ਅਮਰੀਕਾ : ਸਾਲ 2021 ਵਿਚ ਹਾਲੀਵੁੱਡ ਦੀ ਮਸ਼ਹੂਰ ਗਾਇਕ ਲੇਡੀ ਗਾਗਾ ਦੇ ਡੌਗ ਵਾਕਰ ‘ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ। ਡੌਗ ‘ਤੇ ਹਮਲਾ ਕਰਨ ਵਾਲੇ ਦੋਸ਼ੀ ਦਾ ਨਾਂ ਹਾਰਵਰਡ ਜੈਕਸਨ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਿਚ ਜੈਕਸਨ ਦੋ ਸਾਥੀਆਂ ਨੇ ਵੀ ਉਸ ਦਾ ਸਾਥ ਦਿੱਤਾ ਸੀ। ਇਸੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੁੱਤੇ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੋਰਟ ਨੇ 21 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਜੈਕਸਨ ਨੇ ਲੇਡੀ ਗਾਗਾ ਦੇ ਕੁੱਤੇ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ....
ਅੰਤਰ-ਰਾਸ਼ਟਰੀ
ਅਮਰੀਕਾ : ਡੋਨਾਲਡ ਟਰੰਪ ਨੂੰ ਅਰਬਾਂ ਕਮਾ ਕੇ ਦੇਣ ਵਾਲੀ ਉਨ੍ਹਾਂ ਦੀ ਖਾਨਦਾਨੀ ਰੀਅਲ ਅਸਟੇਟ ਕੰਪਨੀ ਦਿ ਟ੍ਰੰਪ ਆਰਗੇਨਾਈਜ਼ੇਸ਼ਨ ਨੂੰ ਟੈਕਸ ਫਰਾਡ ਸਣੇ ਕਈ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ। ਇਕ ਮਹੀਨੇ ਤੱਕ ਚੱਲੀ ਸੁਣਵਾਈ ਵਿਚ ਕੋਰਟ ਨੇ ਟਰੰਪ ਦੀ ਕੰਪਨੀ ਨੂੰ 17 ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਦਿ ਟਰੰਪ ਆਰਗੇਨਾਈਜ਼ੇਸ਼ਨ ‘ਤੇ ਲੱਗੇ ਟੈਕਸ ਚੋਰੀ ਸਣੇ ਕਈ ਦੋਸ਼ਾਂ ਨੂੰ ਸਹੀ ਪਾਇਆ। ਕੋਰਟ ਨੇ ਆਪਣੀ ਜਜਮੈਂਟ ਵਿਚ ਦੱਸਿਆ ਕਿ ਕੰਪਨੀ ਨੇ ਕਈ ਅਧਿਕਾਰੀਆਂ ਨੂੰ ਮਿਲੇ ਲਗਜ਼ਰੀ ਅਪਾਰਟਮੈਂਟ, ਮਰਸੀਡਜ਼....
ਕੀਵ (ਜੇਐੱਨਐੱਨ) : ਯੂਕਰੇਨ ਦੇ ਡਰੋਨ ਜਹਾਜ਼ਾਂ ਨੇ ਰੂਸ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਦੋ ਹਵਾਈ ਅੱਡੇ 'ਤੇ ਹਮਲਾ ਕੀਤਾ। ਸੋਮਵਾਰ ਨੂੰ ਰੂਸ ਨੇ ਦੱਸਿਆ ਕਿ ਯੂਕਰੇਨ ਦੇ ਡਰੋਨ ਜਹਾਜ਼ ਦੇ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਯੂਕਰੇਨੀ ਡਰੋਨ ਨੇ ਦੋ ਰੂਸੀ ਹਵਾਈ ਅੱਡਿਆਂ 'ਤੇ ਹਮਲਾ ਕੀਤਾ. ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋ ਜਹਾਜ਼ਾਂ ਨੂੰ ਥੋੜ੍ਹਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਚਾਰ ਹੋਰ ਲੋਕ ਵੀ ਜ਼ਖਮੀ ਹੋਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਚਾਰ....
ਅਫਗਾਨਿਸਤਾਨ : ਉੱਤਰੀ ਅਫਗਾਨਿਸਤਾਨ ਦੇ ਬਲਖ ਸੂਬੇ ਵਿੱਚ ਇੱਕ ਤੇਲ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿੱਚ ਜ਼ਬਰਦਸਤ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਸ ਧਮਾਕੇ ‘ਚ ਹੁਣ ਤੱਕ 7 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਮ੍ਰਿਤਕਾਂ ਦਾ ਅੰਕੜਾ ਹੋਰ ਵਧ ਸਕਦਾ ਹੈ | ਉੱਤਰੀ ਬਲਖ ਸੂਬੇ ਦੇ ਪੁਲਸ ਬੁਲਾਰੇ ਮੁਹੰਮਦ ਆਸਿਫ ਵਜੇਰੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਬਲਖ ‘ਚ ਹੇਅਰਟਨ ਆਇਲ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਵਿਚ ਇਹ ਧਮਾਕਾ ਹੋਇਆ ਹੈ। ਇਸ ਹਮਲੇ ਵਿੱਚ....
ਖੇਰਸਨ (ਜੇਐੱਨਐੱਨ) : ਫਰਵਰੀ ਵਿੱਚ ਰੂਸ ਦੇ ਯੂਕਰੇਨ ਉੱਤੇ ਹਮਲਾ ਕਰਨ ਤੋਂ ਕੁਝ ਘੰਟੇ ਬਾਅਦ, ਖੇਰਸਨ ਵਿੱਚ ਇੱਕ ਬੱਚਿਆਂ ਦੇ ਹਸਪਤਾਲ ਵਿੱਚ ਸਿਹਤ ਕਰਮਚਾਰੀਆਂ ਨੇ ਗੁਪਤ ਰੂਪ ਵਿੱਚ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਕਿ ਨਵਜੰਮੇ ਬੱਚਿਆਂ ਨੂੰ ਕਿਵੇਂ ਬਚਾਇਆ ਜਾਵੇ। ਇਨ੍ਹਾਂ ਕਰਮਚਾਰੀਆਂ ਨੂੰ ਰੂਸੀ ਅਨਾਥਾਂ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਨੂੰ ਰੂਸ ਭੇਜਣ ਦਾ ਸ਼ੱਕ ਸੀ, ਇਸ ਲਈ ਖੇਰਸਨ ਸ਼ਹਿਰ ਦੇ ਬੱਚਿਆਂ ਦੇ ਖੇਤਰੀ ਹਸਪਤਾਲ ਦੇ ਸਟਾਫ ਨੇ ਅਨਾਥਾਂ ਦੇ ਮੈਡੀਕਲ ਰਿਕਾਰਡਾਂ ਨੂੰ ਜਾਅਲੀ ਬਣਾਉਣਾ ਸ਼ੁਰੂ....
ਨਾਈਜੀਰੀਆ : ਨਾਈਜੀਰੀਆ ਵਿੱਚ ਇੱਕ ਮਸਜਿਦ ’ਤੇ ਕੁਝ ਹਥਿਆਰਬੰਦ ਹਮਲਾਵਾਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਹਮਲੇ ਦੌਰਾਨ ਇਮਾਮ ਸਣੇ 12 ਲੋਕ ਮਾਰੇ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਇਨ੍ਹਾਂ ਹੀ ਨਹੀਂ ਹਮਲਾਵਾਰਾਂ ਨੇ ਕਈ ਲੋਕਾਂ ਨੂੰ ਅਗਵਾ ਵੀ ਕਰ ਲਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਮਲਾਵਾਰਾਂ ਨੇ ਉਸ ਸਮੇਂ ਮਸਜਿਦ ਉੱਤੇ ਹਮਲਾ ਕੀਤਾ ਜਦੋ ਲੋਕ ਮਸਜਿਦ ਵਿੱਚ ਨਮਾਜ਼ ਅਦਾ ਕਰ ਰਹੇ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਨਮਾਜ਼ ਦੀ ਅਗਵਾਈ ਕਰ ਰਹੇ ਇਮਾਮ ਅਤੇ ਇਕ ਹੋਰ ਉਪਾਸਕ....
ਮੈਲਬੌਰਨ : ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ ਇੱਕ ਅਧਿਆਪਕਾ ਨੂੰ ਸੈਕੰਡਰੀ ਸਕੂਲਾਂ ਵਿੱਚ ਸਾਇੰਸ ਟੀਚਿੰਗ ਵਿੱਚ ਉੱਤਮਤਾ ਲਈ 2022 ਦਾ ਪ੍ਰਧਾਨ ਮੰਤਰੀ ਪੁਰਸਕਾਰ ਮਿਲਿਆ ਹੈ। ਮੈਲਬੌਰਨ ‘ਚ ਰਹਿਣ ਵਾਲੀ ਵੀਨਾ ਨਾਇਰ, ਜੋ ਕਿ ViewBank ਕਾਲਜ ਦੀ ਟੈਕਨਾਲੋਜੀ ਦੀ ਮੁਖੀ ਹੈ ਅਤੇ STEAM ਪ੍ਰੋਜੈਕਟ ਲੀਡਰ ਹੈ, ਨੂੰ ਵਿਦਿਆਰਥੀਆਂ ਲਈ STEAM ਦੀ ਵਿਹਾਰਕ ਵਰਤੋਂ ਦਾ ਪ੍ਰਦਰਸ਼ਨ ਕਰਨ ਅਤੇ ਦੁਨੀਆ ਵਿੱਚ ਅਸਲ ਪ੍ਰਭਾਵ ਬਣਾਉਣ ਲਈ ਉਹ ਆਪਣੇ ਹੁਨਰ ਦੀ ਵਰਤੋਂ ਕਿਵੇਂ ਕਰ ਸਕਦੇ ਹਨ, ਇਸ ਬਾਰੇ ਦੱਸਣ ਲਈ ਸਨਮਾਨਿਤ....
ਜਰਮਨ : ਦੁਨੀਆ ਦੀ 5ਵੀਂ ਸਭ ਤੋਂ ਵੱਡੀ ਆਰਥਿਕਤਾ ਜਰਮਨੀ ਹੁਨਰਮੰਦ ਪ੍ਰਵਾਸੀਆਂ ਦੀ ਤਲਾਸ਼ 'ਚ ਹੈ। ਜਰਮਨ ਸਰਕਾਰ ਹੁਨਰਮੰਦ ਪੇਸ਼ੇਵਰਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਦਿਸ਼ਾ ਵਿੱਚ ਨਵੰਬਰ ਦੇ ਆਖ਼ਰੀ ਹਫ਼ਤੇ ਵਿੱਚ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਦੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਸੁਧਾਰ ਕਰਨ ਲਈ ਇੱਕ ਖਰੜਾ ਤਿਆਰ ਕੀਤਾ ਗਿਆ ਹੈ। ਡਰਾਫਟ ਕਾਨੂੰਨ 'ਚ ਪਰਵਾਸੀਆਂ ਨੂੰ ਨਾਗਰਿਕਤਾ ਦੇਣ ਲਈ ਜਰਮਨੀ ਵਿੱਚ....
ਬਰੈਂਪਟਨ : ਕੈਨੇਡਾ ਦੇ ਬਰੈਂਪਟਨ 'ਚ 21 ਸਾਲਾ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ 3 ਦਸੰਬਰ ਨੂੰ ਰਾਤ 10.40 ਵਜੇ ਦੇ ਕਰੀਬ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਇੱਕ ਪੈਟਰੋ-ਕੈਨੇਡਾ ਵਿਖੇ ਵਾਪਰੀ । ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਗੈਸ ਸਟੇਸ਼ਨ ਦੀ ਕਰਮਚਾਰੀ ਪਵਨਪ੍ਰੀਤ ਕੌਰ ਨੂੰ ਇੱਕ ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਇਸ ਘਟਨਾ....
ਕੈਲੀਫੋਰਨੀਆ (ਏਜੰਸੀ) : ਯੂਕਰੇਨ ਅਤੇ ਰੂਸ ਵਿਚਾਲੇ ਜੰਗ ਬੇਰੋਕ ਜਾਰੀ ਹੈ। ਇਸ ਜੰਗ 'ਚ ਰੂਸ ਅਜੇ ਵੀ ਯੂਕਰੇਨ 'ਤੇ ਤਬਾਹੀ ਮਚਾ ਰਿਹਾ ਹੈ। ਇਸ ਜੰਗ ਨੂੰ ਲੈ ਕੇ ਪੱਛਮੀ ਦੇਸ਼ ਲਗਾਤਾਰ ਰੂਸ ਦੀ ਆਲੋਚਨਾ ਕਰ ਰਹੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਇਕ ਵਾਰ ਫਿਰ ਰੂਸ 'ਤੇ ਨਿਸ਼ਾਨਾ ਸਾਧਿਆ ਹੈ। ਏਜੰਸੀ ਮੁਤਾਬਕ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਰੂਸ 'ਤੇ ਯੂਕਰੇਨ 'ਚ ਜੰਗ ਦੇ ਜ਼ਰੀਏ 'ਜਾਣਬੁੱਝ ਕੇ ਬੇਰਹਿਮੀ' ਕਰਨ ਦਾ ਦੋਸ਼ ਲਗਾਇਆ ਹੈ। ਨਾਲ ਹੀ ਕਿਹਾ ਕਿ ਮਾਸਕੋ ਜਾਣਬੁੱਝ ਕੇ ਆਮ ਨਾਗਰਿਕਾਂ ਨੂੰ....
ਤਹਿਰਾਨ (ਏਜੰਸੀ) : ਈਰਾਨ ਵਿੱਚ ਔਰਤਾਂ ਦੇ ਸਖ਼ਤ ਪਹਿਰਾਵੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮਾਹਸਾ ਅਮੀਨੀ ਦੀ ਗ੍ਰਿਫਤਾਰੀ ਤੋਂ ਬਾਅਦ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਹਿਜਾਬ ਦੇ ਖਿਲਾਫ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ, ਜਿਸ ਤੋਂ ਬਾਅਦ ਈਰਾਨ ਨੇ ਆਪਣੀ ਨੈਤਿਕਤਾ ਪੁਲਿਸ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਅਟਾਰਨੀ ਜਨਰਲ ਨੇ ਐਲਾਨ ਆਈਐਸਐਨਏ ਨਿਊਜ਼ ਏਜੰਸੀ ਨੇ ਅਟਾਰਨੀ ਜਨਰਲ ਮੁਹੰਮਦ ਜ਼ਫ਼ਰ ਮੋਂਤਾਜਰੀ ਦੇ ਹਵਾਲੇ ਨਾਲ ਕਿਹਾ, "ਨੈਤਿਕਤਾ ਪੁਲਿਸ ਦਾ ਨਿਆਂਪਾਲਿਕਾ ਨਾਲ ਕੋਈ ਲੈਣਾ....
ਵਾਸ਼ਿੰਗਟਨ (ਜੇਐੱਨਐੱਨ) : ਚੀਨ ਨਾਲ ਵਧਦੇ ਤਣਾਅ ਦੇ ਵਿਚਕਾਰ, ਅਮਰੀਕਾ ਨੇ ਆਖਿਰਕਾਰ ਪਰਮਾਣੂ ਬੰਬਾਰ ਬੀ-21 ਰੇਡਰ ਏਅਰਕ੍ਰਾਫਟ ਲਾਂਚ ਕਰ ਦਿੱਤਾ ਹੈ। ਕਈ ਸਾਲਾਂ ਤੋਂ ਅਮਰੀਕਾ ਗੁਪਤ ਤਰੀਕੇ ਨਾਲ ਇਸ ਜਹਾਜ਼ ਨੂੰ ਵਿਕਸਤ ਕਰਨ ਵਿੱਚ ਲੱਗਾ ਹੋਇਆ ਸੀ। ਇਹ ਜਹਾਜ਼ ਰਾਫੇਲ ਤੋਂ ਵੀ ਤੇਜ਼ ਦੱਸਿਆ ਜਾ ਰਿਹਾ ਹੈ। ਰਾਫੇਲ ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਹੈ, ਜਦੋਂ ਕਿ ਬੀ-21 ਰੇਡਰ ਛੇਵੀਂ ਪੀੜ੍ਹੀ ਦਾ ਹੈ। ਕੈਲੀਫੋਰਨੀਆ ਦੇ ਪਾਮਡੇਲ ਸਥਿਤ ਮਿਲਟਰੀ ਬੇਸ 'ਤੇ ਸ਼ੁੱਕਰਵਾਰ ਨੂੰ ਲਾਂਚ ਕਰਨ ਤੋਂ ਪਹਿਲਾਂ ਇਸ....
ਕੈਨੇਡਾ : ਕੈਨੇਡਾ ਨੇ ਓਪਨ ਵਰਕ ਪਰਮਿਟ ਧਾਰਕਾਂ ਨੂੰ ਆਪਣੇ ਪਰਿਵਾਰ ਨੂੰ ਨਾਲ ਰੱਖਣ ਲਈ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਨੇ ਐਲਾਨ ਕੀਤਾ ਹੈ ਕਿ 2023 ਤੋਂ ਅਜਿਹੇ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਵੀ ਇੱਥੇ ਕੰਮ ਕਰਨ ਦੇ ਪਾਤਰ ਹੋਣਗੇ। ਇਸ ਕਦਮ ਨਾਲ ਭਾਰਤੀਆਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਓਪਨ ਵਰਕ ਪਰਮਿਟ ਧਾਰਕਾਂ ’ਚ ਵੱਡੀ ਗਿਣਤੀ ’ਚ ਭਾਰਤੀ ਵੀ ਸ਼ਾਮਲ ਹਨ। ਓਪਨ ਵਰਕ ਪਰਮਿਟ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ’ਚ ਕਿਸੇ ਵੀ ਮਾਲਿਕ ਲਈ ਜਾਇਜ਼ ਤਰੀਕੇ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।....
ਟੋਰਾਂਟੋ : ਬਾਡੀ ਪਾਜ਼ੇਟੀਵਿਟੀ ਅਤੇ ਆਤਮ-ਵਿਸ਼ਵਾਸ ਦੇ ਸੰਦੇਸ਼ ਫੈਲਾਉਣ ਲਈ ਜਾਣੀ ਜਾਂਦੀ ਇੰਡੋ-ਕੈਨੇਡੀਅਨ ਟਿੱਕਟੌਕਰ ਮੇਘਾ ਠਾਕੁਰ ਦਾ ਪਿਛਲੇ ਹਫ਼ਤੇ ਅਚਾਨਕ ਦੇਹਾਂਤ ਹੋ ਗਿਆ। ਉਸ ਦੇ ਮਾਪਿਆਂ ਨੇ ਇੱਕ ਇੰਸਟਾਗ੍ਰਾਮ ਪੋਸਟ ਵਿਚ ਇਸ ਦੀ ਜਾਣਕਾਰੀ ਦਿੱਤੀ। TikTok 'ਤੇ 93,000 ਫਾਲੋਅਰਜ਼ ਵਾਲੀ ਬਰੈਂਪਟਨ-ਅਧਾਰਤ ਇੰਫਲੂਐਂਸਰ ਦਾ ਪਿਛਲੇ ਹਫ਼ਤੇ 21 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਸੀ। ਮੇਘਾ ਦੇ ਮਾਤਾ-ਪਿਤਾ ਨੇ ਇਸ ਦੁਖਦਾਈ ਘਟਨਾ ਬਾਰੇ ਪੋਸਟ....
ਵਾਸ਼ੀਗਟਨ : ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸੈਨ ਫਰਾਂਸਿਸਕੋ ਵਿੱਚ ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੂੰ ਅਮਰੀਕਾ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਇੱਕ ਟਵੀਟ ਵਿੱਚ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਗੂਗਲ ਦੇ ਸੀਈਓ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਦੱਸ ਦਈਏ ਕਿ ਗ੍ਰਹਿ ਮੰਤਰਾਲੇ ਨੇ 73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਇਹ ਐਲਾਨ ਕੀਤਾ ਸੀ। 73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ....