ਰਾਏਕੋਟ, 16 ਮਾਰਚ : ਪੰਜਾਬੀ ਦੇ ਉੱਭਰ ਰਹੇ ਗਾਇਕ ਬਲਜਿੰਦਰ ਜਿੰਦ ਆਪਣਾ ਨਵਾਂ ਗੀਤ ਬਾਈਪਾਸ ਲੈ ਕੇ ਹਾਜ਼ਰ ਹੋ ਰਹੇ ਹਨ, ਜਿਸ ਦਾ ਅੱਜ ਪੋਸਟਰ ਰਿਲੀਜ ਕੀਤਾ ਗਿਆ, ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਬਲਜਿੰਦਰ ਜਿੰਦ ਨੇ ਦੱਸਿਆ ਕਿ ਗੀਤ ਬਾਈਪਾਸ ਨੂੰ ਉਨ੍ਹਾਂ ਖੁਦ ਹੀ ਲਿਖਿਆ ਹੈ ਅਤੇ ਗੀਤ ਦਾ ਮਿਊਜ਼ਿਕ ਰਿੱਕੀ ਖਾਨ ਅਤੇ ਸੁਨੀਲ ਵਰਮਾਂ ਵੱਲੋਂ ਦਿੱਤਾ ਗਿਆ ਹੈ। ਫਿਲਮਾਂਕਣ ਜੱਗੀ ਡੀ ਵੱਲੋਂ ਵੱਖ ਵੱਖ ਲੋਕੇਸ਼ਨਾਂ ਤੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸਰੋਤਿਆਂ ਵੱਲੋਂ....
ਮਨੋਰੰਜਨ

ਤਿੰਨ ਘੰਟਿਆਂ ਵਿੱਚ 15 ਲੱਖ ਲੋਕਾਂ ਨੇ ਸੁਣਿਆ ਗੀਤ ਮਾਨਸਾ, 2 ਫਰਵਰੀ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡਰਿੱਪੀ ਅੱਜ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਛੇਵਾਂ ਗੀਤ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 50 ਹਜ਼ਾਰ ਤੋਂ ਵੱਧ ਲੋਕ ਉਡੀਕ ਕਰ ਰਹੇ ਸਨ ਅਤੇ ਗੀਤ ਨੂੰ ਰਿਲੀਜ਼ ਹੋਣ ਦੇ ਇਕ ਘੰਟੇ ਬਾਅਦ ਹੀ 9.73 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਦੇਖਿਆ। ਇਸ ਦੇ ਨਾਲ ਹੀ ਲਗਭਗ 4.63 ਲੱਖ ਲੋਕਾਂ ਨੇ ਇਸ ਨੂੰ....

ਚੰਡੀਗੜ੍ਹ, 25 ਜਨਵਰੀ : ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਦਾ ਕੈਨੇਡਾ ‘ਚ ਐਕਸੀਡੈਂਟ ਹੋ ਗਿਆ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਸਿੱਪੀ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਿਆ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ ‘ਚ ਅਚਾਨਕ ਉਸ ਦੀ ਗੱਡੀ ਰੁਬੀਕਾਨ ਪਲਟ ਗਈ। ਹਾਦਸੇ ਵਿੱਚ ਸਿੱਪੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ....

ਨਵੇਂ ਗੀਤ ਦਾ ਪੋਸਟਰ ਮਾਤਾ ਚਰਨ ਕੌਰ ਨੇ ਕੀਤਾ ਰਿਲੀਜ਼ ਚੰਡੀਗੜ੍ਹ, 9 ਨਵੰਬਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ ਮੌਕੇ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ। ਦੀਵਾਲੀ ‘ਤੇ ਪ੍ਰਸ਼ੰਸਕ ਇਸ ਗੀਤ ਨੂੰ ਸੁਣ ਸਕਣਗੇ। ਦੱਸ ਦਈਏ ਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। ਇਹ ਗੀਤ ਦੀਵਾਲੀ ਮੌਕੇ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ....

ਨਵੀਂ ਦਿੱਲੀ, 17 ਅਕਤੂਬਰ : 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਇੱਕ ਮਹੀਨਾ ਪਹਿਲਾਂ ਕੀਤਾ ਗਿਆ ਸੀ। ਸਾਰੇ ਜੇਤੂਆਂ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਇਨਾਮ ਦਿੱਤੇ ਗਏ। ਇਸ ਈਵੈਂਟ ਲਈ ਆਲੀਆ ਭੱਟ, ਕ੍ਰਿਤੀ ਸੈਨਨ ਅਤੇ ਪੰਕਜ ਤ੍ਰਿਪਾਠੀ ਕੈਪੀਟਲ ਸਿਟੀ ਪਹੁੰਚੇ। ਤਿੰਨੋਂ ਕਲਾਕਾਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਕਈ ਸਿਤਾਰੇ ਮੌਜੂਦ ਸਨ। ਆਲੂ ਅਰਜੁਨ ਵੀ ਇਸ ਸਮਾਰੋਹ ਦਾ ਹਿੱਸਾ ਬਣੇ। ਉਹ ਦੱਖਣ ਦਾ ਪਹਿਲਾ ਅਭਿਨੇਤਾ ਹੈ। ਜਿਨ੍ਹਾਂ ਨੂੰ ਇਹ....

ਮੁੰਬਈ, 9 ਅਕਤੂਬਰ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਜਾਨ ਨੂੰ ਖਤਰਾ ਹੈ। ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਸ਼ਾਹਰੁਖ ਨੂੰ ਉਸ ਦੀਆਂ ਫਿਲਮਾਂ ‘ਪਠਾਨ’ ਅਤੇ ‘ਜਵਾਨ’ ਦੀ ਸਫਲਤਾ ਤੋਂ ਬਾਅਦ ਕੁਝ ਅਸੰਤੁਸ਼ਟ ਤੱਤਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਸ਼ਾਹਰੁਖ ਨੂੰ Y+ ਸੁਰੱਖਿਆ ਦਿੱਤੀ ਹੈ। ਇਸ Y+ ਸੁਰੱਖਿਆ ਦੇ ਤਹਿਤ 6 ਨਿੱਜੀ ਸੁਰੱਖਿਆ ਅਧਿਕਾਰੀ ਅਤੇ ਹਥਿਆਰਾਂ ਵਾਲੇ 5 ਪੁਲਸ ਕਰਮਚਾਰੀ 24 ਘੰਟੇ ਸ਼ਾਹਰੁਖ ਖਾਨ ਦੇ....

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਸਤੰਬਰ : ਸੂਬੇ ਵਿਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਪਹਿਲੇ ਪੰਜਾਬ ਟੂਰਜਿਮ ਸਮਿਟ ਅਤੇ ਟਰੈਵਲ ਮਾਰਟ ਦੇ ਦੂਸਰੇ ਦਿਨ ਦੀ ਸ਼ਾਮ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦਾ ਦੇਸ਼ ਦੇ ਦੂਸਰੇ ਰਾਜਾਂ ਤੋਂ ਆਏ ਨਿਵੇਸ਼ਕਾਂ ਅਤੇ ਟੂਰ ਅਪਰੇਟਰਾ ਨੇ ਖੂਬ ਆਨੰਦ ਮਾਣਿਆ।ਪੰਜਾਬ ਟੂਰਜਿਮ ਸਮਿਟ ਅਤੇ ਟਰੈਵਲ ਮਾਰਟ ਦੇ ਇਸ ਮੰਚ ਰਾਹੀਂ ਸੂਬੇ ਦੇ ਅਮੀਰ ਸੱਭਿਆਚਾਰ ਨੂੰ ਪ੍ਰਦਰਸ਼ਨ ਕਰਨ ਦੀ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ ਵਧਦਿਆਂ ਹਰਭਜਨ ਸ਼ੇਰਾ ਅਤੇ ਬੀਰ ਸਿੰਘ ਨੇ....

ਮੁਬੰਈ, 12 ਸਤੰਬਰ : ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਸਿਹਤ ਇਨ੍ਹੀਂ ਦਿਨੀਂ ਵਿਗੜ ਰਹੀ ਹੈ। ਖ਼ਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਪੁੱਤ ਅਤੇ ਅਦਾਕਾਰ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ। ਜਾਣਕਾਰੀ ਮੁਤਾਬਕ ਸੰਨੀ ਦਿਓਲ ਕਈ ਦਿਨ ਪਿਤਾ ਧਰਮਿੰਦਰ ਨਾਲ ਅਮਰੀਕਾ ‘ਚ ਰਹਿਣਗੇ। 87 ਸਾਲਾ ਧਰਮਿੰਦਰ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਜਿਕਰਯੋਗ ਹੈ ਕਿ 90 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੂੰ ਆਖਰੀ ਵਾਰ ਫਿਲਮ ‘ਰੌਕੀ ਔਰ ਰਾਣੀ ਕੀ....

ਰਾਏਕੋਟੀ ਨੇ ਚੈਨਲ ਹੈਕ ਹੋਣ ਦੀ ਇੰਸਟਾ ਦੇ ਖੁਦ ਜਾਣਕਾਰੀ ਕੀਤੀ ਸ਼ੇਅਰ ਲੁਧਿਆਣਾ, 28 ਅਗਸਤ (ਰਘਵੀਰ ਸਿੰਘ ਜੱਗਾ) : ਨਾਮਵਰ ਗੀਤਕਾਰ, ਅਦਾਕਾਰ ਤੇ ਗਾਇਕ ਹੈਪੀ ਰਾਏਕੋਟੀ ਦਾ ਯੂ-ਟਿਊਬ ਚੈਨਲ ਕਿਸੇ ਨੇ ਹੈਕ ਕਰਲਿਆ ਹੈ। ਇਹ ਜਾਣਕਾਰੀ ਖੁਦ ਗਾਇਕ-ਗੀਤਕਾਰ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਂਗ੍ਰਾਮ ਤੇ ਸਟੋਰੀ ਲਗਾ ਕੇ ਦਿੱਤੀ। ਗਾਇਕ ਹੈਪੀ ਰਾਏਕੋਟੀ ਚੈਨਲ ਹੈਕ ਹੋਣ ਸਬੰਧੀ ਉਸਦੇ ਪ੍ਰਸ਼ੰਸ਼ਕਾਂ ਦੇ ਫੋਨ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਜਾਣਕਾਰੀ ਇੰਸਟਾ ਦੇ ਸਟੇਟਸ ਲਗਾ ਕੇ ਸ਼ੇਅਰ ਕੀਤੀ। ਹੈਪੀ....

ਪਟਿਆਲਾ, 24 ਅਗਸਤ (ਨਵ ਢਿੱਲੋਂ) : ਨਵੀਂ ਉੱਭਰ ਦੀ ਗਾਇਕਾ ਹੈਪੀ ਕੌਰ ਆਪਣਾ ਪਲੇਠਾ ਗੀਤ ‘ਬੰਨਾ ਰੱਖੜੀ’ ਲੈ ਕੇ ਹਾਜ਼ਰ ਹੋ ਰਹੀ ਹੈ। ਆਪਣੇ ਪਲੇਠੇ ਗੀਤ ਬਾਰੇ ਜਾਣਕਾਰੀ ਦਿੰਦਿਆਂ ਗਾਇਕਾ ਹੈਪੀ ਕੌਰ ਨੇ ਦੱਸਿਆ ਕਿ ਇਹ ਗੀਤ ਭੈਣ –ਭਰਾ ਦੇ ਪਿਆਰ ਦਾ ਪ੍ਰਤੀਕ ਤਿਓਹਾਰ ਰੱਖੜੀ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ, ਇਸ ਗੀਤ ਵਿੱਚ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਮੱਖਣ ਧਨੇਰ ਵੱਲੋਂ ਕਲਮਬੱਧ ਕੀਤਾ ਗਿਆ ਹੈ। ਮਿਊਜਿਕ ਇਸ਼ਾਨ ਪੰਡਤ ਦਾ....

ਨਵੀਂ ਦਿੱਲੀ, 6 ਅਗਸਤ : ਹਿੰਦੀ ਫਿਲਮਾਂ ਦੇ ਇਤਿਹਾਸ ‘ਚ ਸਭ ਤੋਂ ਵੱਡੀ ਫਿਲਮ ‘ਗਦਰ’ 2001 ‘ਚ ਰਿਲੀਜ਼ ਹੋਈ ਸੀ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ਦਾ ਕ੍ਰੇਜ਼ ਅਜਿਹਾ ਸੀ ਕਿ ਕਈ ਸਿਨੇਮਾਘਰ ਹਫਤਿਆਂ ਤੱਕ ਹਾਊਸਫੁੱਲ ਰਹੇ। ਇੱਕ ਪ੍ਰੇਮ ਕਹਾਣੀ, ਭਾਰਤ-ਪਾਕਿਸਤਾਨ ਦੀ ਦੂਰੀ ਅਤੇ ਆਪਣੇ ਪਰਿਵਾਰ ਲਈ ਲੜ ਰਹੇ ਤਾਰਾ ਸਿੰਘ ਨਾਲ ਲੋਕਾਂ ਦਾ ਭਾਵਨਾਤਮਕ ਸਬੰਧ ਅਜਿਹਾ ਸੀ ਕਿ ਲੋਕ ਸੰਨੀ ਅਤੇ ਨਿਰਦੇਸ਼ਕ ਅਨਿਲ ਸ਼ਰਮਾ ਨੂੰ ਸਾਲਾਂ ਤੱਕ ਕਹਿੰਦੇ ਰਹੇ ਕਿ ‘ਗਦਰ’ ਦਾ ਸੀਕਵਲ ਬਣਾਇਆ ਜਾਵੇ। ਭਾਰਤੀ....

ਲੁਧਿਆਣਾ, 26 ਜੁਲਾਈ : ਪੰਜਾਬੀ ਫ਼ਿਲਮੀ ਅਦਾਕਾਰ ਅਤੇ ਇੱਕ ਸੁਰੀਲੀ ਆਵਾਜ਼ ਦੇ ਮਾਲਿਕ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਅੱਜ ਸਵੇਰੇ ਇਸ ਫ਼ਾਨੀ ਦੁਨਿਆ ਨੂੰ ਅਲਵਿਦਾ ਕਹਿ ਗਏ ।ਓਹ ਪਿੱਛਲੇ ਕਾਫੀ ਦਿਨਾਂ ਤੋਂ ਡੀ.ਐਮ.ਸੀ ਹਸਪਤਾਲ਼ ਵਿੱਚ ਦਾਖਲ ਸਨ। ਉੱਘੇ ਲੇਖਕ ਅਤੇ ਸੁਰਿੰਦਰ ਛਿੰਦਾ ਦੇ ਨਜ਼ਦੀਕੀ ਦੋਸਤ ਗੁਰਭਜਨ ਗਿੱਲ ਨੇ ਕਿਹਾ ਕਿ ਸੁਰਿੰਦਰ ਛਿੰਦਾ ਦੇ ਜਾਣ ਨਾਲ ਪੰਜਾਬੀ ਸੱਭਿਆਚਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਹਨਾਂ ਦੱਸਿਆ ਕਿ ਸੁਰਿੰਦਰ ਛਿੰਦਾ ਨੇ ਸਵੇਰੇ 6.30 ਵਜੇ ਅਤਿੰਮ ਸਾਹ....

ਚੰਡੀਗੜ੍ਹ, 21 ਜੁਲਾਈ : ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਆਪਣਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਹੈ। ਗੀਤ 'ਚ ਉਸਨੇ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ 'ਚ ਜਾਣ ਅਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਸਪੱਸ਼ਟੀਕਰਨ ਦਿੰਦਿਆਂ ਆਪਣੇ ਗੀਤ ਦੇ ਅਲਫਾਜ਼ਾਂ ਨਾਲ ਟ੍ਰੋਲਰਸ 'ਤੇ ਪੁੱਠਾ ਨਿਸ਼ਾਨਾ ਵੀ ਸਾਧਿਆ ਹੈ। ਨਿੱਕੂ ਨੇ ਇਹ ਗੀਤ ਗਾ ਸਪੱਸ਼ਟ ਕਿਹਾ ਕਿ ਉਸ ਦੇ ਬੱਚੇ ਉਸ ਤੋਂ ਪੁੱਛਦੇ ਨੇ ਕਿ ਤੁਸੀਂ ਅਜਿਹਾ ਕਿਹੜਾ ਅਪਰਾਧ ਕੀਤਾ ਹੈ ਕਿ ਲੋਕ ਤੁਹਾਨੂੰ ਗੱਦਾਰ ਸਮਝ ਰਹੇ....

ਲੁਧਿਆਣਾ, 15 ਜੁਲਾਈ : ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਛਿੰਦਾ ਦਾ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਦੀਪ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਪਰ ਜਦੋਂ ਉੱਥੇ ਵੀ ਹਾਲਤ ਨਾ ਸੁਧਰੀ ਤਾਂ ਸ਼ਨੀਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਦੀ ਸਲਾਹ ਨਾਲ ਸੁਰਿੰਦਰ ਛਿੰਦਾ ਨੂੰ ਡੀਐਮਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ। ਛਿੰਦਾ ਵੈਂਟੀਲੇਟਰ ‘ਤੇ ਹਨ, ਜਿੱਥੇ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕ ਸੁਰਿੰਦਰ ਛਿੰਦਾ ਦੀ ਚੰਗੀ ਸਿਹਤ ਲਈ ਅਰਦਾਸ....

ਲੁਧਿਆਣਾ, 11 ਜੁਲਾਈ : ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਦੀਪ ਹਸਪਤਾਲ, ਮਾਡਲ ਟਾਊਨ, ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਛਿੰਦਾ ਨੂੰ ਵੈਂਟੀਲੇਟਰ ‘ਤੇ ਰੱਖਿਆ ਹੈ। ਗਾਇਕ ਛਿੰਦਾ ਦੇ ਕਰੀਬੀ ਅਮਰਜੀਤ ਟਿੱਕਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਛਿੰਦਾ ਦਾ ਕੁਝ ਦਿਨ ਪਹਿਲਾਂ ਔਰੀਸਨ ਹਸਪਤਾਲ ‘ਚ ਮਾਮੂਲੀ ਅਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਅਚਾਨਕ ਇਨਫੈਕਸ਼ਨ ਵਧ ਗਈ ਸੀ। ਇਸ....