ਮੈਰੀਲੈਂਡ ਕਾਊਂਟੀ 'ਚ ਇਕ ਛੋਟਾ ਜਹਾਜ਼ ਬਿਜਲੀ ਦੀਆਂ ਤਾਰਾਂ ਵਿਚ ਫਸ ਹੋਇਆ ਹਾਦਸੇ ਦਾ ਸ਼ਿਕਾਰ

ਅਮਰੀਕਾ: ਅਮਰੀਕਾ ਦੇ ਮੈਰੀਲੈਂਡ ਕਾਊਂਟੀ ਵਿਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਅਦ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ। ਹਾਦਸੇ ਵਿਚ ਜਹਾਜ਼ ਵਿਚ ਸਵਾਰ ਦੋ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਵੱਲੋਂ ਜਹਾਜ਼ ਨੂੰ ਕੱਢਣ ਦੌਰਾਨ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਕੱਟਣੀ ਪਈ। ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਵ੍ਹਾਈਟ ਪਲੇਨਸ, ਐੱਨ. ਵਾਈ. ਤੋਂ ਰਵਾਨਾ ਹੋਇਆ ਇਕਇੰਜਣ ਵਾਲਾ ਜਹਾਜ਼ ਐਤਵਾਰ ਸ਼ਾਮ ਲਗਭਗ 5 ਵਜ ਕੇ 40 ਮਿੰਟ ‘ਤੇ ਗੈਥਰਸਬਰਗ ਵਿਚ ਮੋਂਟਗੋਮਰੀ ਕਾਊਂਟੀ ਏਅਰਪਾਰਕ ਕੋਲ ਹਾਦਸੇ ਦਾ ਸ਼ਿਕਾਰ ਹੋ ਕੇ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ। ਜਹਾਜ਼ ਵਿਚ ਦੋ ਲੋਕ ਸਵਾਰ ਸਨ। ਮੋਂਟਗੋਮਰੀ ਕਾਊਂਟੀ ਫਾਇਰ ਐਂਡ ਰੈਸਕਿਊ ਸਰਵਿਸ ਦੇ ਬੁਲਰੇ ਪੀਟ ਪੀਰਿੰਗਰ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਲੋਕ ਸੁਰੱਖਿਅਤ ਹਨ ਤੇ ਬਚਾਅ ਕਰਤਾ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਸੀ ਕਿ ਜਹਾਜ਼ ਵਿਚ ਤਿੰਨ ਲੋਕ ਸਨ ਪਰ ਬਾਅਦ ਵਿਚ ਸਪੱਸ਼ਟ ਹੋ ਗਿਆ ਕਿ ਦੋ ਲੋਕ ਸਨ। ਮੇਰੀਲੈਂਡ ਸਟੇਟ ਪੁਲਿਸ ਨੇ ਇਨ੍ਹਾਂ ਯਾਤਰੀਆਂ ਦੀ ਪਛਾਣ ਵਾਸ਼ਿੰਗਟਨ ਦੇ ਪੈਟ੍ਰਿਕ ਮਰਕਲੇ ਅਤੇ ਲੁਈਸਆਨਾ ਦੇ ਜੈਨ ਵਿਲੀਅਮਨ ਵਜੋਂ ਹੋਈ ਹੈ। ਏਐੱਫਏ ਨੇ ਜਹਾਜ਼ ਦੀ ਪਛਾਣ ਮੂਨੀ ਐੱਮ-20ਜੇ ਵਜੋਂ ਹੋਈ ਹੈ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। AFA ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਵਿਚ ਜਾਂਚ ਕਰੇਗਾ।