ਵਾਸਿੰਗਟਨ, 24 ਜੂਨ : ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਇੱਕ ਲੰਚ ਦਾ ਆਯੋਜਨ ਕੀਤਾ। ਇਸ ਦੌਰਾਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦਾ ਜ਼ਿਕਰ ਕੀਤਾ। ਦਰਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਬਲਿੰਕਨ ਨੇ ਕਿਹਾ, "ਸੰਯੁਕਤ ਰਾਜ ਅਮਰੀਕਾ ਵਿੱਚ, ਭਾਰਤ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਹੈ। ਅਸੀਂ ਕੋਚੇਲਾ ਵਿੱਚ ਮਿੰਡੀ ਕਲਿੰਗ ਦੀ ਕਾਮੇਡੀ 'ਤੇ ਹੱਸਦੇ ਹਾਂ ਅਤੇ....
ਅੰਤਰ-ਰਾਸ਼ਟਰੀ

ਅਮਰੀਕਾ, 23 ਜੂਨ : ਪੀਐਮ ਮੋਦੀ ਦਾ ਅਮਰੀਕਾ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਹੈ। ਉੱਥੇ ਪ੍ਰਧਾਨ ਮੰਤਰੀ ਦੀ ਸ਼ਕਤੀ ਵੀ ਬਰਕਰਾਰ ਹੈ। ਇਸ ਦੌਰੇ ਦੌਰਾਨ ਪੀਐਮ ਮੋਦੀ ਨੇ ਕਈ ਵੱਡੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ, ਜਿਸ ਵਿੱਚ ਸੰਸਦ ਮੈਂਬਰਾਂ ਅਤੇ ਭਾਰਤੀ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਲਈ ਜ਼ੋਰਦਾਰ ਤਾੜੀਆਂ ਵੱਜੀਆਂ। ਇੰਨਾ ਹੀ ਨਹੀਂ, ਸੰਬੋਧਨ ਤੋਂ ਬਾਅਦ....

ਅਟਲਾਂਟਿਕ, 23 ਜੂਨ : ਟਾਇਟੈਨਿਕ ਨੇ ਇਕ ਵਾਰ ਫਿਰ 5 ਲੋਕਾਂ ਦੀ ਜਾਨ ਲੈ ਲਈ ਹੈ। ਟਾਇਟੈਨਿਕ ਦਾ ਮਲਬਾ ਦੇਖਣ ਗਏ ਟਾਇਟਨ ਪਣਡੁੱਬੀ ਵਿਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਪਣਡੁੱਬੀ ਆਪ੍ਰੇਟ ਕਰਨ ਵਾਲੀ ਕੰਪਨੀ OceanGate ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ। ਅਟਲਾਂਟਿਕ ਮਹਾਸਾਗਰ ਵਿਚ ਟਾਇਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਇਟਨ ਨਾਂ ਦੀ ਪਣਡੁੱਬੀ (ਸਬਮਰੀਨ) ਦਾ ਮਲਬਾ ਮਿਲਿਆ ਹੈ। ਖੋਜਕਰਤਾ ਅਮਰੀਕੀ ਕੋਸਟਗਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਡੁੱਬੇ ਹੋਏ ਟਾਇਟੈਨਿਕ ਕੋਲ....

ਸਮਝੌਤਿਆਂ 'ਤੇ ਦਸਤਖ਼ਤ ਹੋਣ ਤੋਂ ਬਾਅਦ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ : ਮੋਦੀ/ਬਾਇਡੇਨ ਵਾਸਿੰਗਟਨ, 23 ਜੂਨ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਦਿਨਾ ਅਮਰੀਕਾ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਵਿਚਾਲੇ ਕਈ ਅਹਿਮ ਸਮਝੌਤੇ ਹੋਏ ਹਨ। ਦੋਵਾਂ ਦੇਸ਼ਾਂ ਦੇ ਲੀਡਰਾਂ ਨੇ ਵ੍ਹਾਈਟ ਹਾਊਸ 'ਚ ਬੈਠ ਕੇ ਦੁਵੱਲੀ ਗੱਲਬਾਤ ਕੀਤੀ ਤੇ ਅੱਠ ਅਹਿਮ ਸਮਝੌਤਿਆਂ 'ਤੇ ਮੋਹਰ ਲਾਈ।....

ਵਾਸਿੰਗਟਨ, 22 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਆਪਣੇ ਪਹਿਲੇ ਸਰਕਾਰੀ ਦੌਰੇ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਨਾਲ ਉੱਚ ਪੱਧਰੀ ਗੱਲਬਾਤ ਕਰਨ ਲਈ ਵੀਰਵਾਰ ਨੂੰ ਵ੍ਹਾਈਟ ਹਾਊਸ ਪੁੱਜੇ। ਦੋਵਾਂ ਨੇਤਾਵਾਂ ਵਿਚਾਲੇ ਇਸ ਮੁਲਾਕਾਤ ਦਾ ਮਕਸਦ ਪੁਲਾੜ, ਸਵੱਛ ਊਰਜਾ ਅਤੇ ਨਾਜ਼ੁਕ ਤਕਨਾਲੋਜੀ ਸਮੇਤ ਭਾਰਤ-ਅਮਰੀਕਾ ਰਣਨੀਤਕ ਸਬੰਧਾਂ ਨੂੰ ਹੋਰ ਗਤੀ ਦੇਣਾ ਹੈ। ਇਸ ਮੌਕੇ ਪੀਐਮ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਗਰਮਜੋਸ਼ੀ ਨਾਲ ਸਵਾਗਤ ਲਈ ਰਾਸ਼ਟਰਪਤੀ ਜੋ ਬਿਡੇਨ ਦਾ....

ਵਾਸ਼ਿੰਗਟਨ, 22 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖਿਆ ਅਤੇ ਕਾਰਜਬਲ ’ਤੇ ਭਾਰਤ ਅਤੇ ਅਮਰੀਕਾ ਦੀਆਂ ਸਾਂਝੀਆਂ ਤਰਜੀਹਾਂ ਨੂੰ ਉਜਾਗਰ ਕਰਨ ਲਈ ਇਥੇ ਆਯੋਜਤ ਇਕ ਸਮਾਗਮ ’ਚ ਕਿਹਾ ਕਿ ਵਿਕਾਸ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਲਈ ਦੋਵਾਂ ਦੇਸ਼ਾਂ ਨੂੰ ‘ਕੁਸ਼ਲ ਹੁਨਰ ਵਿਕਸਿਤ’ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੁਧਵਾਰ ਨੂੰ ਨੈਸ਼ਨਲ ਸਾਇੰਸ ਫ਼ਾਊਂਡੇਸ਼ਨ (ਐਨਐਸਐਫ) ਦੁਆਰਾ ਆਯੋਜਤ ‘ਸਕਿਲਿੰਗ ਫ਼ਾਰ ਦਿ ਫ਼ਿਊਚਰ ਈਵੈਂਟ’ ਵਿਚ ਸ਼ਿਰਕਤ ਕੀਤੀ, ਜਿਥੇ ਉਨ੍ਹਾਂ ਦੀ ਮੇਜ਼ਬਾਨੀ ਫਸਟ ਲੇਡੀ ਜਿਲ ਬਾਈਡੇਨ ਨੇ....

ਬੀਜਿੰਗ (ਚੀਨ) 22 ਜੂਨ : ਚੀਨ ਦੇ ਉੱਤਰ-ਪੱਛਮੀ ਨਿੰਗਜ਼ੀਆ ਖੇਤਰ ਵਿੱਚ ਬੁੱਧਵਾਰ ਰਾਤ ਨੂੰ ਇੱਕ ਬਾਰਬਿਕਯੂ ਰੈਸਟੋਰੈਂਟ ਵਿੱਚ ਇੱਕ ਗੈਸ ਧਮਾਕੇ ਵਿੱਚ 31 ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਖ਼ਤ ਸੁਰੱਖਿਆ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਦੱਸਿਆ ਕਿ ਨਿੰਗਜ਼ੀਆ ਖੇਤਰ ਦੀ ਰਾਜਧਾਨੀ ਯਿਨਚੁਆਨ ਵਿੱਚ ਅੱਗ ਰੈਸਟੋਰੈਂਟ ਵਿੱਚ....

ਨਿਊਯਾਰਕ, 21 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀਈਓ ਜੈਕ ਡੋਰਸੀ 'ਤੇ ਹਾਲ ਹੀ ਵਿੱਚ ਭਾਰਤ ਸਮੇਤ ਦੁਨੀਆ ਦੀਆਂ ਹੋਰ ਸਰਕਾਰਾਂ ਦੇ ਦਬਾਅ ਦਾ ਦੋਸ਼ ਲਗਾਇਆ ਗਿਆ ਸੀ। ਅੱਜ ਕੰਪਨੀ ਦੇ ਮੁਖੀ ਐਲੋਨ ਮਸਕ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਭਾਰਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਮਸਕ ਨੇ ਕਿਹਾ ਕਿ ਟਵਿਟਰ ਕੋਲ ਸਥਾਨਕ ਸਰਕਾਰਾਂ ਦਾ ਕਹਿਣਾ ਮੰਨਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ....

ਨਿਊਯਾਰਕ , 21 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪੀਐਮ ਮੋਦੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਯੋਗ ਦੀ ਪਰਿਭਾਸ਼ਾ ਦਿੰਦੇ ਹੋਏ ਸਾਡੇ ਰਿਸ਼ੀ ਮਹਾਪੁਰਸ਼ਾਂ ਨੇ ਕਿਹਾ ਹੈ ਕਿ ਜੋ ਜੋੜਦਾ ਹੈ ਉਹ ਯੋਗ ਹੈ। ਇਸ ਲਈ ਯੋਗ ਦਾ ਇਹ ਫੈਲਾਅ ਇਸ ਵਿਚਾਰ ਦਾ ਵਿਸਤਾਰ ਹੈ ਕਿ ਸਾਰਾ ਸੰਸਾਰ ਇੱਕ ਪਰਿਵਾਰ ਦੇ ਰੂਪ ਵਿੱਚ ਸ਼ਾਮਲ ਹੈ। ਪੀਐਮ ਮੋਦੀ ਨੇ ਕਿਹਾ ਕਿ ਯੋਗ ਦੇ ਵਿਸਤਾਰ ਦਾ ਮਤਲਬ ਹੈ ਵਸੁਧੈਵ ਕੁਟੁੰਬਕਮ ਦੀ....

ਵਾਸ਼ਿੰਗਟਨ, 20 ਜੂਨ : ਟਾਈਟੈਨਿਕ ਦੇ ਮਲਬੇ ਨੇੜੇ ਇੱਕ ਵਪਾਰਕ ਪਣਡੁੱਬੀ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਟਾਈਟੈਨਿਕ ਦੇ ਮਲਬੇ ਨੂੰ ਦੇਖਣ ਗਈ ਇੱਕ ਸੈਲਾਨੀ ਪਣਡੁੱਬੀ ਐਤਵਾਰ ਨੂੰ ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪਣਡੁੱਬੀ ਵਿੱਚ ਇੱਕ ਪਾਇਲਟ ਅਤੇ ਚਾਰ ਸੈਲਾਨੀ ਸਵਾਰ ਸਨ। ਇਨ੍ਹਾਂ ਲੋਕਾਂ 'ਚ ਬ੍ਰਿਟਿਸ਼ ਅਰਬਪਤੀ ਹਾਮਿਸ਼ ਹਾਰਡਿੰਗ ਵੀ ਸ਼ਾਮਲ ਹੈ। ਦੱਸ ਦੇਈਏ ਕਿ ਪਣਡੁੱਬੀ ਦੇ ਡੁੱਬਣ ਦਾ ਖ਼ਦਸ਼ਾ ਜਤਾਉਂਦਿਆਂ ਅਮਰੀਕਾ ਅਤੇ ਕੈਨੇਡਾ ਨੇ ਤਲਾਸ਼ੀ....

ਓਨਟਾਰੀਓ, 20 ਜੂਨ : ਦੱਖਣੀ ਓਨਟਾਰੀਓ (ਕਨੇਡਾ) ਦੀ ਹੋਈ ਉਪ ਚੋਣ ਵਿੱਚ ਕੰਜ਼ਰਵੇਟਿਵ ਪਾਰਟੀ ਵਲੋਂ ਅਰਪਨ ਖੰਨਾ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਹੈ। ਲੰਘੇ ਸੋਮਵਾਰ ਨੂੰ ਓਨਟਾਰੀਓ (ਕਨੇਡਾ) ਦੀ ਹੋਈ ਉਪ ਚੋਣ ਵਿੱਚ ਆਕਸਫੋਰਡ ਕੰਜ਼ਰਵੇਟਿਵ ਪਾਰਟੀ ਦੇ ਆਊਟਰੀਚ ਚੇਅਰਮੈਨ ਅਤੇ ਬਰੈਂਪਟਨ ਦੇ ਵਕੀਲ ਅਰਪਨ ਖੰਨਾ ਨੇ ਆਪਣੇ ਵਿਰੋਧੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੇ ਨੂੰ 35.6 ਫੀਸਦੀ ਦੇ ਮੁਕਾਬਲੇ 43.6 ਫੀਸਦੀ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਅਰਪਨ ਖੰਨਾ ਦਾ ਪਿਛੋਕੜ ਪੰਜਾਬ ਦੇ....

ਵਾਸ਼ਿੰਗਟਨ, 19 ਜੂਨ : ਗੋਲ਼ੀਬਾਰੀ ਦੀ ਘਟਨਾ ਸ਼ਨੀਵਾਰ ਨੂੰ ਵਾਸ਼ਿੰਗਟਨ ਦੇ ਕੈਪਗ੍ਰਾਊਂਡ 'ਚ ਸਾਹਮਣੇ ਆਈ ਹੈ। ਸ਼ਨੀਵਾਰ ਰਾਤ ਕੈਂਪਗ੍ਰਾਉਂਡ ਵਿੱਚ ਇੱਕ ਸੰਗੀਤ ਸ਼ੋਅ ਦੇ ਨੇੜੇ ਇੱਕ ਸਮੂਹਿਕ ਗੋਲ਼ੀਬਾਰੀ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 8:30 ਵਜੇ ਦੇ ਕਰੀਬ ਜੌਰਜ ਕਸਬੇ ਦੇ ਨੇੜੇ ਇੱਕ ਕੈਂਪ ਸਾਈਟ 'ਤੇ ਗੋਲੀਬਾਰੀ ਬਾਰੇ ਇੱਕ ਕਾਲ ਮਿਲੀ। ਇਸ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਅਧਿਕਾਰੀਆਂ ਨੇ ਸ਼ੱਕੀ ਦਾ....

ਸਰੀ, 19 ਜੂਨ : ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਸੂਬੇ ਦੇ ਸਰੀ ਸ਼ਹਿਰ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਰਦੀਪ ਸਿੰਘ ਨਿੱਝਰ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਨਾਲ ਜੁੜਿਆ ਹੋਇਆ ਸੀ, ਜੋ ਭਾਰਤ ਵਿਚ ਪਾਬੰਦੀਸ਼ੁਦਾ ਹੈ। ਉਹ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ। ਉਸ ਨੇ ਬਰੈਂਪਟਨ ਸ਼ਹਿਰ ਵਿਚ ਖਾਲਿਸਤਾਨੀ ਜਨਮਤ ਸੰਗ੍ਰਹਿ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।....

ਇਸਲਾਮਾਬਾਦ, 18 ਜੂਨ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬੀਤੇ ਦਿਨੀਂ ਰਾਜਮਾਰਗ ‘ਤੇ ਇਕ ਬੱਸ ਦੇ ਪਲਟ ਜਾਣ ਨਾਲ 5 ਮਹਿਲਾਵਾਂ ਤੇ ਤਿੰਨ ਬੱਚਿਆਂ ਸਣੇ 13 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਬੱਸ ਲਾਹੌਰ ਤੋਂ ਰਾਵਲਪਿੰਡੀ ਜਾ ਰਹੀ ਸੀ ਤੇ ਇਹ ਕੱਲਾਰ ਕਹਾਰ ਸਾਲਟ ਰੇਂਜ ਦੇ ਕੋਲ ਰਾਜਮਾਰਗ ‘ਤੇ ਪਲਟ ਗਈ। ਨੈਸ਼ਨਲ ਹਾਈਵੇ ਐਂਡ ਮੋਟਰਵੇ ਪੁਲਿਸ ਨੇ ਦੱਸਿਆ ਕਿ ਦੁਰਘਟਨਾ ਸੰਭਵ ਤੌਰ ‘ਤੇ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਹੋਈ। ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ....

ਕੰਪਾਲਾ, 18 ਜੂਨ : ਯੂਗਾਂਡਾ ਵਿੱਚ ਇਸਲਾਮਿਕ ਸਟੇਟ (ਆਈਐਸ) ਨਾਲ ਜੁੜੇ ਅੱਤਵਾਦੀਆਂ ਵੱਲੋਂ ਇਕ ਸਕੂਲ ਉਤੇ ਹਮਲਾ ਕੀਤਾ ਗਿਆ, ਜਿਸ ਵਿੱਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਹਨ। ਪੁਲਿਸ ਵੱਲੋਂ ਦੱਸਿਆ ਗਿਆ ਕਿ ਘਟਨਾ ਕਾਂਗੋ ਨਾਲ ਲਗਦੀ ਸਰਹੱਦ ਦੇ ਕੋਲ ਹੋਈ ਹੈ। ਰਿਪੋਰਟ ਮੁਤਾਬਕ, ਇਹ ਹਮਲਾ ਬੀਤੇ ਦਿਨੀਂ 11.30 ਵਜੇ ਮਪੋਂਡਵੇ ਦੇ ਲੁਬਿਰਿਹਾ ਸੈਕੰਡਰੀ ਸਕੂਲ ਵਿੱਚ ਹੋਇਆ ਹੈ। ਪੁਲਿਸ ਨੇ ਇਕ ਬਿਆਨ....