ਪੰਜ ਪਰਵਾਨ ਪੰਜ ਪਰਧਾਨ ਹੁੰਦੇ
ਇਹ ਲਿਖਿਆ ਵਿੱਚ ਗੁਰਬਾਣੀ ਦੇ
ਪੰਜ ਤੱਤਾਂ ਦਾ ਇਹ ਜੀਵ ਬਣਿਆਂ
ਸਮਝ ਨਾਂ ਆਵੇ ਜੀਵ ਪ੍ਰਾਣੀ ਦੇ
ਪੰਜ ਕਰਮ ਇੰਦਰੇ ਹੁੰਦੇ ਸਰੀਰ ਦੇ ਜੀ
ਜਿੰਨਾ ਨਾਲ ਜੀਵ ਪਾਪ ਕੰਮਾਵਦਾਂ ਏ
ਪੰਜ ਗਿਆਨ ਇੰਦਰੇ ਵੀ ਹੁੰਦੇ ਨੇ ਜੀ
ਜਿੰਨਾ ਨਾਲ ਉੱਚਾ ਰੁਤਬਾ ਪਾਂਵਦਾ ਏ
ਪੰਜ ਬੰਦਿਆਂ ਦੀ ਪੰਚਾਇਤ ਮੰਨਦੇ ਸਾਰੇ
ਪੰਜ ਚੋਰ ਵੀ ਸਰੀਰ ਵਿੱਚ ਰਹਿੰਦੇ ਨੇ ਜੀ
ਗੁਰਬਾਣੀ ਜਪਦਿਆਂ ਇਹ ਭੱਜ ਜਾਵਣ
ਪੰਜ ਦੈਵੀ ਗੁਣ ਇਹਨਾਂ ਥਾਂ ਬਹਿੰਦੇ ਨੇ ਜੀ
ਪੰਜ ਪਿਆਰੇ ਸਾਜੇ ਦਸਵੇਂ ਪਿਤਾ ਜੀ ਨੇ
ਪੰਜ ਬਾਣੀਆਂ ਪੜ ਅਮ੍ਰਿੰਤ ਛਕਾਇਆ ਏ
ਪੰਜ ਕਕਾਰ ਬਖ਼ਸ਼ੇ ਮੇਰੇ ਸ਼ਹਿਨਸ਼ਾਹ ਨੇ
ਫਿਰ ਗੁਰੂ ਦਾ ਖਾਲਸਾ ਪੰਥ ਸਜਾਇਆ ਏ
ਪੰਜ ਤਖਤਾਂ ਨੂੰ ਸਿੱਖ ਕੌਮ ਪ੍ਰਵਾਨਦੀ ਏ
ਪੰਜਾਂ ਨੂੰ ਜਥੇਦਾਰ ਵੀ ਬਣਾਇਆ ਏ
ਸਿੱਖ ਕੌਮ ਉਸ ਆਦੇਸ਼ ਨੂੰ ਮੰਨਦੀ ਏ
ਜੋ ਫ਼ਰਮਾਨ ਪੰਜਾਂ ਨੇ ਰਲ ਸੁਣਾਇਆ ਏ
ਪੰਜ ਸ਼ਬਦਾ ਦਾ ਗੁਰਬਾਣੀ ’ਚ ਜ਼ਿਕਰ ਕੀਤਾ
ਅਨਹਦ ਸ਼ਬਦ ਧੁਨਕਾਰ ਧੁਨ ਵਜਦੇ ਨੇ
ਧੁਰ ਕਰਮ ਜਿਹਨਾਂ ਦੇ ਭਾਗਾਂ ’ਚ ਲਿਖਿਆ
ਉਹ ਜੀਵ ਸ਼ਬਦ ਸੁਣ ਸੁਣ ਨਾਂ ਰੱਜਦੇ ਨੇ