ਵੋਟਾਂ

ਵੋਟਾਂ ਵਿੱਚ ਲੋਕ ਬਦਲ ਦੇ ਵੇਖੇ 
ਮਰੀਆਂ ਜਮੀਰਾਂ ਵਾਲੇ
ਅਣਖ਼ ਆਪਣੀ ਸਸਤੇ ਭਾਅ ਵੇਚਣ 
ਨਿਕਲੇ ਦਿਲਾਂ ਦੇ ਕਾਲੇ

ਹੱਥ ਵਿੱਚ ਚਵਾਤੀ ਫੜਕੇ ਘੁੰਮਣ
ਪਿੰਡਾਂ ਦੇ ਵਿੱਚ ਸਾਰੇ
ਨਾਂ ਇਹਨਾਂ ਬਣਨਾ ਨਾਂ ਬਣਨ ਹੀ ਦੇਣਾ
ਇਹ ਪਹਿਲਾਂ ਹੀ ਹਨ ਹਾਰੇ
ਫੁਕਰੇ ਪੰਨ ਦੀਆਂ ਗੱਲਾਂ ਕਰ ਕਰ
ਕਈ ਘਰ ਏਹਨਾਂ ਗਾਲੇ
ਵੋਟਾਂ ਵਿੱਚ ਲੋਕ ਬਦਲਦੇ ਦੇਖੇ
ਮਰੀਆਂ ਜਮੀਰਾਂ ਵਾਲੇ

ਸਰਬਸੰਮਤੀ ਦਾ ਹੱਲ ਜੇ ਨਿੱਕਲਦਾ
ਆਕੇ ਟੰਗ ਆੜਾਵਣ
ਜੇ ਗੱਲ ਸਿਰੇ ਕੋਈ ਲੱਗਣ ਲੱਗਦੀ
ਮਸਲਾ ਇਹ ਉਲਜਾਵਣ 
ਇਹਨਾਂ ਕੰਮ ਸਾਡਾ ਨਹੀਂ ਕੀਤਾ 
ਟੁੱਟੇ ਪਏ ਗੰਦੇ ਪਾਣੀ ਦੇ ਨਾਲੇ
ਵੋਟਾਂ ਵਿੱਚ ਲੋਕ ਬਦਲਦੇ ਵੇਖੇ 
ਮਰੀਆਂ ਜਮੀਰਾਂ ਵਾਲੇ 

ਪੰਜ ਲੱਖ ਸਰਬਸੰਮਤੀ ਵਾਲੇ ਨੂੰ ਮਿਲਦਾ
ਪਿੰਡ ਦੇ ਵਿਕਾਸ ਚ ਤੁਸੀਂ ਲਾਵੋ
ਇਕੱਠੇ ਹੋ ਕੇ ਹਮਲਾਂ ਜੇ ਤੁਸੀਂ ਮਾਰੋ
ਹੋਰ ਗਰਾਂਡ ਸਰਕਾਰ ਕੋਲੋਂ ਲਿਆਵੋ
ਏਕੇ ਵਿੱਚ ਬਰਕਤ ਬਹੁਤ ਹੈ ਹੁੰਦੀ
ਪਹਿਲਾਂ ਪਾਟ ਕੇ ਜ਼ੋਰ ਸੀ ਲਾ ਲੇ
ਵੋਟਾਂ ਵਿੱਚ ਲੋਕ ਬਦਲਦੇ ਵੇਖੇ
ਮਰੀਆਂ ਜਮੀਰਾਂ ਵਾਲੇ