ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤੇ ਵਿਚਾਰ ਚਰਚਾ

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ ਤੇ ਵੱਖ- ਵੱਖ ਸਮਾਗਮਾਂ ਦੀ ਲੜੀ ਤਹਿਤ ਭਾਸ਼ਾ ਵਿਭਾਗ ਜਿਲ੍ਹਾ ਲੁਧਿਆਣਾ ਦੀ ਪਹਿਲ ਕਦਮੀ ਅਤੇ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਸਹਿਯੋਗ ਨਾਲ ਕਾਲਜ ਵਿੱਚ ਇੱਕ ਵਿਚਾਰ ਚਰਚਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਸ਼੍ਰਮਤੀ ਕਜਲਾ ਵੱਲੋਂ ਇਸ ਪ੍ਰੋਗਰਾਮ ਵਿੱਚ ਅਏ ਸਾਰੇ ਮਹਿਮਾਨਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ। ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਸੰਚਾਲਕ ਮਿੱਤਰ ਸੇਨਮੀਤ ਵੱਲੋਂ ਕੀਤੀ ਗਈ ਅਤੇ ਜਸਵੀਰ ਝੱਜ, ਗੁਲਜਾਰ ਪੰਧੇਰ ਅਤੇ ਸੁਰਿੰਦਰ ਰਾਮਪੁਰੀ ਅਤੇ ਸੁਰਿੰਦਰ ਕੈਲੇ ਵਰਗੇ ਉੱਘੇ ਸਾਹਿਤਕਾਰਾਂ ਨੇ ਉੱਚੇਚੇ ਤੌਰ ਤੇ ਹਿੱਸਾ ਲਿਆ। ਮੰਚ ਦਾ ਸੰਚਾਲਨ ਪ੍ਰੋਫੈਸਰ ਇੰਦਰਪਾਲ ਵੱਲੋਂ ਕੀਤਾ ਗਿਆ। ਡਾ. ਸੰਦੀਪ ਸ਼ਰਮਾ ਜਿਲ੍ਹਾ ਭਾਸ਼ਾ ਅਫਸਰ ਵੱਲੋਂ ਇਹਨਾਂ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਗਰਦੀਪ ਮੰਡਾਹਰ, ਸੁਰਿੰਦਰ ਲਾਪਰਾਂ, ਗੁਰਮੇਲ ਮੇਲੀ ਸਮੇਤ ਬਹੁ ਗਿਣਤੀ ਵਿੱਚ ਕਾਲਜ ਦੇ ਨਵੇਂ ਪੁਰਾਣੇ ਵਿਦਿਆਰਥੀ ਸ਼ਾਮਿਲ ਸਨ।