ਗੁਰੂ ਨਾਨਕ ਗੁਰਪੂਰਬ

ਨਿਰੰਕਾਰ ਰੂਪ ਧਾਰ ਧਰਤੀ ਤੇ ਆਏ
ਸਾਰਾ ਜੱਗ ਗਿਆ ਸੀ ਰੁਸ਼ਨਾਅ
ਤ੍ਰਿਪਤਾ ਦੀ ਗੋਦ ਦਾ ਬਣਿਆ ਸ਼ਿੰਗਾਰ
ਪਿਤਾ ਕਾਲੂ ਜੀ ਨੂੰ ਚੜ ਗਿਆ ਚਾਅ

ਖ਼ੁਸ਼ੀਆਂ ਦੇ ਨਾਲ ਭਰ ਗਿਆ ਬ੍ਰਹਿਮੰਡ
ਅਰਸ਼ੋ ਪਰੀਆਂ ਨੇ ਫੁੱਲ ਬਰਸਾਏ
ਭੁੱਲਿਆਂ ਨੂੰ ਰਾਹੇ ਪਾਉਣ ਆਇਆ ਬਾਬਾ
ਭਾਗ ਨਨਕਾਣੇ ਦੀ ਧਰਤੀ ਨੂੰ ਲਾਏ
ਉਜੜੀਆਂ ਫਸਲਾਂ ਹਰੀਆਂ ਸੀ ਹੋਗੀਆਂ
ਸਤਿਗੁਰ ਮੱਝੀਆਂ ਰਿਹਾ ਸੀ ਚਰਾਅ
ਨਿਰੰਕਾਰ ਰੂਪ ਧਾਰ ਧਰਤੀ ਤੇ ਆਏ
ਸਾਰਾ ਜੱਗ ਗਿਆ ਸੀ ਰੁਸ਼ਨਾਅ

ਸੁਲਤਾਨ ਪੁਰ ਦੀ ਧਰਤੀ ਨੂੰ ਭਾਗ ਲੱਗੇ
ਬਾਬਾ ਏਕ ਓਕਾਂਰ ਮੁੱਖੋ ਰਿਹਾ ਬੋਲਦਾ
ਮੋਦੀ ਖਾਨਾ ਬਰਕਤਾਂ ਨਾਲ ਭਰ ਗਿਆ
ਤੱਕੜੀ ਸੱਚ ਦੀ ਨਾਲ ਰਿਹਾ ਸੀ ਤੋਲਦਾ
ਤੱਕੜੀ ਦੀਆਂ ਗਿਣਤੀਆਂ ਭੁਲਾਕੇ ਬਾਬਾ
ਮੁੱਖੋਂ ਤੇਰਾਂ ਤੇਰਾਂ ਰਿਹਾ ਫੁਰਮਾਅ
ਨਿਰੰਕਾਰ ਰੂਪ ਧਾਰ ਧਰਤੀ ਤੇ ਆਏ ਸੀ
ਸਾਰਾ ਜੱਗ ਗਿਆ ਸੀ ਰੁਸ਼ਨਾਅ