ਗਾਇਕ ਬਲਜਿੰਦਰ ਜਿੰਦ ਦੇ ਨਵੇਂ ਗੀਤ ਬਾਈਪਾਸ ਦਾ ਪੋਸਟਰ ਜਾਰੀ

ਰਾਏਕੋਟ, 16 ਮਾਰਚ : ਪੰਜਾਬੀ ਦੇ ਉੱਭਰ ਰਹੇ ਗਾਇਕ ਬਲਜਿੰਦਰ ਜਿੰਦ ਆਪਣਾ ਨਵਾਂ ਗੀਤ ਬਾਈਪਾਸ ਲੈ ਕੇ ਹਾਜ਼ਰ ਹੋ ਰਹੇ ਹਨ, ਜਿਸ ਦਾ ਅੱਜ ਪੋਸਟਰ ਰਿਲੀਜ ਕੀਤਾ ਗਿਆ, ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਬਲਜਿੰਦਰ ਜਿੰਦ ਨੇ ਦੱਸਿਆ ਕਿ ਗੀਤ ਬਾਈਪਾਸ ਨੂੰ ਉਨ੍ਹਾਂ ਖੁਦ ਹੀ ਲਿਖਿਆ ਹੈ ਅਤੇ ਗੀਤ ਦਾ ਮਿਊਜ਼ਿਕ ਰਿੱਕੀ ਖਾਨ ਅਤੇ ਸੁਨੀਲ ਵਰਮਾਂ ਵੱਲੋਂ ਦਿੱਤਾ ਗਿਆ ਹੈ। ਫਿਲਮਾਂਕਣ ਜੱਗੀ ਡੀ ਵੱਲੋਂ ਵੱਖ ਵੱਖ ਲੋਕੇਸ਼ਨਾਂ ਤੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸਰੋਤਿਆਂ ਵੱਲੋਂ ਉਨ੍ਹਾਂ ਦੇ ਪਹਿਲਾਂ ਆਏ ਗੀਤਾਂ ਨੂੰ ਪਿਆਰ ਬਖਸਿਆ ਹੈ, ਉਸੇ ਤਰ੍ਹਾਂ ਉਨ੍ਹਾਂ ਦੇ ਨਵੇਂ ਗੀਤ ਬਾਈਪਾਸ ਨੂੰ ਵੀ ਪਿਆਰ ਦੇਣਗੇ। ਉਨ੍ਹਾਂ ਦੱਸਿਆ ਕਿ ਗੀਤ ਬਾਈਪਾਸ 19 ਮਾਰਚ ਨੂੰ ਜਿੰਦ ਰਿਕਾਰਡਜ਼ ਕੰਪਨੀ ਦੇ ਯੂ-ਟਿਊਬ ਚੈਨਲ ਤੇ ਰਿਲੀਜ ਹੋਵੇਗਾ। ਇਸ ਮੌਕੇ ਗਾਇਕ ਜਿੰਦ ਨੇ ਇਸ ਗੀਤ ਲਈ ਸਾਰੀ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਸਤਾਦ ਬੂਟਾ ਖਾਨ, ਉਸਤਾਦ ਰਫੀਕ ਮਹੀਵਾਲ, ਬਲਜੀਤ ਸਿੰਘ ਧਾਲੀਵਾਲ, ਕਿੰਦਾ ਧਾਲੀਵਾਲ, ਦਲਵੀਰ ਸਿੰਘ, ਜੱਸੂ ਢਿੱਲੋਂ, ਹੌਲਦਾਰ ਦਲਵੀਰ ਸਿੰਘ, ਹੌਲਦਾਰ ਗੁਰਵਿੰਦਰ ਸਿੰਘ, ਸਿਪਾਹੀ ਗੁਰਸੇਵਕ ਸਿੰਘ, ਜੱਸੀ ਸਿੰਘ, ਲਾਡੀ ਸਿੰਘ, ਜਗਦੇਵ ਸਿੰਘ ਸੈਂਭੀ, ਰੋਬਿਨ, ਭਵਨਦੀਪ ਸਿੰਘ ਵੀ ਹਾਜ਼ਰ ਸਨ।