ਪੰਜਾਬੀ

ਮੈਂ ਜੰਮਿਆ ਧਰਤ ਪੰਜਾਬ ਤੇ
ਮੇਰਾ ਪੰਜਾਬੀ ਨਾਲ ਪਿਆਰ
ਮੈ ਰਹਿੰਦਾ ਸਾਰੇ ਸੰਸਾਰ ਵਿੱਚ
ਮੇਰਾ ਹਰ ਥਾਂ ਹੋਵੇ ਸਤਿਕਾਰ

ਮੇਰਾ ਪਹਿਰਾਵਾ ਸੱਭ ਤੋਂ ਵੱਖਰਾ
ਮੇਰੇ ਸਿਰ ਤੇ ਸੋਹਣੀ ਫੱਬੇ ਦਸਤਾਰ
ਮੇਰੇ ਸਿਰ ਤੇ ਹੱਥ ਦਸ ਗੁਰੂਆਂ ਦਾ
ਮੇਰਾ ਸਭ ਤੋਂ ਉਚਾ ਹੈ ਕਿਰਦਾਰ

ਮੇਰੀ ਪੰਜਾਬਣ ਦੇ ਕਿਆ ਕਹਿਣੇ
ਸਭ ਤੋਂ ਸੋਹਣੀ ਸੁਨੱਖੀ ਮੁਟਿਆਰ
ਪੰਜਾਬੀ ਪਾਉਂਦੀ ਪਹਿਰਾਵਾ
ਗਹਿਣੇ ਪਾਵੇ ਰੂਪ ਸ਼ਿੰਗਾਰ

ਮੇਰਾ ਖਾਣਾ ਪੰਜਾਬੀ ਆਪਣਾ
ਬਹੁਤ ਹੁੰਦਾ ਨਹੀਂ ਮਸਾਲੇਦਾਰ
ਮੇਰਾ ਦੁੱਧ ਅਨਾਜ ਸਭ ਆਪਣਾ
ਮੈਂ ਤਾਂ ਹੀ ਅਖਵਾਵਾਂ ਸਰਦਾਰ