024, ਚੋਣ ਆਬਜ਼ਰਵਰ ਵੱਲੋਂ ਚੋਣ ਅਧਿਕਾਰੀਆਂ ਨਾਲ ਬੈਠਕ, ਗ੍ਰਾਮ ਪੰਚਾਇਤ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਮਾਲੇਰਕੋਟਲਾ, 11 ਅਕਤੂਬਰ 2024 : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਚੋਣ ਆਬਜ਼ਰਵਰ ਸੀਨੀਅਰ ਆਈ.ਏ.ਐਸ. ਅਧਿਕਾਰੀ ਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰ ਭੁਪਿੰਦਰ ਸਿੰਘ ਨੇ ਅੱਜ ਗ੍ਰਾਮ ਪੰਚਾਇਤ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ....
ਕਿਸਾਨ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਗਊਸ਼ਾਲਾ ਨੂੰ ਕਰਨ ਦਾਨ: ਡੀਡੀਪੀਓ 
ਫਾਜ਼ਿਲਕਾ 11 ਅਕਤੂਬਰ 2024 : ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ ਕੁੰਡਲ ਨੇ ਸਲੇਮ ਸ਼ਾਹ ਵਿਖੇ ਬਣੀ ਗਊਸ਼ਾਲਾ ਦਾ ਦੌਰਾ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਗਊਆਂ ਦੇ ਖਾਣ ਲਈ ਕਾਫੀ ਲਾਹੇਵੰਦ ਹੈ| ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਸਲੇਮ ਸ਼ਾਹ ਵਿਖੇ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪਾਉਂਡ) ਚੱਲ ਰਹੀ ਹੈ ਜਿਸ ਵਿੱਚ 1300 ਗਾਵਾਂ ਦੀ ਸੰਭਾਲ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਕਿਸਾਨ ਵੀਰ ਝੋਨੇ ਦੀ....
ਸਿਹਤ ਵਿਭਾਗ ਵੱਲੋ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ  ਪਿੰਡਾਂ ਅਤੇ ਸਕੂਲ ਵਿੱਖੇ ਕਰਵਾਇਆ ਜਾਗਰੂਕਤਾ ਸਮਾਗਮ
ਘਰਾਂ ਦੇ ਅੰਦਰ ਤੇ ਬਾਹਰ ਸਾਫ—ਸਫਾਈ ਵੱਲ ਬਹੁਤਾ ਧਿਆਨ ਦੇਣ ਦੀ ਲੋੜ— ਡਾ ਏਰਿਕ ਡੇਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਸ਼ੁਕਰਵਾਰ ਮਨਾਇਆ ਜਾ ਰਿਹਾ ਹੈ ਡ੍ਰਾਈ ਡੇ— ਸੁਖਜਿੰਦਰ ਸਿੰਘ ਫਾਜ਼ਿਲਕਾ, 11 ਅਕਤੂਬਰ 2024 : ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਵੱਲੋਂ ਚਲਾਈ ਜਾ ਰਹੀ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ ’ ਮੁਹਿੰਮ ਤਹਿਤ ਅੱਜ ਫ਼ਾਜ਼ਿਲਕਾ ਵਿਖੇ ਸਿਹਤ ਵਿਭਾਗ ਦੀ ਟੀਮਾ ਵੱਲੋਂ ਜ਼ਿਲੇ ਦੇ ਸਕੂਲਾਂ ਅਤੇ ਪਿੰਡਾਂ ਵਿਖ਼ੇ ਡੇਗੂ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ....
ਜ਼ੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਦਾ ਫਾਜ਼ਿਲਕਾ ਵਿਖੇ ਆਯੋਜਨ, ਵੱਖ—ਵੱਖ ਜਿਲਿ੍ਹਆਂ ਨੇ ਕੀਤਾ ਆਪਣੀ ਕਲਾ ਦਾ ਪ੍ਰਦਰਸ਼ਨ
ਸਿਖਿਆ ਵਿਭਾਗ ਵੱਖ—ਵੱਖ ਉਪਰਾਲੇ ਕਰਕੇ ਵਿਦਿਆਰਥੀਆਂ ਦੇ ਹੁਨਰ ਨੂੰ ਦੇ ਰਿਹਾ ਹੈ ਪ੍ਰਵਾਜ—ਵਧੀਕ ਡਿਪਟੀ ਕਮਿਸ਼ਨਰ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ, ਸਮੱਗਰਾ ਸਿਖਿਆ ਅਭਿਆਨ ਤਹਿਤ ਕਰਵਾਏ ਮੁਕਾਬਲੇ ਫਾਜ਼ਿਲਕਾ, 11 ਅਕਤੂਬਰ 2024 : ਸਿਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਕਲਾ ਤੇ ਹੁਨਰ ਨੂੰ ਨਿਖਾਰਦਿਆਂ ਅਤੇ ਉਚ ਪੱਧਰੀ ਮੁਕਾਮਾਂ *ਤੇ ਪਹੁੰਚਾਉਣ ਦੇ ਉਦੇਸ਼ ਸਦਕਾ ਵੱਖ—ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਵਿਦਿਆਰਥੀਆਂ ਵਿਚਕਾਰ ਕਲਾ ਉਤਸਵ ਮੁਕਾਬਲੇ ਕਰਵਾਏ ਜਾ....
ਪਿੰਡ ਧੱਲੇਕੇ ਦਾ ਕਿਸਾਨ ਗੁਰਪ੍ਰੀਤ ਸਿੰਘ ਪਿਛਲੇ 10 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਜਲਾਏ ਕਰ ਰਿਹੈ 15 ਏਕੜ ਦੀ ਖੇਤੀ
ਪਰਾਲੀ ਸਾੜੇ ਬਿਨਾਂ ਖੇਤੀ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਣ ਨਾਲ ਕਣਕ ਦੀ ਝਾੜ ਵਿੱਚ ਵੀ ਹੁੰਦਾ ਵਾਧਾ-ਕਿਸਾਨ ਗੁਰਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਦੀ ਸ਼ਲਾਘਾ, ਹੋਰਾਂ ਕਿਸਾਨਾਂ ਨੂੰ ਵੀ ਸੇਧ ਲੈਣ ਦੀ ਅਪੀਲ ਮੋਗਾ, 11 ਅਕਤੂਬਰ 2024 : ਅਜੋਕੇ ਸਮੇਂ ਵਿੱਚ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਰੇ ਵਰਗਾਂ ਦੇ ਲੋਕਾਂ ਦਾ ਸਹਿਯੋਗ ਜਰੂਰੀ ਹੈ, ਪ੍ਰੰਤੂ ਕਿਸਾਨ ਇਸ ਵਿੱਚ ਇੱਕ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਤੇ ਵੱਡੀ ਗਿਣਤੀ ਵਿੱਚ ਕਿਸਾਨ ਹੁਣ ਵਾਤਾਵਰਨ ਪੱਖੀ ਖੇਤੀਬਾੜੀ....
ਵੋਟਰ ਕਾਰਡ ਤੋਂ ਬਿਨ੍ਹਾਂ 13 ਹੋਰ ਡਾਕੂਮੈਂਟਸ ਨਾਲ ਵੀ ਪਾਈ ਜਾ ਸਕਦੀ ਵੋਟ - ਜ਼ਿਲ੍ਹਾ ਚੋਣ ਅਫ਼ਸਰ
ਸਾਰੇ ਯੋਗ ਵੋਟਰਾਂ ਨੂੰ ਵੋਟ ਦਾ ਅਧਿਕਾਰ ਵਰਤਣ ਦੀ ਅਪੀਲ ਮੋਗਾ, 11 ਅਕਤੂਬਰ 2024 : 15 ਅਕਤੂਬਰ, 2024 ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਪਣੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਵੋਟਰਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਹਰੇਕ ਪੋਲਿੰਗ ਬੂਥ ਉੱਪਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਕੋਈ ਵੀ ਅਜਿਹਾ ਵੋਟਰ ਜਿਸ ਕੋਲ ਵੋਟਰ ਸ਼ਨਾਖ਼ਤੀ ਕਾਰਡ....
ਪਿੰਡ ਜੰਡਾਲੀ ਖੁਰਦ ਦੇ ਰਘਬੀਰ ਅਤੇ ਜਸਵੀਰ ਭਰਾ ਪਰਾਲੀ ਦਾ ਨਿਪਟਾਰਾ ਖੇਤਾਂ 'ਚ ਹੀ ਕਰਕੇ ਹੋਰਨਾਂ ਕਿਸਾਨਾਂ ਲਈ ਬਣੇ ਪ੍ਰੇਰਨਾ ਸਰੋਤ
ਪਰਾਲੀ ਨੂੰ ਬਿਨਾਂ ਅੱਗ ਲਗਾਏ ਆਲੂਆਂ ਦੀ ਕਾਸ਼ਤ ਲਈ ਖੇਤ ਨੂੰ ਕਰ ਰਹੇ ਨੇ ਤਿਆਰ ਪਿਛਲੇ ਸਾਲ 20 ਏਕੜ ਜਮੀਨ ਵਿੱਚੋਂ ਪਰਾਲੀ ਤੋਂ ਤਿਆਰ ਕਰਵਾਈਆਂ ਸਨ ਗੱਠਾਂ ਐਸ.ਡੀ.ਐਮ.ਹਰਬੰਸ ਸਿੰਘ ਨੇ ਪਰਾਲੀ ਦਾ ਨਿਪਟਾਰਾ ਖੇਤਾਂ 'ਚ ਕਰਨ ਵਾਲੇ ਕਿਸਾਨ ਭਰਾਵਾਂ ਦੀ ਕੀਤੀ ਹੋਂਸਲਾ ਅਫ਼ਜਾਈ ਅਹਿਮਦਗੜ੍ਹ/ਮਾਲੇਰਕੋਟਲਾ 11 ਅਕਤੂਬਰ 2024 : ਵਧਦੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਕਿਸਾਨਾਂ ਵੱਲੋਂ ਵੀ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਉਪਰਾਲੇ ਕੀਤੇ ਜਾ ਰਹੇ ਹਨ....
ਝੋਨੇ ਦੀ ਪਰਾਲੀ ਦਾ ਧੂੰਆਂ ਬੱਚਿਆਂ,ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਤੇ ਮਾੜ੍ਹਾ ਪ੍ਰਭਾਵ ਪਾਉਂਦਾ ਹੈ: ਮੁੱਖ ਖੇਤੀਬਾੜੀ ਅਫਸਰ 
ਸੀ.ਆਰ.ਐਮ ਸਕੀਮ ਤਹਿਤ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦੇ ਬੱਚਿਆਂ ਨੂੰ ਜਾਗਰੂਕ ਕੀਤਾ ਫਰੀਦਕੋਟ 11 ਅਕਤੂਬਰ 2024 : ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ( ਆਈ ਈ ਸੀ) ਕੰਪੋਨੈਂਟ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਲੇਵਾਲਾ ਦੇ ਬੱਚਿਆਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ....