ਡਾਂਸਰਾਂ

ਪੰਜਾਬੀਓ ਕਿਹੜੇ ਰਾਹ ਤੁਰ ਪਏ ਸੀ
ਡਾਂਸਰਾਂ ਨਹੀਂ ਪੰਜਾਬੀ ਕਲਚਰ ਦਾ ਹਿੱਸਾ
ਖ਼ੁਸ਼ੀਆਂ ਭਰਿਆ ਮਾਹੌਲ ਬੇ ਕਿਰਕ ਹੋਗਿਆ
ਕੱਲ ਵੈਰਲ ਹੋਇਆ ਵੇਖਿਆ ਕਿੱਸਾ

ਪਹਿਲੇ ਸਮਿਆਂ ਦੇ ਵਿੱਚ ਪੈਂਦੇ ਸੀ
ਵਿਆਹਾਂ ਦੇ ਵਿੱਚ ਭੰਗੜੇ ਗਿੱਧੇ
ਡਾਂਸਰਾਂ ਵਾਲਾ ਕਲਚਰ ਲੈ ਆਂਦਾ
ਕੰਮ ਪੁੱਠੇ ਤੁਸੀਂ ਸੀ ਵਿੱਢੇ
ਪਹਿਲੇ ਰਿਵਾਜਾਂ ਨੂੰ ਤੁਸੀਂ ਭੁੱਲ ਗਏ
ਨਵਾਂ ਫੜ ਲਿਆ ਕਿੱਤਾ
ਪੰਜਾਬੀਓ ਕਿਹੜੇ ਰਾਹ ਤੁਰ ਪਏ ਸੀ
ਡਾਂਸਰਾਂ ਨਹੀਂ ਪੰਜਾਬੀ ਕਲਚਰ ਦਾ ਹਿੱਸਾ

ਘਰਾਂ ਦੇ ਵਿੱਚ ਵਿਆਹ ਸੀ ਹੁੰਦੇ ਪਹਿਲਾਂ
ਹੁਣ ਪੈਲਸਾਂ ਵਿੱਚ ਲੈ ਆਂਦਾ
ਵਿਦੇਸ਼ੀ ਕਲਚਰ ਪੰਜਾਬ ’ਚ ਆ ਵੜਿਆ
ਆਪਣਾਂ ਤੁਰਿਆ ਪਰਾਂ ਨੂੰ ਜਾਂਦਾ
ਵੱਡੇ ਪੈਸੇ ਦੇ ਨਾਲ ਉਜੜਨ ਪਏ
ਭਾਵੇਂ ਰੱਬ ਨੇ ਬਹੁਤ ਕੁੱਝ ਹੈ ਦਿੱਤਾ
ਪੰਜਾਬੀਓ ਕਿਹੜੇ ਰਾਹ ਤੁਰ ਪਏ ਸੀ
ਡਾਂਸਰਾਂ ਨਹੀਂ ਪੰਜਾਬੀ ਕਲਚਰ ਦਾ ਹਿੱਸਾ

ਵਿਆਹ ਦੀ ਖੁਸ਼ੀ ਇੱਕ ਵੱਡੀ ਖੁਸ਼ੀ ਹੁੰਦੀ ਹੈ
ਨੱਚ ਕੇ ਕਰੋ ਮਨ ਪ੍ਰਚਾਵਾ
ਨੱਚਣ ਕੁੱਦਣ ਦੀ ਵੀ ਹੁੰਦੀ ਮਰਿਆਦਾ
ਨਾਂ ਕਰੋ ਬਾਹਲਾ ਦਿਖਾਵਾ
ਦਾਰੂ ਪੀਤੀ ਤੋਂ ਗਲਤ ਕੰਮ ਹੁੰਦੇ
ਸਬਰ ਦਾ ਫਲ ਹੁੰਦਾ ਹੈ ਮਿੱਠਾ
ਪੰਜਾਬੀਓ ਕਿਹੜੇ ਰਾਹ ਤੁਰ ਪਏ ਸੀ
ਡਾਂਸਰਾਂ ਨਹੀਂ ਪੰਜਾਬੀ ਕਲਚਰ ਦਾ ਹਿੱਸਾ