ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਕਾਰਨ 3 ਦੀ ਮੌਤ, ਦੋ ਦਰਜਨ ਲਾਪਤਾ

ਬਲੀਆ, 22 ਮਈ : ਗੰਗਾ ਨਦੀ ‘ਚ 40 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟ ਜਾਣ ਕਰਕੇ 3 ਲੋਕਾਂ ਦੀ ਮੌਤ ਅਤੇ ਦੋ ਦਰਜਨ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮਾਲਦੇਪੁਰ ਗੰਗਾ ਘਾਟ ਤੇ ਮੁੰਡਨ ‘ਚ ਸ਼ਾਮਲ ਹੋਣ ਲਈ ਜਾ ਰਹੇ 40 ਲੋਕਾਂ ਲਿਜਾ ਰਹੀ ਕਿਸ਼ਤੀ ਘਾਟ ਤੋਂ ਥੋੜ੍ਹੀ ਦੂਰੀ ਤੇ ਪੁੱਜੀ ਤਾਂ ਅਚਾਨਕ ਕਿਸ਼ਤੀ ਓਵਰਲੋਡਿੰਗ ਕਾਰਨ ਪਲਟ ਗਈ, ਕਿਸ਼ਤੀ ਨੂੰ ਡੁੱਬਦਾ ਦੇਖ ਹਫੜਾ-ਦਫੜੀ ਮੱਚ ਗਈ, ਸੁਰੱਖਿਆ ‘ਚ ਤਾਇਨਾਤ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਮੂਸਤੈਦੀ ਦਿਖਾਉਂਦੇ ਹੋਏ ਡੁੱਬ ਰਹੇ ਲੋਕਾਂ ਨੂੰ ਬਚਾਇਆ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਦਰਜਨ ਦੇ ਕਰੀਬ ਲੋਕਾਂ ਦੇ ਲਾਪਤਾ ਹੋਣ ਦੀ ਸੰਭਾਵਨਾ ਹੈ, ਜਿੰਨ੍ਹਾਂ ਦੀ ਸਥਨਕ ਲੋਕਾਂ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਭਾਲ ਕੀਤੀ ਜਾ ਰਹੀ ਹੈ, ਦੋ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਨੂੰ ਲੱਭ ਲਿਆ ਹੈ। ਜਿਕਰਯੋਗ ਹੈ ਕਿ ਬਲੀਆ ਦੇ ਮਾਲਦੇਪੁਰ ਸੰਗਮਘਾਟ ਵਿਖੇ ਧਾਰਮਿਕ ਦਿਹਾੜੇ ਕਾਰਨ ਮੁੰਡਨ ਕਰਵਾਉਣ ਵਾਲਿਆਂ ਦੀ ਭਾਰੀ ਭੀੜ ਲੱਗੀ ਹੋਈ ਹੈ, ਜਿਸ ਵਿੱਚ ਜਿਆਦਾ ਕਮਾਈ ਦੇ ਲਾਲਚ ‘ਚ ਮਲਾਹ ਕਿਸ਼ਤੀ ‘ਚ ਜਿਆਦਾ ਲੋਕਾਂ ਨੂੰ ਬਿਠਾ ਗੰਗਾ ਨਦੀ ਪਾਰ ਪੂਜਾ ਕਰਨ ਲਈ ਲੈ ਕੇ ਜਾ ਰਹੇ ਹਨ।