
ਹਿੰਦ ਵੱਸਦਾ ਦਸ਼ਮੇਸ਼ ਪਿਤਾ ਕਰਕੇ
ਜਿਹਨੇਂ ਡੁੱਬਦਾ ਧਰਮ ਬਚਾਇਆ ਏ
ਦਿੱਲੀ ਭੇਜਿਆ ਆਪਣੇ ਪਿਤਾ ਜੀ ਨੂੰ
ਚਾਂਦਨੀ ਚੌਂਕ ਸੀਸ ਕਟਵਾਇਆ ਏ।
ਜੰਝੂ ਲਾਉਂਦਾ ਸੀ ਓਹਦੋਂ ਔਰੰਗਾ ਸਾਰੇ
ਦਿੱਤੀਆਂ ਸ਼ਹਾਦਤਾਂ ਨੂੰ ਤੂੰ ਭੁੱਲਿਆ ਏ
ਮਤੀ ਸਿੰਘ ਨੂੰ ਆਰੇ ਨਾਲ ਚੀਰਿਆ ਸੀ
ਖੂਨ ਓਹਦੋਂ ਵੀ ਸ਼ਹੀਦਾਂ ਦਾ ਡੁੱਲਿਆ ਏ।
ਛੋਟੇ ਸਾਹਿਬਜ਼ਾਦੇ ਇੱਕ ਮਾਤਾ ਗੁਜ਼ਰੀ
ਤਿੰਨਾਂ ਹੱਸਕੇ ਸ਼ਹੀਦੀਆਂ ਪਾਈਆਂ ਨੇਂ
ਚਿਣੀਆਂ ਕੰਧਾਂ ਨਿੱਕੀਆਂ ਮਸੂਮ ਜ਼ਿੰਦਾ।
ਇੱਟਾਂ ਚੂਨੇ ਨਾਲ ਚਿਣਕੇ ਲਾਈਆਂ ਨੇਂ
ਵੱਡੇ ਸਾਹਿਬਜ਼ਾਦੇ ਲੜੇ ਚਮਕੌਰ ਗੜੀ
ਢੇਰ ਲੋਥਾਂ ਦੇ ਦੋਵਾਂ ਬਹੁਤ ਲਾਏ ਸੀ
ਦਸ ਲੱਖ ਫੌਜ ਨਾਲ ਕੀਤਾ ਟਾਕਰਾ ਸੀ
"ਧੰਜੂ"ਸ਼ੇਰਾਂ ਵਾਂਗ ਵੈਰੀ ਵੱਲ ਆਏ ਸੀ!