ਅੰਤਰ-ਰਾਸ਼ਟਰੀ

ਚੀਨ ਵਿੱਚ ਕੋਰੋਨਾ ਫਿਰ ਤੋਂ ਵਧਣਾ ਸ਼ੁਰੂ, 31,454 ਨਵੇਂ ਮਾਮਲੇ ਆਏ ਸਾਹਮਣੇ
ਚੀਨ : ਚੀਨ ਵਿੱਚ ਕੋਰੋਨਾ ਦਾ ਸੰਕ੍ਰਮਣ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ । ਵੀਰਵਾਰ ਨੂੰ 31,454 ਨਵੇਂ ਮਾਮਲੇ ਸਾਹਮਣੇ ਆਏ । ਇਹ ਕੋਰੋਨਾ ਕਾਲ ਵਿੱਚ ਸਭ ਤੋਂ ਵੱਧ ਹੈ । ਇਸ ਤੋਂ ਪਹਿਲਾਂ ਇਸ ਅਪ੍ਰੈਲ ਵਿੱਚ ਸਭ ਤੋਂ ਵੱਧ 28,000 ਮਾਮਲੇ ਸਾਹਮਣੇ ਆਏ ਸਨ । ਨੈਸ਼ਨਲ ਹੈਲਥ ਬਿਊਰੋ ਦੇ ਅੰਕੜਿਆਂ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਚੀਨ ਦੇ ਰੋਜ਼ਾਨਾ ਔਸਤ ਮਾਮਲੇ ਉੱਚੇ ਪੱਧਰ ‘ਤੇ ਪਹੁੰਚ ਗਏ ਹਨ । ਇਸ ਵਿਚਾਲੇ ਮਾਮਲੇ ਵਧਣ ਦੀ ਆੜ ਵਿੱਚ ਚੀਨੀ ਪ੍ਰਸ਼ਾਸਨ ਨੇ ਝੇਂਗਝਾਊ ਅਤੇ ਇਸ ਦੇ ਆਸਪਾਸ....
ਸਰੀ ਵਿਚ 23 ਸਾਲਾ ਪੰਜਾਬਣ ਮੁਟਿਆਰ ਲਾਪਤਾ
ਕੈਨੇਡਾ : ਸਰੀ ਆਰ.ਸੀ.ਐਮ.ਪੀ. ਵੱਲੋਂ ਇਕ ਪੰਜਾਬਣ ਮੁਟਿਆਰ ਦੇ ਲਾਪਤਾ ਹੋਣ ਦੀ ਸੂਚਨਾ ਜਾਰੀ ਕੀਤੀ ਗਈ ਹੈ। ਇਸ ਸੂਚਨਾ ਅਨੁਸਾਰ 23 ਸਾਲਾ ਜਸਵੀਰ ਪਰਮਾਰ 21 ਨਵੰਬਰ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ 21 ਨਵੰਬਰ ਨੂੰ 133 ਸਟ੍ਰੀਟ ਦੇ 6600 ਬਲਾਕ ਵਿਚ ਵੇਖਿਆ ਗਿਆ ਸੀ। ਆਪਣੇ ਪਰਿਵਾਰ ਨਾਲ ਉਸ ਨੇ ਆਖਰੀ ਵਾਰ 22 ਨਵੰਬਰ ਦੀ ਸਵੇਰ ਨੂੰ ਸੰਪਰਕ ਕੀਤਾ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਥਹੁ-ਪਤਾ ਨਹੀਂ ਮਿਲ ਰਿਹਾ। ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸਫਲ ਨਾ ਹੋਣ ਕਾਰਨ ਜਸਵੀਰ ਪਰਮਾਰ ਦਾ ਪਰਿਵਾਰ ਅਤੇ....
ਮਲੇਸੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਅਨਵਰ ਇਬਰਾਹਿਮ
ਕੁਆਲਾਲੰਪੁਰ (ਏਪੀ) : ਮਲੇਸ਼ੀਆ ਵਿਚ ਆਮ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਤੋਂ ਬਾਅਦ ਆਇਆ ਅੜਿੱਕਾ ਵੀਰਵਾਰ ਨੂੰ ਸਮਾਪਤ ਹੋ ਗਿਆ। ਮਲੇਸ਼ੀਆ ਦੇ ਰਾਜਾ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਵੱਲੋਂ ਸੁਧਾਰਵਾਦੀ ਨੇਤਾ ਅਨਵਰ ਇਬਰਾਹਿਮ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਇਕ ਸਾਦੇ ਸਮਾਗਮ ਵਿਚ ਉਨ੍ਹਾਂ ਨੇ ਸਹੁੰ ਚੁੱਕੀ। 75 ਸਾਲਾ ਸਾਬਕਾ ਉਪ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਗਠਜੋੜ ਅਲਾਇੰਸ ਆਫ ਹੋਪ ਨੇ ਸ਼ਨਿਚਰਵਾਰ ਨੂੰ ਹੋਈਆਂ ਚੋਣਾਂ....
“ਕ੍ਰਿਸਟੀਆਨੋ ਰੋਨਾਲਡੋ ‘ਤੇ 50,000 ਪੌਂਡ ਦਾ ਲਾਇਆ ਜੁਰਮਾਨਾ, ਦੋ ਮੈਚਾਂ ‘ਤੇ ਵੀ ਪਾਬੰਦੀ
ਇੰਗਲੈਂਡ : ਇੰਗਲੈਂਡ ਦੀ ਫੁੱਟਬਾਲ ਐਸੋਸੀਏਸ਼ਨ ਨੇ “ਕ੍ਰਿਸਟੀਆਨੋ ਰੋਨਾਲਡੋ ‘ਤੇ 50,000 ਪੌਂਡ ਦਾ ਜੁਰਮਾਨਾ ਲਾਇਆ ਹੈ। ਇਸਦੇ ਨਾਲ ਹੀ ਦੋ ਮੈਚਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। “ਕ੍ਰਿਸਟੀਆਨੋ ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ ਨੂੰ ਛੱਡਣ ਦਾ ਫੈਸਲਾ ਲਿਆ ਹੈ, ਜਿਸ ‘ਤੇ ਫੁੱਟਬਾਲ ਐਸੋਸੀਏਸ਼ਨ ਵੱਲੋਂ FA ਦੇ ਨਿਯਮ E3 ਦੀ ਉਲੰਘਣਾ ਕਰਨ ਲਈ ‘ਗਲਤ ਅਤੇ ਹਿੰਸਕ’ ਵਿਵਹਾਰ ਦਾ ਦੋਸ਼ ਲਗਾਇਆ ਹੈ। ਦੱਸ ਦੇਈਏ ਕਿ “ਕ੍ਰਿਸਟੀਆਨੋ ਰੋਨਾਲਡੋ ਨੇ ਗੁੱਡੀਸਨ ਪਾਰਕ ਵਿੱਚ ਏਵਰਟਨ ਦੇ ਖਿਲਾਫ਼ ਖੇਡੇ ਗਏ....
ਮੁਨੀਰ ਦੇ ਫੌਜ ਮੁਖੀ ਬਣਨ ਮਗਰੋਂ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਵਧ ਸਕਦੀਆਂ ਦੂਰੀਆਂ
ਪਾਕਿਸਤਾਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਲੈ. ਜਨਰਲ ਅਸੀਮ ਮੁਨੀਰ ਨੂੰ ਨਵਾਂ ਫੌਜ ਮੁਖੀ ਬਣਾਇਆ ਗਿਆ ਹੈ। ਮੁਨੀਰ ਨੇ ਹੀ ਪੁਲਵਾਮਾ ਅੱਤਵਾਦੀ ਹਮਲੇ ਦੀ ਸਾਰੀ ਸਾਜ਼ਿਸ਼ ਰਚੀ ਸੀ। ਇਸ ਲਿਹਾਜ਼ ਨਾਲ ਮੁਨੀਰ ਦੇ ਫੌਜ ਮੁਖੀ ਬਣਨ ਮਗਰੋਂ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਦੂਰੀਆਂ ਹੋਰ ਵਧ ਸਕਦੀਆਂ ਹਨ। ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਮੁਨੀਰ ਜੰਮੂ-ਕਸ਼ਮੀਰ ਦੇ ਚੱਪੇ-ਚੱਪੇ ਤੋਂ ਜਾਣੂ ਹੈ। ਅਜਿਹੇ ‘ਚ ਭਾਰਤ ਨੂੰ ਚੌਕਸ ਰਹਿਣਾ ਹੋਵੇਗਾ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ....
ਸਰੀ ਵਿੱਚ ਝਗੜੇ 'ਚ ਇੱਕ ਭਾਰਤੀ ਮੂਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਟੋਰਾਂਟੋ : ਕੈਨੇਡਾ ਦੀ ਸਥਾਨਿਕ ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੇ ਸਰੀ ਵਿੱਚ ਹਾਈ ਸਕੂਲ ਦੀ ਪਾਰਕਿੰਗ 'ਚ ਹੋਏ ਝਗੜੇ 'ਚ ਇੱਕ ਭਾਰਤੀ ਮੂਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇੱਕ ਸਥਾਨਿਕ ਨਿਊਜ਼ ਚੈਨਲ ਮੁਤਾਬਕ ਮੰਗਲਵਾਰ ਨੂੰ ਨਿਊਟਨ ਖੇਤਰ ਦੇ 12600 - 66ਵੇਂ ਐਵੇਨਿਊ ਵਿਖੇ ਸਥਿਤ ਤਮਨਾਵਿਸ ਸੈਕੰਡਰੀ ਸਕੂਲ ਦੇ ਬਾਹਰ ਹਮਲੇ ਤੋਂ ਬਾਅਦ 18 ਸਾਲਾ ਮਹਿਕਪ੍ਰੀਤ ਸੇਠੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ....
ਪਾਸਪੋਰਟ ਵਿੱਚ ਸਿਰਫ਼ ਇੱਕ ਸ਼ਬਦ ਲਿਖਿਆ ਨਾਮ ਤਾਂ ਯੂਏਈ ਵਿੱਚ ਨਹੀਂ ਮਿਲੇਗੀ ਐਂਟਰੀ
ਚੰਡੀਗੜ੍ਹ : ਜੇਕਰ ਤੁਹਾਡਾ ਨਾਮ ਪਾਸਪੋਰਟ ਵਿੱਚ ਸਿਰਫ਼ ਇੱਕ ਸ਼ਬਦ ਵਿੱਚ ਲਿਖਿਆ ਹੈ ਤਾਂ ਤੁਹਾਨੂੰ ਯੂਏਈ ਵਿੱਚ ਐਂਟਰੀ ਨਹੀਂ ਮਿਲੇਗੀ। ਸੰਯੁਕਤ ਅਰਬ ਅਮੀਰਾਤ ਯੂਏਈ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਹੁਣ ਪਾਸਪੋਰਟ ‘ਤੇ ਸਿਰਫ ਇਕ ਨਾਮ ਵਾਲੇ ਲੋਕਾਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਹੁਕਮ ਯੂਏਈ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਜਾਰੀ ਕੀਤਾ ਗਿਆ ਹੈ। ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰ ਇੰਡੀਆ ਦੁਆਰਾ ਜਾਰੀ ਕੀਤੇ ਗਏ ਸਰਕੂਲਰ ਦੇ ਅਨੁਸਾਰ, “ਕਿਸੇ....
ਪ੍ਰੋ ਗੁਰਭਜਨ ਸਿੰਘ ਗਿੱਲ ਨੂੰ ਨੰਦ ਲਾਲ ਨੂਰਪੁਰੀ ਅਵਾਰਡ ਮਿਲਣ ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਖੁਸ਼ੀ ਦਾ ਪ੍ਰਗਟਾਵਾ
ਇਟਲੀ : ਪੰਜਾਬੀ ਦੇ ਪ੍ਰਸਿੱਧ ਕਵੀ ਤੇ ਗੀਤਕਾਰ ਪ੍ਰੋ ਗੁਰਭਜਨ ਗਿੱਲ ਚੈਅਰਮੈਨ ਪੰਜਾਬੀ ਲੋਕ ਅਕਾਦਮੀ ਲੁਧਿਆਣਾ ਨੂੰ ਲੋਕ ਮੰਚ ਪੰਜਾਬ ਵੱਲੋਂ ਸਾਲ 2022 ਦਾ ਨੰਦ ਲਾਲ ਨੂਰਪੁਰੀ ਪੁਰਸਕਾਰ ਮਿਲਣ ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਜਿੱਥੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰੋ ਗੁਰਭਜਨ ਸਿੰਘ ਗਿੱਲ ਨੂੰ ਮੁਬਾਰਕਾਂ ਵੀ ਦਿੱਤੀਆਂ ਗਈਆਂ ਹਨ। ਜਿ਼ਕਰਯੋਗ ਹੈ ਕਿ ਪ੍ਰੋ ਗੁਰਭਜਨ ਸਿੰਘ ਗਿੱਲ 16 ਕਾਵਿ/ਗਜ਼ਲ ਤੇ ਦੋ ਗੀਤ ਸੰਗ੍ਰਹਿ ਫੁੱਲਾਂ ਦੀ ਝਾਂਜਰ ਤੇ ਪਿੱਪਲ....
ਕੈਨੇਡਾ 'ਚ ਸੜਕ ਹਾਦਸੇ ਵਿੱਚ ਹਰੀਗੜ੍ਹ ਦੇ ਨੌਜਵਾਨ ਰੂਬੀ ਦੀ ਮੌਤ
ਕੈਨੇਡਾ : ਵਿਨੀਪੈਗ ਦੇ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਦੇ ਨੌਜਵਾਨ ਦੀਪਇੰਦਰ ਸਿੰਘ ਉਰਫ਼ ਰੂਬੀ ਪੁੱਤਰ ਗੁਰਪ੍ਰੀਤ ਸਿੰਘ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਦੀਪਇੰਦਰ ਗੱਡੀ ਤੋਂ ਕਿਸੇ ਕੰਮ ਨੂੰ ਜਾ ਰਿਹਾ ਸੀ ਤਾਂ ਸੜਕ ‘ਤੇ ਬਰਫ ਤੇ ਧੁੰਦ ਹੋਣ ਕਾਰਨ ਉਸ ਦੀ ਗੱਡੀ ਦਾ ਸੰਤੁਲ ਵਿਗੜ ਗਿਆ ਤੇ ਗੱਡੀ ਡਿਵਾਈਡਰ ਨਾਲ ਜਾ ਟਕਰਾਈ। ਇਸ ਦੌਰਾਨ ਪਿੱਛੋਂ ਆ ਰਹੇ ਟਰੱਕ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ....
ਸਾਊਦੀ ਅਰਬ ’ਚ 10 ਦਿਨਾਂ ’ਚ 12 ਦੇ ਸਿਰ ਕੀਤੇ ਕਲਮ
ਸਾਊਦੀ ਅਰਬ : ਸਾਊਦੀ ਅਰਬ ‘ਚ ਪਿਛਲੇ 10 ਦਿਨਾਂ ‘ਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇਣ ਦਾ ਤਰੀਕਾ ਵੀ ਬਹੁਤ ਜ਼ਾਲਮ ਹੈ, ਜਿਸ ਨੂੰ ਲੈ ਕੇ ਦੁਨੀਆ ਭਰ ਦੇ ਮਨੁੱਖੀ ਅਧਿਕਾਰ ਸੰਗਠਨ ਚਿੰਤਾ ਪ੍ਰਗਟ ਕਰ ਚੁੱਕੇ ਹਨ। ਇਨ੍ਹਾਂ ਲੋਕਾਂ ਦਾ ਤਲਵਾਰ ਨਾਲ ਸਿਰ ਕਲਮ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ‘ਚੋਂ ਕਈ ਲੋਕ ਬਲਾਤਕਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਮਾਮਲਿਆਂ ‘ਚ ਦੋਸ਼ੀ ਠਹਿਰਾਏ ਗਏ ਸਨ। ਸਿਰ ਕਲਮ ਕਰਕੇ ਮੌਤ ਦੀ ਸਜ਼ਾ ਸੁਣਾਏ ਗਏ ਤਿੰਨ ਪਾਕਿਸਤਾਨੀ ਹਨ। ਇਸ ਤੋਂ....
ਅਮਰੀਕਾ ਵਰਜੀਨੀਆ ਵਾਲਮਾਰਟ ‘ਚ ਗੋਲੀਬਾਰੀ, 10 ਲੋਕਾਂ ਦੀ ਮੌਤ, ਕੁਝ ਜ਼ਖਮੀ
ਅਮਰੀਕਾ : ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਰਜੀਨੀਆ ‘ਚ ਚੇਸਾਪੀਕ ਸਥਿਤ ਵਾਲਮਾਰਟ ਦੇ ਮੈਨੇਜਰ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ 10 ਲੋਕਾਂ ਦੀ ਮੌਤ ਹੋ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕੁਝ ਜ਼ਖਮੀ ਵੀ ਹੋਏ ਹਨ, ਜਿਸ ਮਗਰੋਂ ਪੁਲਿਸ ਮੌਕੇ ‘ਤੇ ਪਹੁੰਚ ਗਈ। ਗੋਲੀਬਾਰੀ ਵੇਲੇ ਸਟੋਰ ਵਿੱਚ ਕਈ ਕਰਮਚਾਰੀ ਵੀ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਬੈਟਲਫੀਲਡ ਬੁਲੇਵਾਰਡ ‘ਤੇ ਵਾਲਮਾਰਟ ‘ਤੇ ਗੋਲੀਬਾਰੀ ਕਰਨ ਵਾਲੇ ਸ਼ੱਕੀ....
ਇੰਡੋਨੇਸ਼ੀਆ ‘ਚ ਆਏ ਭੂਚਾਲ ਕਾਰਨ ਮੌਤਾਂ ਦੀ ਗਿਣਤੀ 268 ਤੋਂ ਪਾਰ, 700 ਤੋਂ ਵੱਧ ਲੋਕ ਜ਼ਖਮੀ
ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਆਏ ਭੂਚਾਲ ਤੋਂ ਬਾਅਦ ਮੌਤਾਂ ਦੀ ਗਿਣਤੀ 268 ਤੋਂ ਪਾਰ ਹੋ ਚੁੱਕੀ ਹੈ। 700 ਤੋਂ ਵੱਧ ਲੋਕ ਜ਼ਖਮੀ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲਿਆਂ ਵਿੱਚ ਕਈ ਸਕੂਲੀ ਬੱਚੇ ਵੀ ਸ਼ਾਮਲ ਹਨ। ਭੂਚਾਲ ‘ਚ 2 ਹਜ਼ਾਰ ਤੋਂ ਵੱਧ ਘਰ ਤਬਾਹ ਹੋ ਗਏ ਸਨ। 13 ਹਜ਼ਾਰ ਲੋਕ ਬੇਘਰ ਹੋ ਚੁੱਕੇ ਹਨ। ਜ਼ਖਮੀਆਂ ਦਾ ਇਲਾਜ ਆਰਜ਼ੀ ਕੈਂਪਾਂ, ਪਾਰਕਿੰਗਾਂ ਅਤੇ ਸੜਕਾਂ ‘ਤੇ ਕੀਤਾ ਜਾ ਰਿਹਾ ਹੈ। ਸਭ ਤੋਂ ਵੱਧ ਤਬਾਹੀ ਸਿਆਨਜੂਰ ਕਸਬੇ ਵਿੱਚ ਹੋਈ ਹੈ, ਜਿਥੇ ਭੂਚਾਲ ਦੌਰਾਨ....
ਫੌਜ ਦੇ ਮੁਖੀ ਜਨਰਲ ਬਾਜਵਾ 6 ਸਾਲਾਂ ਦੇ ਕਾਰਜਕਾਲ ’ਚ ਬਣੇ ਅਰਬਪਤੀ, ਸਰਕਾਰ ਵੱਲੋਂ ਜਾਂਚ ਦੇ ਹੁਕਮ
ਇਸਲਾਮਾਬਾਦ : ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਉਨ੍ਹਾਂ ਦੇ ਛੇ ਸਾਲਾਂ ਦੇ ਕਾਰਜਕਾਲ ਦੌਰਾਨ ਅਰਬਪਤੀ ਬਣ ਗਏ ਹਨ, ਇੱਕ ਪਾਕਿਸਤਾਨੀ ਵੈੱਬਸਾਈਟ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ "ਗੈਰ-ਕਾਨੂੰਨੀ" ਅਤੇ ਗੈਰ-ਕਾਨੂੰਨੀ ਕਰਾਰ ਦੇਣ ਤੋਂ ਬਾਅਦ, ਉਨ੍ਹਾਂ ਨੇ 12.7 ਬਿਲੀਅਨ ਰੁਪਏ ਦੀ ਜਾਇਦਾਦ ਬਣਾਈ ਹੈ। ਜਾਂਚ ਦੇ ਹੁਕਮ ਦਿੱਤੇ ਹਨ। ਬਾਜਵਾ ਦੇ ਪਰਿਵਾਰ ਦਾ ਹਰ ਮੈਂਬਰ ਹੈ ਅਮੀਰ ਪਾਕਿਸਤਾਨੀ ਵੈੱਬਸਾਈਟ ਮੁਤਾਬਕ ਬਾਜਵਾ ਦੇ ਨਜ਼ਦੀਕੀ....
ਭਾਰਤ ਤੋਂ ਮਿਲੇ ਸੋਨ ਤਮਗੇ ਸਮੇਤ ਇਮਰਾਨ 'ਤੇ ਤੋਹਫ਼ੇ ਵੇਚਣ ਦੇ ਦੋਸ਼
ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੋਂ ਪ੍ਰਾਪਤ ਸੋਨ ਤਮਗਾ ਵੀ ਵੇਚ ਦਿੱਤਾ ਹੈ। ਆਸਿਫ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਇੱਕ ਪ੍ਰੋਗਰਾਮ ਵਿੱਚ ਦੱਸਿਆ ਗਿਆ ਸੀ ਕਿ ਪੀਟੀਆਈ ਚੇਅਰਮੈਨ ਨੇ ਭਾਰਤ ਤੋਂ ਪ੍ਰਾਪਤ ਸੋਨ ਤਮਗਾ ਵੇਚ ਦਿੱਤਾ ਸੀ।ਹਾਲ ਹੀ 'ਚ ਸੰਯੁਕਤ ਅਰਬ ਅਮੀਰਾਤ ਤੋਂ ਇਮਰਾਨ ਖਾਨ ਨੂੰ ਤੋਹਫੇ ਵਜੋਂ ਦਿੱਤੀ ਗਈ ਮਹਿੰਗੀ ਘੜੀ ਦੀ ਵਿਕਰੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ....
ਸ੍ਰੀਲੰਕਾ ਸਰਕਾਰ ਨੇ ਆਪਣੇ ਦੋ ਫਰੰਟ-ਲਾਈਨ ਮੰਤਰੀਆਂ ਨੂੰ ਕੀਤਾ ਮੁਅੱਤਲ
ਏਜੰਸੀ, ਕੋਲੰਬੋ : ਸ੍ਰੀਲੰਕਾ ਸਰਕਾਰ ਨੇ ਆਪਣੇ ਦੋ ਫਰੰਟ-ਲਾਈਨ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਦੋਵਾਂ ਮੰਤਰੀਆਂ ਨੂੰ ਸ੍ਰੀਲੰਕਾ ਫਰੀਡਮ ਪਾਰਟੀ (SLFP) ਨੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਲਈ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪਾਰਟੀ ਦੇ ਸਕੱਤਰ ਦਯਾਸ਼ਾਚਿਵ ਜੈਸ਼ੇਖਰ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਤੱਕ ਦੋਵੇਂ ਮੰਤਰੀ ਆਪਣਾ ਸਪੱਸ਼ਟੀਕਰਨ ਨਹੀਂ ਦਿੰਦੇ, ਉਦੋਂ ਤੱਕ ਦੋਵੇਂ ਅਸਥਾਈ ਤੌਰ 'ਤੇ ਮੁਅੱਤਲ ਰਹਿਣਗੇ। ਇਨ੍ਹਾਂ ਮੰਤਰੀਆਂ ਨੂੰ ਕੀਤਾ ਮੁਅੱਤਲ SLFP ਦੀ ਕੇਂਦਰੀ ਕਮੇਟੀ....