ਸਾਹਿਤ

Zydus Cadila ਦੀ ZyCoV-D ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ

ਭਾਰਤ ਵਿੱਚ ਕੋਰੋਨਾ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਇੱਕ ਹੋਰ ਹਥਿਆਰ ਮਿਲਿਆ ਹੈ। Zydus Cadila ਦੀ ਵੈਕਸੀਨ ZyCoV-D ਨੂੰ ਸ਼ੁੱਕਰਵਾਰ ਨੂੰ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਵੱਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ।

ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਨੇ ਕਿਹਾ ਕਿ ਇਹ ਦੁਨੀਆ ਦਾ ਅਤੇ ਭਾਰਤ ਦਾ ਪਹਿਲਾ ਅਜਿਹਾ ਸਵਦੇਸ਼ੀ ਟੀਕਾ ਹੈ, ਜੋ ਡੀਐਨਏ 'ਤੇ ਅਧਾਰਤ ਟੀਕਾ ਹੈ। ਇਹ ਵੈਕਸੀਨ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ

ਕਿਸਾਨਾਂ ਦੀ ਮਦਦ ਲਈ Sonalika ਨੇ ਕੀਤਾ Agro Solutions APP ਲਾਂਚ

 

ਭਾਰਤੀ ਕੰਪਨੀ ਸੋਨਾਲੀਕਾ ਟ੍ਰੈਕਟਰਸ ਨੇ ਕਿਸਾਨਾਂ ਲਈ ਇੱਕ ਬਹੁਤ ਹੀ ਖਾਸ ਐਪ ਬਣਾਈ ਹੈ। ਇਸ ਭਾਰਤੀ ਕੰਪਨੀ ਨੇ ਕਿਸਾਨਾਂ ਨੂੰ ਡਿਜੀਟਲ ਇੰਡੀਆ ਨਾਲ ਜੋੜਨ ਲਈ ਇੱਕ ਵਿਸ਼ੇਸ਼ ਐਪ ਤਿਆਰ ਕੀਤਾ ਹੈ। ਇਸ ਕੰਪਨੀ ਨੇ ਸੋਨਾਲੀਕਾ Agro Solutions APP ਨਾਂ ਦੀ ਇੱਕ ਐਪ ਲਾਂਚ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਐਪ ਦੀ ਮਦਦ ਨਾਲ ਕਿਸਾਨ ਅਤੇ ਹਾਈ-ਟੈਕ ਮਸ਼ੀਨਾਂ ਦੇ ਵਿੱਚ ਦੂਰੀ ਘੱਟ ਜਾਵੇਗੀ। ਦਰਅਸਲ, ਇਸ ਐਪ ਦੇ ਜ਼ਰੀਏ

ਪੰਜਾਬ ਸਣੇ ਯੂਪੀ 'ਚ ਵੀ ਕਿਸਾਨ ਅੰਦੋਲਨ ਦੇ ਅਸਰ ਕਾਰਨ ਕਈ ਟ੍ਰੇਨਾਂ ਰੱਦ

 

ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਪ੍ਰਭਾਵ ਰੇਲ ਗੱਡੀਆਂ ਦੀ ਆਵਾਜਾਈ 'ਤੇ ਦਿਖਣਾ ਸ਼ੁਰੂ ਹੋ ਗਿਆ ਹੈ। ਰੇਲਵੇ ਨੇ ਮੁਰਾਦਾਬਾਦ ਅਤੇ ਬਰੇਲੀ ਵਿੱਚ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਨੇ ਮੁਰਾਦਾਬਾਦ ਵਿੱਚ ਦੋ ਅਤੇ ਬਰੇਲੀ ਵਿੱਚ ਦੋ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਬਹੁਤ ਸੰਘਰਸ਼ ਕਰਨਾ

ਅਮਰੀਕਾ ਨੇ ਦਿੱਤੀ ਬੱਚਿਆਂ ਵਿੱਚ ਪੋਲੀਓ ਵਰਗੀ ਨਵੀਂ ਬਿਮਾਰੀ ਦੀ ਚੇਤਾਵਨੀ

 

ਸੰਯੁਕਤ ਰਾਜ ਨੇ ਮਾਪਿਆਂ ਅਤੇ ਸਿਹਤ ਕਰਮਚਾਰੀਆਂ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਪੋਲੀਓ ਵਰਗੀ ਬਿਮਾਰੀ, ਐਕਿਯੂਟ ਪਲੈਸਿਡ ਮਏਲੈਟਿਸ ਦੀ ਚੇਤਾਵਨੀ ਦਿੱਤੀ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਮੰਗਲਵਾਰ ਨੂੰ ਇੱਕ ਰੀਲੀਜ਼ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਅਗਸਤ ਅਤੇ ਨਵੰਬਰ ਦੇ ਵਿਚਕਾਰ ਅਚਾਨਕ ਅੰਗ ਕਮਜ਼ੋਰੀ ਹੋਣ ਦੀ ਸਥਿਤੀ ਵਿੱਚ ਮਾਪਿਆਂ ਅਤੇ ਡਾਕਟਰਾਂ ਨੂੰ ਏਐਫਐਮ ਦੇ ਸ਼ੱਕੀ ਮਰੀਜ਼ਾਂ ਵਜੋਂ ਮੰਨਿਆ ਜਾਣਾ ਚਾਹੀਦਾ ਹੈ। ਹਾਲ ਹੀ

ਜੇਲ੍ਹ 'ਚ ਬੰਦ ਡੇਰਾ ਮੁਖੀ ਰਾਮ ਰਹੀਮ ਨੂੰ ਡਾਕ ਰਾਹੀਂ ਭੇਜੀਆਂ ਗਈਆਂ 25000 ਰੱਖੜੀਆਂ

 ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾਯਾਫ਼ਤਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲਗਾਤਾਰ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ। ਪਿਛਲੇ 19 ਦਿਨਾਂ ਵਿੱਚ 25 ਹਜ਼ਾਰ ਤੋਂ ਜ਼ਿਆਦਾ ਰੱਖੜੀਆਂ ਡਾਕ ਰਾਹੀਂ ਪੁੱਜ ਚੁੱਕੀਆਂ ਹਨ। ਰਾਮ ਰਹੀਮ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਉਮਰਕੈਦ ਕੱਟ ਰਿਹਾ ਹੈ। ਉਧਰ, ਕਤਲ ਮਾਮਲੇ ਵਿੱਚ ਹਿਸਾਰ ਦੀ ਕੇਂਦਰੀ ਜੇਲ੍ਹ ਵਿੱਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਕਰੋਂਧਾ ਆਸ਼ਰਮ ਮੁਖੀ ਰਾਮਪਾਲ ਲਈ 25 ਰੱਖੜੀਆਂ ਪੁੱਜੀਆਂ

ਏਅਰਪੋਰਟ 'ਤੇ ਹੀ ਹੋਵੇਗਾ ਰੈਪਿਡ PCR ਟੈਸਟ; ਅੱਧੇ ਘੰਟੇ 'ਚ ਮਿਲੇਗੀ ਰਿਪੋਰਟ

ਅੰਮ੍ਰਿਤਸਰ ਤੋਂ ਯੂਨਾਈਟਡ ਅਰਬ ਅਮੀਰਾਤ ਜਾਣ ਵਾਲਿਆਂ ਲਈ ਖੁਸ਼ੀ ਦੀ ਖ਼ਬਰ ਹੈ। ਹੁਣ ਇਨ੍ਹਾਂ ਯਾਤਰੀਆਂ ਲਈ ਹਵਾਈ ਅੱਡੇ 'ਤੇ ਹੀ ਕੋਰੋਨਾ ਮਹਾਂਮਾਰੀ ਦੀ ਜਾਂਚ ਲਈ ਰੈਪਿਡ -PCR ਟੈਸਟ ਦੀ ਸਹੂਲਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਜਾਣ ਵਾਲਿਆਂ ਲਈ ਕੋਰੋਨਾ ਮਹਾਂਮਾਰੀ ਦੀ ਰਿਪੋਰਟ ਜ਼ਰੂਰੀ ਹੈ ਅਤੇ ਇਹ 72 ਘੰਟਿਆਂ ਅੰਦਰ ਯੋਗ ਮੰਨੀ ਜਾਂਦੀ ਹੈ। ਅੰਮ੍ਰਿਤਸਰ ਤੋਂ ਯੂਏਈ ਜਾਣ ਵਾਲੇ ਯਾਤਰੀਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਇਹ ਟੈਸਟ

ਚੰਡੀਗੜ੍ਹ 'ਚ ਨਵੇਂ ਨਿਯਮਾਂ ਨਾਲ ਖ਼ਤਮ ਹੋਇਆ ਨਾਇਟ ਕਰਫ਼ਿਊ

ਕੋਰੋਨਾ ਵਾਇਰਸ ਦੇ ਘੱਟਦੇ ਪ੍ਰਕੋਪ ਨੂੰ ਵੇਖਦੇ ਹੋਏ ਚੰਡੀਗੜ੍ਹ ਵਿਚ ਨਾਇਟ ਕਰਫਿਊ ਹਟਾ ਦਿੱਤਾ ਗਿਆ ਹੈ। ਇਸ ਬਾਰੇ ਯੂਟੀ ਦੇ ਪ੍ਰਸ਼ਾਸਕ ਵੀਪੀ ਬਦਨੌਰ ਦੀ ਪ੍ਰਧਾਨਗੀ ਹੇਠ ਕੋਵਿਡ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ। ਜਿਸ ਵਿਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਾਇਟ ਕਰਫਿਊ ਹਟਾਉਣ ਨੂੰ ਲੈ ਕੇ ਫੈਸਲਾ ਲਿਆ। ਕਰਫਿਊ ਹਟਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ। 

ਰੈਸਟੋਰੈਂਟ ਅਤੇ ਬਾਰ 50 ਫੀਸਦੀ ਨਾਲ ਸਵੇਰੇ 8.00 ਤੋਂ ਲੈ

ਅੰਮ੍ਰਿਤਸਰ ਤੋਂ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੱਕ ਕੀਤੀ ਲੋਕਲ ਬੱਸ ਸੇਵਾ ਸ਼ੁਰੂ

ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜੋ ਕਿ ਅੰਮ੍ਰਿਤਸਰ ਸ਼ਹਿਰ ਤੋਂ ਥੋੜ੍ਹੀ ਦੂਰੀ 'ਤੇ ਹੈ। ਜਿੱਥੋਂ ਯਾਤਰੀਆਂ ਨੂੰ ਸ਼ਹਿਰ ਵਿੱਚ ਆਉਣ 'ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨ੍ਹਾਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਇੱਕ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਗਈ। ਜੋ ਕਿ ਅੰਮ੍ਰਿਤਸਰ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਚੱਲੇਗੀ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੁੰਦੇ ਹੋਏ ਘਿਉ ਮੰਡੀ

ਸਕੂਲਾਂ 'ਚ ਕੋਰੋਨਾ ਜਾਂਚ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼

ਚੰਡੀਗੜ੍ਹ:ਕੈਪਟਨ ਸਰਕਾਰ ਨੇ ਪੰਜਾਬ ਦੇ ਸਕੂਲਾਂ ਵਿੱਚ ਲਾਗ ਬਾਰੇ ਸ਼ੁਰੂ ਕੀਤੀ ਗਈ ਕੋਰੋਨਾ ਜਾਂਚ ਲਈ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਤਹਿਤ ਜੇਕਰ 10 ਪ੍ਰਤੀਸ਼ਤ ਤੋਂ ਜ਼ਿਆਦਾ ਲਾਗ ਦੇ ਕੇਸ ਪਾਏ ਜਾਂਦੇ ਹਨ, ਤਾਂ ਸਕੂਲ ਨੂੰ ਉੱਚ ਜੋਖਮ ਵਾਲੇ ਖੇਤਰ ਵਿੱਚ ਰੱਖਿਆ ਜਾਵੇਗਾ। ਉਸ ਸਕੂਲ ਵਿੱਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਜਾਂਚ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਜਾਵੇਗਾ। ਇਨਫੈਕਸ਼ਨ ਨੂੰ ਰੋਕਣ ਲਈ ਉਨ੍ਹਾਂ ਨੂੰ ਹਰ ਦੋ

The Kapil Sharma Show ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਇਆ ਇਹ ਵੱਡਾ ਬਦਲਾਅ

ਟੀਵੀ ਐਕਟਰਸ ਸੁਮੋਨਾ ਚੱਕਰਵਰਤੀ  ਲੰਮੇ ਸਮੇਂ ਤੋਂ 'ਦ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਰਹੀ ਹੈ। ਹਾਲਾਂਕਿ ਇਸ ਵਾਰ ਜਦੋਂ ਸ਼ੋਅ ਦੇ ਪ੍ਰੋਮੋ ਵੀਡੀਓ ਜਾਰੀ ਕੀਤੇ ਗਏ, ਸੁਮੋਨਾ ਉਨ੍ਹਾਂ ਤੋਂ ਗਾਇਬ ਦਿਖਾਈ ਦਿੱਤੀ। ਜਦੋਂ ਸੁਮੋਨਾ ਟੀਜ਼ਰ ਤੇ ਪ੍ਰੋਮੋ ਵੀਡੀਓ ਵਿੱਚ ਦਿਖਾਈ ਨਹੀਂ ਦਿੱਤੀ ਤਾਂ ਪ੍ਰਸ਼ੰਸਕਾਂ ਵਿੱਚ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਕਿ ਕੀ ਸੁਮੋਨਾ ਇਸ ਵਾਰ ਸ਼ੋਅ ਵਿੱਚ ਨਹੀਂ ਦਿਖਾਈ ਦੇਵੇਗੀ? 

ਲੰਮੇ ਸਮੇਂ ਤੋਂ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਨੇ ਸੁਮੋਨਾ ਚੱਕਰਵਰਤੀ ਬਾਰੇ

‘ਸਰਬੱਤ ਸਿਹਤ ਬੀਮਾ' ਯੋਜਨਾ ਹੇਠ ਆਨਲਾਈਨ ਅਪਲਾਈ ਕਰਨ ਲਈ ਕਿਸਾਨਾਂ ਵਾਸਤੇ ਵਿਸ਼ੇਸ਼ ਪੋਰਟਲ ਦੀ ਸ਼ੁਰੂਆਤ

ਪੰਜਾਬ ਸਰਕਾਰ ਨੇ ਸਾਲ 2021-22 ਲਈ 8.50 ਲੱਖ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ‘ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਦੇ ਤਹਿਤ ਸਿਹਤ ਬੀਮਾ ਸਕੀਮ ਹੇਠ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ‘ਜੇ’ ਫਾਰਮ ਅਤੇ ‘ਗੰਨਾ ਤੋਲ ਪਰਚੀ’ ਵਾਲੇ ਸਾਰੇ ਕਿਸਾਨ ਇਸ ਸਿਹਤ ਸਕੀਮ ਲਈ ਯੋਗ ਮੰਨੇ ਜਾਣਗੇ।

ਕਿਸਾਨਾਂ ਨੂੰ ਇਸ ਸਕੀਮ ਲਈ ਸੁਖਾਲੇ ਢੰਗ ਨਾਲ ਅਪਲਾਈ ਕਰਨ ਦੀ ਸਹੂਲਤ ਪ੍ਰਦਾਨ ਕਰਦੇ ਹੋਏ ਪੰਜਾਬ ਮੰਡੀ ਬੋਰਡ ਨੇ ਇਸ

ਗੂਗਲ ਵੱਲੋਂ ਪਹਿਲੀ ਭਾਰਤੀ ਮਹਿਲਾ ਪਾਇਲਟ ਸਰਲਾ ਠੁਕਰਾਲ ਦੇ ਸਨਮਾਨ 'ਚ ਬਣਾਇਆ ਡੂਡਲ

ਗੂਗਲ ਵੱਲੋਂ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਸਰਲਾ ਠੁਕਰਾਲ ਦੀ 107ਵੀਂ ਜਯੰਤੀ 'ਤੇ ਡੂਡਲ ਬਣਾਇਆ ਹੈ। ਸਾਰਾ ਠੁਕਰਾਲ ਪਹਿਲੀ ਭਾਰਤੀ ਮਹਿਲਾ ਹੈ ਜਿਸ ਨੇ ਏਅਰਕ੍ਰਾਫਟ ਉਡਾਇਆ। ਗੂਗਲ 'ਤੇ ਦਰਸਾਇਆ ਇਹ ਡੂਡਲ ਵਰਿੰਦਾ ਜ਼ਾਵੇਰੀ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ। ਗੂਗਲ ਡੂਡਲ ਪੇਜ ਦਾ ਕਹਿਣਾ ਹੈ ਕਿ ਠੁਕਰਾਲ ਨੇ ਹਵਾਬਾਜ਼ੀ 'ਚ ਔਰਤਾਂ ਲਈ ਅਜਿਹੀ ਛਾਪ ਛੱਡੀ ਕਿ ਇਸ ਸਾਲ ਉਨ੍ਹਾਂ ਦੀ 107ਵੀਂ ਜਯੰਤੀ ਤੇ ਸਨਮਾਨ ਵਜੋਂ ਗੂਗਲ 'ਤੇ ਡੂਡਲ ਦਰਸਾਇਆ ਹੈ। ਸਰਲਾ

JEE ਮੇਨ ਜੁਲਾਈ 2021 ਦਾ ਨਤੀਜਾ ਐਲਾਨਿਆ, ਇਸ ਤਰ੍ਹਾਂ ਕਰੋ ਚੈੱਕ

JEE ਮੇਨ 2021 ਸੈਸ਼ਨ 3 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਦਰਮਿਆਨ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਤੀਜੇ ਸੈਸ਼ਨ ਦੀ ਪ੍ਰੀਖਿਆ ਦੀ ਅਨਸਵਰ ਕੀਅ ਵੀ ਜਾਰੀ ਕਰ ਦਿੱਤੀ ਹੈ। JEE ਮੇਨ ਜੁਲਾਈ 2021 ਦਾ ਨਤੀਜਾ NTA ਵੱਲੋਂ ਅਧਿਕਾਰਤ ਵੈਬਸਾਈਟ jeemain.nta.nic.in 'ਤੇ ਜਾਰੀ ਕੀਤਾ ਗਿਆ ਹੈ। ਨਤੀਜਾਚੈੱਕ ਕਰਨ ਲਈ ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਜਨਮ ਤਾਰੀਖ ਦਰਜ ਕਰਨੀ ਹੋਵੇਗੀ। 20, 22, 25 ਤੇ 27 ਜੁਲਾਈ ਨੂੰ ਹੋਈ ਪ੍ਰੀਖਿਆ 'ਚ

ਵੋਟ ਪਾਉਣ ਲਈ ਸਹਾਈ ਹੋਵੇਗਾ ਆਧਾਰ ਕਾਰਡ

ਦੇਸ਼ ਭਰ ‘ਚ ਇਕ ਵਿਅਕਤੀ ਦੇ ਨਾਂਅ ‘ਤੇ ਵੱਖ-ਵੱਖ ਹਿੱਸਿਆਂ ‘ਚ ਬਣਾਏ ਜਾਣ ਵਾਲੇ ਵੱਖ-ਵੱਖ ਪਛਾਣ ਪੱਤਰਾਂ ਨੂੰ ਰੋਕਣ ਲਈ ਚੋਣ ਕਮਿਸ਼ਨ ਵੱਲੋਂ ਇਸ ਆਧਾਰ ਨੂੰ ਲਿੰਕ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਕਾਨੂੰਨ ਤੇ ਨਿਆਂ ਮੰਤਰਾਲੇ ਨੇ ਬੁੱਧਵਾਰ ਲੋਕਸਭਾ ‘ਚ ਕਿਹਾ ਕਿ ਇਸ ਮਾਮਲੇ ‘ਤੇ ਸਰਕਾਰ ਵਿਚਾਰ ਕਰ ਰਹੀ ਹੈ।

ਆਧਾਰ ਕਾਰਡ ਵਰਤਮਾਨ ਸਮੇਂ ‘ਚ ਵਿਅਕਤੀ ਦੀ ਪਛਾਣ ਦੇ ਸਭ ਤੋਂ ਪ੍ਰਮੁਖ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਇਸ 12 ਅੱਖਰਾਂ

NEET UG ਪ੍ਰੀਖਿਆ ਲਈ ਅਰਜ਼ੀ ਦੀ ਤਾਰੀਖ ਵਧਾਈ, ਜਾਣੋ ਨਵਾਂ ਸ਼ਡਿਊਲ

ਨੈਸ਼ਨਲ ਟੈਸਟਿੰਗ ਏਜੰਸੀ ਨੇ NEET ਜਾਂ NEET UG 2021 ਦੀ ਅੰਡਰਗ੍ਰੈਜੁਏਟ ਪ੍ਰੀਖਿਆ ਲਈ ਅਰਜ਼ੀ ਦੀ ਮਿਤੀ ਵਧਾ ਦਿੱਤੀ ਹੈ। ਉਮੀਦਵਾਰ ਹੁਣ 10 ਅਗਸਤ 2021 ਨੂੰ ਸ਼ਾਮ 5 ਵਜੇ ਤੱਕ ਇਸ ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਸਾਈਟ neet.nta.nic 'ਤੇ ਜਾ ਕੇ ਵਿਸਤ੍ਰਿਤ ਨੋਟਿਸ ਦੀ ਜਾਂਚ ਕਰ ਸਕਦੇ ਹਨ ਤੇ ਵਧਾਈ ਗਈ ਮਿਤੀ ਤੱਕ ਅਰਜ਼ੀ ਦੇ ਸਕਦੇ ਹਨ।

ਇਹ ਐਲਾਨ ਐਨਟੀਏ ਦੁਆਰਾ ਉਨ੍ਹਾਂ ਉਮੀਦਵਾਰਾਂ ਲਈ ਹੈ