ਸਾਹਿਤ

ਲੁਧਿਆਣਾ ਵਿੱਚ ਉੱਘੇ ਲੇਖਕ ਤੇ ਸਫ਼ਲ ਕਿਸਾਨ ਸਃ ਮਹਿੰਦਰ ਸਿੰਘ ਦੋਸਾਂਝ ਨੂੰ  ਸਃ ਪ੍ਰੀਤਮ ਸਿੰਘ ਬਾਸੀ ਪੁਰਸਕਾਰ ਪ੍ਰਦਾਨ
  • ਮੁੱਖ ਮਹਿਮਾਨ ਵਜੋਂ ਡਾ. ਵਰਿਆਮ ਸਿੰਘ ਸੰਧੂ ਪੁੱਜੇ, ਪ੍ਰਧਾਨਗੀ ਡਾ. ਸ ਪ ਸਿੰਘ ਨੇ ਕੀਤੀ

ਲੁਧਿਆਣਾ, 19 ਮਾਰਚ : ਬੀ ਸੀ ਪੰਜਾਬੀ ਕਲਚਰਲ ਫਾਉਂਡੇਸ਼ਨ ਸਰੀ (ਕੈਨੇਡਾ) ਵੱਲੋਂ ਸਥਾਪਿਤ ਸ. ਪ੍ਰੀਤਮ  ਸਿੰਘ ਬਾਸੀ ਪੁਰਸਕਾਰ ਅੱਜ ਲੁਧਿਆਣਾ ਦੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਜਗਤਪੁਰ (ਸ਼ਹੀਦ ਭਗਤ ਸਿੰਘ ਨਗਰ) ਵਾਸੀ ਅਗਾਂਹਵਧੂ ਪੰਜਾਬੀ ਲੇਖਕ ਤੇ ਸਫ਼ਲ ਕਿਰਤੀ ਕਿਸਾਨ ਸ. ਮਹਿੰਦਰ ਸਿੰਘ ਦੋਸਾਂਝ ਨੂੰ ਭੇਟ ਕੀਤਾ ਗਿਆ। ਸਰੀ

ਖੇਤਾਂ ਦਾ ਜਾਇਆ ਕਿਰਤੀ ਕਿਸਾਨ ਕਵੀ : ਸ ਮਹਿੰਦਰ ਸਿੰਘ ਦੋਸਾਂਝ

19 ਮਾਰਚ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼ ਪ੍ਰਕਾਸ਼ਨ ਹਿਤ

  • ਗੁਰਭਜਨ ਗਿੱਲ

ਇਹ ਗੱਲ ਹੋਏਗੀ 1974-75 ਦੀ ਜਦ ਮੈ ਤੇ ਸ਼ਮਸ਼ੇਰ ਸਿੰਘ ਸੰਧੂ ਲੁਧਿਆਣੇ ਪੜ੍ਹਦਿਆ ਪਹਿਲੀ ਵਾਰ ਲਿਖਾਰੀ ਸਭਾ ਜਗਤਪੁਰ(ਜਲੰਧਰ) ਦੇ ਸਾਲਾਨਾ ਸਮਾਗਮ ਵਿੱਚ ਕਵਿਤਾ ਸੁਣਾਉਣ ਗਏ। ਨਵੇ ਨਕੋਰ ਜਜ਼ਬਿਆਂ ਤੇ ਸਵਾਰ ਹੋਇਆਂ ਦੀ ਕੰਡ ਤੇ ਪਹਿਲੀ ਪਿਆਰ ਥਾਪੜੀ ਮਹਿੰਦਰ ਸਿੰਘ ਦੋਸਾਂਝ  ਨੇ ਦਿੱਤੀ। ਉਹ ਸਭਾ ਦੇ ਰੂਹੇ ਰਵਾ ਸਨ। ਬਹੁਤ ਵੱਡੇ ਵੱਡੇ ਲੇਖਕ ਉਸ ਦੋ ਰੋਜ਼ਾ ਸਮਾਗਮ ਵਿੱਚ ਹਾਜ਼ਰ ਸਨ।

ਸ਼ਬਦਜੋਤ ਲੁਧਿਆਣਾ ਵੱਲੋਂ ਨਵੇਂ 52 ਕਵੀਆਂ ਦਾ ਵਿਸ਼ਾਲ ਕਵਿਤਾ ਕੁੰਭ ਸੰਪੂਰਨ
  • ਡਾ. ਸੁਰਜੀਤ ਪਾਤਰ, ਡਾ. ਸਰਬਜੀਤ ਸਿੰਘ, ਡਾ. ਦੀਪਕ ਮਨਮੋਹਨ, ਡਾ. ਸੁਖਦੇਵ ਸਿਰਸਾ, ਦਰਸ਼ਨ ਬੁੱਟਰ, ਗੁਰਭਜਨ ਗਿੱਲ ਤੇ ਹੋਰ ਕਵੀਆਂ ਵੱਲੋਂ ਆਸ਼ੀਰਵਾਦ

ਲੁਧਿਆਣਾ, 17 ਮਾਰਚ : ਅਦਾਰਾ ਸ਼ਬਦ ਜੋਤ ਵੱਲੋਂ  ਅੱਠਵਾਂ ਕਵਿਤਾ ਕੁੰਭ ਪੰਜਾਬੀ  ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ । ਇਸ ਕਵਿਤਾ ਮੇਲੇ ਦਾ ਪ੍ਰਬੰਧ ਅਦਾਰਾ ਸ਼ਬਦ ਜੋਤ ਦੇ ਮੈਂਬਰਾਂ ਪ੍ਰਭਜੋਤ ਸੋਹੀ, ਪਾਲੀ ਖਾਦਿਮ, ਰਾਜਦੀਪ ਸਿੰਘ ਤੂਰ, ਰਵਿੰਦਰ ਰਵੀ ਅਤੇ ਮੀਤ ਅਨਮੋਲ ਵੱਲੋਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ

“ਰੱਤੀਆ ਰਹਿਤਵਾਨ ਸਿੱਖ: ਇੱਕ ਅਧਿਐਨ’ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ ਤੇ ਵਿਚਾਰ ਚਰਚਾ

ਲੁਧਿਆਣਾ 12 ਅਗਸਤ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਵੱਲੋਂ ਪ੍ਰਿੰਸੀਪਲ ਡਾਃ ਪਰਮਜੀਤ ਕੌਰ ਦੀ ਲਿਖੀ ਪੁਸਤਕ “ਰੱਤੀਆ ਰਹਿਤਵਾਨ ਸਿੱਖ: ਇੱਕ ਅਧਿਐਨ’ ਨੂੰ ਲੁਧਿਆਣਾ ਵਿੱਚ ਲੋਕ ਅਰਪਣ ਕੀਤਾ। ਪੁਸਤਕ ਦੀ ਪੜ੍ਹਤ ਉਪਰੰਤ ਗੰਭੀਰ ਵਿਚਾਰ ਚਰਚਾ ਵਿੱਚ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ (ਮਾਛੀਵਾੜਾ)

ਡਾ ਜੌਹਲ ਤੇ ਚਨੂੰ ਦਾ 24 ਸਤੰਬਰ ਨੂੰ ਅਦਬੀ ਪੰਜਾਬੀ ਸੱਥ ਵੱਲੋਂ ਕੀਤਾ ਜਾਵੇਗਾ ਸਨਮਾਨ

ਚੰਡੀਗੜ੍ਹ : ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਅਦਬੀ  ਪੰਜਾਬੀ ਸੱਥ ਰੋਜ ਗਾਰਡਨ ਵਲੋਂ ਆਪਣਾ ਵਿਸ਼ੇਸ਼ ਸਾਹਿਤਕ ਸਨਮਾਨ ਸਮਾਰੋਹ 24 ਸਤੰਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਹੋ ਰਿਹਾ ਹੈ। ਇਸ ਸਮਾਰੋਹ ਵਿਚ ਸਵਰਗੀ ਸ਼ਾਇਰ ਰਾਜਿੰਦਰ ਪਰਦੇਸੀ ਯਾਦਗਾਰੀ ਪੁਰਸਕਾਰ ਉਘੇ ਸ਼ਾਇਰ ਤੇ ਬਹੁਪੱਖੀ ਸਾਹਿਤਕ ਸ਼ਖਸੀਅਤ ਡਾ ਲਖਵਿੰਦਰ ਜੌਹਲ ਨੂੰ ਭੇਟ ਕੀਤਾ ਜਾਵੇਗਾ ਅਤੇ ਮਰਹੂਮ ਕਹਾਣੀਕਾਰ ਜਗਰੂਪ ਸਿੰਘ ਦਾਤੇਵਾਸ ਯਾਦਗਾਰੀ ਪੁਰਸਕਾਰ ਸਮਰੱਥ ਕਹਾਣੀਕਾਰ ਹਰਪ੍ਰੀਤ ਸਿੰਘ ਚੰਨੂ ਨੂੰ ਭੇਟ ਕੀਤਾ ਜਾਵੇਗਾ। ਅਦਬੀ ਪੰਜਾਬੀ ਸੱਥ

ਜਲਾਲਦੀਵਾਲ ਬੋਲਦਾ ਹੈ।
 
ਪਿੰਡ ਮਰੇ ਨਹੀਂ, ਮਾਰ ਰਹੇ ਹਾਂ। ਬਦਨਾਮੀਆਂ ਕਰ ਕਰ ਕੇ। ਧੜੇਬੰਦੀਆਂ ਰਾਹੀਂ ਲੁੱਟ ਚੋਂਘ ਕਾਇਮ ਰੱਖਣ ਦੀ ਬਦਨੀਤੀ ਕਰਕੇ। 
ਪਰ ਪੂਰਾ ਜੰਗਲ ਨਹੀਂ ਸੜਿਆ ਅਜੇ। ਰਾਏਕੋਟ ਤੋਂ ਬਰਨਾਲਾ ਜਾਂਦਿਆਂ ਗਦਰੀ ਬਾਬਾ ਦੁੱਲਾ ਸਿੰਘ ਦਾ ਪਿੰਡ ਹੈ ਜਲਾਲਦੀਵਾਲ। ਪਹਿਲਾਂ ਬਰਨਾਲਾ ਤਹਿਸੀਲ ਵਿੱਚ ਸੀ ਤੇ ਹੁਣ ਰਾਏਕੋਟ ਵਿੱਚ। ਕੰਨੀ ਦਾ ਕਿਆਰਾ। ਪਰ ਹਿੰਮਤ ਤੇ ਉਤਸ਼ਾਹ ਦਾ ਸਰਸਬਜ਼ ਚਸ਼ਮਾ।  ਜਲਾਲਦੀਵਾਲ ਪਿੰਡ ਦਾ ਨਾਮ ਮੈਂ ਪਹਿਲੀ ਵਾਰ 1977-78 ਚ ਸੁਣਿਆ ਸੀ। ਪਸ਼ੌਰਾ ਸਿੰਘ
ਸਾਹਿਤ ਚਰਚਾ ਮੰਚ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ।

ਪ੍ਰੋ. ਗੁਰਭਜ਼ਨ ਸਿੰਘ ਗਿੱਲ ਦੀ ਦੇਸ਼ ਵੰਡ ਨੂੰ ਸਮਰਪਿਤ ਕਾਵਿ ਪੁਸ਼ਤਕ ਰਿਲੀਜ ਕੀਤੀ ਗਈ।
ਬਰਨਾਲਾ (ਗੁਰਭਿੰਦਰ ਗੁਰੀ)
: ਹੰਡਿਆਇਆ ਵਿਖੇ ਸਾਹਿਤ ਚਰਚਾ ਮੰਚ ਵੱਲੋਂ ਸਾਹਿਤਕ ਸਮਾਗਮ ਵਿੱਚ ਪ੍ਰੋ:ਗੁਰਭਜਨ  ਗਿੱਲ ਦੀ ਦੇਸ਼ ਵੰਡ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਾਵਿ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ’ ਪੁਸਤਕ ਸੀ. ਮਾਰਕੰਡਾ , ਡਾ. ਤੇਜਾ ਸਿੰਘ ਤਿਲਕ ਅਤੇ ਬੂਟਾ ਸਿੰਘ ਚੌਹਾਨ ਸਮੇਤ ਸਿਰਕੱਢ ਲੇਖਕਾਂ ਨੇ ਰਿਲੀਜ਼ ਕੀਤੀ।
              ਇਸ ਮੌਕੇ ਗੁਰਪਾਲ ਸਿੰਘ ਬਿਲਾਵਲ ਗ਼ਜ਼ਲਕਾਰ ਦਾ ਰੂਬਰੂ

ਯੂਜੀਸੀ ਨੇ ਭਾਰਤ ਦੀਆਂ 21 ਯੂਨੀਵਰਸਟੀਆਂ ਨੂੰ ਕਿਹਾ ਫਰਜ਼ੀ ! ਇਹਨਾਂ ਵਿੱਚੋਂ 8 ਤਾਂ ਇਕੱਲੀ ਰਾਜਧਾਨੀ ਦਿੱਲੀ ਦੀਆਂ ਹੀ ਹਨ !

ਜਦੋਂ ਤੋਂ ਭਾਰਤ ਦੀ ਸਿੱਖਿਆ ਪ੍ਰਣਾਲੀ ਦਾ ਨਿੱਜੀਕਰਨ ਹੋਇਆ ਹੈ, ਉਦੋਂ ਤੋਂ ਹੀ ਦੇਸ਼ ਦਾ ਸਿੱਖਿਆ ਤੰਤਰ ਕਾਰਪੋਰੇਟਰਾਂ ਦੇ ਹੱਥ ਆਉਣ ‘ਤੇ ਸਿੱਖਿਆ ਦੇ ਮਿਆਰ ਵਿੱਚ ਨਿਘਾਰ ਆਉਣ ਦੇ ਨਾਲ-ਨਾਲ ਲੋਕਾਂ ਦੀ ਮੌਲਿਕ ਜਰੂਰਤ ਸਿੱਖਿਆ ਪ੍ਰਾਪਤੀ ਵੀ ਵਿਵਾਦਾਂ ਦੇ ਘੇਰੇ ਵਿੱਚ ਆਈ ਹੈ। ਦੇਸ਼ ਦੀ ਸਿੱਖਿਆ ਨੀਤੀ ਦਾ ਨਿੱਜੀਕਰਨ ਅਸਲ ਮਾਅਨਿਆਂ ‘ਚ ਸਿੱਖਿਆ ਦਾ ਵਪਾਰੀਕਰਨ ਹੈ। ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਨੂੰ ਵਪਾਰੀਆਂ ਦੇ ਹੱਥਾਂ ਵਿੱਚ ਦੇ ਕੇ ਸਿੱਖਿਆ ਸਿਸਟਮ ਨੂੰ

ਕਿਸਾਨ ਅੰਦੋਲਨ ‘ਤੇ ਡਾਕੂਮੈਂਟਰੀ ਫਿਲਮ ਬਣਾਉਣ ਵਾਲੇ ਯੂਐੱਸਏ ਦੇ ਸਿੱਖ ਪੱਤਰਕਾਰ ਨੂੰ ਭਾਰਤ ਨੇ ਏਅਰਪੋਰਟ ਤੋਂ ਬੇਰੰਗ ਮੋੜਿਆ ॥

ਭਾਰਤ ਵਿੱਚ ਕਰੋਨਾ ਕਾਲ ਸਮੇਂ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਦੇ ਸਮੂਹ ਕਿਸਾਨਾਂ ਨੇ ਇੱਕਜੁੱਟ ਹੋ ਕੇ ਇੱਕ ਲੰਮਾ ਸੰਘਰਸ਼ ਕੀਤਾ , ਜੋ ਪੂਰੇ ਵਿਸ਼ਵ ਵਿੱਚ ਆਪਣੀ ਇੱਕ ਨਿਵੇਕਲੀ ਅਤੇ ਇਤਿਹਾਸਕ ਪਛਾਣ ਬਣਾ ਗਿਆ । ਇਸ ਕਿਸਾਨੀ ਸੰਘਰਸ਼ ‘ਚ ਸੈਂਕੜੇ ਕਿਸਾਨਾਂ ਨੂੰ ਆਪਣੀਆਂ ਜਾਨਾਂ ਦੇ ਕੇ ਕੁਰਬਾਨੀਆਂ ਵੀ ਦੇਣੀਆਂ ਪਈਆਂ । ਇਹ ਕਿਸਾਨੀ ਧਰਨਾ ਹੁਣ ਤੱਕ ਦਾ ਸੰਸਾਰ ਦਾ ਸਭ ਤੋਂ ਵੱਡਾ ਅਤੇ ਲੰਮਾ ਸਮਾਂ ਚੱਲਣ

ਮਨੀਸ਼ਾ ਗੁਲਾਟੀ ਨੇ ਸੁਪਰੀਮ ਕੋਰਟ ਦੇ Sex Workers ਬਾਰੇ ਫੈਸਲੇ 'ਤੇ ਜਤਾਇਆ ਇਤਰਾਜ਼, ਮੁੜ ਵਿਚਾਰ ਕਰਨ ਦੀ ਅਪੀਲ

"SEX WORKERS" ਨੂੰ ਲੈ ਕੇ ਸਪਰੀਮ ਕੋਰਟ ਵੱਲੋਂ ਬੀਤੇ ਦਿਨ ਲਏ ਗਏ ਫੈਸਲੇ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਤਰਾਜ਼ ਜਤਾਉਂਦੇ ਹੋਏ ਕੋਰਟ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਭਾਰਤ ਆਪਣੇ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ ਤੇ ਸੁਪਰੀਮ ਕੋਰਟ ਵੱਲੋਂ ਲਏ ਗਏ ਫੈਸਲੇ ਨਾਲ ਬੱਚਿਆਂ ਦੇ ਭਵਿੱਖ 'ਤੇ ਬੁਰਾ

ਭਾਰਤ ਵਿੱਚ ਧੂਏਂ ਦੀ ਜਗਾ ਪਾਣੀ ਛੱਡਣ ਵਾਲੀ ਕਾਰ ਲਾਂਚ

ਪਿਛਲੇ ਦਿਨੀਂ ਭਾਰਤ ਦੇ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟੋਯੋਟਾ ਦੀ ਗੱਡੀ ਲਾਂਚ ਕੀਤੀ ਜੋ ਕਿ ਧੂਏਂ ਦੀ ਜਗਾ ਪਾਣੀ ਛੱਡਦੀ ਹੈ। ਅਤੇ ਇੱਕ ਵਾਰ ਚਾਰਜ ਕਰਨ ਤੇ 650 ਕਿਲੋ ਮੀਟਰ ਦਾ ਸਫ਼ਰ ਤੈਅ ਕਰਦੀ ਹੈ।

ਟੋਯੋਟਾ ਵੱਲੋਂ ਲਾਂਚ ਕੀਤੀ ਗਈ ਇਹ ਕਾਰ ਭਾਰਤ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਕਾਰ ਹੈ। ਇਸ ਕਾਰ ਵਿਚ ਹਾਈਡ੍ਰੋਜਨ ਨਾਲ ਚੱਲਣ ਵਾਲੀ ਬੈਟਰੀ ਪੈਕ ਹੈ ਜੋ ਸਿਰਫ ਪੰਜ ਮਿੰਟ ਵਿੱਚ ਚਾਰਜ ਹੋ ਜਾਂਦੀ

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤੇ ਵਿਚਾਰ ਚਰਚਾ

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ ਤੇ ਵੱਖ- ਵੱਖ ਸਮਾਗਮਾਂ ਦੀ ਲੜੀ ਤਹਿਤ ਭਾਸ਼ਾ ਵਿਭਾਗ ਜਿਲ੍ਹਾ ਲੁਧਿਆਣਾ ਦੀ ਪਹਿਲ ਕਦਮੀ ਅਤੇ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਸਹਿਯੋਗ ਨਾਲ ਕਾਲਜ ਵਿੱਚ ਇੱਕ ਵਿਚਾਰ ਚਰਚਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਸ਼੍ਰਮਤੀ ਕਜਲਾ ਵੱਲੋਂ ਇਸ ਪ੍ਰੋਗਰਾਮ ਵਿੱਚ ਅਏ ਸਾਰੇ ਮਹਿਮਾਨਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ। ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਸੰਚਾਲਕ ਮਿੱਤਰ ਸੇਨਮੀਤ ਵੱਲੋਂ ਕੀਤੀ ਗਈ ਅਤੇ

ਸਾਵਧਾਨ ! ਕਰੋਨਾ ਦੇ ਨਵੇਂ ਰੂਪ “ਆਈ ਐੱਚ ਯੂ” ਨੇ ਦਿੱਤੀ ਦਸਤਕ ਫਰਾਂਸ ‘ਚ ਮਿਲਿਆ ਇਹ ਵੇਰੀਐਂਟ ਓਮੀਕ੍ਰੋਨ ਤੋਂ ਵੀ ਵੱਧ ਖ਼ਤਰਨਾਕ

 

ਜਿੱਥੇ ਅੱਜ ਪੂਰੀ ਦੁਨੀਆਂ ਕਰੋਨਾ ਦੇ ਅਗਲੇ ਰੂਪ ਓਮੀਕਰੋਨ ਨਾਲ ਜੂਝ ਹੀ ਰਹੀ ਹੈ, ਉੱਥੇ ਕਰੋਨਾ ਦਾ ਇੱਕ ਹੋਰ ਨਵੇਂ ਰੂਪ “ਆਈਐੱਚਯੂ” ਜੋ ਕਿ ਓਮੀਕਰੋਨ ਤੋਂ ਵੀ ਵੱਧ ਖ਼ਤਰਨਾਕ ਅਤੇ ਅਸਰਦਾਰ ਮੰਨਿਆ ਜਾ ਰਿਹਾ ਹੈ । ਫਰਾਂਸ ਦੇ ਵਿਗਿਆਨੀਆਂ ਨੇ ਇਸ ਬੁਰੀ ਖ਼ਬਰ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਓਮੀਕਰੋਨ ਤੋਂ ਵੀ ਵੱਧ ਘਾਤਕ ਕਰੋਨਾ ਦਾ ਨਵਾਂ ਵੇਰੀਐਂਟ ( IHU ) ਲੱਭਿਆ ਹੈ । ਉਹਨਾਂ ਦੱਸਿਆ ਕਿ ਆਈ

ਪ੍ਰਧਾਨ ਮੰਤਰੀ ਮੋਦੀ ਇੱਕ ਘੁਮੰਡੀ ਇਨਸਾਨ ! ਗਵਰਨਰ ਸੱਤਿਆਪਾਲ ਮਲਿਕ ਦਾ ਵੱਡਾ ਬਿਆਨ !

ਕੇਂਦਰ ਸਰਕਾਰ ਵੱਲੋਂ ਕਿਸਾਨਾਂ ‘ਤੇ ਥਾਪੇ ਗਏ ਕਾਲ਼ੇ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ‘ਤੇ ਲਗਾਤਾਰ ਸ਼ਬਦੀ ਹਮਲੇ ਦਾਗ਼ਣ ਵਾਲੇ ਚਰਚਿਤ ਮੇਘਾਲਿਆ ਦੇ ਗਵਰਨਰ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਘੁਮੰਡੀ ਬੰਦਾ ਹੈ । ਉਹਨਾਂ ਕਿਹਾ ਕਿ ਹਰਿਆਣਾ ‘ਚ ਦਾਦਰੀ ਸਥਿੱਤ ਸਵਾਮੀ ਦਿਆਲ ਧਾਮ ਜਦੋਂ ਉਹ ਮੱਥਾ ਟੇਕਣ ਗਏ ਤਾਂ ਉੱਥੇ ਉਹਨਾਂ ਦਾ ਮੇਲ

ਚੀਨੀ ਐਪਸ ਮਗਰੋਂ ਹੁਣ ਚੀਨੀ ਸਮਾਰਟਫੋਨ ਬ੍ਰਾਂਡ ਵੀ ਜਾਂਚ ਅਧੀਨ

2020 ਵਿੱਚ ਭਾਰਤ ਸਰਕਾਰ ਨੇ ਭਾਰਤ ਵਿੱਚ 220 ਚੀਨੀ ਐਪਸ 'ਤੇ ਪਾਬੰਦੀ ਲਗਾ ਕੇ ਸਖ਼ਤ ਕਦਮ ਚੁੱਕਿਆ ਸੀ। ਇਸ ਫੈਸਲੇ ਦਾ ਕਾਰਨ ਚੀਨ ਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਸੁਰੱਖਿਆ ਚਿੰਤਾਵਾਂ ਸਨ। ਦ ਮਾਰਨਿੰਗ ਕੰਟੈਕਸਟ ਦੀ ਰਿਪੋਰਟ ਦੇ ਅਨੁਸਾਰ, ਅਜਿਹਾ ਲੱਗਦਾ ਹੈ ਕਿ ਭਾਰਤ ਸਰਕਾਰ ਹੁਣ ਚੀਨੀ ਸਮਾਰਟਫੋਨ ਬ੍ਰਾਂਡਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਫੋਨ ਵਿੱਚ ਵਰਤੇ ਜਾਣ ਵਾਲੇ ਡੇਟਾ ਤੇ ਕੰਪੋਨੈਂਟਸ ਦੇ ਵੇਰਵੇ ਮੰਗਣ ਲਈ ਭੇਜੇ