ਡਿਊਟ ਗੀਤ ਸਾਕ

ਕਿਤਿਓ ਨਾ ਵੇ ਸਾਕ ਲੱਭਦਾ
ਮੈਂ ਢੂੰਡ ਲਿਆ ਵੇ ਜੱਗ ਸਾਰਾ
ਉਮਰੋਂ ਜਵਾਨੀ ਢਲ ਗਈ
ਫਿਰੇ ਲਾਡਲਾ ਮੇਰਾ ਵੇ ਕਵਾਰਾ

ਕੁੱਖ ਵਿੱਚ ਧੀਆਂ ਮਾਰੀਆਂ
ਕੌਣ ਕਰੂਗਾ ਪੂਰੇ ਏ ਘਾਪੇ
ਨੀ ਮੁੱਲ ਦਾ ਵਿਚੋਲਾ ਲੱਭਦੇ
ਕਈ ਵੱਡਿਆ ਘਰਾਂ ਦੇ ਕਾਕੇ

ਆਪਣੇ ਵੇਲੇ ਸੀ ਆਉਦੇ
ਪੁੱਛਣ ਘਰਾਂ ’ਚ ਵਿਚੋਲੇ ਵੇ
ਨਾ ਹੀ ਬਹੁਤੀ ਛਾਣ ਬੀਨ
ਨਾ ਰੱਖਦੇ ਸੀ ਓਹਲੇ ਵੇ
ਵੇ ਸੁਭਾ ਸ਼ਾਮ ਗੇੜੇ ਮਾਰੀਏ
ਸਭ ਲਾਉਂਦੇ ਮਿੱਠਾ ਜਿਹਾ ਲਾਰਾ
ਉਮਰੋਂ ਜਵਾਨੀ ਢਲ ਗਈ
ਫਿਰੇ ਲਾਡਲਾ ਮੇਰਾ ਵੇ ਕਵਾਰਾ

ਨੌਵੇਂ ਨੀ ਦਹਾਕੇ ਵਿੱਚ
ਧੀਆਂ ਕੁੱਖਾਂ ਵਿੱਚ ਮਾਰੀਆਂ
ਤਾਈਓ ਤਾਂ ਨੀ  ਹੁਣ
ਧੀਆਂ ਸਭ ਨੂੰ ਪਿਆਰੀਆਂ
ਜੀਹਦੇ ਘਰ ਧੀ ਜੰਮ ਦੀ
ਸਿਰ ਉਚਾ ਰੱਖਣ ਨੀਂ ਓ ਮਾਪੇ
ਨੀਂ ਮੁੱਲ ਦਾ ਵਿਚੋਲਾ ਲੱਭਦੇ
ਕਈ ਵੱਡਿਆਂ ਘਰਾਂ ਦੇ ਕਾਕੇ

ਪੜ ਲਿਖ ਕੁੜੀਆਂ ਗਈਆਂ
ਤੁਰੀਂ ਜਾਣ ਸਭੇ ਬਾਹਰ ਵੇ
ਰੋਕਿਆਂ ਨਾ ਰੁਕਣ ਇਹ
ਸਮੇਂ ਨੇ ਮਾਰੀ ਐਸੀ ਮਾਰ ਵੇ
ਮਾਪੇ ਤਾਂ ਬਥੇਰਾ ਰੋਕਦੇ
ਨਾਂ ਕੋਈ ਚੱਲਦਾ ਹੋਰ ਕੋਈ ਚਾਰਾ
ਉਮਰੋਂ ਜਵਾਨੀ ਢਲ ਗਈ
ਫਿਰੇ ਲਾਡਲਾ ਮੇਰਾ ਵੇ ਕਵਾਰਾ

ਵਿਚੋਲੇ ਵੀ ਨੀ ਹੁਣ ਲੈਣ
ਮੋਟੀ ਸਾਰੀ ਫੀਸ ਨੀ
ਸੁਣਦੇ ਦੇ ਨਾਂ ਗੱਲ ਕੋਈ
ਬੈਠੇ ਰਹਿਣ ਅੱਖਾਂ ਮੀਚ ਨੀ
ਨੂੰਹ ਤੋਂ ਬਗੈਰ ਆਪਣਾ
ਘਰ ਸੱਖਣਾ ਜਿਹਾ ਜਾਪੇ
ਮੁੱਲ ਦਾ ਵਿਚੋਲਾ ਲੱਭਦੇ
ਕਈ ਵੱਡਿਆਂ ਘਰਾਂ ਦੇ ਕਾਕੇ