ਮਨੋਰੰਜਨ

ਸੱਚੇ ਦਿਲੋਂ ਕੀਤੀ ਮੇਹਨਤ ਇੱਕ ਦਿਨ ਜਰੂਰ ਰੰਗ ਲਿਆਉਂਦੀ ਹੈ : ਸੋਨੀ ਠੁੱਲੇਵਾਲ
ਜਿਲ੍ਹਾ ਬਰਨਾਲਾ ਦੇ ਪਿੰਡ ਠੁੱਲੇਵਾਲ ਤੋਂ ਉੱਠ ਕੇ ਪਾਲੀਵੁੱਡ ਤੇ ਬਾਲੀਵੁੱਡ ਤੱਕ ਮਾਰੀਆਂ ਮੱਲ੍ਹਾ ਪੰਜਾਬੀ ਸੰਗੀਤ ਨੇ ਪੂਰੀ ਦੁਨੀਆਂ ਵਿੱਚ ਧੁੰਮ ਪਾਈ ਹੋਈ ਹੈ, ਪੰਜਾਬੀ ਸੰਗੀਤ ਦਾ ਅੱਜ ਦੇ ਸਮੇਂ ਵਿੱਚ ਹਰ ਕੋਈ ਦੀਵਾਨਾ ਹੈ, ਬਾਲੀਵੁੱਡ -ਟੋਲੀਵੁੱਡ ਫਿਲਮਾਂ ਵਿੱਚ ਵੀ ਪੰਜਾਬੀ ਸੰਗੀਤ ਨੂੰ ਪ੍ਰਮੁੱਖ ਰੂਪ ਵਿੱਚ ਦਿਖਾਇਆ –ਫਿਲਮਾਇਆ ਜਾਂਦਾ ਹੈ। ਜਿੱਥੇ ਪੰਜਾਬੀ ਗੀਤਾਂ ਰਾਹੀਂ ਪੰਜਾਬ ਦੇ ਅਨੇਕਾਂ ਗਾਇਕਾਂ, ਗੀਤਕਾਰਾਂ ਨੇ ਦੁਨੀਆਂ ਪੱਧਰ ਤੇ ਆਪਣੀ ਧਾਕ ਜਮਾਈ ਹੈ, ਉੱਥੇ ਉੱਘੇ ਗੀਤਕਾਰ, ਵੀਡੀਓ....
ਕ੍ਰਿਕਟਰ ਯੁਵਰਾਜ ਸਿੰਘ 'ਤੇ ਜਲਦੀ ਬਣੇਗੀ ਫਿਲਮ, ਮੇਰੀ ਕਹਾਣੀ ਦੁਨੀਆਂ ਭਰ ਦੇ ਮੇਰੇ ਲੱਖਾਂ ਪ੍ਰਸ਼ੰਸਕਾਂ ਨੂੰ ਦਿਖਾਈ ਜਾਵੇਗੀ : ਯੁਵਰਾਜ ਸਿੰਘ
ਨਵੀਂ ਦਿੱਲੀ, 20 ਅਗਸਤ 2024 : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਯੁਵਰਾਜ ਸਿੰਘ ਦੀ ਕਹਾਣੀ ਵੱਡੇ ਪਰਦੇ 'ਤੇ ਦੇਖਣਗੇ। ਦਰਅਸਲ ਯੁਵਰਾਜ ਸਿੰਘ ਦੀ ਜ਼ਿੰਦਗੀ 'ਤੇ ਬਾਇਓਪਿਕ ਬਣਨ ਜਾ ਰਹੀ ਹੈ। ਇਸ ਵਿੱਚ ਉਸ ਦੇ ਜੀਵਨ ਦੇ ਸੰਘਰਸ਼ ਅਤੇ ਔਕੜਾਂ ਨੂੰ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ ਭਾਰਤੀ ਪ੍ਰਸ਼ੰਸਕਾਂ ਨੂੰ ਇਸ ਬਾਇਓਪਿਕ ਵਿੱਚ ਉਸ ਦੇ ਯਾਦਗਾਰੀ ਛੇ ਛੱਕੇ ਵੀ ਦੇਖਣ ਨੂੰ ਮਿਲਣਗੇ। ਯੁਵਰਾਜ ਸਿੰਘ ਦੀ ਜ਼ਿੰਦਗੀ 'ਤੇ ਬਣਨ ਵਾਲੀ ਇਸ ਬਾਇਓਪਿਕ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ....
ਸਿੱਧੂ ਮੂਸੇਵਾਲਾ ਦੇ ਅਧਿਕਾਰਿਤ ਯੂਟਿਊਬ ਚੈਨਲ ‘ਤੇ ਸਬਸਕਰਾਇਬਰਜ਼ ਦੀ ਗਿਣਤੀ 25 ਮਿਲੀਅਨ ਪਾਰ 
ਚੰਡੀਗੜ੍ਹ, 14 ਅਗਸਤ 2024 : ਇਸ ਫਾਨੀ ਨੂੰ ਦੁਨੀਆਂ ਨੂੰ ਅਲਵਿਦਾ ਆਖਣ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਮਕਬੂਲੀਅਤ ਉਸਦੇ ਪ੍ਰਸ਼ੰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਉਸਦੇ ਗਾਣਿਆਂ ਨੇ ਕੌਮਾਂਤਰੀ ਪੱਧਰ ‘ਤੇ ਨਵੇਂ ਰਿਕਾਰਡ ਬਣਾਏ ਹਨ। ਹਾਲੀਵੁੱਡ ਦੇ ਗਾਇਕਾਂ ਦੇ ਨਾਲ ਉਸਦੀਆਂ ਕੋਲੈਬਰੇਸ਼ਨਜ਼ ਆ ਰਹੀਆਂ ਹਨ। ਹੁਣ ਸਿੱਧੂ ਮੂਸੇਵਾਲਾ ਨੇ ਆਪਣੇ ਨਾਮ ਇਕ ਹੋਰ ਰਿਕਾਰਡ ਕਰ ਲਿਆ ਹੈ। ਕਿਸੇ ਵੀ ਭਾਰਤੀ ਗਾਇਕ ਨਾਲੋਂ ਉਸਦੇ ਯੂਟਿਊਬ ‘ਤੇ ਵੱਧ ਸਬਸਕ੍ਰਾਈਬਰ ਹਨ। ਤਾਜ਼ਾ....
‘ਖੇਲ ਖੇਲ ਮੇਂ’ ‘ਤੇ ਸੈਂਸਰ ਬੋਰਡ ਦੀ ਕੈਂਚੀ, ਦੋ ਅਪਮਾਨਜਨਕ ਸ਼ਬਦ ਹਟਾਏ 
ਮੁੰਬਈ, 11 ਅਗਸਤ 2024 : ਅਕਸ਼ੇ ਕੁਮਾਰ, ਵਾਣੀ ਕਪੂਰ, ਤਾਪਸੀ ਪੰਨੂ, ਐਮੀ ਵਿਰਕ, ਪ੍ਰਗਿਆ ਜੈਸਵਾਲ ਅਤੇ ਆਦਿਤਿਆ ਸੀਲ ਦੀ ਫਿਲਮ ‘ਖੇਲ ਖੇਲ ਮੇਂ’ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ। ਫਿਲਮ ਬਾਰੇ ਲਗਾਤਾਰ ਨਵੀਆਂ-ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਇਕ ਪਾਸੇ ਜਿੱਥੇ ਨਿਰਮਾਤਾ ਫਿਲਮ ਦਾ ਨਵਾਂ ਗੀਤ ਰਿਲੀਜ਼ ਕਰਨ ਦੀ ਤਿਆਰੀ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਫਿਲਮ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਖੁਸ਼ ਹਨ। ਦਰਅਸਲ, ਫਿਲਮ ਨੇ ਸੈਂਸਰ ਦੀਆਂ ਰਸਮਾਂ....
ਮਨੂ-ਸਰਬਜੋਤ ਨੇ ਪਿਸਟਲ ਮਿਕਸਡ ਵਿੱਚ ਭਾਰਤ ਲਈ ਜਿੱਤਿਆ ਕਾਂਸੀ ਦਾ ਤਮਗਾ
ਮਨੂ ਓਲੰਪਿਕ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਚੰਡੀਗੜ੍ਹ, 30 ਜੁਲਾਈ 2024 : ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਇਤਿਹਾਸ ਰਚ ਦਿੱਤਾ ਹੈ। ਉਹ ਇੱਕੋ ਓਲੰਪਿਕ ਖੇਡਾਂ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂ ਅਤੇ ਸਰਬਜੋਤ ਦੀ ਭਾਰਤੀ ਜੋੜੀ ਨੇ 10 ਮੀਟਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਕਾਂਸੀ ਤਮਗਾ ਮੁਕਾਬਲੇ ਵਿੱਚ ਕੋਰੀਆ ਨੂੰ 16-10 ਨਾਲ ਹਰਾਇਆ। ਭਾਰਤੀ ਜੋੜੀ ਨੇ ਕੁਆਲੀਫਿਕੇਸ਼ਨ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦੇ ਤਗ਼ਮੇ ਲਈ....
ਗਾਇਕ ਰਵ ਤੱਤਲਾ ਦਾ ਗੀਤ ਬਰੌਨ ਰੰਗ ਅੱਜ ਹੋਵੇਗਾ ਰਿਲੀਜ
ਰਾਏਕੋਟ, 24 ਜੁਲਾਈ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਲੰਮੇ ਦੇ ਜੰਮਪਲ ਅਤੇ ਉੱਭਰਦੇ ਗਾਇਕ ਰਵ ਤਤਲਾ ਆਪਣਾ ਪਲੇਠਾ ਗੀਤ ਬਰੌਨ ਰੰਗ ਲੈ ਕੇ ਹਾਜ਼ਰ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਗੀਤਕਾਰ ਇੰਦਰ ਲੰਮੇ ਨੇ ਦੱਸਿਆ ਕਿ ਇਹ ਗੀਤ ਬਰੌਨ ਰੰਗ ਉਨ੍ਹਾਂ ਖੁਦ ਲਿਖਿਆ ਹੈ ਅਤੇ ਮਿਊਜਿਕ ਅਤੇ ਅਵਾਜ਼ ਰਵ ਤੱਤਲਾ ਦੀ ਹੈ। ਇਸ ਗੀਤ ਦੇ ਪ੍ਰੋਡਿਊਸਰ ਰਵੀ ਜਸਰਾਜ ਹਨ। ਗੀਤਕਾਰ ਇੰਦਰ ਲੰਮੇ ਨੇ ਦੱਸਿਆ ਕਿ ਗੀਤ ਬਰੌਨ ਰੰਗ 27 ਜੁਲਾਈ ਨੂੰ ਯੂਟਿਊਬ ਤੇ ਰਿਲੀਜ ਜੋ ਰਿਹਾ ਹੈ।
ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ 'ਚ ਅਚਨਚੇਤ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਪਾਇਆ ਭੰਗੜਾ
ਓਨਟਾਰੀਓ, 15 ਜੁਲਾਈ, 2024 : ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਈ ਇੱਕ ਹੋਰ ਮਾਣ ਵਾਲਾ ਪਲ ਹੈ। ਓਨਟਾਰੀਓ ਦੇ ਰੋਜਰਸ ਸੈਂਟਰ ਸਟੇਡੀਅਮ ਵਿੱਚ ਦਿਲਜੀਤ ਦੇ ਸ਼ੋਅ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪੁੱਜੇ। ਦਿਲਜੀਤ ਦੇ ਕੰਸਰਟ 'ਚ ਅਚਨਚੇਤ ਪਹੁੰਚੇ ਟਰੂਡੋ ਨੇ ਉਨ੍ਹਾਂ ਨਾਲ ਤਸਵੀਰ ਖਿਚਵਾਈ ਅਤੇ ਸਟੇਜ 'ਤੇ ਮਜ਼ਾਕੀਆ ਪਲ ਵੀ ਸਾਂਝੇ ਕੀਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ ਐਕਸ 'ਤੇ ਲਿਖਿਆ,'ਦਿਲਜੀਤ ਦੋਸਾਂਝ ਨੂੰ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ....
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਸੱਤਵਾਂ ਗੀਤ ਅੱਜ ਹੋਵੇਗਾ ਰਿਲੀਜ਼
ਚੰਡੀਗੜ੍ਹ, 24 ਜੂਨ 2024 : ਬ੍ਰਿਟਿਸ਼ ਗਾਇਕਾ ਸਟੀਫਲੋਨ ਡਾਨ ਦੇ ਯੂਟਿਊਬ ਚੈਨਲ ‘ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਮੌਤ ਤੋਂ ਬਾਅਦ ਸੱਤਵਾਂ ਗੀਤ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲੇ ਦੇ ਇਸ ਨਵੇਂ ਗੀਤ ਦਾ ਸਿਰਲੇਖ ਡਿਲੇਮਾ ਹੈ ਜੋ ਕਿ, ਬ੍ਰਿਟਿਸ਼ ਗਾਇਕਾ ਸਟੀਫਲ ਸਟੀਫਲੋਨ ਡਾਨ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਸਟੀਫਲਨ ਖੁਦ ਲੰਦਨ ਦੀਆਂ ਸੜਕਾਂ ਤੇ ਇਸ ਗੀਤ ਨੂੰ ਪ੍ਰਮੋਟ ਕਰਦੀ ਹੋਈ ਨਜ਼ਰ ਆਈ ਸੀ। ਸਟੀਫਲਨ ਵੱਲੋਂ ਸੋਸ਼ਲ ਮੀਡੀਆ ਤੇ ਵੀ ਇਸ ਗੀਤ ਦਾ....
‘ਹੀਰਾਮੰਡੀ: ਦਿ ਡਾਇਮੰਡ ਬਜ਼ਾਰ’ ਨਾਲ ਅਦਾਕਾਰੀ ‘ਚ ਵਾਪਸੀ ਕਰਨ ਲਈ ਤਿਆਰ ਅਭਿਨੇਤਾ ਫਰਦੀਨ ਖਾਨ
ਮੁੰਬਈ, 10 ਅਪ੍ਰੈਲ : ਬਾਲੀਵੁੱਡ ਅਭਿਨੇਤਾ ਫਰਦੀਨ ਖਾਨ ‘ਹੀਰਾਮੰਡੀ: ਦਿ ਡਾਇਮੰਡ ਬਜ਼ਾਰ’ ਨਾਲ ਅਦਾਕਾਰੀ ‘ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੱਥੇ ਉਹ 14 ਸਾਲਾਂ ਬਾਅਦ ਨਵਾਬ ਵਲੀ ਮੁਹੰਮਦ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਰਦੀਨ, ਜੋ ਆਖਰੀ ਵਾਰ 2010 ਵਿੱਚ “ਦੁੱਲ੍ਹਾ ਮਿਲ ਗਿਆ” ਵਿੱਚ ਪਰਦੇ ‘ਤੇ ਨਜ਼ਰ ਆਏ ਸਨ, ਨੇ ਕਿਹਾ: “ਪਹਿਲਾਂ, ਇੱਕ ਲੰਬਾ ਅੰਤਰ ਹੈ। ਕਰੀਬ 14 ਸਾਲ ਹੋ ਗਏ ਹਨ। ਮੈਂ ਇਸ ਸ਼ਾਨਦਾਰ ਸਟਾਰ ਕਾਸਟ ਨਾਲ ਕੰਮ ਕਰਨ ਲਈ ਬਹੁਤ ਧੰਨਵਾਦੀ ਹਾਂ। ਮੈਂ ਪਰਦੇ ‘ਤੇ ਵਾਪਸੀ....
ਸਿੱਧੂ ਮੂਸੇਵਾਲਾ ਦੇ ਗੀਤ ਦਾ ਪੋਸਟਰ ਰਿਲੀਜ਼, ਗੀਤ ‘410’, 10 ਅਪ੍ਰੈਲ ਨੂੰ ਹੋਵੇਗਾ ਰਿਲੀਜ਼ 
ਚੰਡੀਗੜ੍ਹ, 8 ਅਪ੍ਰੈਲ : ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ, ਜਿਸ ਦੀ ਖਬਰ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇਕ ਪੋਸਟ ਰਾਹੀਂ ਦਿੱਤੀ ਹੈ। ਸੰਨੀ ਨੇ ਲਿਖਿਆ ਹੈ ਕਿ ਜੇਕਰ ਉਨ੍ਹਾਂ ਦੀ ਪੋਸਟ ਨੂੰ 1 ਲੱਖ ਕਮੈਂਟਸ ਮਿਲੇ ਤਾਂ ਉਹ ਗੀਤ ਦਾ ਪੋਸਟਰ ਰਿਲੀਜ਼ ਕਰ ਦੇਣਗੇ। ਹੁਣ ਗੀਤ ਦਾ ਪੋਸਟਰ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ‘ਚ ਸਿੱਧੂ....
ਗਾਇਕ ਬਲਜਿੰਦਰ ਜਿੰਦ ਦੇ ਨਵੇਂ ਗੀਤ ਬਾਈਪਾਸ ਦਾ ਪੋਸਟਰ ਜਾਰੀ
ਰਾਏਕੋਟ, 16 ਮਾਰਚ : ਪੰਜਾਬੀ ਦੇ ਉੱਭਰ ਰਹੇ ਗਾਇਕ ਬਲਜਿੰਦਰ ਜਿੰਦ ਆਪਣਾ ਨਵਾਂ ਗੀਤ ਬਾਈਪਾਸ ਲੈ ਕੇ ਹਾਜ਼ਰ ਹੋ ਰਹੇ ਹਨ, ਜਿਸ ਦਾ ਅੱਜ ਪੋਸਟਰ ਰਿਲੀਜ ਕੀਤਾ ਗਿਆ, ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਬਲਜਿੰਦਰ ਜਿੰਦ ਨੇ ਦੱਸਿਆ ਕਿ ਗੀਤ ਬਾਈਪਾਸ ਨੂੰ ਉਨ੍ਹਾਂ ਖੁਦ ਹੀ ਲਿਖਿਆ ਹੈ ਅਤੇ ਗੀਤ ਦਾ ਮਿਊਜ਼ਿਕ ਰਿੱਕੀ ਖਾਨ ਅਤੇ ਸੁਨੀਲ ਵਰਮਾਂ ਵੱਲੋਂ ਦਿੱਤਾ ਗਿਆ ਹੈ। ਫਿਲਮਾਂਕਣ ਜੱਗੀ ਡੀ ਵੱਲੋਂ ਵੱਖ ਵੱਖ ਲੋਕੇਸ਼ਨਾਂ ਤੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸਰੋਤਿਆਂ ਵੱਲੋਂ....
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਡਰਿੱਪੀ ਰਿਲੀਜ਼
ਤਿੰਨ ਘੰਟਿਆਂ ਵਿੱਚ 15 ਲੱਖ ਲੋਕਾਂ ਨੇ ਸੁਣਿਆ ਗੀਤ ਮਾਨਸਾ, 2 ਫਰਵਰੀ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡਰਿੱਪੀ ਅੱਜ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਛੇਵਾਂ ਗੀਤ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 50 ਹਜ਼ਾਰ ਤੋਂ ਵੱਧ ਲੋਕ ਉਡੀਕ ਕਰ ਰਹੇ ਸਨ ਅਤੇ ਗੀਤ ਨੂੰ ਰਿਲੀਜ਼ ਹੋਣ ਦੇ ਇਕ ਘੰਟੇ ਬਾਅਦ ਹੀ 9.73 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਦੇਖਿਆ। ਇਸ ਦੇ ਨਾਲ ਹੀ ਲਗਭਗ 4.63 ਲੱਖ ਲੋਕਾਂ ਨੇ ਇਸ ਨੂੰ....
ਪੰਜਾਬੀ ਗਾਇਕ ਸਿੱਪੀ ਗਿੱਲ ਦਾ ਕੈਨੇਡਾ ‘ਚ ਐਕਸੀਡੈਂਟ
ਚੰਡੀਗੜ੍ਹ, 25 ਜਨਵਰੀ : ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਦਾ ਕੈਨੇਡਾ ‘ਚ ਐਕਸੀਡੈਂਟ ਹੋ ਗਿਆ। ਉਹਨਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਸਿੱਪੀ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਿਆ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ ‘ਚ ਅਚਾਨਕ ਉਸ ਦੀ ਗੱਡੀ ਰੁਬੀਕਾਨ ਪਲਟ ਗਈ। ਹਾਦਸੇ ਵਿੱਚ ਸਿੱਪੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ....
12 ਨਵੰਬਰ ਨੂੰ ਆ ਰਿਹਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ
ਨਵੇਂ ਗੀਤ ਦਾ ਪੋਸਟਰ ਮਾਤਾ ਚਰਨ ਕੌਰ ਨੇ ਕੀਤਾ ਰਿਲੀਜ਼ ਚੰਡੀਗੜ੍ਹ, 9 ਨਵੰਬਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ ਮੌਕੇ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ। ਦੀਵਾਲੀ ‘ਤੇ ਪ੍ਰਸ਼ੰਸਕ ਇਸ ਗੀਤ ਨੂੰ ਸੁਣ ਸਕਣਗੇ। ਦੱਸ ਦਈਏ ਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। ਇਹ ਗੀਤ ਦੀਵਾਲੀ ਮੌਕੇ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ....
ਆਲੀਆ ਭੱਟ, ਕ੍ਰਿਤੀ ਸੈਨਨ, ਅੱਲੂ ਅਰਜੁਨ ਨੂੰ ਮਿਲਿਆ ਰਾਸ਼ਟਰੀ ਐਵਾਰਡ, ਫਿਲਮ ਆਰਆਰਆਰ ਮਿਲਿਆ ਪੁਰਸਕਾਰ
ਨਵੀਂ ਦਿੱਲੀ, 17 ਅਕਤੂਬਰ : 69ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਇੱਕ ਮਹੀਨਾ ਪਹਿਲਾਂ ਕੀਤਾ ਗਿਆ ਸੀ। ਸਾਰੇ ਜੇਤੂਆਂ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਇਨਾਮ ਦਿੱਤੇ ਗਏ। ਇਸ ਈਵੈਂਟ ਲਈ ਆਲੀਆ ਭੱਟ, ਕ੍ਰਿਤੀ ਸੈਨਨ ਅਤੇ ਪੰਕਜ ਤ੍ਰਿਪਾਠੀ ਕੈਪੀਟਲ ਸਿਟੀ ਪਹੁੰਚੇ। ਤਿੰਨੋਂ ਕਲਾਕਾਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਕਈ ਸਿਤਾਰੇ ਮੌਜੂਦ ਸਨ। ਆਲੂ ਅਰਜੁਨ ਵੀ ਇਸ ਸਮਾਰੋਹ ਦਾ ਹਿੱਸਾ ਬਣੇ। ਉਹ ਦੱਖਣ ਦਾ ਪਹਿਲਾ ਅਭਿਨੇਤਾ ਹੈ। ਜਿਨ੍ਹਾਂ ਨੂੰ ਇਹ....