ਗੁਰੂ ਨਾਨਕ ਦੇਵ ਜੀ ਦੀ ਬਾਣੀ

ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਬਾਣੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਮੁੱਚੀ ਮਾਨਵਤਾ ਦੀ ਮਾਰਗ ਦਰਸ਼ਕ ਹੈ । ਆਪ ਜੀ ਦੀ ਸਾਰੀ ਰਚਨਾ ਸੰਪੂਰਨ ਰੂਪ ਵਿੱਚ ਪ੍ਰਮਾਣਿਕ ਅਤੇ ਪ੍ਰਤੱਖ ਹੈ ਜੋ ਕਿ ਮਾਨਵਤਾ ਦੇ ਕਲਿਆਣ ਦਾ ਮੁੱਖ ਸ੍ਰੋਤ ਹੈ । ਜਿੱਥੇ ਇਹ ਜਾਤੀ ਭੇਦਭਾਵ ਨੂੰ ਉਜਾਗਰ ਕਰਦੀ ਹੈ, ਉੱਥੇ  ਮਨੁੱਖ ਨੂੰ ਇਸਤਰੀ ਜਾਤੀ ਪ੍ਰਤੀ ਸਤਿਕਾਰਤ ਭਾਵਨਾ ਰੱਖਣ ਲਈ ਵੀ ਪ੍ਰੇਰਿਤ ਕਰਦੀ ਹੈ । ਆਪ ਜੀ ਦੀ ਬਾਣੀ ਮਨੁੱਖ ਨੂੰ ਗ੍ਰਹਿਸਥ ਵਿੱਚ ਰਹਿਕੇ ਸੱਚਾ ਅਤੇ ਸੁੱਚਾ ਜੀਵਨ ਬਤੀਤ ਕਰਦਿਆਂ ਇੱਕ ਉੱਤਮ ਮਨੁੱਖ ਬਣਕੇ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ । ਗੁਰੂ ਨਾਨਕ ਸਾਹਿਬ ਦੀ ਬਾਣੀ ਮਨੁੱਖ ਨੂੰ ਦੁਨਿਆਵੀ ਪ੍ਰਚੰਡਾਂ ਤੋਂ ਦੂਰ ਰਹਿਕੇ ਪ੍ਰਮਾਤਮਾ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ । ਗੁਰੂ ਸਾਹਿਬ ਸੰਸਾਰ ਦੇ ਮਹਾਨ ਕਵੀ ਹਨ । ਪਰ ਸਾਡੇ ਲਈ ਇਹ ਬਹੁਤ ਹੀ ਦੁੱਖਦਾਇਕ ਅਤੇ ਬਦਕਿਸਮਤੀ ਵਾਲੀ ਗੱਲ ਹੈ ਕਿ ਉਹਨਾਂ ਦੀ ਕੋਈ ਵੀ ਹੱਥ ਲਿਖਿਤ ਰਚਨਾ ਜਾਂ ਹੋਰ ਕੋਈ ਵੀ ਪੁਰਾਤਨ  ਦਸਤਾਵੇਜ ਅੱਜ ਸਾਡੇ ਪਾਸ ਕਿਧਰੇ ਵੀ ਮੌਜੂਦ ਨਹੀਂ ਹੈ । ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਰਾਹੀਂ ਸਭ ਤੋਂ ਪਹਿਲਾਂ ਆਦਿ ਗ੍ਰੰਥ ਦੀ ਰਚਨਾ ਕਰਦਿਆਂ ਆਪ ਜੀ ਦੀ ਬਾਣੀ ਆਦਿ ਗ੍ਰੰਥ ਵਿੱਚ ਦਰਜ ਕਰਵਾਈ । ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ –

ਜਪੁਜੀ:  ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਜਪੁ ਜੀ ਜਾਂ ਜਪੁਜੀ ਸਾਹਿਬ ਦੇ ਨਾਂ ਨਾਲ ਜਾਣੀ ਜਾਂਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਬਾਣੀ ਹੈ । ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ “ਕੁੰਜੀ” ਵੀ ਕਿਹਾ ਜਾਂਦਾ ਹੈ । ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਗ ਤੋਂ ਲੈ ਕੇ ਅੱਠਵੇਂ ਅੰਗ ਤੱਕ ਬਿਰਾਜਮਾਨ ਹੈ ਅਤੇ ਇਸ ਬਾਣੀ ਵਿੱਚ 1 ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ । 

ਜਪੁ : ਮੂਲ ਮੰਤਰ 1, ਸਲੋਕ 2, ਪਉੜੀਆਂ 38 = ਕੁੱਲ 41

  • ਸਿਰੀ ਰਾਗੁ : ਪਦੇ 33 ( ਤ੍ਰਿਪਦੇ 2, ਚਉਪਦੇ 28, ਪੰਚਪਦੇ 31 ),
  • ਪਦੀਆਂ 18 ( ਸਪਤਪਦੀ 1, ਅਸ਼ਟਪਦੀਆਂ 14, ਨਾਪਦੀ 1, ਦਸਪਦੀ 1, ਚਉਬੀਸਪਦੀ 1), ਪਾਰੇ 2 ( ਚਉਪਦਾ 1, ਪੰਚਪਦਾ 1 ) ਸਲੋਕ 7 = ਕੁੱਲ 74
  • ਮਾਝ ਰਾਗੁ : ਅਸ਼ਟਪਦੀ 1, ਪਉੜੀਆਂ 24, ਸਲੋਕ 46 = ਕੁੱਲ 74
  •  ਗਉੜੀ ਰਾਗੁ : ਪਦੇ 20 ( ਤ੍ਰਿਪਦੇ 2, ਚਉਪਦੇ 15, ਪੰਚਪਦਾ 1, ਛੇਪਦੇ 12 ), ਪਦੀਆਂ 18 ( ਅਸ਼ਟਪਦੀਆਂ 12, ਨੌਂਪਦੀਆਂ 5, ਬਾਰਹਪਦੀ 1 ), ਛੰਦ 2 = ਕੁੱਲ 40
  •  5 ਆਸਾ ਰਾਗੁ : ਸੋਦਰੁ 1, ਪਦੇ 39 ( ਚੁਪਦੇ 2, ਤ੍ਰਿਪਦਾ 1, ਚਉਪਦੇ 30, ਪੰਚਪਦੇ 5, ਛਿਪਦਾ 1 ), ਪਦੀਆਂ 22 (ਸਪਤਪਦੀਆਂ 2, ਅਸ਼ਟਪਦੀਆਂ 16, ਨੌਂਪਦੀਆਂ 2, ਚਿੱਪਦੀਆਂ 2 ), ਛੰਤ 5, ਪਉੜੀਆਂ 24 ਅਤੇ   ਸਲੋਕ 45 = ਕੁੱਲ 171
  •  ਗੂਜਰੀ ਰਾਗੁ : ਚਉਪਦੇ 2, ਅਸ਼ਟਪਦੀਆਂ 5 = ਕੁੱਲ 7
  •  ਬਿਹਾਗੜਾ ਰਾਗੁ : ਸਲੋਕ 2 = ਕੁੱਲ 2
  •  ਵਡਹੰਸ ਰਾਗੁ : ਪਦੇ 3 ( ਇਕਪਦਾ 1, ਚਉਪਦੇ 2 ), ਛੰਤ 2, ਅਲਾਹੁਣੀਆਂ 5, ਸਲੋਕ 3 = ਕੁੱਲ 13
  •  ਸੋਰਠਿ ਰਾਗੁ : ਪਦੇ 12 ( ਚਉਪਦੇ 9, ਪੰਚਪਦੇ 3, ਪਦੀਆਂ 4, ਅਸ਼ਟਪਦੀਆਂ 3, ਦਸਪਦੀ 1 ), ਸਲੋਕ 2 = ਕੁੱਲ 18
  •  ਧਨਾਸਰੀ ਰਾਗੁ : ਪਦੇ 9 ( ਚਉਪਦੇ 7, ਪੰਚਪਦੇ 2 ), ਅਸ਼ਟਪਦੀਆਂ 2, ਛੰਤ 3, ( ਚਉਪਦਾ 1, ਪੰਚਪਦੇ 2 = ਕੁੱਲ 14
  •  ਤਿਲੰਗ ਰਾਗੁ : ਪਦੇ 5 ( ਚੌਪਦਾ 1, ਤ੍ਰਿਪਦਾ 1, ਚਉਪਦੇ 3 ), ਪਦੀ 7 = ਕੁੱਲ 7
  •  ਸੂਹੀ ਰਾਗੁ : ਪਦੇ 9, ( ਇੱਕਪਦਾ 1, ਚਉਪਦੇ 6, ਪੰਚਪਦਾ 1, ਛਿਪਦਾ 1 ), ਅਸ਼ਟਪਦੀਆਂ 5, ਕੁਚੱਜੀ-ਸੁਚਦੀ 2, ਛੰਤ 5, ਸਲੋਕ 21 = ਕੁੱਲ 42
  •  ਬਿਲਾਵਲ ਰਾਗੁ : ਚਉਪਦੇ 4, ਅਸ਼ਟਪਦੀਆਂ 2, ਪਦ 20, ਛੰਤ 2, ਸਲੋਕ 2 = ਕੁੱਲ 30
  •  ਰਾਮਕਲੀ ਰਾਗੁ : ਪਦੇ 11 ( ਤ੍ਰਿਪਦਾ 1, ਬਾਹਰਪਦੀ 1, ਚੀਸਪਦੀ 1), ਪਦ 54 ( ਓ ਅੰਕਾਰ ਦੇ ), ਪਦ 73 ( ਸਿੱਧ ਗੋਸ਼ਟਿ ਦੇ ), ਸਲੋਕ = ਕੁੱਲ 166
  •  ਮਾਰੂ ਰਾਗੁ : ਪਦੇ 12 ( ਤ੍ਰਿਪਦਾ 1, ਚਉਪਦੇ 7, ਪੰਚਪਦੇ 3 ), ਪਚੀਆਂ 11 ( ਸਪਤਪਦੀ 1, ਅਸ਼ਟਪਦੀਆਂ 8, ਨੌਂਪਦੀ 1, ਬਾਰਹਪਦੀ 1 ) ਸੋਲਹੇ 22 = ਕੁੱਲ 631
  •  ਤੁਖਾਰੀ ਰਾਗੁ : ਛੰਤ 5 ਚਉਪਦੇ 3, ਪੰਚਪਦੇ 2 ), ਪਦ ਬਾਰਹਮਾਹ 17 = ਕੁੱਲ 22
  •  ਭੈਰਉ ਰਾਗੁ : ਪਦੇ 8 ( ਚਉਪਦੇ 7, ਪੰਚਪਦਾ 1 ), ਪਦੀ 1 = ਕੁੱਲ 9
  •  ਬਸੰਤ ਰਾਗੁ : ਪਦੇ 10 ( ਤ੍ਰਿਪਦਾ 1, ਚਉਪਦੇ 9 ), ਪਦੀਆਂ 8 ( ਅਸ਼ਟਪਦੀਆਂ 7, ਦਸਪਦੀ 1 ) = ਕੁੱਲ 18
  • ਮਲ੍ਹਾਰ ਰਾਗੁ : ਪਦੇ 9 ( ਚਉਪਦੇ 8, ਪੰਚਪਦਾ 2 ), ਪਦੀਆਂ 5 ( ਅਸ਼ਟਪਦੀਆਂ 3, ਨੌਂਪਦੀ ਦਸਪਦੀ 1 ), ਪਉੜੀਆਂ 27 ਅਤੇ ਸਲੋਕ 24 = ਕੁੱਲ 65
  • ਪਰਭਾਤੀ ਰਾਗੁ : ਪਦੇ 17 ( ਚਉਪਦੇ 13, ਪੰਚਪਦੇ 4 ), ਅਸ਼ਟਪਦੀਆਂ 7 = ਕੁੱਲ 24
  • ਸਾਰੰਗ ਰਾਗੁ : ਚਉਪਦੇ 3, ਅਸ਼ਟਪਦੀਆਂ 2, ਸਲੋਕ 35 = ਕੁੱਲ 38
  • ਸਲੋਕ ਸਹਸਕ੍ਰਿਤੀ : ਸਲੋਕ 3 = ਕੁੱਲ 3
  • ਸਲੋਕ ਵਾਰਾਂ ਅਤੇ ਵਧੀਕ : ਸਲੋਕ 32 = ਕੁੱਲ 32        

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਨਾਨਕ ਦੇਵ ਦੀ ਬਾਣੀ ਪੜਨ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ।