ਅੰਤਰ-ਰਾਸ਼ਟਰੀ

ਫਰਾਂਸ ਵਲੋਂ ਯੂਕਰੇਨ ਨੂੰ ਹਥਿਆਰ ਦੇਣ ਫੈਸਲਾ, ਫਰਾਂਸ ਸਰਕਾਰ  ਨੂੰ ਨਾਗਰਿਕਾਂ ਦੇ ਵਿਰੋਧ ਦਾ ਕਰਨਾ ਪੈ ਰਿਹਾ ਸਾਹਮਣਾ  
ਫਰਾਂਸ, 27 ਫਰਵਰੀ : ਰੂਸ-ਯੂਕਰੇਨ ਜੰਗ ਦੇ ਵਿਚਕਾਰ ਫਰਾਂਸ- ਯੂਕਰੇਨ ਨੂੰ ਹਥਿਆਰ ਦੇ ਰਿਹਾ ਹੈ। ਇਸ ਫੈਸਲੇ ਲਈ ਫਰਾਂਸ ਨੂੰ ਹੁਣ ਆਪਣੇ ਨਾਗਰਿਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਰਿਸ ‘ਚ ਹਜ਼ਾਰਾਂ ਲੋਕ ਸੜਕਾਂ ‘ਤੇ ਫਰਾਂਸ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਫਰਾਂਸ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਹਥਿਆਰ ਦੇਣ ਨਾਲ ਜੰਗ ਵਧੇਗੀ। ਜੇਕਰ ਸਰਕਾਰ ਮਦਦ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਰੂਸ ਨੂੰ ਹਮਲਾ ਕਰਨ ਤੋਂ ਰੋਕਣਾ ਚਾਹੀਦਾ ਹੈ। ਲੋਕਾਂ ਨੇ ਯੂਕਰੇਨ ਦੇ ਸਮਰਥਨ....
ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ਸਰਕਾਰ ਨੂੰ ਮਦਦ ਕਰਨ ਦੀ ਕੀਤੀ ਅਪੀਲ
ਲੰਡਨ, 27 ਫਰਵਰੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਬ੍ਰਿਟਿਸ਼ ਸਿੱਖ ਲੇਬਰ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ਸਰਕਾਰ ਨੂੰ ਭਾਰਤ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਲਈ ਕਿਹਾ ਹੈ ਅਤੇ ਇਹ ਵੀ ਪੁੱਛਿਆ ਹੈ ਕਿ ਕੀ ਉਹ ਇਸ ਮਾਮਲੇ 'ਤੇ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰ ਰਹੇ ਹਨ। ਢੇਸੀ ਨੇ ਇੱਕ ਟਵੀਟ ਵਿੱਚ ਕਿਹਾ “ਉਸ ਦੀ ਦੁਖਦਾਈ ਮੌਤ ਦੇ ਅੱਠ ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਸਿੱਧੂ ਮੂਸੇ ਵਾਲਾ ਦੇ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਨਿਆਂ ਦੇ ਹੱਕਦਾਰ ਹਨ।....
ਚੀਨ 'ਚ ਇਕ ਖਾਨ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ
ਸਿਚੁਆਨ, 27 ਫਰਵਰੀ : ਦੱਖਣੀ-ਪੱਛਮੀ ਚੀਨ 'ਚ ਇਕ ਖਾਨ ਦੀ ਛੱਤ ਡਿੱਗਣ ਨਾਲ ਘੱਟੋ-ਘੱਟ 5 ਮਜ਼ਦੂਰਾਂ ਦੀ ਮੌਤ ਹੋ ਗਈ। ਐਮਰਜੈਂਸੀ ਪ੍ਰਬੰਧਨ ਦੇ ਸੂਬਾਈ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ ਸਿਚੁਆਨ ਸੂਬੇ 'ਚ ਇਕ ਖਾਨ 'ਚ ਵਾਪਰਿਆ। ਉਸ ਸਮੇਂ ਉੱਥੇ 25 ਮਜ਼ਦੂਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਬਾਕੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੂਰੀ ਸਮਰੱਥਾ ਨਾਲ ਖੋਜ ਅਤੇ ਬਚਾਅ....
ਇਟਲੀ ਦੇ ਕੈਲਾਬ੍ਰੀਆ ਨੇੜੇ ਸਮੁੰਦਰ ਵਿੱਚ ਕਿਸ਼ਤੀ ਪਲਟਣ ਕਾਰਨ 40 ਪ੍ਰਵਾਸੀਆਂ ਦੀ ਮੌਤ
ਰੋਮ, 27 ਫਰਵਰੀ : ਇਟਲੀ ਦੇ ਕੈਲਾਬ੍ਰੀਆ ਖੇਤਰ ਦੇ ਨੇੜੇ ਸਮੁੰਦਰ ਵਿੱਚ ਇੱਕ ਖਚਾਖਚ ਭਰੀ ਕਿਸ਼ਤੀ ਪਲਟਣ ਕਾਰਨ 40 ਤੋਂ ਵੱਧ ਪ੍ਰਵਾਸੀਆਂ ਦੀ ਮੌਤ ਹੋ ਗਈ ਜਦਕਿ 80 ਨੂੰ ਬਚਾ ਲਿਆ ਗਿਆ। ਇਕ ਸਮਾਚਾਰ ਏਜੰਸੀ ਨੇ ਕਿਹਾ ਕਿ ਖਰਾਬ ਮੌਸਮ ਦੌਰਾਨ ਚੱਟਾਨਾਂ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਡੁੱਬ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ 100 ਤੋਂ ਵੱਧ ਲੋਕਾਂ ਨੂੰ ਲੈ ਕੇ ਸਮੁੰਦਰੀ ਤੱਟੀ ਸ਼ਹਿਰ ਕ੍ਰੋਟੋਨ ਨੇੜੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਤੱਟ ਰੱਖਿਅਕ ਨੇ ਇਕ ਬਿਆਨ 'ਚ....
ਚੀਨ ਵਿੱਚ ਫਿਰ 5ਵਾਂ ਅਰਬਪਤੀ ਕਾਰੋਬਾਰੀ ਲਾਪਤਾ
ਚੀਨ, 25 ਫਰਵਰੀ : ਚੀਨ ਵਿੱਚ ਇੱਕ ਵਾਰ ਫਿਰ ਇੱਕ ਅਰਬਪਤੀ ਕਾਰੋਬਾਰੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੀਨ ਦੇ ਆਈਟੀ ਸੈਕਟਰ ਵਿੱਚ ਇੱਕ ਵੱਡਾ ਨਾਮ ਮੰਨੇ ਜਾਣ ਵਾਲੇ ਬਾਓ ਫੈਨ ਪਿਛਲੇ ਕੁਝ ਦਿਨਾਂ ਤੋਂ ਆਪਣੀ ਕੰਪਨੀ ਨਾਲ ਸੰਪਰਕ ਵਿੱਚ ਨਹੀਂ ਹਨ। ਉਨ੍ਹਾਂ ਦੇ ਨਿਵੇਸ਼ ਬੈਂਕ ਚਾਈਨਾ ਰੇਨੇਸੈਂਸ ਮੁਤਾਬਕ ਉਨ੍ਹਾਂ ਨੂੰ ਸਰਕਾਰੀ ਜਾਂਚ ਦੇ ਸਿਲਸਿਲੇ 'ਚ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਨਹੀਂ ਹੋਇਆ ਹੈ। ਬਾਓ ਫੈਨ ਵਰਗਾ ਮਾਮਲਾ ਚੀਨ ਲਈ ਨਵਾਂ ਨਹੀਂ ਹੈ। ਪਿਛਲੇ ਕੁਝ ਸਾਲਾਂ....
ਅਮਰੀਕੀ ਵੀਜ਼ਾ ਪ੍ਰਸ਼ਾਸਨ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਦੇਸ਼ ਭਰ 'ਚ ਵੀਜ਼ਾ ਮਨਜ਼ੂਰੀਆਂ 'ਚ ਲਗਭਗ 36 ਫੀਸਦੀ ਦਾ ਵਾਧਾ
ਵਾਸ਼ਿੰਗਟਨ : ਅਮਰੀਕੀ ਵੀਜ਼ਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਦੇਸ਼ ਭਰ 'ਚ ਵੀਜ਼ਾ ਮਨਜ਼ੂਰੀਆਂ 'ਚ ਲਗਭਗ 36 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਵੀਜ਼ਿਆਂ ਲਈ ਉਡੀਕ ਸਮਾਂ ਘਟਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕੌਂਸਲਰ ਮਾਮਲਿਆਂ ਦੇ ਬਿਊਰੋ ਵਿਚ ਵੀਜ਼ਾ ਸੇਵਾਵਾਂ ਲਈ ਉਪ ਸਹਾਇਕ ਸਕੱਤਰ ਜੂਲੀ ਸਟਫਟ ਨੇ ਓਵਰਸੀਜ਼ ਰਿਸਰਚ ਇੰਸਟੀਚਿਊਟ ਦੇ ਇਕ ਮੀਡੀਆ ਸਮਾਗਮ ਨੂੰ ਦੱਸਿਆ ਕਿ ਭਾਰਤ ਨੰਬਰ 1 ਤਰਜੀਹ ਹੈ।ਜੂਲੀ ਸਟਫਟ ਨੇ ਕਿਹਾ ਕਿ ਉਹ ਭਾਰਤ ਨੂੰ ਪਹਿਲ ਦੇਣ ਲਈ....
ਬ੍ਰਾਜੀਲ 'ਚ ਦੋ ਵਿਅਕਤੀਆਂ ਨੇ ਚਲਾਈਆਂ ਗੋਲੀਆਂ, 7 ਦੀ ਮੌਤ
ਬ੍ਰਾਜੀਲ, 23 ਫਰਵਰੀ : ਬ੍ਰਾਜੀਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਦੋ ਲੋਕ ਫਾਇਰਿੰਗ ਕਰਦੇ ਹੋਏ ਦੇਖੇ ਜਾ ਸਕਦੇ ਹਨ। ਘਟਨਾ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਵਿੱਚ ਇੱਕ 12 ਸਾਲ ਦੀ ਵੀ ਬੱਚੀ ਵੀ ਸ਼ਾਮਲ ਹੈ। ਹਮਲੇ ਤੋਂ ਬਾਅਦ ਦੋਵੇਂ ਹਮਲਾਵਰ ਫਰਾਰ ਹੋ ਗਏ। ਘਟਨਾ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਦੋਵੇਂ ਦੋਸ਼ੀ ਪੂਲ ਗੇਮ 'ਚ ਹਾਰ ਗਏ ਸਨ। ਹਾਰਨ ਤੋਂ ਬਾਅਦ ਹਾਲ 'ਚ ਮੌਜੂਦ ਬਾਕੀ ਲੋਕ ਉਹਨਾਂ 'ਤੇ ਹੱਸਣ ਲੱਗੇ। ਮੁਲਜ਼ਮ ਇਹ ਗੱਲ ਬਰਦਾਸ਼ਤ ਨਾ....
ਰਾਸ਼ਟਰਪਤੀ ਬਿਡੇਨ ਨੇ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਲਈ ਕੀਤਾ ਨਾਮਜ਼ਦ 
ਵਾਸਿੰਗਟਨ, 23 ਫਰਵਰੀ : ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵੀਰਵਾਰ ਨੂੰ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਡੇਵਿਡ ਮਾਲਪਾਸ ਵਿਸ਼ਵ ਬੈਂਕ ਦੀ ਅਗਵਾਈ ਕਰ ਰਹੇ ਸਨ। ਬਿਡੇਨ ਨੇ ਕਿਹਾ ਕਿ ਅਜੈ ਬੰਗਾ ਇਤਿਹਾਸ ਦੇ ਇਸ ਨਾਜ਼ੁਕ ਸਮੇਂ 'ਤੇ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਵਿਲੱਖਣ ਤੌਰ 'ਤੇ ਅਨੁਕੂਲ ਹਨ। ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮਈ ਦੇ ਸ਼ੁਰੂ ਵਿੱਚ ਡੇਵਿਡ ਮਾਲਪਾਸ ਦੀ ਜਗ੍ਹਾ ਇੱਕ ਨਵਾਂ ਪ੍ਰਧਾਨ ਚੁਣ ਸਕਦਾ....
ਅਮਰੀਕਾ ਦੇ ਫਲੋਰੀਡਾ 'ਚ ਗੋਲੀਬਾਰੀ ਦੀਆਂ ਹੋਈਆਂ ਦੋ ਘਟਨਾਵਾਂ, ਪੱਤਰਕਾਰ ਸਮੇਤ ਤਿੰਨ ਦੀ ਮੌਤ
ਫਲੋਰੀਡਾ, 23 ਫਰਵਰੀ : ਅਮਰੀਕਾ ਦੇ ਫਲੋਰੀਡਾ 'ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ। ਇਸ ਘਟਨਾ ਵਿੱਚ ਕੁੱਲ 3 ਜਣਿਆਂ ਦੀ ਮੌਤ ਦੀ ਖ਼ਬਰ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਸਨ। ਦਰਅਸਲ ਵੀਰਵਾਰ ਸਵੇਰੇ ਇਕ ਹਮਲਾਵਰ ਨੇ 20 ਸਾਲਾ ਲੜਕੀ ਨੂੰ ਗੋਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਇਸ ਦੌਰਾਨ ਘਟਨਾ ਦੀ ਕਵਰੇਜ ਕਰਨ ਲਈ ਦੋ ਪੱਤਰਕਾਰ ਪਹੁੰਚੇ। ਇਸ ਦੌਰਾਨ ਹਮਲਾਵਰ ਫਿਰ ਆਇਆ ਅਤੇ ਪੱਤਰਕਾਰਾਂ ਸਮੇਤ ਮਾਂ-ਧੀ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ....
ਅਮਰੀਕਾ ਵਿੱਚ ਨਫ਼ਰਤ ਨਾਲ ਪ੍ਰੇਰਿਤ ਅਪਰਾਧ ਵਿੱਚ ਯਹੂਦੀ ਅਤੇ ਸਿੱਖ ਦੋ ਸਭ ਤੋਂ ਵੱਧ ਨਿਸ਼ਾਨਾ ਬਣਾਏ ਗਏ
ਵਾਸ਼ਿੰਗਟਨ, ਏਜੰਸੀ : ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੁਆਰਾ ਦੇਸ਼ ਵਿਆਪੀ ਘਟਨਾਵਾਂ ਦੇ ਸਾਲਾਨਾ ਸੰਕਲਨ ਦੇ ਅਨੁਸਾਰ, 2021 ਵਿੱਚ ਅਮਰੀਕਾ ਵਿੱਚ ਨਫ਼ਰਤ ਨਾਲ ਪ੍ਰੇਰਿਤ ਅਪਰਾਧ ਵਿੱਚ ਯਹੂਦੀ ਅਤੇ ਸਿੱਖ ਦੋ ਸਭ ਤੋਂ ਵੱਧ ਨਿਸ਼ਾਨਾ ਬਣਾਏ ਗਏ ਧਾਰਮਿਕ ਸਮੂਹ ਸਨ। ਐਫਬੀਆਈ ਨੇ ਕਿਹਾ ਕਿ 2021 ਵਿੱਚ ਧਰਮ ਨਾਲ ਸਬੰਧਤ ਕੁੱਲ 1,005 ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕੀਤੀ ਗਈ ਸੀ।ਧਰਮ-ਅਧਾਰਤ ਅਪਰਾਧਾਂ ਦੀਆਂ ਸਭ ਤੋਂ ਵੱਡੀਆਂ ਸ਼੍ਰੇਣੀਆਂ ਵਿੱਚ 31.9 ਫੀਸਦੀ ਯਹੂਦੀ ਵਿਰੋਧੀ ਘਟਨਾਵਾਂ ਅਤੇ 21.3 ਫੀਸਦੀ....
ਅਮਰੀਕਾ 'ਚ ਬਰਫੀਲੇ ਤੂਫਾਨ ਦਾ ਕਹਿਰ ਜਾਰੀ, 1600 ਤੋਂ ਵੱਧ ਉਡਾਣਾਂ ਰੱਦ
ਵਾਸ਼ਿੰਗਟਨ, ਏਜੰਸੀ : ਅਮਰੀਕਾ ਦੇ ਕਈ ਇਲਾਕੇ ਇਨ੍ਹੀਂ ਦਿਨੀਂ ਭਾਰੀ ਬਰਫੀਲੇ ਤੂਫਾਨ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਉਡਾਣਾਂ ਰੱਦ ਹੋਣ ਤੋਂ ਇਲਾਵਾ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਤੂਫਾਨ ਕਾਰਨ ਬੁੱਧਵਾਰ ਨੂੰ ਐਰੀਜ਼ੋਨਾ ਤੋਂ ਵਯੋਮਿੰਗ ਤੱਕ ਅੰਤਰਰਾਜੀ ਹਾਈਵੇਅ ਬੰਦ ਕਰ ਦਿੱਤੇ ਗਏ ਸਨ। ਇਸ ਕਾਰਨ ਡਰਾਈਵਰ ਕਾਰਾਂ ਵਿੱਚ ਫਸ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦਹਾਕਿਆਂ ਵਿੱਚ ਦੱਖਣੀ ਕੈਲੀਫੋਰਨੀਆ ਵਿੱਚ ਆਉਣ ਵਾਲਾ ਸਭ ਤੋਂ ਭਿਆਨਕ ਤੂਫਾਨ....
ਬਰੈਂਪਟਨ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈ ਜਾਣ ਕਰਕੇ ਮੌਤ
ਟੋਰਾਂਟੋਂ, 23 ਫਰਵਰੀ (ਭੁਪਿੰਦਰ ਸਿੰਘ ਠੁੱਲੀਵਾਲ) : ਕੈਨੇਡਾ ਦੇ ਬਰੈਂਪਟਨ ‘ਚ ਰਹਿੰਦੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈ ਜਾਣ ਕਰਕੇ ਮੌਤ ਹੋ ਜਾਣ ਦੀ ਬਹੁਤ ਹੀ ਦੁੱਖਦਾਈ ਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਮਨਪ੍ਰੀਤ ਸਿੰਘ ਚੱਠਾ (24) ਪੁੱਤਰ ਕਾਲਾ ਸਿੰਘ ਪਿੰਡ ਚੱਠਾ-ਨਨਹੇੜਾ (ਸੰਗਰੂਰ) ਦਾ ਵਸਨੀਕ ਸੀ, ਜੋ 4 ਸਾਲ ਪਹਿਲਾਂ ਸਟੱਡੀ ਵੀਜੇ ਤੇ ਕੈਨੇਡਾ ਆਇਆ ਸੀ,ਜਿਸ ਦੀ ਦਿਲ ਦਾ ਦੌਰਾ ਪੈ ਜਾਣ ਕਰਕੇ ਮੌਤ ਹੋ ਗਈ।। ਮ੍ਰਿਤਕ ਨੌਜਵਾਨ ਕੋਲ ਰਹਿੰਦੇ....
ਸਿਆਟਲ ਜਾਤੀ ਭੇਦਭਾਵ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਸ਼ਹਿਰ ਬਣਿਆ
ਸਿਆਟਲ, 22 ਫਰਵਰੀ : ਸਿਆਟਲ ਦੀ ਸਿਟੀ ਕੌਂਸਲ (ਸਿਟੀ ਕੌਂਸਲ) ਵਿੱਚ ਇੱਕ ਹਿੰਦੂ ਪ੍ਰਤੀਨਿਧੀ ਦੁਆਰਾ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਨੇ ਭਾਰਤੀ ਮੂਲ ਦੇ ਲੋਕਾਂ ਵਿੱਚ ਬਹਿਸ ਛੇੜ ਦਿੱਤੀ ਸੀ। ਇਹ ਪ੍ਰਸਤਾਵ ਜਾਤੀ ਆਧਾਰਿਤ ਵਿਤਕਰੇ 'ਤੇ ਰੋਕ ਲਗਾਉਣ ਲਈ ਆਰਡੀਨੈਂਸ ਲਿਆਉਣ ਨਾਲ ਸਬੰਧਤ ਸੀ। ਇਸ ਪ੍ਰਸਤਾਵ ਨੂੰ ਪੇਸ਼ ਕਰਨ ਵਾਲੀ ਪ੍ਰਤੀਨਿਧੀ ਕਸ਼ਮਾ ਸਾਵੰਤ ਹੈ। ਕੌਂਸਲ ਨੇ ਮੰਗਲਵਾਰ ਨੂੰ ਪ੍ਰਸਤਾਵ 'ਤੇ ਵੋਟਿੰਗ ਕੀਤੀ, ਜਿਸ ਤੋਂ ਬਾਅਦ ਸਿਆਟਲ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿੱਥੇ ਜਾਤੀ....
ਭਾਰਤੀ ਮੂਲ ਦੀ ਨਿੱਕੀ ਹੇਲੀ ਤੋਂ ਬਾਅਦ ਭਾਰਤੀ ਨੌਜਵਾਨ ਵਿਵੇਕ ਰਾਮਾਸਵਾਮੀ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਦਾ ਕੀਤਾ ਐਲਾਨ
ਵਾਸ਼ਿੰਗਟਨ, ਏਜੰਸੀ : ਅਮਰੀਕਾ ਵਿੱਚ ਅਗਲੇ ਸਾਲ ਯਾਨੀ ਸਾਲ 2024 ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਹ ਚੋਣਾਂ ਭਾਰਤ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਭਾਰਤੀ ਮੂਲ ਦੇ ਅਮਰੀਕੀ ਲੋਕ ਵੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਕਰਨ ਜਾ ਰਹੇ ਹਨ। ਭਾਰਤੀ ਮੂਲ ਦੀ ਨਿੱਕੀ ਹੇਲੀ ਤੋਂ ਬਾਅਦ ਹੁਣ ਇੱਕ ਹੋਰ ਭਾਰਤੀ ਨੌਜਵਾਨ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ।ਭਾਰਤੀ ਮੂਲ ਦੇ....
ਚੀਨ ਦੇ ਉੱਤਰੀ ਅੰਦਰੂਨੀ ਮੰਗੋਲੀਆ ਖੇਤਰ 'ਚ ਖਾਨ ਦੇ ਡਿੱਗਣ ਕਾਰਨ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ; 50 ਲਾਪਤਾ
ਬੀਜਿੰਗ, 22 ਫਰਵਰੀ : ਚੀਨ ਦੇ ਉੱਤਰੀ ਅੰਦਰੂਨੀ ਮੰਗੋਲੀਆ ਖੇਤਰ 'ਚ ਬੁੱਧਵਾਰ ਨੂੰ ਇਕ ਖਾਨ ਦੇ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਹਾਦਸੇ 'ਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਚੀਨ ਦੇ ਸਰਕਾਰੀ ਮੀਡੀਆ ਦੇ ਅਨੁਸਾਰ, ਅਲੈਕਸਾ ਲੀਗ ਦੀ ਇੱਕ ਖਾਨ ਬੁੱਧਵਾਰ ਦੁਪਹਿਰ ਨੂੰ ਢਹਿ ਗਈ, ਜਿਸ ਨਾਲ ਮਲਬੇ ਵਿੱਚ ਕਈ ਲੋਕ ਦੱਬ ਗਏ। ਹਾਲਾਂਕਿ ਬਚਾਅ ਕਰਮਚਾਰੀਆਂ ਨੇ ਮਲਬੇ 'ਚੋਂ ਤਿੰਨ ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ 'ਚੋਂ ਦੋ ਦੀ ਮੌਤ ਹੋ ਗਈ।....