ਟਮਾਟਰ

       
ਕੱਲ ਮੈਂ ਗਿਆ ਸੀ ਸਬਜੀ ਮੰਡੀ
ਹੱਥ ਵਿੱਚ ਫੜ ਲਿਆ ਥੈਲਾ
ਗੱਲਾਂ ਬਾਤਾਂ ਕਰਦੇ ਪਹੁੰਚ ਗਏ
ਨਾਲ ਮੇਰੇ ਸੀ ਬਾਪੂ ਕੈਲਾ

ਸਬਜੀ ਦੇ ਅਸੀ ਭਾਅ ਪੁੱਛ ਬੈਠੇ
ਚੜੇ ਸੀ ਸਾਰੇ ਅਸਮਾਨੀ
ਪੰਜਾਹ ਰੁਪਿਏ ਕਿਲੋ ਤੋਂ ਸਾਰੀਆਂ ਉਪਰ
ਵਪਾਰੀ ਕਰਨ ਆਪਣੀ ਮਨ ਮਾਨੀ

ਕਰੇਲੇ ਭਿੰਡੀ ਅਰਬੀ ਟੀਂਡੇ ਲੈ ਲਏ
ਜਦੋ ਟਮਾਟਰ ਦੀ ਵਾਰੀ ਆਈ
ਭਾਈ ਕਹਿੰਦਾ ਇਹ ਬਹੁਤ ਹੈ ਮਹਿੰਗਾ
ਇਹਨੂੰ ਹੱਥ ਨਾਂ ਲਾਈਂ

ਖੇਤ ਵਿੱਚ ਇਹਦਾ ਭਾਅ ਨਾਂ ਚੜਿਆ
ਵਪਾਰੀ ਕੋਲ ਜਾ ਚੜਿਆ ਅਸਮਾਨੀ
ਸਰਕਾਰਾਂ ਇਸ ਸਮੇਂ ਸੁਤੀਆਂ ਪਈਆਂ
ਵਪਾਰੀ ਕਰਨ ਭਿਰਿਸ਼ਟਾਨੀ