ਮੈਕਸੀਕੋ ਸਿਟੀ, 30 ਜੂਨ : ਮੈਕਸੀਕੋ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਗਰਮੀ ਨੇ ਲੱਗਪਗ 100 ਲੋਕਾਂ ਦੀ ਜਾਨ ਲੈ ਲਈ ਹੈ, ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ (122 ਫਾਰਨਹੀਟ) ਦੇ ਨੇੜੇ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਕਸੀਕੋ ਇਸ ਮਹੀਨੇ ਤਿੰਨ ਹਫ਼ਤਿਆਂ ਦੀ ਗਰਮੀ ਦੀ ਲਹਿਰ ਨਾਲ ਪ੍ਰਭਾਵਿਤ ਹੋਇਆ ਸੀ ਜਿਸ ਨੇ ਊਰਜਾ ਗਰਿੱਡ ਨੂੰ ਹਾਵੀ ਕਰ ਦਿੱਤਾ ਸੀ, ਜਿਸ ਨਾਲ ਅਧਿਕਾਰੀਆਂ ਨੇ ਕੁਝ ਖੇਤਰਾਂ ਵਿੱਚ ਕਲਾਸਾਂ ਨੂੰ ਮੁਅੱਤਲ....
ਅੰਤਰ-ਰਾਸ਼ਟਰੀ

ਇਸਲਾਮਾਬਾਦ (ਏਜੰਸੀ), 30 ਜੂਨ : ਪਾਕਿਸਤਾਨ ਦੇ ਸਿੰਧ ਸੂਬੇ ਦੇ ਸੱਖਰ ਸ਼ਹਿਰ ’ਚ ਸਿੰਘ ਸਭਾ ਗੁਰਦੁਆਰੇ ’ਚ ਵੀਰਵਾਰ ਨੂੰ ਹੁੱਲੜਬਾਜ਼ ਜਬਰੀ ਵੜ ਆਏ। ਉਨ੍ਹਾਂ ਨੇ ਉੱਥੇ ਮੌਜੂਦ ਗ੍ਰੰਥੀ ਨੂੰ ਗਾਲ੍ਹਾਂ ਕੱਢੀਆਂ ਤੇ ਜਬਰੀ ਕੀਰਤਨ ਰੁਕਵਾ ਦਿੱਤਾ। ਗੁਰਦੁਆਰੇ ’ਚ ਮੌਜੂਦ ਸਥਾਨਕ ਹਿੰਦੂਆਂ ਤੇ ਸਿੱਖਾਂ ਨੇ ਦੋਸ਼ ਲਗਾਇਆ ਹੈ ਕਿ ਹੁੱਲੜਬਾਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕੀਤੀ। ਹਾਲਾਂਕਿ ਬਾਅਦ ’ਚ ਗੁਰਦੁਆਰੇ ’ਚ ਮੌਜੂਦ ਲੋਕਾਂ ਨੇ ਹੁੱਲੜਬਾਜ਼ਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਸੰਗਤ....

ਲੰਡਨ, 29 ਜੂਨ : ਦੂਜੇ ਵਿਸ਼ਵ ਯੁੱਧ ਦੇ 101 ਸਾਲਾ ਜੀਵਿਤ ਸਿੱਖ ਸਾਬਕਾ ਫੌਜੀ ਰਾਜਿੰਦਰ ਸਿੰਘ ਢੱਟ ਦਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਸਨਮਾਨ ਕੀਤਾ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਰਜਿੰਦਰ ਸਿੰਘ ਢੱਟ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵਿਖੇ ਆਯੋਜਿਤ ਯੂਕੇ-ਇੰਡੀਆ ਵੀਕ ਦੌਰਾਨ ਇਹ ਸਨਮਾਨ ਭੇਂਟ ਕੀਤਾ। ਰਜਿੰਦਰ ਸਿੰਘ ਢੱਟ ਦੇ ਯੋਗਦਾਨ ਨੂੰ ਬਰਤਾਨੀਆ ਵਿਚ ‘ਅਨਡਿਵਾਈਡਡ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ’ ਦੇ ਯਤਨਾਂ ਸਦਕਾ ਮਾਨਤਾ....

ਬੀਜਿੰਗ, 28 ਜੂਨ : ਅਮਰੀਕੀ ਖੁਫ਼ੀਆ ਏਜੰਸੀਆਂ ਵਲੋਂ ਜਾਰੀ ਰੀਪੋਰਟ ’ਚ ਕਿਹਾ ਗਿਆ ਸੀ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕੋਵਿਡ-19 ਦਾ ਜਨਮ ਕਿਸੇ ਪ੍ਰਯੋਗਸ਼ਾਲਾ ’ਚ ਹੋਇਆ ਸੀ ਜਾਂ ਇਹ ਕਿਸੇ ਜਾਨਵਰ ਤੋਂ ਮਨੁੱਖਾਂ ’ਚ ਆਇਆ ਸੀ। ਪਰ ਅਸਲੀਅਤ ਹੁਣ ਹੋਰ ਹੀ ਸਾਹਮਣੇ ਆ ਰਹੀ ਹੈ, ਜਾਨਲੇਵਾ ਸਾਰਸ-ਕੋਵ-2 ਵਾਇਰਸ, ਜੋ ਕਿ ਕੋਵਿਡ-19 ਫੈਲਣ ਦਾ ਕਾਰਨ ਸੀ, ਨੂੰ ਚੀਨ ਵਲੋਂ ਜਾਣਬੁਝ ਕੇ ‘ਜੈਵਿਕ ਹਥਿਆਰ’ ਦੇ ਤੌਰ ’ਤੇ ਬਦਨਾਮ ‘ਵੂਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ’ ਵਲੋਂ ਤਿਆਰ ਕੀਤਾ ਗਿਆ ਸੀ।....

ਕੀਵ, 28 ਜੂਨ : ਪੂਰਬੀ ਯੂਕਰੇਨ ਦੇ ਕ੍ਰਾਮਾਟੋਰਸਕ ਸ਼ਹਿਰ ’ਚ ਇਕ ਰੇਸਤਰਾਂ ਅਤੇ ਦੁਕਾਨਾਂ ਦੇ ਇਲਾਕੇ ’ਚ ਰੂਸੀ ਮਿਜ਼ਾਈਲ ਡਿੱਗਣ ਨਾਲ ਬੱਚੀ ਅਤੇ ਜੁੜਵਾਂ ਭੈਣਾਂ ਸਮੇਤ 10 ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹਨ। ਗਵਰਨਰ ਪਾਵਲੋ ਕਿਰਿਲੇਂਕੋ ਨੇ ਦੇਸ਼ ਦੇ ਸਰਕਾਰੀ ਟੀ.ਵੀ. ਚੈਨਲ ’ਤੇ ਦਸਿਆ ਕਿ ਮੰਗਲਵਾਰ ਸ਼ਾਮ ਨੂੰ ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਰੇਸਤਰਾਂ ਦੇ ਅੰਦਰ ਲੋਕਾਂ ਦੀ ਭੀੜ ਸੀ। ਕਈ ਲੋਕ ਮਲਬੇ ’ਚ ਫਸੇ ਹੋ ਸਕਦੇ ਹਨ ਅਤੇ ਬਚਾਅ ਮੁਹਿੰਮ ਜਾਰੀ ਹੈ। ਇਕ ਚਸ਼ਮਦੀਦ ਨੇ ਦਸਿਆ ਕਿ....

ਮਾਲਕੰਦ, 28 ਜੂਨ : ਪਾਕਿਸਤਾਨ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਅਣਪਛਾਤੇ ਬੰਦੂਕਧਾਰੀ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਇਕ ਘਰ ਵਿਚ ਦਾਖਲ ਹੋਏ ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਗੋਲੀਬਾਰੀ 'ਚ ਇੱਕੋ ਘਰ ਦੇ 9 ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾ ਮਾਲਕੰਦ ਜ਼ਿਲ੍ਹੇ ਦੀ ਬਟਖੇਲਾ ਤਹਿਸੀਲ 'ਚ ਵਾਪਰੀ। ਅਣਪਛਾਤੇ ਹਮਲਾਵਰਾਂ ਨੇ ਤਿੰਨ ਔਰਤਾਂ ਤੇ 6 ਪੁਰਸ਼ਾਂ ਸਮੇਤ ਇੱਕ ਪਰਿਵਾਰ ਦੇ 9 ਮੈਂਬਰਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ....

ਨੇਵਾਦਾ, 27 ਜੂਨ : ਅਮਰੀਕਾ ਦੇ ਨੇਵਾਦਾ ਸ਼ਹਿਰ 'ਚ ਇਕ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁੱਤ ਦੀ ਮੌਤ ਦੀ ਖ਼ਬਰ ਜਦੋਂ ਮਾਪਿਆਂ ਨੂੰ ਮਿਲੀ ਤਾਂ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕ ਮਨਦੀਪ ਸਿੰਘ ਟਰੱਕ ਚਲਾਉਂਦਾ ਸੀ। ਬੀਤੇ ਦਿਨੀਂ ਉਸ ਦੇ ਟਰੱਕ ਦੀ ਟੱਕਰ ਕਿਸੇ ਦੂਜੇ ਟਰੱਕ ਨਾਲ ਹੋ ਗਈ ਅਤੇ ਉਸ ਦੇ ਟਰੱਕ ਨੂੰ ਅੱਗ ਲੱਗ ਗਈ, ਜਿਸ ਦੌਰਾਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਹਸਪਤਾਲ ਇਲਾਜ ਲਈ ਦਾਖ਼ਲ ਕਰਾਇਆ ਗਿਆ, ਜਿੱਥੇ....

ਸੈਂਟੀਆਗੋ, 27 ਜੂਨ : ਦੱਖਣੀ ਚਿਲੀ ਦੇ ਮਉਲੇ ਖੇਤਰ ਵਿੱਚ ਇੱਕ ਹਾਈਵੇਅ 'ਤੇ ਤੜਕੇ ਇੱਕ ਟ੍ਰੈਫਿਕ ਹਾਦਸੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਸਥਾਨਕ ਫਾਇਰ ਵਿਭਾਗ ਨੇ ਦੱਸਿਆ। ਸਾਨ ਜੇਵੀਅਰ, ਮੌਲੇ ਖੇਤਰ ਦੇ ਆਸ ਪਾਸ ਇੱਕ ਹਾਈਵੇਅ ਦੇ ਪਾਸੇ ਇੱਕ ਮਕੈਨੀਕਲ ਅਸਫਲਤਾ ਕਾਰਨ ਇੱਕ ਪਿਕਅੱਪ ਟਰੱਕ ਰੁਕ ਗਿਆ, ਅਤੇ ਇੱਕ ਦੂਜੇ ਵਾਹਨ ਵਿੱਚ ਸਵਾਰ ਵਿਅਕਤੀ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਰੁਕ ਗਏ। ਧੁੰਦ ਅਤੇ ਤਿਲਕਣ ਦੇ ਬਾਵਜੂਦ ਤੇਜ਼ ਰਫ਼ਤਾਰ ਨਾਲ ਸਫ਼ਰ ਕਰ ਰਿਹਾ ਤੀਜਾ ਵਾਹਨ ਫਿਰ ਦੋਵਾਂ ਨਾਲ ਟਕਰਾ....

ਰਾਜਧਾਨੀ ਕੋਲੰਬਸ ਦੇ ਅਸੈਂਬਲੀ ਹਾਲ 'ਚ ਪੁੱਜੇ ਸਿੱਖ, ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕਰਵਾਉਣ ਲਈ ਕੀਤੀ ਪਹਿਲ
ਅਸੈਂਬਲੀ ਹਾਲ 'ਚ ਪੁੱਜੇ ਸਿੱਖ, ਏਲੀਅਟ ਫੋਰਹੇਨ ਤੇ ਸੇਡਰਿਕ ਡੈਨਸਨ ਨਾਲ ਕੀਤੀ ਮੁਲਾਕਾਤ ਕੋਲੰਬਸ, 26 ਜੂਨ : ਓਹਾਇਓ ਦੀ ਰਾਜਧਾਨੀ ਕੋਲੰਬਸ ਦੇ ਅਸੈਂਬਲੀ ਹਾਲ ਵਿੱਚ ਕੁਝ ਸਿੱਖਾਂ ਦਾ ਵਫ਼ਦ ਪੁੱਜਿਆ। ਉਥੇ ਸਿੱਖਾਂ ਦੇ ਇਕ ਵਫਦ ਨੇ ਸੂਬੇ ਦੇ ਪ੍ਰਤੀਨਿਧ ਏਲੀਅਟ ਫੋਰਹੇਨ ਨਾਲ ਮੁਲਾਕਾਤ ਕੀਤੀ। ਸਿੱਖਾਂ ਦੇ ਵਫਦ ਨੇ ਸੂਬੇ ਦੇ ਪ੍ਰਤੀਨਿਧ ਸੇਡਰਿਕ ਡੈਨਸਨ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਨੇ ਸੂਬੇ ਦੇ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਹਾਉਸ ਬਿੱਲ 171 ਦੇ ਹੱਕ ਵਿੱਚ ਵੋਟਾਂ ਪਾਉਣ ਦੀ....

ਦਮਿਸ਼ਕ, 26 ਜੂਨ : ਰੂਸ ਨੇ ਉੱਤਰੀ ਪੱਛਮੀ ਇਦਲਿਬ ਸੂਬੇ ਵਿੱਚ ਹਵਾਈ ਹਮਲਾ ਕੀਤਾ। ਇਸ ਬੰਬ ਧਮਾਕੇ ਤੋਂ ਬਾਅਦ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਇਹ ਹਮਲੇ ਸੀਰੀਆਈ ਵਿਦਰੋਹੀਆਂ ਦੇ ਕੰਟਰੋਲ ਵਾਲੇ ਇਲਾਕਿਆਂ ਵਿੱਚ ਕੀਤੇ ਗਏ ਹਨ। ਹਵਾਈ ਹਮਲਿਆਂ ਨੇ ਇਦਲਿਬ ਦੇ ਜਿਸਰ ਅਲ-ਸ਼ੁਗਰ ਸ਼ਹਿਰ ਵਿੱਚ ਇੱਕ ਫਲ ਅਤੇ ਸਬਜ਼ੀ ਮੰਡੀ ਨੂੰ ਵੀ ਨੁਕਸਾਨ ਪਹੁੰਚਾਇਆ। ਸਥਾਨਕ ਵ੍ਹਾਈਟ ਹੈਲਮੇਟਸ ਐਮਰਜੈਂਸੀ ਰਿਸਪਾਂਸ ਗਰੁੱਪ ਦਾ ਹਵਾਲਾ ਦਿੰਦੇ ਹੋਏ ਸੀਐਨਐਨ ਦੁਆਰਾ ਇਹ ਰਿਪੋਰਟ ਕੀਤੀ ਗਈ ਹੈ....

ਨਿਊਯਾਰਕ, 25 ਜੂਨ : ਅਮਰੀਕੀ ਸਰਕਾਰ ਦੀ ਨਵੀਂ ਜਾਰੀ ਰੀਪੋਰਟ ਕੋਰੋਨਾ ਵਾਇਰਸ ਦੇ ਪੈਦਾ ਹੋਣ ਦੀ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਹੈ ਕਿ ਦੁਨੀਆਂ ਭਰ ’ਚ 76.8 ਕਰੋੜ ਤੋਂ ਵੱਧ ਲੋਕਾਂ ਨੂੰ ਬੀਮਾਰ ਕਰਨ ਵਾਲੀ ਅਤੇ 69 ਲੱਖ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਮਹਾਮਾਰੀ ਦੀ ਸ਼ੁਰੂਆਤ ਇਕ ਪ੍ਰਯੋਗਸ਼ਾਲਾ ’ਚ ਰਿਸਾਅ ਦਾ ਨਤੀਜਾ ਸੀ ਜਾਂ ਕਿਸੇ ਜਾਨਵਰ ਤੋਂ ਵਾਇਰਸ ਇਨਸਾਨਾਂ ਤਕ ਪਹੁੰਚ ਗਿਆ। ਹਾਲਾਂਕਿ ਸਾਰਿਆਂ ਦਾ ਮੰਨਣਾ ਹੈ ਕਿ ਇਸ ਦਾ ਜੈਵਿਕ ਹਥਿਆਰ ਦੇ ਰੂਪ ’ਚ ਪ੍ਰਯੋਗ ਨਹੀਂ ਕੀਤਾ ਗਿਆ। ਮਹਾਮਾਰੀ ਤੋਂ ਦੋ....

ਕਾਹਿਰਾ, 25 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਐਤਵਾਰ ਨੂੰ ਕਾਹਿਰਾ ਵਿੱਚ ਇੱਕ ਸਹਿਮਤੀ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹੈਲੀਓਪੋਲਿਸ ਵਾਰ ਕਬਰਸਤਾਨ ਦਾ ਦੌਰਾ ਕੀਤਾ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਸਰਵਉੱਚ ਬਲੀਦਾਨ ਦੇਣ ਵਾਲੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਕਾਹਿਰਾ ਦੀ ਅਲ-ਹਕੀਮ ਮਸਜਿਦ ਵੀ ਗਏ। ਅਲ-ਹਕੀਮ ਮਸਜਿਦ ਕਾਹਿਰਾ, ਮਿਸਰ ਵਿੱਚ 11ਵੀਂ....

ਵਾਸ਼ਿੰਗਟਨ, 24 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਆਪਣੀ ਪਹਿਲੀ ਯਾਤਰਾ ਖਤਮ ਕਰਦੇ ਹੋਏ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਇਕ ਨਵੀਂ, ਗੌਰਵਮਈ ਯਾਤਰਾ ਸ਼ੁਰੂ ਹੋ ਗਈ ਹੈ ਤੇ ਦੁਨੀਆ ਦੇ ਦੋ ਮਹਾਨ ਲੋਕਤੰਤਰਾਂ ਨੂੰ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹੋਏ ਦੇਖ ਰਹੀ ਹੈ। ਵਾਸ਼ਿੰਗਟਨ ਸਥਿਤ ਰੋਨਾਲਡ ਰੀਗਨ ਬਿਲਡਿੰਗ ਐਂਡ ਇੰਟਰਨੈਸ਼ਨਲ ਟ੍ਰੇਡ ਸੈਂਟਰ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ-ਅਮਰੀਕਾ ਵਿਚ ਸਾਂਝੇਦਾਰੀ ਦੀ ਪੂਰਨ....

ਰੂਸ, 24 ਜੂਨ : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਵਲਾਦਿਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰਨ ਲੱਗੇ ਹਨ। ਇੱਕ ਸਮਾਂ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸਭ ਤੋਂ ਖਾਸ ਲੋਕਾਂ ਵਿੱਚ ਸ਼ਾਮਲ ਹੋਣ ਵਾਲੇ ਯੇਵਗੇਨੀ ਪ੍ਰੋਗਿਝਿਨ ਨੇ ਉਨ੍ਹਾੰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਵੈਗਨਰ ਗਰੁੱਪ ਦੇ ਮੁਖੀ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਨੇ ਜੋ ਗਲਤੀ ਕੀਤੀ ਹੈ ਇਸ ਨਾਲ ਉਨ੍ਹਾਂ ਨੂੰ ਇਸ ਦੇ ਲਈ ਸੱਤਾ ਗੁਆਉਣੀ ਪਏਗੀ। ਇਸਦੇ ਜਵਾਬ ਵਿੱਚ ਵਾਲਦਿਮੀਰ ਪੁਤਿਨ ਨੇ ਵੈਗਨਰ ਗਰੁੱਪ ਨੂੰ....

ਟੋਰਾਂਟੋ, 24 ਜੂਨ : ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਜਾਅਲੀ ਕੈਨੇਡੀਅਨ ਕਾਲਜ ਦਾਖਲਾ ਪੱਤਰ ਘੁਟਾਲੇ ਵਾਲਾ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫਤਾਰੀ ਉਦੋਂ ਹੋਈ ਜਦੋਂ ਉਹ ਕੈਨੇਡਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬ੍ਰਿਜੇਸ਼ ਮਿਸ਼ਰਾ ਖਿਲਾਫ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਾਰਵਾਈ ਕਰਦਿਆਂ ਉਸ ‘ਤੇ ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਸਲਾਹ ਦੇਣ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਨੂੰ ਗਲਤ ਤਰੀਕੇ ਨਾਲ ਪੇਸ਼....