ਨਿਊਜ਼ੀਲੈਂਡ : ਨਿਊਜ਼ੀਲੈਂਡ ਵਿੱਚ ਹਥਿਆਰਬੰਦ ਲੁਟੇਰਿਆਂ ਦੇ ਇੱਕ ਸਮੂਹ ਨੇ ਭਾਰਤੀ ਮੂਲ ਦੇ ਇੱਕ ਵਪਾਰੀ ਦੀ ਦੁਕਾਨ ਉੱਤੇ ਹਮਲਾ ਕਰ ਦਿੱਤਾ ਅਤੇ ਇੱਕ ਕਰਮਚਾਰੀ ਦੀ ਗਰਦਨ ਉੱਤੇ ਚਾਕੂ ਰੱਖ ਲਿਆ। ਨਿਊਜ਼ੀਲੈਂਡ ਹੇਰਾਲਡ ਅਖਬਾਰ ਦੀ ਸੋਮਵਾਰ ਦੀ ਖ਼ਬਰ ਮੁਤਾਬਿਕ ਵੇਪ ਸਟੋਰ ਦੇ ਮਾਲਕ ਸਿੱਧੂ ਨਰੇਸ਼ ਨੇ ਕਿਹਾ ਕਿ ਉੱਤਰੀ ਆਈਲੈਂਡ ਦੇ ਹੈ ਮਿਲਟਨ ਵਿਖੇ ਸਥਿਤ ਉਸ ਦੀ ਦੁਕਾਨ ਨੂੰ ਸ਼ੁੱਕਰਵਾਰ ਨੂੰ ਚਾਰ ਨੌਜਵਾਨ ਅਪਰਾਧੀਆਂ ਨੇ ਨਿਸ਼ਾਨਾ ਬਣਾਇਆ। ਨਰੇਸ਼ ਨੇ ਕਿਹਾ, "ਮੇਰੇ ਕਰਮਚਾਰੀਆਂ ਨੂੰ ਗੋਡੇ ਟੇਕ ਕੇ ਬੈਠਣ....
ਅੰਤਰ-ਰਾਸ਼ਟਰੀ
ਬ੍ਰਿਟਿਸ਼ ਕੋਲੰਬੀਆ : ਸਿਹਤ ਮੰਤਰੀ ਐਡਰੀਅਨ ਡਿਕਸ ਨੇ ਐਤਵਾਰ ਨੂੰ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਲਿਆਉਣ ਲਈ ਨਵੇਂ ਉਪਾਵਾਂ ਦੀ ਇੱਕ ਲੜੀ ਮਹੱਤਵਪੂਰਨ ਤਬਦੀਲੀਆਂ ਨੂੰ ਦਰਸਾਉਂਦੀ ਹੈ ਜੋ ਪ੍ਰਾਇਮਰੀ। ਕੇਅਰ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਜੀਵਨ ਵਿੱਚ ਇੱਕ ਫਰਕ ਲਿਆਏਗੀ। “ਅਸੀਂ ਜਾਣਦੇ ਹਾਂ ਕਿ ਸਾਡੇ ਸੂਬੇ ਨੂੰ ਥੋੜ੍ਹੇ ਸਮੇਂ ਵਿੱਚ ਅਤੇ ਲੰਬੇ ਸਮੇਂ ਵਿੱਚ ਵਧੇਰੇ ਡਾਕਟਰਾਂ ਦੀ ਲੋੜ ਹੈ। ਅਤੇ ਇਹ ਕਾਰਵਾਈਆਂ, ਅੱਜ ਇਤਿਹਾਸਕ ਕਾਰਵਾਈਆਂ....
ਕੈਨੇਡਾ : ਕੈਨੇਡਾ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਹਿੰਦ-ਪ੍ਰਸ਼ਾਂਤ ਰਣਨੀਤੀ ਐਤਵਾਰ ਨੂੰ ਜਾਰੀ ਕਰ ਦਿੱਤੀ। 26 ਪੰਨਿਆਂ ਦੇ ਦਸਤਾਵੇਜ਼ ਵਿਚ ਚੀਨ ਦੀ ਦਾਦਾਗਿਰੀ ਨਾਲ ਨਜਿੱਠਣ ਲਈ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਾਈਬਰ ਸੁਰੱਖਿਆ ਤੇ ਫ਼ੌਜੀ ਸਮਰੱਥਾ ਨੂੰ ਮਜ਼ਬੂਤ ਕਰਨ ’ਤੇ 1.7 ਅਰਬ ਡਾਲਰ ਖ਼ਰਚ ਕਰਨ ਦੀ ਗੱਲ ਕਹੀ ਗਈ ਹੈ। ਦਸਤਾਵੇਜ਼ ਵਿਚ ਪੌਣ-ਪਾਣੀ ਤਬਦੀਲੀ ਅਤੇ ਵਪਾਰ ਦੇ ਮੁੱਦੇ ’ਤੇ ਕੰਮ ਕਰਦੇ ਹੋਏ ਵੰਡਪਾਊ ਚੀਨ ਨਾਲ ਨਜਿੱਠਣ ਦਾ ਸੰਕਲਪ ਲਿਆ ਗਿਆ ਹੈ। ਦਸਤਾਵੇਜ਼ ਵਿਚ ਭਾਰਤ ਸਣੇ ਹਿੰਦ-ਪ੍ਰਸ਼ਾਂਤ ਖੇਤਰ....
ਹੋਨੋਲੂਲੂ (ਏਜੰਸੀ) : ਅਮਰੀਕਾ ਦੇ ਹਵਾਈ ਟਾਪੂ ਵਿੱਚ ਮੌਨਾ ਲੋਆ ਜਵਾਲਾਮੁਖੀ ਫਟਣਾ ਸ਼ੁਰੂ ਹੋ ਗਿਆ ਹੈ। ਸਮਾਚਾਰ ਏਜੰਸੀ ਏਪੀ ਮੁਤਾਬਕ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਜਵਾਲਾਮੁਖੀ ਦੇ ਫਟਣ ਨਾਲ ਕਈ ਕਿਲੋਮੀਟਰ ਤੱਕ ਅਸਮਾਨ ਸੁਆਹ ਅਤੇ ਧੂੰਏਂ ਨਾਲ ਭਰ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਬਿਗ ਆਈਲੈਂਡ 'ਤੇ ਜਵਾਲਾਮੁਖੀ ਦੇ ਸਿਖਰ 'ਤੇ ਕੈਲਡੇਰਾ ਐਤਵਾਰ ਦੇਰ ਰਾਤ ਫਟਣਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਮੌਨਾ ਲੋਆ ਲਾਵਾ ਦੇ ਨੇੜੇ ਰਹਿਣ ਵਾਲੇ ਨਿਵਾਸੀਆਂ ਨੂੰ ਸੁਚੇਤ ਰਹਿਣ ਦੀ....
ਕੈਮਰੂਨ : ਮੱਧ ਅਫ਼ਰੀਕਾ ਦੇ ਕੈਮਰੂਨ ਦੀ ਰਾਜਧਾਨੀ ‘ਚ ਐਤਵਾਰ ਨੂੰ ਇਕ ਅੰਤਿਮ ਸਸਕਾਰ ਦੌਰਾਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਜਣਿਆਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਦਰਜਨਾਂ ਹੋਰ ਲੋਕ ਲਾਪਤਾ ਹਨ, ਜਦਕਿ ਬਚਾਅ ਕਰਮਚਾਰੀ ਮਲਬੇ ਨੂੰ ਪੁੱਟ ਕੇ ਦਬੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ | ਗਵਰਨਰ ਨੇ ਯਾਉਂਡੇ ਦੇ ਗੁਆਂਢੀ ਇਲਾਕੇ ਦਮਾਸ ਵਿੱਚ ਇਸ ਹਾਦਸੇ ਨੂੰ ਲੈ ਕੇ ਕਿਹਾ ਕਿ ਇਹ ਜਗ੍ਹਾ ਨੂੰ ਬਹੁਤ ਖਤਰਨਾਕ ਜਗ੍ਹਾ ਹੈ ਅਤੇ ਲੋਕਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ। ਕੇਂਦਰ ਦੇ ਖੇਤਰੀ ਗਵਰਨਰ ਨਸੇਰੀ....
ਅਮਰੀਕਾ: ਅਮਰੀਕਾ ਦੇ ਮੈਰੀਲੈਂਡ ਕਾਊਂਟੀ ਵਿਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਅਦ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ। ਹਾਦਸੇ ਵਿਚ ਜਹਾਜ਼ ਵਿਚ ਸਵਾਰ ਦੋ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਵੱਲੋਂ ਜਹਾਜ਼ ਨੂੰ ਕੱਢਣ ਦੌਰਾਨ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਕੱਟਣੀ ਪਈ। ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਵ੍ਹਾਈਟ ਪਲੇਨਸ, ਐੱਨ. ਵਾਈ. ਤੋਂ ਰਵਾਨਾ ਹੋਇਆ ਇਕਇੰਜਣ ਵਾਲਾ ਜਹਾਜ਼ ਐਤਵਾਰ ਸ਼ਾਮ....
ਯੂਕਰੇਨ : ਰੂਸ-ਯੂਕਰੇਨ ਯੁੱਧ ਨੂੰ 9 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਹੁਣ ਵੀ ਦੋਹਾਂ ਦੇਸ਼ਾਂ ਵਿਚਾਲੇ ਭਿਆਨਕ ਬੰਬਾਰੀ ਚੱਲ ਰਹੀ ਹੈ। ਯੂਕਰੇਨ ਅਤੇ ਰੂਸ ਦੋਵੇਂ ਹੀ ਇੱਕ ਦੂਜੇ 'ਤੇ ਜਾਨਲੇਵਾ ਹਮਲੇ ਕਰ ਰਹੇ ਹਨ। ਇਸ ਦੌਰਾਨ ਯੂਕਰੇਨ ਨੇ ਰੂਸ 'ਤੇ ਬਹੁਤ ਹੀ ਸਨਸਨੀਖੇਜ਼ ਦਾਅਵਾ ਕਰਕੇ ਪੂਰੀ ਦੁਨੀਆ ਦੇ ਸਾਹਮਣੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਯੂਕਰੇਨ ਦਾ ਇਲਜ਼ਾਮ ਹੈ ਕਿ ਰੂਸ ਨੇ ਉਸ ਦੇ ਦੇਸ਼ ਤੋਂ 11,000 ਤੋਂ ਵੱਧ ਬੱਚਿਆਂ ਨੂੰ ਜ਼ਬਰਦਸਤੀ ਅਗਵਾ ਕੀਤਾ ਹੈ ਜਦਕਿ ਉਹ ਰੂਸ ਨਹੀਂ ਜਾਣਾ ਚਾਹੁੰਦੇ....
ਬ੍ਰਸੇਲਜ਼ : ਕਤਰ 'ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਮੈਚ 'ਚ ਬੈਲਜੀਅਮ ਦੀ ਮੋਰੱਕੋ ਤੋਂ ਹਾਰ ਤੋਂ ਬਾਅਦ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ 'ਚ ਕਈ ਥਾਵਾਂ 'ਤੇ ਦੰਗੇ ਭੜਕ ਗਏ। ਫੁੱਟਬਾਲ ਪ੍ਰਸ਼ੰਸਕਾਂ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ। ਇਕ ਰਿਪੋਰਟ ਮੁਤਾਬਕ ਸਥਾਨਕ ਪੁਲਿਸ ਨੇ ਦੰਗਾ ਕੰਟਰੋਲ ਸਟਾਫ ਨਾਲ ਝੜਪ ਕਰਨ ਵਾਲੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਬ੍ਰਸੇਲਜ਼ 'ਚ ਕਈ ਥਾਵਾਂ 'ਤੇ ਦੰਗੇ ਦੇਖਣ ਨੂੰ ਮਿਲੇ, ਜਿਨ੍ਹਾਂ ਨੂੰ ਸ਼ਾਂਤ ਕਰਨ 'ਚ ਪੁਲਿਸ ਨੂੰ ਕਾਫੀ ਮੁਸ਼ਕਿਲਾਂ ਦਾ....
ਟੋਰਾਂਟੋ, ਏਜੰਸੀ : ਕੈਨੇਡਾ ਵਿੱਚ ਇੱਕ ਭਾਰਤੀ ਦੀ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਇਹ ਘਟਨਾ 23 ਨਵੰਬਰ (ਬੁੱਧਵਾਰ) ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਵਾਪਰੀ। ਹਰਿਆਣਾ ਦਾ ਇੱਕ 20 ਸਾਲਾ ਭਾਰਤੀ ਵਿਦਿਆਰਥੀ ਸਾਈਕਲ 'ਤੇ ਕ੍ਰਾਸਵਾਕ ਪਾਰ ਕਰ ਰਿਹਾ ਸੀ ਜਦੋਂ ਉਸ ਨੂੰ ਇੱਕ ਪਿਕਅੱਪ ਟਰੱਕ ਨੇ ਟੱਕਰ ਮਾਰ ਦਿੱਤੀ। ਵਿਦਿਆਰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੈਨੇਡੀਅਨ ਪੁਲਿਸ ਨੇ ਅਜੇ ਤਕ ਪੀੜਤ ਦੀ ਪਛਾਣ ਨਹੀਂ ਕੀਤੀ ਹੈ, ਪਰ ਮ੍ਰਿਤਕ ਦੇ ਚਚੇਰੇ ਭਰਾ ਨੇ ਸੀਬੀਸੀ ਟੋਰਾਂਟੋ ਨੂੰ ਦੱਸਿਆ ਕਿ....
ਇਸਲਾਮਾਬਾਦ, ਪੀਟੀਆਈ : ਗੁਲਾਮ ਕਸ਼ਮੀਰ (PoK) ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋ ਗਏ। ਗੁਲਾਮ ਕਸ਼ਮੀਰ ਦੀ ਨੀਲਮ ਘਾਟੀ ਵਿੱਚ ਐਤਵਾਰ ਨੂੰ ਇੱਕ ਜੀਪ ਦੇ ਇੱਕ ਨਾਲੇ ਵਿੱਚ ਡਿੱਗਣ ਕਾਰਨ ਛੇ ਔਰਤਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਪਾਕਿਸਤਾਨ ਦੇ ਸਥਾਨਕ ਅਖਬਾਰ ਡਾਨ ਨੇ ਜ਼ਿਲ੍ਹਾ ਆਫਤ ਪ੍ਰਬੰਧਨ ਅਧਿਕਾਰੀ ਅਖਤਰ ਅਯੂਬ ਦੇ ਹਵਾਲੇ ਨਾਲ ਦੱਸਿਆ ਕਿ ਇਹ ਘਟਨਾ ਦੁਧਨਿਆਲ ਦੇ ਛੜੀ ਇਲਾਕੇ 'ਚ ਦੁਪਹਿਰ ਕਰੀਬ ਉਸ ਸਮੇਂ ਵਾਪਰੀ ਜਦੋਂ ਜੀਪ 300....
ਬੀਜਿੰਗ (ਏਪੀ) : ਚੀਨ ਵਿਚ ਐਤਵਾਰ ਨੂੰ ਕੋਰੋਨਾ ਦੇ ਰਿਕਾਰਡ 40 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਜ਼ੀਰੋ ਕੋਵਿਡ ਨੀਤੀ ਤਹਿਤ ਸਰਕਾਰ ਦੀਆਂ ਸਖ਼ਤ ਪਾਬੰਦੀਆਂ ਤੋਂ ਨਾਰਾਜ਼ ਲੋਕਾਂ ਦਾ ਬੀਜਿੰਗ ਸਣੇ ਦੇਸ਼ ਭਰ ਵਿਚ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ ਹੈ। ਸ਼ੰਘਾਈ ਵਿਚ ਸ਼ਨਿੱਚਰਵਾਰ ਰਾਤ ਨੂੰ ਵੱਡੀ ਗਿਣਤੀ ਵਿਚ ਲੋਕ ਸੜਕਾਂ ’ਤੇ ਉਤਰ ਆਏ ਅਤੇ ‘ਸ਼ੀ ਜਿਨਪਿੰਗ ਗੱਦੀ ਛੱਡੋ’ ਦੇ ਨਾਅਰੇ ਲਗਾਉਂਦੇ ਦੇਖੇ ਗਏ। ਮੱਧ ਉਰੁਮਕੀ ਰੋਡ ’ਤੇ ਅੱਧੀ ਰਾਤ ਨੂੰ ਇਕੱਠੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ....
ਇੰਗਲੈਂਡ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਹੁਣ ਇਨਸਾਫ਼ ਲਈ ਵਿਦੇਸ਼ਾਂ ਵਿੱਚ ਵਸੇ ਸੰਸਦ ਮੈਂਬਰਾਂ ਅਤੇ ਭਾਰਤੀ ਮੂਲ ਦੇ ਉੱਘੇ ਵਿਅਕਤੀਆਂ ਦੀ ਸ਼ਰਨ ਵਿੱਚ ਪਹੁੰਚੇ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬ੍ਰਿਟੇਨ ਵਿੱਚ ਏਸ਼ੀਆਈ ਮੂਲ ਦੇ ਸੰਸਦ ਮੈਂਬਰਾਂ ਸਾਹਮਣੇ ਆਪਣਾ ਦੁੱਖੜਾ ਸੁਣਾਇਆ ਅਤੇ ਕਿਹਾ ਕਿ ਜੇ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਪੂਰੀ ਦੁਨੀਆ ਤੋਂ ਮਦਦ ਮੰਗਾਂਗਾ, ਤਾਂ ਜੋ ਭਾਰਤ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ....
ਯੂਕਰੇਨ : ਯੂਕਰੇਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਡਾਕਟਰ ਹਨੇਰੇ ਵਿੱਚ ਇੱਕ ਬੱਚੇ ਦੇ ਦਿਲ ਦੀ ਸਰਜਰੀ ਕਰ ਰਹੇ ਹਨ। ਦਰਅਸਲ, ਰੂਸੀ ਮਿਜ਼ਾਈਲਾਂ ਨੇ ਯੂਕਰੇਨ ਦੀ ਐਨਰਜੀ ਸਪਲਾਈ ਨੂੰ ਤਬਾਹ ਕਰ ਦਿੱਤਾ ਸੀ। ਕਰੀਬ ਇੱਕ ਕਰੋੜ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਵੀਡੀਓ 24 ਨਵੰਬਰ ਦੀ ਹੈ। ਇਸ ਨੂੰ ਪੋਸਟ ਕਰਦੇ ਹੋਏ ਇਰੀਨਾ ਵੋਇਚੁਕ ਨਾਂ ਦੀ ਔਰਤ ਨੇ ਲਿਖਿਆ- ਰੂਸ ਨੇ ਮਿਜ਼ਾਈਲ ਨਾਲ ਕੀਵ ‘ਤੇ ਹਮਲਾ ਕੀਤਾ। ਇਸ ਕਾਰਨ ਕੀਵ ਹਾਰਟ ਇੰਸਟੀਚਿਊਟ ਦੀ ਪਾਵਰ....
ਸ਼੍ਰੀਲੰਕਾ : ਸ਼੍ਰੀਲੰਕਾ ਸਰਕਾਰ ਹੁਣ ਸੋਨੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰੇਗੀ। ਸ਼੍ਰੀਲੰਕਾ ‘ਚ ਹਵਾਈ ਯਾਤਰੀ ਦੇ ਰੂਪ ‘ਚ ਜਹਾਜ਼ਾਂ ‘ਚ ਸਵਾਰ ਹੋ ਕੇ ਵੱਡੇ ਪੱਧਰ ‘ਤੇ ਸੋਨੇ ਦੀ ਤਸਕਰੀ ਹੋ ਰਹੀ ਹੈ। ਇਸ ਕਾਰਨ ਸ੍ਰੀਲੰਕਾ ਸਰਕਾਰ ਨੇ ਹੁਣ ਕਸਟਮ ਵਿਭਾਗ ਨੂੰ ਸੋਨੇ ਦੀ ਤਸਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਵਿੱਤ ਮੰਤਰਾਲੇ ਨੇ ਕਿਹਾ ਕਿ ਕਿਸੇ ਨੂੰ ਵੀ ਕੰਟਰੋਲਰ ਜਨਰਲ ਆਫ ਇੰਪੋਰਟ ਐਂਡ ਐਕਸਪੋਰਟ ਦੀ ਇਜਾਜ਼ਤ ਤੋਂ ਬਿਨਾਂ 22 ਕੈਰੇਟ ਤੋਂ ਵੱਧ ਸੋਨੇ ਦੇ....
ਅਮਰੀਕਾ : ਦੁਨੀਆ ਦੇ ਸਭ ਤੋਂ ਅਮੀਰ ਆਦਮੀ ਏਲਨ ਮਸਕ ਦੇ ਟਵਿੱਟਰ ਦੇ ਮੁੱਖ ਕਾਰਜਕਾਰੀ ਬਣਨ ਤੋਂ ਬਾਅਦ ਕੰਪਨੀ ਦੇ ਅੱਧੇ ਵੱਡੇ ਇਸ਼ਤਿਹਾਰ ਦੇਣ ਵਾਲਿਆਂ ਨੇ ਇਸ਼ਤਿਹਾਰਬਾਜ਼ੀ ਬੰਦ ਕਰ ਦਿੱਤੀ। ਇਸ ਕਾਰਨ ਟਵਿਟਰ ਨੂੰ 750 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਅਮਰੀਕੀ ਨਿਗਰਾਨ ਕੰਪਨੀ ਮੀਡੀਆ ਮੈਟਰਸ ਨੇ ਆਪਣੀ ਰਿਪੋਰਟ ‘ਚ ਇਹ ਦਾਅਵਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ, ਚੋਟੀ ਦੇ 100 ਵਿਗਿਆਪਨਕਰਤਾਵਾਂ ਵਿੱਚੋਂ 50 ਨੇ ਐਲਾਨ ਕੀਤਾ ਹੈ ਕਿ ਉਹ ਹੁਣ ਟਵਿੱਟਰ ‘ਤੇ....