Gurcharan _Singh _Dhanju

Articles by this Author

ਵੋਟਾਂ

ਵੋਟਾਂ ਵਿੱਚ ਲੋਕ ਬਦਲ ਦੇ ਵੇਖੇ 
ਮਰੀਆਂ ਜਮੀਰਾਂ ਵਾਲੇ
ਅਣਖ਼ ਆਪਣੀ ਸਸਤੇ ਭਾਅ ਵੇਚਣ 
ਨਿਕਲੇ ਦਿਲਾਂ ਦੇ ਕਾਲੇ

ਹੱਥ ਵਿੱਚ ਚਵਾਤੀ ਫੜਕੇ ਘੁੰਮਣ
ਪਿੰਡਾਂ ਦੇ ਵਿੱਚ ਸਾਰੇ
ਨਾਂ ਇਹਨਾਂ ਬਣਨਾ ਨਾਂ ਬਣਨ ਹੀ ਦੇਣਾ
ਇਹ ਪਹਿਲਾਂ ਹੀ ਹਨ ਹਾਰੇ
ਫੁਕਰੇ ਪੰਨ ਦੀਆਂ ਗੱਲਾਂ ਕਰ ਕਰ
ਕਈ ਘਰ ਏਹਨਾਂ ਗਾਲੇ
ਵੋਟਾਂ ਵਿੱਚ ਲੋਕ ਬਦਲਦੇ ਦੇਖੇ
ਮਰੀਆਂ ਜਮੀਰਾਂ ਵਾਲੇ

ਸਰਬਸੰਮਤ

ਮੇਰੀ ਕਲਮ

ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾ
ਜੇਕਰ ਕਲਮ ਸੱਚ ਲਿਖਣਾ ਜਾਣਦੀ ਏ
ਕਲਮ ਵਿਕਾਊ ਹੋ ਕੇ ਲਿਖੇ ਜਿਹੜੀ
ਫਿਰ ਉਹ ਝੂਠ ਦੇ ਰੰਗਾਂ ਨੂੰ ਮਾਣਦੀ ਏ।

ਕਲਮ ਸਿਰ ਕਟਵਾਕੇ ਫਿਰ ਕਲਮ ਬਣੇ
ਜਿਵੇਂ ਸ਼ਹੀਦਾ ਨੇ ਸੀਸ ਕਟਵਾਇਆ ਏ
ਕਲਮ ਕਿਉਂ ਨਾ ਸ਼ਹਾਦਤਾ ਨੂੰ ਸੱਚ ਲਿਖੇ
ਹਿੰਦ ਚਾਦਰ ਬਣ ਧਰਮ ਬਚਾਇਆ ਏ।

ਕਲਮ ਲਿਖਦੀ ਜਦੋਂ ਰੰਗ ਜ਼ਿੰਦਗੀ ਦੇ
ਜੋਬਨ ਰੰਗਾਂ ਨੂੰ ਸੋਹਣਾ

ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ

ਪ੍ਰਕਾਸ਼ ਦਿਹਾੜਾ ਆ ਗਿਆ
ਆਓ ਰਲ ਮਿਲ ਮਨਾਈਏ
ਜੀਵਨ ਗੁਰਬਾਣੀ ਅਨੁਸਾਰ ਢਾਲ ਕੇ
ਆਉਣਾ ਸਫ਼ਲ ਬਣਾਈਏ

ਅਮ੍ਰਿਤ ਵੇਲੇ ਉਠਕੇ ਪਹਿਲਾਂ
ਇਸ਼ਨਾਨ ਆਪਾਂ ਕਰੀਏ
ਫਿਰ ਗੁਰਬਾਣੀ ਨਾਲ ਜੁੜ ਜਾਈਏ
ਝੋਲੀਆਂ ਰਹਿਮਤਾਂ ਨਾਲ ਭਰੀਏ
ਵੱਧ ਤੋਂ ਵੱਧ ਸਮਾਂ ਆਪਾਂ
ਨਾਮ ਜਪੁਣ ਵੱਲ ਲਾਈਏ
ਪ੍ਰਕਾਸ਼ ਦਿਹਾੜਾ ਆ ਗਿਆ
ਆਓ ਰਲ ਮਿਲ ਮਨਾਈਏ
ਜੀਵਨ ਗੁਰਬਾਣੀ ਅਨੁਸਾਰ ਢਾਲ ਕੇ
ਆਉਣਾ ਸਫ਼ਲ

ਰੱਖੜੀ

ਰੱਖੜੀ ਭੈਣ ਭਰਾ ਦਾ ਸੋਹਣਾ ਤਿਉਹਾਰ ਹੁੰਦਾ
ਸੋਹਣੇ ਢੰਗ ਨਾਲ ਇਹ ਮਨਾਇਆ ਜਾਂਦਾ ਏ
ਭੈਣਾਂ ਵੀਰਾਂ ਦੇ ਗੁੱਟ ਤੇ ਸਜਾਉਣ ਰੱਖੜੀ
ਪਿਆਰ ਭੈਣ ਭਰਾ ਦਾ ਪਾਇਆ ਜਾਂਦਾ ਏ।

ਮਹਿੰਗੀ ਸਸਤੀ ਰੱਖੜੀ ਸਭ ਬਰਾਬਰ ਹੁੰਦੀ
ਇਹ ਤਾਂ ਸ਼ਗਨ ਪ੍ਰਤੀਕ ਦਾ ਪਿਆਰ ਹੁੰਦਾ
ਭੈਣਾਂ ਮੂੰਹ ਮਿੱਠਾ ਕਰਨ ਭਰਾ ਆਪਣੇ ਦਾ
ਵੱਧ ਤੋਂ ਵੱਧ ਇੱਕ ਦੂਜੇ ਦਾ ਸਤਿਕਾਰ ਹੁੰਦਾ।

ਵੇਹੜਾ ਮਾਪਿਆਂ ਦਾ

ਅਜ਼ਾਦੀ

ਕਾਹਦੀ ਹੈ ਸਾਡੇ ਲਈ ਆਈ ਆਜ਼ਾਦੀ 
ਸਾਡੀ ਤਾਂ ਬਹੁਤ ਹੀ ਹੋਈ ਹੈ ਬਰਬਾਦੀ।

ਪੰਜਾਬ ਗਿਆ ਦੋ ਹਿਸਿਆਂ ’ਚ ਵੰਡਿਆ
ਹਰ ਥਾਂ ਸਾਨੂੰ ਵੱਖਵਾਦੀ ਕਹਿ ਭੰਡਿਆ।

ਇਤਿਹਾਸ ਵਿੱਚ ਕੁਰਬਾਨੀਆਂ ਲਿਖੀਆਂ 
ਤਿਰਾਨਵੇਂ ਪ੍ਰਸੈਂਟ ਪੰਜਾਬ ਸੀ ਦਿੱਤੀਆਂ।

ਪੜਿਆਂ ਨੂੰ ਤੁਸੀਂ ਡਾਗਾਂ ਪਏ ਮਾਰਦੇ
ਆਪ ਪੰਜ ਪੰਜ ਪੈਨਸ਼ਨਾਂ ਲੈ ਸਾਰਦੇ।

ਜੈ ਜਵਾਨ ਕਿਸਾਨ ਦਾ ਨਾਹਰਾ ਲਾਇਆ
ਕਿਸਾਨਾਂ

ਪੰਜਾਬੀ

ਮੈਂ ਜੰਮਿਆ ਧਰਤ ਪੰਜਾਬ ਤੇ
ਮੇਰਾ ਪੰਜਾਬੀ ਨਾਲ ਪਿਆਰ
ਮੈ ਰਹਿੰਦਾ ਸਾਰੇ ਸੰਸਾਰ ਵਿੱਚ
ਮੇਰਾ ਹਰ ਥਾਂ ਹੋਵੇ ਸਤਿਕਾਰ

ਮੇਰਾ ਪਹਿਰਾਵਾ ਸੱਭ ਤੋਂ ਵੱਖਰਾ
ਮੇਰੇ ਸਿਰ ਤੇ ਸੋਹਣੀ ਫੱਬੇ ਦਸਤਾਰ
ਮੇਰੇ ਸਿਰ ਤੇ ਹੱਥ ਦਸ ਗੁਰੂਆਂ ਦਾ
ਮੇਰਾ ਸਭ ਤੋਂ ਉਚਾ ਹੈ ਕਿਰਦਾਰ

ਮੇਰੀ ਪੰਜਾਬਣ ਦੇ ਕਿਆ ਕਹਿਣੇ
ਸਭ ਤੋਂ ਸੋਹਣੀ ਸੁਨੱਖੀ ਮੁਟਿਆਰ
ਪੰਜਾਬੀ ਪਾਉਂਦੀ ਪਹਿਰਾਵਾ
ਗਹਿਣੇ

ਪਿਆਰ ਦਾ ਪੈਗਾਮ

ਸੋਚ ਸੋਚ ਕੇ ਚੱਲ ਮਨਾਂ
ਇਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ

ਛੱਡ ਨਫਰਤ ਈਰਖ ਦਵੈਤਾ ਨੂੰ
ਤੂੰ ਸਬਕ ਪਿਆਰ ਦਾ ਪੜ ਬੰਦਿਆ
ਪੰਜਾਬ ਗੁੱਲਦਸਤਾ ਹੈ ਸਭ ਧਰਮਾਂ ਦਾ
ਨਾਂ ਜਣੇ ਖਣੇ ਨਾਲ ਲੜ ਬੰਦਿਆ
ਇਹ ਜ਼ਹਿਰ ਘੋਲਦੇ ਲਗਦੇ ਨੇ
ਜੋ ਬੋਲੇ ਗਏ ਸ਼ਬਦ ਕੌੜੇ ਨੇ
ਸੋਚ ਸੋਚ ਕੇ ਚੱਲ ਮਨਾਂ
ਏਥੇ ਪੈਰ ਪੈਰ ਤੇ ਰੋੜੇ ਨੇ

ਹਿਜ਼ਰ

ਕਿਥੇ ਤੁਰ ਗਿਓਂ ਸੋਹਣਿਆਂ ਸੱਜਣਾਂ 
ਸਾਡੇ ਛੇੜ ਦਿਲਾਂ ਦੀਆਂ ਤਾਰਾਂ 
ਝੱਲਿਆਂ ਵਾਂਗ ਅਸੀਂ ਹੋ ਗਏ ਕਮਲੇ
ਤੇਰੇ ਨਾਲ ਸੀ ਮੌਜ਼ ਬਹਾਰਾਂ 

ਹੰਝੂ ਮੋਤੀ ਬਣ ਬਣ ਰੋਜ਼ ਨੇਂ ਵਹਿੰਦੇ
ਕੀ ਲਿਖਿਆ ਮੇਰੇ ਵਿੱਚ ਲੇਖਾਂ 
ਹਾਉਕੇ ਹਾਵੇ ਨਾਲੇ ਇਸ਼ਕ ਦੀ ਧੂਣੀ
ਵੇ ਮੈਂ ਰੋਜ਼ ਰਾਤ ਨੀਂ ਸੇਕਾਂ 

ਯਾਦ ਤੇਰੀ ਵਿੱਚ ਮੱਛਲੀ ਬਣ ਤੜਫਾਂ 
ਮੇਰੀ ਜਿੰਦ ਗ਼ਮਾਂ ਨੇਂ ਖਾ ਲਈ 
ਹੱਸ

ਪਾਣੀ ਦੀ ਅਹਿਮੀਅਤ

ਧਰਤੀ ਦੀ ਕੁੱਖ ਚੋਂ ਕੱਢੀ ਜਾਨੈਂ
ਰਾਤ ਦਿਨ ਤੂੰ ਪਾਣੀ
ਪਾਣੀ ਨੂੰ ਸੰਭਾਲ ਲੈ ਬੰਦਿਆਂ 
ਨਹੀਂ ਤੇ ਹੋ ਜਾਣੀ ਖਤਮ ਕਹਾਣੀ

ਬਾਬੇ ਨਾਨਕ ਨੇ ਪਾਣੀ ਨੂੰ ਪਿਤਾ ਆਖਿਆ
ਧਰਤੀ ਨੂੰ ਏ ਮਾਤਾ
ਵਾਯੂਮੰਡਲ ’ਚੋਂ ਸਾਹਾਂ ਨੂੰ ਲੈਕੇ
ਜੀਵ ਖੇਡੇ ਜਗਤ ਤਮਾਸ਼ਾ
ਪਾਣੀ ਬਿਨ ਜੀਵਨ ਨਹੀਂ ਹੈ
ਸਾਇੰਸ ਨੇ ਖੋਜ਼ਕੇ ਗੱਲ ਪਛਾਣੀ
ਪਾਣੀ ਨੂੰ ਸੰਭਾਲ ਲੈ ਬੰਦਿਆਂ
ਨਹੀਂ ਤੇ ਹੋ ਜਾਣੀ ਖਤਮ

ਇੱਕ ਸੁਨਹਿਰੀ ਯੁੱਗ ਦਾ ਅੰਤ

ਇਹ ਜਿੰਦਗੀ ਰਹਿਣ ਬਸੇਰਾ ਹੈ
ਕੋਈ ਤੁਰ ਜਾਂਦਾ ਕੋਈ ਆ ਜਾਂਦਾ 
ਫਿਰ ਪਾਤਰ ਬਣਕੇ ਉਮਰ ਸਾਰੀ
ਸਾਹਿਤ ਦੇ ਲੇਖੇ ਲਾ ਜਾਂਦਾ 

ਮਰਨਾਂ ਤਾਂ ਇੱਕ ਦਿਨ ਸਭ ਨੇ ਹੈ 
ਚੰਗੇ ਕੰਮ ਕੀਤਿਆਂ ਦਾ ਮੁੱਲ ਪੈਂਦਾ ਹੈ
ਇਹ ਚੰਗਾ ਬੰਦਾ ਸੀ ਮਰਨ ਵੇਲੇ
ਹਰ ਕੋਈ ਸੁਣਦਾ ਕਹਿੰਦਾ ਹੈ
ਮਾਂ ਬੋਲੀ ਦੀ ਸੇਵਾ ਕਰ ਕਰ ਕੇ
ਹੱਥ ਕਲਮਾਂ ਨੂੰ ਫੜਾ ਜਾਂਦਾ 
ਫਿਰ ਪਾਤਰ ਬਣਕੇ ਉਮਰ ਸਾਰੀ
ਸਾਹਿਤ