ਅਜ਼ਾਦੀ

ਕਾਹਦੀ ਹੈ ਸਾਡੇ ਲਈ ਆਈ ਆਜ਼ਾਦੀ 
ਸਾਡੀ ਤਾਂ ਬਹੁਤ ਹੀ ਹੋਈ ਹੈ ਬਰਬਾਦੀ।

ਪੰਜਾਬ ਗਿਆ ਦੋ ਹਿਸਿਆਂ ’ਚ ਵੰਡਿਆ
ਹਰ ਥਾਂ ਸਾਨੂੰ ਵੱਖਵਾਦੀ ਕਹਿ ਭੰਡਿਆ।

ਇਤਿਹਾਸ ਵਿੱਚ ਕੁਰਬਾਨੀਆਂ ਲਿਖੀਆਂ 
ਤਿਰਾਨਵੇਂ ਪ੍ਰਸੈਂਟ ਪੰਜਾਬ ਸੀ ਦਿੱਤੀਆਂ।

ਪੜਿਆਂ ਨੂੰ ਤੁਸੀਂ ਡਾਗਾਂ ਪਏ ਮਾਰਦੇ
ਆਪ ਪੰਜ ਪੰਜ ਪੈਨਸ਼ਨਾਂ ਲੈ ਸਾਰਦੇ।

ਜੈ ਜਵਾਨ ਕਿਸਾਨ ਦਾ ਨਾਹਰਾ ਲਾਇਆ
ਕਿਸਾਨਾਂ ਨੂੰ ਤੁਸੀਂ ਸੜਕਾਂ ’ਤੇ ਬਿਠਾਇਆ।

ਰੁਜਗਾਰ ਦੀ ਗੱਲ ਕਾਗਜ਼ਾਂ ਵਿੱਚ ਰਹਿਗੀ
ਸਾਰੀ ਜਵਾਨੀ ਵਿਦੇਸ਼ਾ ਦੇ ਰਾਹ ਨੂੰ ਪੈਗਈ।

ਰਿਸ਼ਵਤ ਖੋਰਾਂ ਤਸਕਰਾਂ ਨੂੰ ਨੱਥ ਨਾਂ ਪਾਈ
ਵਾਆਦਾ ਕਰਕੇ ਵਾਹ ਪੂਰੀ ਨਾਂ ਲਾਈ।

ਅੰਡਾਨੀ ਅੰਬਾਨੀ ਹੋਰ ਅਮੀਰ ਪਏ ਹੋਵਣ
ਗਰੀਬ ਦੇ ਬਾਲ ਭੁੱਖੇ ਢਿੱਡ ਪਏ ਰੋਵਣ।

ਕਾਹਦੀ ਹੈ ਸਾਡੇ ਲਈ ਆਜ਼ਾਦੀ ਵਾ ਆਈ
ਬਾਡਰ ਤੋਂ ਲਾਸ਼ ਫੌਜੀ ਪੰਜਾਬੀ ਦੀ ਆਈ।