ਅਸਲ ਮਾਅਨਿਆਂ ਵਿੱਚ ਸਿੱਖ ਧਰਮ ਦੀ ਨੀਂਹ ਸਥਾਪਿਤ ਹੋਣੀ ਸਿੱਖਾਂ ਦੇ ਪ੍ਰਥਮ ਗੁਰੂ , ਗੁਰੂ ਨਾਨਕ ਦੇਵ ਜੀ ਦੇ ਦੱਖਣ ਏਸ਼ੀਆ ਦੇ ਪੰਜਾਬ ਪ੍ਰਾਂਤ ਵਿੱਚ 15ਵੀਂ ਸਦੀ ਵਿੱਚ ਪ੍ਰਕਾਸ਼ਮਾਨ ਹੋਣ ਵਕਤ ਹੀ ਮੰਨੀ ਜਾਂਦੀ ਹੈ । ਇਸਨੂੰ ਇਤਿਹਾਸਕ ਅਤੇ ਧਾਰਮਿਕ ਪੱਖ ਤੋਂ ਅਮਲੀ ਜਾਮਾ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈ. ਪੂਰੀ ਜਾਣਕਾਰੀ ਲਈ ਕਲਿੱਕ ਕਰੋ। ਖਾਲਸਾ ਪੰਥ ਦਾ ਸਾਜਨਾ ਦਾ ਇਤਿਹਾਸ : ਸੰਨ 1699
ਸਿੱਖ ਧਰਮ ਦਾ ਇਤਿਹਾਸ
ਭਗਤ ਕਬੀਰ ਜੀ : ਭਗਤ ਕਬੀਰ ਸਾਹਿਬ ਜੀ ਭਾਰਤ ਦੇ ਇੱਕ ਮਹਾਨ ਅਧਿਆਤਮਿਕ ਸੂਫੀ ਸੰਤ ਕਵੀ ਹੋਏ ਹਨ। ਆਪ ਦੇ ਜਨਮ ਸਬੰਧੀ ਇਤਿਹਾਸਕਾਰਾਂ ਦਾ ਮੱਤ ਇੱਕ ਨਹੀ ਹੈ। ਪ੍ਰੰਤੂ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਦੁਆਰਾ ਰਚੇ ‘ਮਹਾਨਕੋਸ਼’ ਵਿਚ ਕਬੀਰ ਜੀ ਦਾ ਜਨਮ 1398 ਈਸਵੀ ਵਿੱਚ ਹੋਇਆ ਦੱਸਦੇ ਹਨ। ਭਾਈ ਸਾਹਿਬ ਅਨੁਸਾਰ ਕਬੀਰ ਸਾਹਿਬ ਦਾ ਜਨਮ ਇੱਕ ਵਿਧਵਾ ਪੰਡਤਾਣੀ ਦੇ ਉਦਰ ਤੋਂ ਹੋਇਆ ਸੀ। ਮਹਾਨਕੋਸ਼ ਵਿੱਚ ਉਹ ਵਰਨਣ ਕਰਦੇ ਹਨ ਕਿ
ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਇਹ ਪੰਜ ਗੁਰੂ ਗੁਰੂ ਨਾਨਕ ਦੇਵ , ਗੁਰੂ ਅੰਗਦ ਦੇਵ , ਗੁਰੂ ਅਮਰਦਾਸ , ਗੁਰੂ ਰਾਮਦਾਸ , ਗੁਰੂ ਅਰਜਨ ਦੇਵ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਗੁਰੂਆਂ ਦੀ ਬਾਣੀ ਪਹਿਲੇ ਗੁਰੂ ਨਾਨਕ ਦੇਵ ਜੀ ਦੀ
ਸੰਨ 1699 ਈਸਵੀ ਦੇ ਅਪ੍ਰੈਲ ਮਹੀਨੇ ਦੀ 13 ਤਾਰੀਖ਼ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਉੱਤੇ ਲਿਖਿਆ ਗਿਆ ਵਿਲੱਖਣ ਅਤੇ ਗੌਰਵਮਈ ਘਟਨਾਕ੍ਰਮ ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ । ਇਸ ਮਹਾਨ ਅਤੇ ਪਾਵਨ ਦਿਵਸ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ਵਿੱਚੋਂ ਵਿਸਾਖੀ ਵਾਲੇ ਦਿਨ ਅਨੰਦਪੁਰ ਦੀ ਧਰਤੀ ਉੱਤੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਾਜਕੇ ਇੱਕ ਨਿਰਾਲੀ ਖਾਲਸਾਈ ਜਾਲੋ-ਜਲਾਲ ਵਾਲੀ ਨਿਰਾਲੀ ਕੌਮ ਤਿਆਰ
ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਬਾਣੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਮੁੱਚੀ ਮਾਨਵਤਾ ਦੀ ਮਾਰਗ ਦਰਸ਼ਕ ਹੈ । ਆਪ ਜੀ ਦੀ ਸਾਰੀ ਰਚਨਾ ਸੰਪੂਰਨ ਰੂਪ ਵਿੱਚ ਪ੍ਰਮਾਣਿਕ ਅਤੇ ਪ੍ਰਤੱਖ ਹੈ ਜੋ ਕਿ ਮਾਨਵਤਾ ਦੇ ਕਲਿਆਣ ਦਾ ਮੁੱਖ ਸ੍ਰੋਤ ਹੈ । ਜਿੱਥੇ ਇਹ ਜਾਤੀ ਭੇਦਭਾਵ ਨੂੰ ਉਜਾਗਰ ਕਰਦੀ ਹੈ, ਉੱਥੇ ਮਨੁੱਖ ਨੂੰ ਇਸਤਰੀ ਜਾਤੀ ਪ੍ਰਤੀ ਸਤਿਕਾਰਤ ਭਾਵਨਾ ਰੱਖਣ ਲਈ ਵੀ ਪ੍ਰੇਰਿਤ ਕਰਦੀ ਹੈ । ਆਪ ਜੀ ਦੀ ਬਾਣੀ
ਸਿੱਖ ਧਰਮ ਵਿੱਚ ਸਿੱਖਾਂ ਦੇ ਦਸ ਗੁਰੂ ਹੋਏ ਸਨ। ਇਹ ਦਸ ਗੁਰੂ ਇੱਕੋ ਹੀ ਰੂਹਾਨੀ ਜੋਤ ਸਨ ਅਤੇ ਇੰਨ੍ਹਾਂ ਦਾ ਇੱਕੋ ਹੀ ਮਨੋਰਥ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦੇਣਾ ਸੀ। ਆਪਣੇ-ਆਪਣੇ ਸਮੇਂ ਆਪ ਜੀ ਉਸ ਸਮੇਂ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਰਹੇ ਸਨ । ਹਰੇਕ ਗੁਰੂ ਨੇ ਆਪਣੇ ਤੋਂ ਪਹਿਲੇ ਗੁਰੂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣਾ ਜਾਰੀ ਰੱਖਿਆ ਸੀ ਅਤੇ ਆਪਣੀਆਂ ਸਿੱਖਿਆਵਾਂ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਬਿਓਰਾ : ਗੁਰੂ ਅੰਗਦ ਦੇਵ ਜੀ ਨੇ 9 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ । ਆਪ ਜੀ ਦੇ 63 ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਹੇਠ ਲਿਖੇ ਅਨੁਸਾਰ ਦਰਜ ਹਨ – 1 ਰਾਗੁ ਸਿਰੀ : 2 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 83 ਅਤੇ 89 ਉੱਤੇ ਦਰਜ ਹੈ ) 2 ਰਾਗੁ ਮਾਝ : 12 ਸਲੋਕ ( ਗੁਰੂ ਗ੍ਰੰਥ
ਸਿੱਖਾਂ ਦੇ ਸਭ ਤੋਂ ਪਵਿੱਤਰ ਇੱਕੋ-ਇੱਕ ਸ਼ਬਦ-ਰੂਪੀ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਗਿਅ੍ਹਾਰਵੇਂ ਗੁਰੂ ਵਜੋਂ ਮੰਨਿਆ ਜਾਂਦਾ ਹੈ । ਸਰਬ ਸਾਂਝੀਵਾਲਤਾ ਦਾ ਪ੍ਰਤੀਕ ਗ੍ਰੰਥ ਸਾਹਿਬ ਰੂਹਾਨੀਅਤ ਦੇ ਗੁਣਾ ਨਾਲ ਭਰਪੂਰ ਅਮੁਲ ਖਜਾਨਾ ਹੈ । ਇਹ ਪ੍ਰਭੂ ਭਗਤੀ ਦੇ ਸ਼ਬਦਾਂ ਦਾ ਅੰਬਾਰ ਹੈ । ਗੁਰੂ ਗ੍ਰੰਥ ਸਾਹਿਬ ਸੰਨ 1469 ਤੋਂ ਸੰਨ 1708 ਈ ਤੱਕ ਦੇ ਸਿੱਖ ਗੁਰੂਆਂ ਦੇ ਗੁਰੂ-ਕਾਲ ਸਮੇਂ ਰਚਿਤ ਬਾਣੀ ਦਾ ਦੁਨੀਆਂ ਵਿੱਚ ਸਭ ਤੋਂ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਬਿਓਰਾ ਸਿਰੀ ਰਾਗੁ : 31 ਪਦੇ, 8 ਬਹੁਪਦੀਆਂ, 33 ਸਲੋਕ ਮਾਝੁ ਰਾਗੁ : 32 ਬਹੁਪਦੀਆਂ ਤੇ 3 ਸਲੋਕ ਗਉੜੀ ਰਾਗੁ : 18 ਪਦੇ, 9 ਬਹੁਪਦੀਆਂ, 5 ਛੰਤ ਅਤੇ 7 ਸਲੋਕ ਆਸਾ ਰਾਗੁ : 12 ਪਦੇ, 15 ਬਹੁਤਪਦੀਆਂ, 2 ਛੰਤ, 1 ਕਾਫੀ, 1 ਪੱਟੀ (18 ਪਉੜੀਆਂ) ਗੂਜਰੀ ਰਾਗੁ : 7 ਪਦੇ, 1 ਬਹੁਪਦੀ, 43 ਸਲੋਕ, 22 ਪਉੜੀਆਂ। ਬਿਹਾਗੜਾ ਰਾਗੁ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ I ਇਹ ਗ੍ਰੰਥ ਸਮੁੱਚੇ ਸੰਸਾਰ ਵਿੱਚ ਅਦਬ ਅਤੇ ਸਤਿਕਾਰ ਨਾਲ ਜਾਣਿਆ ਜਾਣ ਵਾਲਾ 1469-1708 ਈਸਵੀ ਤੱਕ ਦੇ ਸਿੱਖ ਗੁਰੂਆਂ ਦੁਆਰਾ ਰਚੀ ਅਤੇ ਇਕੱਤਰ ਕੀਤੀ ਬਾਣੀ ਦੇ 1430 ਅੰਗਾਂ ਵਾਲਾ ਵਿਸਥਾਰਮਈ ਧਾਰਮਿਕ ਗ੍ਰੰਥ ਹੈ । ਗ੍ਰੰਥ ਸਾਹਿਬ ਵਿਸ਼ਵ ਲਈ ਸਰਬ ਸਾਂਝੀਵਾਲਤਾ ਦਾ ਇੱਕ ਉਪਦੇਸ਼ ਹੈ, ਜੋ ਪ੍ਰਾਣੀ ਨੂੰ ਸੱਚਾ ਅਤੇ ਸੁੱਚਾ ਜੀਵਨ ਜਿਉਣ ਲਈ ਪ੍ਰੇਰਿਤ ਕਰਦਾ ਹੈ । ਗੁਰੂ ਗ੍ਰੰਥ ਸਾਹਿਬ ਮਹਾਨ ਅਧਿਆਤਮਿਕ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਬਿਓਰਾ ਗੁਰੂ ਰਾਮਦਾਸ ਨੇ 30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ ਜਿਸ ਵਿੱਚ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਵਾਰਾਂ ਦੀ ਰਚਨਾ ਕੀਤੀ ਹੈ- ਸਿਰੀਰਾਗ ਕੀ ਵਾਰ (ਮਹੱਲਾ ਚੌਥਾ) ਗਉੜੀ ਕੀ ਵਾਰ (ਮਹੱਲਾ ਚੌਥਾ) ਬਿਹਰਾੜੇ ਕੀ ਵਾਰ ਵਡਹੰਸ ਕੀ ਵਾਰ ਸੋਰਠਿ ਕੀ ਵਾਰ ਸਾਰੰਗ ਕੀ ਵਾਰ ਬਿਲਾਵਲ ਕੀ
ਕੁੱਲ ਸ਼ਬਦ 2218 ਸੰਕਲਿਤ ਕੀਤੇ। ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਾਣੀ ਰਚੀ ਹੈ। 31 ਵਾਂ ਰਾਗ, (ਜੈਜਾਵੰਤੀ) ਬਾਅਦ ਚ ਗੁਰੂ ਗ੍ਰੰਥ ਸਾਹਿਬ ਦਾ ਅੰਗ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਦਮਦਮੀ ਬੀੜ ਤਿਆਰ ਕਰਵਾਈ। ਸ੍ਰੀ ਗੁਰੂ ਗ੍ਰੰਥ ਸਹਿਬ `ਚ ਦਰਜ ਸ਼ਬਦ = 1322 ਅਸ਼ਟਪਦੀਆਂ= 45 ਛੰਤ= 63 ਵਾਰਾਂ (ਛੇ)= 117 ਪਉੜੀਆਂ ਵਾਰਾਂ ਵਿਚਲੇ ਸਲੋਕ= 252 ਭਾਗਤ ਬਾਣੀ ਵਿੱਚ ਸ਼ਬਦ= 3 ਸਲੋਕ ਸਹਸਕ੍ਰਿਤੀ = 67 ਗਾਥਾ ਮਹੱਲਾ ਪੰਜਵਾਂ
ਗੁਰੂ ਤੇਗ ਬਹਾਦਰ ਨੇ 15 ਰਾਗਾਂ, 59 ਸ਼ਬਦਾ, 57 ਸਲੋਕਾਂ ਦੀ ਰਚਨਾ ਕੀਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਇਆ। 1. ਰਾਗੁ ਗਉੜੀ- 9 ਸ਼ਬਦ 2. ਰਾਗੁ ਆਸਾ- 1 ਸ਼ਬਦ 3. ਰਾਗੁ ਦੇਵਗੰਧਾਰੀ- 3 ਸ਼ਬਦ 4. ਰਾਗੁ ਬਿਹਾਰਾੜਾ- 1 ਸ਼ਬਦ 5. ਰਾਗੁ ਸੋਰਠਿ- 12 ਸ਼ਬਦ 6. ਰਾਗੁ ਧਨਾਸਰੀ - 4 ਸ਼ਬਦ 7
ਭਾਈ ਮਰਦਾਨਾ ਜੀ (1459-1534), ਗੁਰੂ ਨਾਨਕ ਦੇ ਉਹ ਸਾਥੀ ਸਨ ਜਿਸਨੇ ਉਹਨਾਂ ਦਾ ਸਾਥ ਪੂਰੇ ਸੰਤਾਲੀ ਸਾਲ ਦਿਤਾ। ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ-ਸਤ ਸੰਤੋਖ ਸਬਰ, ਦਇਆ ਅਤੇ ਧਰਮ