ਇੱਕ ਸੁਨਹਿਰੀ ਯੁੱਗ ਦਾ ਅੰਤ

ਇਹ ਜਿੰਦਗੀ ਰਹਿਣ ਬਸੇਰਾ ਹੈ
ਕੋਈ ਤੁਰ ਜਾਂਦਾ ਕੋਈ ਆ ਜਾਂਦਾ 
ਫਿਰ ਪਾਤਰ ਬਣਕੇ ਉਮਰ ਸਾਰੀ
ਸਾਹਿਤ ਦੇ ਲੇਖੇ ਲਾ ਜਾਂਦਾ 

ਮਰਨਾਂ ਤਾਂ ਇੱਕ ਦਿਨ ਸਭ ਨੇ ਹੈ 
ਚੰਗੇ ਕੰਮ ਕੀਤਿਆਂ ਦਾ ਮੁੱਲ ਪੈਂਦਾ ਹੈ
ਇਹ ਚੰਗਾ ਬੰਦਾ ਸੀ ਮਰਨ ਵੇਲੇ
ਹਰ ਕੋਈ ਸੁਣਦਾ ਕਹਿੰਦਾ ਹੈ
ਮਾਂ ਬੋਲੀ ਦੀ ਸੇਵਾ ਕਰ ਕਰ ਕੇ
ਹੱਥ ਕਲਮਾਂ ਨੂੰ ਫੜਾ ਜਾਂਦਾ 
ਫਿਰ ਪਾਤਰ ਬਣਕੇ ਉਮਰ ਸਾਰੀ
ਸਾਹਿਤ ਦੇ ਲੇਖੇ ਲਾ ਜਾਂਦਾ

ਇਹ ਹੁੰਦੀ ਕਿਰਪਾ ਪਾਤਿਸ਼ਾਹ ਦੀ
ਧੁਰ ਅੰਦਰੋਂ ਸ਼ਬਦ ਆਉਂਦੇ ਨੇ 
ਸੁੱਚੇ ਮੋਤੀਆਂ ਦੀ ਮਾਲਾ ਵਾਂਗੂੰ ਜੀ
ਕਾਗਜ਼ ਤੇ ਸ਼ਬਦ ਪਰੋਦੇ ਨੇ
ਫਿਰ ਕਵਿਤਾ ਗੀਤ ਬਣਾ ਕੇ ਤੇ
ਸ਼ਬਦਾਂ ਨੂੰ ਢੁਕਵੇਂ ਥਾਂ ਟਿਕਾ ਜਾਂਦਾ 
ਫਿਰ ਪਾਤਰ ਬਣਕੇ ਉਮਰ ਸਾਰੀ
ਸਾਹਿਤ ਦੇ ਲੇਖੇ ਲਾ ਜਾਂਦਾ 

ਸੱਚੀ ਸ਼ਰਧਾਂਜਲੀ  ਦੇ ਫੁੱਲ ਸਾਡੇ
ਸਭ ਨੇ ਪੈੜਾਂ ਤੇ ਤੁਰਦੇ ਰਹਿਣਾ ਏ
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਕੇ
ਇਕੱਠਿਆਂ ਰਲ ਮਿਲ ਕੇ ਬਹਿਣਾ ਏ
ਪਾਤਰ ਤੋਂ ਸਿੱਖਣ ਦੀ ਲੋੜ ਸਾਨੂੰ 
ਕੋਈ ਇਸ ਤਰ੍ਹਾਂ ਦੀ ਕਲਮ ਘਸਾ ਜਾਂਦਾ 
ਫਿਰ ਪਾਤਰ ਬਣਕੇ ਉਮਰ ਸਾਰੀ
ਸਾਹਿਤ ਦੇ ਲੇਖੇ ਲਾ ਜਾਂਦਾ