ਪਰਮਜੀਤ ਢੀਂਗਰਾ - ਸੰਪਰਕ: 94173-58120 ਪੰਜਾਬੀ ਕਦੇ ਨਹੀਂ ਮਰਦੀ, ਇਹਨੂੰ ਮਾਰਨ ਵਾਲਿਓ... ਮਰੀ ਹੋਈ ਨੂੰ ਕੌਣ ਮਾਰ ਸਕਦੈ। ਇਹ ਤਾਂ ਪੰਜਾਬੀ ਦੇ ਸ਼ੈਦਾਈ ਤੇ ਸਿਰਫਿਰੇ ਐਵੇਂ ਰੌਲਾ ਪਾ ਰਹੇ ਨੇ; ਅਖੇ, ਪੰਜਾਬੀ ਨੂੰ ਬਚਾਉਣ ਦੀ ਲੋੜ ਐ। ਜਦੋਂ ਆਪਣਿਆਂ ਨੇ ਮਾਰ ਹੀ ਛੱਡੀ ਤਾਂ ਹੁਣ ਬਚਾਉਣ ਦੇ ਕਿਉਂ ਹੀਲੇ ਕਰਦੇ ਓ। ਕਿਉਂ ਹਾਲ ਪਾਹਰਿਆ ਕਰ ਕੇ ਅਸਮਾਨ ਸਿਰ ’ਤੇ ਚੁੱਕੀ ਫਿਰਦੇ ਓ। ਵੋਟਾਂ ਵੇਲੇ ਤੁਸਾਂ ਕਦੇ ਪੁੱਛਿਆ- ‘ਭਾਈ ਵੋਟਾਂ ਮੰਗਣ ਵਾਲਿਓ! ਦੱਸੋ ਤੁਸਾਂ ਪੰਜਾਬੀ ਬਚਾਈ ਕਿ ਮਾਰੀ? ਕਿੱਥੇ ਐ....
ਕਲਮਾਂ ਦਾ ਨਜ਼ਰੀਆ

ਤੇਰੀ ਕੁਰਬਾਨੀ ਨੂੰ ਸਿਜਦਾ ਕਰਨ ਵਾਲਿਆਂ ਦੀ ਵੀ ਘਾਟ ਨਹੀ। ਤੇਰੇ ਆਖਰੀ ਸਾਹ ਤੇ ਉਡਣ ਵਾਲੇ ਪੰਖੇਰੂਆਂ ਨੂੰ ਦੇਖਣ ਵਾਲਿਆਂ ਦੀ ਵੀ ਘਾਟ ਨਹੀਂ। ਹੁਣ ਤੇਰਾ ਜਾਣਾ ਲਗਭਗ ਤੈਅ ਹੈ। ਅਖਬਾਰਾਂ ਦੀਆਂ ਸੁਰਖੀਆਂ ਤੇਰੇ ਰੁਖਸਤ ਹੋਣ ਨੂੰ ਉਡੀਕ ਰਹੀਆਂ ਹਨ। ਪ੍ਰਿੰਟ ਮੀਡੀਆ ਵੱਲੋਂ ਸਕ੍ਰਿਪਟ ਲਿਖਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ, ਕੀ ਬੋਲਣਾ ਹੈ, ਕੀ ਨਹੀਂ ਬੋਲਣਾ, ਸਭ ਤੈਅ ਹੈ। ਬਸ ਉਡੀਕ ਖਤਮ ਹੋਣੀ ਬਾਕੀ ਹੈ। ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਤੁਸੀਂ ਦੇਸ਼ ਦੇ ਸਿਸਟਮ ਨੂੰ ਵੰਗਾਰਿਆ ਹੈ। ਸਿਸਟਮ....

ਪ੍ਰੋ. ਗੁਰਭਜਨ ਸਿੰਘ ਗਿੱਲ ਇਸ ਸਾਲ ਦਾ 'ਸੂਹੀ ਸਵੇਰ ਮੀਡੀਆ ਪੁਰਸਕਾਰ' ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਅਫ਼ਜ਼ਲ ਸਾਹਿਰ ਅਤੇ ਨੌਜਵਾਨ ਪੰਜਾਬੀ ਕਹਾਣੀਕਾਰ ਤੇ ਪੰਜਾਬੀ ਸੇਵਕ ਅਲੀ ਉਸਮਾਨ ਬਾਜਵਾ ਨੂੰ ਦਿੱਤਾ ਜਾ ਰਿਹਾ ਹੈ। ਦੋਹਾਂ ਸ਼ਖ਼ਸੀਅਤਾਂ ਨੂੰ ਅਫ਼ਜ਼ਲ ਸਾਹਿਰ ਪੰਜਾਬੀ ਜਗਤ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਸ਼ੁਰੂਆਤ ਉਰਦੂ ਸ਼ਾਇਰੀ ਤੋਂ ਕੀਤੀ ਪਰ ਮਾਂ-ਬੋਲੀ ਦੇ ਮੋਹ ਨੇ ਉਸਨੂੰ ਪੰਜਾਬੀ ਦਾ ਹਰਮਨ ਪਿਆਰਾ ਸ਼ਾਇਰ ਬਣਾ ਦਿੱਤਾ। ਸ਼ਾਇਰੀ ਤੋਂ ਇਲਾਵਾ ਅੱਸੀਵਿਆਂ ਦੇ ਅਖੀਰ ਵਿਚ....

ਹਾਲ ਹੀ ਵਿਚ ਮੋਹਾਲੀ ਦੇ ਸੋਹਾਣਾ ਵਿਖੇ ਡਿੱਗੀ ਇਮਾਰਤ ਵਿਚ ਦੋ ਜਣਿਆ ਦੀ ਮੌਤ ਹੋ ਗਈ। ਸਥਾਨਕ ਲੋਕਾਂ, ਪ੍ਰਸ਼ਾਸਨ ਤੇ ਐਂਨਡੀਆਰਐਂਫ ਦੀਆਂ ਟੀਮਾਂ ਵੱਲੋ ਰੈਸਕਿਊ ਅਭਿਆਨ ਚਲਾਇਆ ਗਿਆ। ਖ਼ਾਲੀ ਥਾਂ ’ਚ ਬੇਸਮੈਟ ਦੀ ਖੁਦਾਈ ਚੱਲ ਰਹੀ ਸੀ ਜਿਸ ਕਾਰਨ ਇਹ ਇਮਾਰਤ ਦੀ ਨੀਹ ਕਮਜ਼ੋਰ ਹੋ ਗਈ। ਸੰਘਣੀ ਆਬਾਦੀ ਵਾਲੇ ਖੇਤਰ ਵਿਚ ਸਬੰਧਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਕਿਸ ਤਰ੍ਹਾਂ ਖੁਦਾਈ ਕੀਤੀ ਜਾ ਸਕਦੀ ਹੈ। ਬਿਲਡਿੰਗ ਮਾਲਕਾ ਖ਼ਿਲਾਫ਼ ਪਰਚਾ ਦਰਜ ਹੋ ਗਿਆ ਹੈ। ਠੇਕੇਦਾਰ ਨੂੰ ਵੀ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ।....

ਆਏ ਦਿਨ ਹਾਦਸਿਆਂ ਵਿਚ ਕਿੰਨੀਆਂ ਮਾਸੂਮ ਜਾਨਾਂ ਜਾ ਰਹੀਆਂ ਹਨ। ਤਰਨਤਾਰਨ ਵਿਖੇ ਦੋ ਸੜਕ ਹਾਦਸਿਆਂ ’ਚ ਮਾਂ ਪੁੱਤ ਸਣੇ 6 ਜਾਣਿਆਂ ਦੀ ਮੌਤ ਹੋ ਗਈ। ਆਹਮੋ-ਸਾਹਮਣੇ ਦੀ ਹੋਈ ਟੱਕਰ ਵਿਚ ਪੀੜਤ ਬਾਈਕ ਸਵਾਰਾਂ ਨੇ ਸਿਰ ’ਤੇ ਹੈਲਮਟ ਵੀ ਨਹੀਂ ਪਾਏ ਹੋਏ ਸਨ। ਪਟਿਆਲਾ ਵਿਖੇ ਸੜਕ ’ਤੇ ਖੜ੍ਹੇ ਟਿੱਪਰ ਨਾਲ ਦੋ ਵਾਹਨ ਟਕਰਾਅ ਗਏ। ਰੋਪੜ ਦੇ ਘਨੌਲੀ ਵਿਚ ਇਕ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ। ਦੂਜੀ ਖ਼ਬਰ ’ਚ ਇਕ ਟਿੱਪਰ ਚਾਲਕ ਨੇ ਨੌਜਵਾਨਾਂ ’ਤੇ ਹੀ ਟਿੱਪਰ ਚੜ੍ਹਾ ਦਿੱਤਾ। ਜਿਸ ਕਾਰਨ ਨੌਜਵਾਨਾਂ....

ਹਾਲ ਹੀ ਵਿਚ ਹਰਿਆਣਾ ਨੂੰ ਚੰਡੀਗੜ੍ਹ ’ਚ ਵੱਖ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦੇਣ ਦਾ ਮੁੱਦਾ ਗਰਮਾ ਗਿਆ ਹੈ। ਹਾਲਾਕਿ ਵੱਖ-ਵੱਖ ਪਾਰਟੀਆਂ ਵੱਲੋ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਤਕਰੀਬਨ 22 ਪਿੰਡਾ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ। ਇੱਕੀ ਸਤੰਬਰ 1953 ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੋਦ ਵਿਚ ਆਈ ਸੀ। ਹੁਣ ਤੱਕ 60:40 ਦੇ ਅਨੁਪਾਤ ਅਨੁਸਾਰ ਪੰਜਾਬ ਦਾ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾ ਵਿਚ ਕਬਜ਼ਾ ਰਿਹਾ ਹੈ। ਪਿਛਲੇ ਦੋ ਕੁ ਸਾਲਾ ਤੋਂ ਦੇਖਿਆ ਗਿਆ ਹੈ ਕਿ ਪੰਜਾਬ....

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਨੇਤਾਵਾਂ ਵਲੋਂ ਕੀਤੀਆਂ ਗਈਆਂ ਗਲਤੀਆਂ/ਬੱਜਰ ਗੁਨਾਹਾ ਸਬੰਧੀ ਦਿੱਤੇ ਗਏ ਫ਼ੈਸਲਿਆਂ ਨੇ ਅਕਾਲੀ ਫੂਲਾ ਸਿੰਘ ਦੇ ਫ਼ੈਸਲਿਆਂ ਦੀ ਯਾਦ ਮੁੜ ਤਾਜ਼ਾ ਕਰਵਾ ਦਿੱਤੀ ਹੈ। ਇਹ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ....

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਸਿੱਖ ਸੰਗਤ ਬਾਗੋ ਬਾਗ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਕੁਝ ਜਥੇਦਾਰ ਸਾਹਿਬਾਨ ਵੱਲੋਂ ਸਿੱਖਾਂ ਦੀ ਸਰਵੋਤਮ ਸੰਸਥਾ ਦੇ ਵਕਾਰ ਨੂੰ ਠੇਸ ਪਹੁੰਚਾਈ ਜਾ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ/ਬਜ਼ਰ ਗੁਨਾਹਾਂ ਸੰਬੰਧੀ ਦਿੱਤੇ ਗਏ ਫ਼ੈਸਲਿਆਂ ਨੇ ਅਕਾਲੀ ਫੂਲਾ ਸਿੰਘ ਦੇ ਫ਼ੈਸਲਿਆਂ ਦੀ ਯਾਦ ਮੁੜ ਤਾਜਾ ਕਰਵਾ ਦਿੱਤੀ ਹੈ। ਇਹ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ....

ਪੰਥਕ ਸੋਚ ਤੇ ਗੁਰਮਤਿ ਦੇ ਧਾਰਨੀ ਸਿੱਖਾਂ ਨੂੰ ਸਿੱਖ/ਪੰਥਕ ਸੰਸਥਾਵਾਂ ਦੀ ਕਾਰਗੁਜ਼ਾਰੀ ਵਿੱਚ ਆਏ ਨਿਘਾਰ ਬਾਰੇ ਸੰਗਠਤ ਹੋ ਕੇ ਉਪਰਾਲੇ ਕਰਨੇ ਚਾਹੀਦੇ ਹਨ। ਸਿਆਸੀ ਜ਼ੁਲਮ ਦੇ ਵਿਰੁੱਧ ਆਵਾਜ਼ ਬਲੰਦ ਕਰਨ, ਸਿੱਖ ਵਿਚਾਰਧਾਰਾ ਦੀ ਪ੍ਰਫੁੱਲਤਾ, ਅਧਿਆਤਮਿਕ ਅਗਵਾਈ ਤੇ ਰਾਜਨੀਤਕ ਪ੍ਰਭੁਸਤਾ ਹਾਸਲ ਕਰਨ ਲਈ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਸ੍ਰੀ ਅਕਾਲ ਤਖ਼ਤ ਨੂੰ ਸਥਾਪਤ ਕਰਨ ਦੇ ਸਪਨੇ ਨੂੰ ਸਾਕਾਰ ਕਰਨ ਲਈ ਸਿੱਖ ਜਗਤ ਨੂੰ ਇੱਕਮੁੱਠ ਹੋ ਕੇ ਪਹਿਰਾ ਦੇਣਾ ਚਾਹੀਦਾ ਹੈ। ਸਿੱਖ/ਪੰਥਕ ਸੰਸਥਾਵਾਂ ਹੀ ਸਾਡੀ....

ਸਮਾਂ ਬੜਾ ਬਲਵਾਨ ਹੈ। ਦੁਨੀਆ ਦੀਆਂ ਭਾਵੇਂ ਸਾਰੀਆਂ ਘੜੀਆਂ ਰੁਕ ਜਾਣ ਪਰ ਸਮਾਂ ਕਦੀ ਨਹੀਂ ਰੁਕਦਾ। ਸਮਾਂ ਕਿਸੇ ਲਈ ਚੰਗਾ ਹੋਵੇ ਜਾਂ ਮਾੜਾ ਉਹ ਨਿਰੰਤਰ ਚੱਲਦਾ ਹੀ ਰਹਿੰਦਾ ਹੈ। ਜੇ ਕਿਸੇ ਦੇ ਮਾੜੇ ਦਿਨ ਆ ਜਾਣ ਤਾਂ ਉਸ ਨੂੰ ਇਹ ਕਹਿ ਕੇ ਹੌਸਲਾ ਦਿੱਤਾ ਜਾਂਦਾ ਹੈ- ‘ਕੋਈ ਗੱਲ ਨਹੀਂ ਸਬਰ ਕਰ, ਜੇ ਤੇਰੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਨਹੀਂ ਰਹਿਣ ਵਾਲੇ।’ ਕੁਦਰਤ ਨੇ ਸਾਨੂੰ ਸਮੇਂ ਦੀ ਦਾਤ ਇਸ ਲਈ ਦਿੱਤੀ ਹੈ ਕਿ ਅਸੀਂ ਨੇਕ ਕੰਮ ਕਰ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ। ਇਸ ਨਾਲ ਸਾਡਾ ਪਰਿਵਾਰ....

ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ ‘ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਿਕਸਤ ਤੇ ਖ਼ੁਸ਼ਹਾਲ ਦੇਸ਼ ਕਿਹਾ ਜਾਂਦਾ ਹੈ। ਪ੍ਰੰਤੂ ਮਹਿੰਗਾਈ ਅਤੇ ਬੇਰੋਜ਼ਗਾਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਲਿਆਂਦਾ ਪਿਆ ਹੈ। ਨੌਜਵਾਨ ਬੇਰੋਜ਼ਗਾਰੀ ਕਰਕੇ ਮਾਨਸਿਕ ਤਣਾਓ ਵਿੱਚ ਹਨ। ਇਸ ਕਰਕੇ ਉਥੋਂ ਦੇ ਸ਼ਹਿਰੀਆਂ ਵਿੱਚ ਅਸੰਤੁਸ਼ਟਤਾ ਹੈ। ਉਸ ਅਸੰਤੁਸ਼ਟਤਾ ਦੇ ਨਤੀਜੇ ਤੁਹਾਡੇ ਸਾਹਮਣੇ ਹਨ।....

ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੇ ਸ਼੍ਰੇਸਟ ਸਥਲ ਪਰ ਭਾਰਤੀ ਆਰਮੀ ਵੱਲੋਂ ਸਿੱਖ ਖੜਕੂਆਂ ਨਾਲ ਲੜੀ ਗਈ ਲੜਾਈ ਨਿਰ-ਸੰਦੇਹ ਅਸਾਵੀਂ ਜੰਗ ਸੀ। ਇਕ ਪਾਸੇ ਵਿਸ਼ਵ ਦੀ ਸ਼ਕਤੀਸ਼ਾਲੀ ਫੌਜ ਦੀਆਂ ਟਰੇਂਡ ਪਲਟਣਾਂ ਅਤੇ ਮੁਕਾਬਲੇ ‘ਤੇ ਦੂਜੇ ਪਾਸੇ ਗਿਣਤੀ ਦੇ ਕੁਝ ਕੁ ਵਚਨਬੱਧ ਸਿੱਖ। ਪਰ ਫਿਰ ਵੀ ਇਹ ਲੜਾਈ ਸਿੱਖ ਇਤਿਹਾਸ ਦੇ ਪੰਨਿਆਂ ਉਪਰ ਤਾਰੀਖੀ ਜੰਗ ਵਾਂਗ ਉਕਰੀ ਗਈ। ਕੁੱਲ ਆਲਮ ਵਿਚ, ਭਾਰੀ ਸੈਨਕ ਦਲ ਦੁਆਰਾ ਪੂਰੀ ਪਲੈਨਿੰਗ ਨਾਲ ਕੀਤੇ ਗਏ ਪ੍ਰਹਾਰ ਨੂੰ, ਭਿਅੰਕਰ ਹਮਲੇ ਵਜੋਂ ਗਰਦਾਨਿਆ ਗਿਆ। ਸਮਕਾਲੀ....

ਪੂੰਜੀਵਾਦੀ ਯੁੱਗ ਦੀ ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਖਿਝਣਾ, ਅੜਨਾ, ਸੜਨਾ ਤੇ ਨਿੱਕੀ-ਨਿੱਕੀ ਗੱਲ ’ਤੇ ਘੂਰੀਆਂ ਵੱਟਣਾ ਆਮ ਜਿਹਾ ਵਰਤਾਰਾ ਬਣ ਚੁੱਕਾ ਹੈ। ਇਸ ਮੁਕਾਬਲੇ ਦੇ ਯੁੱਗ ਨੇ ਇਨਸਾਨ ਨੂੰ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਥਕਾ ਕੇ ਰੱਖ ਦਿੱਤਾ ਹੈ। ਆਪਣੀਆਂ ਬੇਲੋੜੀਆਂ ਖਾਹਸ਼ਾਂ ਦੀ ਪੂਰਤੀ ਲਈ ਇਨਸਾਨ ਅੱਠੇ ਪਹਿਰ ਦੌੜਿਆ ਫਿਰਦਾ ਹੈ, ਜਿਸ ਕਾਰਨ ਉਹ ਆਪਣੇ ਸਭ ਤੋਂ ਵੱਡੇ ਦੁਸ਼ਮਣ ਗੁੱਸੇ ਦਾ ਆਸਾਨੀ ਨਾਲ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਗੁੱਸੇ ਵਿੱਚ ਬੋਲੇ ਗਏ ਬੋਲਾਂ ਦਾ ਖਮਿਆਜ਼ਾ ਸਾਨੂੰ....

ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾ ਲਈ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਕਾਂਗਰਸ ਪਾਰਟੀ ਨੇ ਇੱਕ ਹੋਰ ਨਵਾਂ ਫਾਰਮੂਲਾ ਬਣਾ ਕੇ ਚੋਣ ਜਿੱਤਣ ਦੀ ਯੋਜਨਾ ਬਣਾਈ ਹੈ। ਇਹ ਯੋਜਨਾ ਆਪਣੇ ਪੈਰੀਂ ਖੁਦ ਹੀ ਕੁਹਾੜੀ ਮਾਰਨ ਵਾਲੀ ਲੱਗਦੀ ਹੈ। ਨਵੇਂ-ਨਵੇਂ ਫਾਰਮੂਲੇ ਦੇ ਕੇ ਕਾਂਗਰਸ ਪਾਰਟੀ ਆਪਣੇ ਹਿਸਾਬ ਨਾਲ ਤਾਂ ਵਧੀਆ ਚੋਣ ਰਣਨੀਤੀ ਬਣਾਉਂਦੀ ਹੈ ਪ੍ਰੰਤੂ ਅਜਿਹੀਆਂ ਰਣਨੀਤੀਆਂ ਹਮੇਸ਼ਾ ਸਾਰਥਿਕ ਸਾਬਤ ਨਹੀਂ ਹੁੰਦੀਆਂ। ਦਿਗਜ਼ ਨੇਤਾਵਾਂ ਨੂੰ ਟਿਕਟ ਦੇਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਉਸ ਦੇ ਨਾਲ ਸਥਾਨਕ ਨੇਤਾਵਾਂ....

ਵੋਟਾਂ ਦੀ ਜੰਗ ਬਹੁਤ ਐਸੇ ਮੌਕੇ ਆਉਂਦੇ ਹਨ ਜਦੋਂ ਵੋਟਾਂ ਦੀ ਗਿਣਤੀ ਦੌਰਨ ਅੱਗੇ ਚਲਦਾ ਕੋਈ ਉਮੀਦਵਾਰ ਅਖੀਰ ’ਚ ਹਾਰ ਜਾਵੇ ਜਾਂ ਕਿਸੇ ਹੋਰ ਕਾਰਨ ਕਰਕੇ ਜਿੱਤ ਜਾਵੇ ਜਾਂ ਕਿਸੇ ਹੋਰ ਵਜਾਹ ਕਰਕੇ ਚੋਣ ਮੁਹਿੰਮ ਉੱਖੜਨ ਜਾਵੇ ਤੇ ਜਿੱਤ ਹਾਰ ਦਾ ਰਿਜ਼ਲਟ ਹੀ ਉਮੀਦ ਤੋਂ ਉਲਟ ਚੱਲਿਆ ਜਾਵੇ। ਇਹ ਸੁਨਣ ’ਚ ਨਹੀਂ ਆਇਆ ਕਿ ਕਿਸੇ ਸਿਆਸਤਦਾਨ ਦੀਆਂ ਵੋਟਾਂ ਗਿਣਤੀ ਦੌਰਾਨ ਵੱਧ ਨਿਕਲੀਆਂ ਹੋਣ ਦੇ ਬਾਵਜੂਦ ਉਹਨੂੰ ਜਿੱਤ ਨਸੀਬ ਨਾ ਹੋਵੇ। ਤੇ ਕਿਸੇ ਇਲੈਕਸ਼ਨ ’ਚ ਉਸੇ ਸਿਆਸਤਦਾਨ ਦੀ ਸਾਹਮਣੇ ਆ ਖੜੀ ਹਾਰ ਨੂੰ ਉਹਦੀ....