ਨਿਊਜ਼ੀਲੈਂਡ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਭਾਰਤੀ ਮੂਲ ਦੇ ਇੱਕ ਵਪਾਰੀ ਦੀ ਦੁਕਾਨ ਤੇ ਕੀਤਾ ਹਮਲਾ

ਨਿਊਜ਼ੀਲੈਂਡ : ਨਿਊਜ਼ੀਲੈਂਡ ਵਿੱਚ ਹਥਿਆਰਬੰਦ ਲੁਟੇਰਿਆਂ ਦੇ ਇੱਕ ਸਮੂਹ ਨੇ ਭਾਰਤੀ ਮੂਲ ਦੇ ਇੱਕ ਵਪਾਰੀ ਦੀ ਦੁਕਾਨ ਉੱਤੇ ਹਮਲਾ ਕਰ ਦਿੱਤਾ ਅਤੇ ਇੱਕ ਕਰਮਚਾਰੀ ਦੀ ਗਰਦਨ ਉੱਤੇ ਚਾਕੂ ਰੱਖ ਲਿਆ। ਨਿਊਜ਼ੀਲੈਂਡ ਹੇਰਾਲਡ ਅਖਬਾਰ ਦੀ ਸੋਮਵਾਰ ਦੀ ਖ਼ਬਰ ਮੁਤਾਬਿਕ ਵੇਪ ਸਟੋਰ ਦੇ ਮਾਲਕ ਸਿੱਧੂ ਨਰੇਸ਼ ਨੇ ਕਿਹਾ ਕਿ ਉੱਤਰੀ ਆਈਲੈਂਡ ਦੇ ਹੈ ਮਿਲਟਨ ਵਿਖੇ ਸਥਿਤ ਉਸ ਦੀ ਦੁਕਾਨ ਨੂੰ ਸ਼ੁੱਕਰਵਾਰ ਨੂੰ ਚਾਰ ਨੌਜਵਾਨ ਅਪਰਾਧੀਆਂ ਨੇ ਨਿਸ਼ਾਨਾ ਬਣਾਇਆ। ਨਰੇਸ਼ ਨੇ ਕਿਹਾ, "ਮੇਰੇ ਕਰਮਚਾਰੀਆਂ ਨੂੰ ਗੋਡੇ ਟੇਕ ਕੇ ਬੈਠਣ ਲਈ ਮਜ਼ਬੂਰ ਕੀਤਾ ਗਿਆ ਅਤੇ ਉਨ੍ਹਾਂ ਦੇ ਗਲ 'ਤੇ ਚਾਕੂ ਰੱਖ ਦਿੱਤਾ।" ਉਨ੍ਹਾਂ ਕਿਹਾ, "ਉਹ ਆਏ ਅਤੇ ਸਭ ਕੁਝ ਤੋੜ ਦਿੱਤਾ, ਅਤੇ ਗੁੱਲਕ ਵਿੱਚ ਰੱਖੀ ਸਾਰੀ ਨਕਦੀ ਲੈ ਗਏ।" ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਇੱਕ ਇੱਕ ਕੋਰੀਅਰ ਵਾਲਾ ਜ਼ਖਮੀ ਹੋ ਗਿਆ, ਅਤੇ ਘੱਟੋ-ਘੱਟ 4,000 ਨਿਊਜ਼ੀਲੈਂਡ ਡਾਲਰ ਨਕਦ ਲੁੱਟ ਲਏ ਗਏ।