ਵਾਸ਼ਿੰਗਟਨ ਦੇ ਕੈਪਗ੍ਰਾਊਂਡ 'ਚ ਗੋਲ਼ੀਬਾਰੀ, 2 ਲੋਕਾਂ ਦੀ ਮੌਤ, 3 ਜ਼ਖਮੀ

ਵਾਸ਼ਿੰਗਟਨ, 19 ਜੂਨ : ਗੋਲ਼ੀਬਾਰੀ ਦੀ ਘਟਨਾ ਸ਼ਨੀਵਾਰ ਨੂੰ ਵਾਸ਼ਿੰਗਟਨ ਦੇ ਕੈਪਗ੍ਰਾਊਂਡ 'ਚ ਸਾਹਮਣੇ ਆਈ ਹੈ। ਸ਼ਨੀਵਾਰ ਰਾਤ ਕੈਂਪਗ੍ਰਾਉਂਡ ਵਿੱਚ ਇੱਕ ਸੰਗੀਤ ਸ਼ੋਅ ਦੇ ਨੇੜੇ ਇੱਕ ਸਮੂਹਿਕ ਗੋਲ਼ੀਬਾਰੀ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 8:30 ਵਜੇ ਦੇ ਕਰੀਬ ਜੌਰਜ ਕਸਬੇ ਦੇ ਨੇੜੇ ਇੱਕ ਕੈਂਪ ਸਾਈਟ 'ਤੇ ਗੋਲੀਬਾਰੀ ਬਾਰੇ ਇੱਕ ਕਾਲ ਮਿਲੀ। ਇਸ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਅਧਿਕਾਰੀਆਂ ਨੇ ਸ਼ੱਕੀ ਦਾ ਪਿੱਛਾ ਕੀਤਾ, ਜਿਸ ਨੂੰ ਬਾਅਦ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਗੋਲ਼ੀਬਾਰੀ ਦੀ ਘਟਨਾ 'ਚ 5 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 2 ਲੋਕਾਂ ਦੀ ਬਾਅਦ 'ਚ ਮੌਤ ਹੋ ਗਈ। ਜਦਕਿ ਤਿੰਨ ਹੋਰ ਜ਼ਖ਼ਮੀ ਹਨ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਸੰਗੀਤ ਦਾ ਸ਼ੋਅ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਅਕਸਰ ਗੋਲ਼ੀਬਾਰੀ ਦੀਆਂ ਘਟਨਾਵਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਮਰੀਕਾ ਵਿੱਚ ਚਾਕੂ ਮਾਰਨ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।