ਭਾਰਤ ਵਿੱਚ ਧੂਏਂ ਦੀ ਜਗਾ ਪਾਣੀ ਛੱਡਣ ਵਾਲੀ ਕਾਰ ਲਾਂਚ

ਪਿਛਲੇ ਦਿਨੀਂ ਭਾਰਤ ਦੇ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟੋਯੋਟਾ ਦੀ ਗੱਡੀ ਲਾਂਚ ਕੀਤੀ ਜੋ ਕਿ ਧੂਏਂ ਦੀ ਜਗਾ ਪਾਣੀ ਛੱਡਦੀ ਹੈ। ਅਤੇ ਇੱਕ ਵਾਰ ਚਾਰਜ ਕਰਨ ਤੇ 650 ਕਿਲੋ ਮੀਟਰ ਦਾ ਸਫ਼ਰ ਤੈਅ ਕਰਦੀ ਹੈ।

ਟੋਯੋਟਾ ਵੱਲੋਂ ਲਾਂਚ ਕੀਤੀ ਗਈ ਇਹ ਕਾਰ ਭਾਰਤ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਕਾਰ ਹੈ। ਇਸ ਕਾਰ ਵਿਚ ਹਾਈਡ੍ਰੋਜਨ ਨਾਲ ਚੱਲਣ ਵਾਲੀ ਬੈਟਰੀ ਪੈਕ ਹੈ ਜੋ ਸਿਰਫ ਪੰਜ ਮਿੰਟ ਵਿੱਚ ਚਾਰਜ ਹੋ ਜਾਂਦੀ ਹੈ। ਪੀ. ਟੀ. ਆਈ ਅਨੁਸਾਰ ਨਿਤਿਨ ਗਡਕਰੀ ਵਲੋਂ ਇਸ ਕਾਰ ਨੂੰ ਨਿੱਜੀ ਵਰਤੋਂ ਦੀ ਇੱਛਾ ਵੀ ਜਾਹਰ ਕੀਤੀ ਅਤੇ ਕਿਹਾ ਕਿ ਇਹ ਕਾਰ ਪ੍ਰਦੂਸ਼ਣ ਦੀ ਰੋਕਥਾਮ ਲਈ ਅੱਜ ਦੇ ਸਮੇਂ ਵਿਚ ਸਰਵੋਤਮ ਉਪਾਅ ਹੈ। ਕਿਉਂਕਿ ਇਸ ਵਿਚ ਧੂਏਂ ਦੀ ਜਗਾ ਪਾਣੀ ਨਿਕਲਦਾ ਹੈ ਅਤੇ ਹੋਰ ਕੋਈ ਗੈਸ ਨਹੀਂ ਨਿਕਲਦੀ।

ਕੰਪਨੀ ਨੇ ਸਭ ਤੋਂ ਪਹਿਲਾਂ ਇਸ ਕਾਰ ਨੂੰ 2014 ਵਿੱਚ ਪੇਸ਼ ਕੀਤਾ ਸੀ। ਹੁਣ ਇਸਦਾ ਦੂਜਾ ਜਨਰੇਸ਼ਨ ਲਿਆਂਦਾ ਗਿਆ ਅਤੇ ਇਸਦੀ ਰੇਂਜ 30% ਵਧ ਗਈ ਹੈ। ਉਥੇ ਹੀ ਇਸਦੀ ਸਟਾਇਲਿੰਗ ਅਤੇ ਹੈਂਡਲਿੰਗ ਵਿੱਚ ਵੀ ਸੁਧਾਰ ਕੀਤੇ ਗਏ ਹਨ।