ਮਨੋਰੰਜਨ

ਪਰਵਾਸੀ ਭਾਰਤੀ ਨੇ ਗਾਇਕ ਹਰਭਜਨ ਮਾਨ ਤੇ ਹਿਸਾਬ ਕਿਤਾਬ ‘ਚ ਹੇਰਾਫੇਰੀ ਦਾ ਲਗਾਇਆ ਇਲਜ਼ਾਮ
ਮੋਹਾਲੀ, 26 ਦਸੰਬਰ : ਪੰਜਾਬੀ ਗਾਇਕ ਅਤੇ ਅਭਿਨੇਤਾ ਹਰਭਜਨ ਮਾਨ ਦੇ ਖਿਲਾਫ ਅਰਬਪਤੀ ਪਰਵਾਸੀ ਭਾਰਤੀ ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਹਿਸਾਬ ਕਿਤਾਬ ‘ਚ ਲਗਭਗ 2.5 ਕਰੋੜ ਰੁਪਏ ਦੀ ਹੇਰਾਫੇਰੀ ਦਾ ਇਲਜ਼ਾਮ ਲਗਾਉਂਦੇ ਹੋਏ ਸਿਵਲ ਕੋਰਟ ਮੋਹਾਲੀ ਵਿੱਚ ਪਹੁੰਚ ਕੀਤੀ ਹੈ। ਅਦਾਲਤ ਨੇ ਹਰਭਜਨ ਮਾਨ ਦੀ ਕੰਪਨੀ ਐਚਐਮ ਰਿਕਾਰਡਜ਼, ਹਰਭਜਨ ਮਾਨ ਅਤੇ ਗੁਰਬਿੰਦਰ ਸਿੰਘ ਨੂੰ 9 ਜਨਵਰੀ 2023 ਨੂੰ ਜਵਾਬ ਅਤੇ ਆਧਾਰ ਵੇਰਵੇ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਹਾਰਵੈਸਟ ਟੈਨਿਸ ਅਕੈਡਮੀ ਅਤੇ ਹਾਰਵੈਸਟ ਇੰਟਰਨੈਸ਼ਨਲ....
ਅਦਾਕਾਰਾ ਤਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਕਲਾਕਾਰ ਸ਼ੀਜ਼ਾਨ ਖ਼ਾਨ ਨੂੰ ਕੀਤਾ ਗ੍ਰਿਫ਼ਤਾਰ
ਮੁੰਬਈ, 25 ਦਸੰਬਰ : ਟੀਵੀ ਅਦਾਕਾਰਾ ਤਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਕਲਾਕਾਰ ਸ਼ੀਜ਼ਾਨ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸ਼ੀਜ਼ਾਨ ਖ਼ਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਏਸੀਪੀ ਚੰਦਰਕਾਂਤ ਜਾਧਵ ਨੇ ਦੱਸਿਆ ਕਿ ਅਦਾਕਾਰਾ ਦੀ ਮਾਂ ਨੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੀ ਉਹ ਜਾਂਚ ਕਰ ਰਹੇ ਹਾਂ। ਤਨੀਸ਼ਾ(20) ਇੱਕ ਮਿਊਜ਼ਿਕ ਵੀਡੀਓ ਸ਼ੂਟ ਕਰਨ ਲਈ ਸੈੱਟ 'ਤੇ ਮੌਜੂਦ ਸੀ....
ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਵਿਦੇਸ਼ ਜਾਣ ਦੀ ਇਜਾਜ਼ਤ ਵਾਲੀ ਦਾਖ਼ਲ ਪਟੀਸ਼ਨ ਲਈ ਵਾਪਸ
ਨਵੀਂ ਦਿੱਲੀ, 24 ਦਸੰਬਰ : ਮਨੀ ਲਾਂਡਰਿੰਗ ਮਾਮਲੇ ’ਚ ਕਥਿਤ ਦੋਸ਼ੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਵਿਦੇਸ਼ ਜਾਣ ਦੀ ਇਜਾਜ਼ਤ ਲੈਣ ਲਈ ਦਿੱਲੀ ਦੀ ਇਕ ਅਦਾਲਤ ’ਚ ਦਾਖ਼ਲ ਪਟੀਸ਼ਨ ਵਾਪਸ ਲੈ ਲਈ। ਜੱਜ ਨੇ ਕਿਹਾ ਕਿ ਪਹਿਲਾਂ ਦੋਸ਼ ਤੈਅ ਹੋਣੇ ਚਾਹੀਦੇ ਹਨ, ਜਿਸ ਤੋਂ ਬਾਅਦ ਅਦਾਕਾਰਾ ਨੇ ਅਦਾਲਤ ਨੂੰ ਆਪਣੇ ਫ਼ੈਸਲੇ ਬਾਰੇ ਦੱਸਿਆ। ਜੱਜ ਨੇ ਕਿਹਾ ਕਿ ਤੁਸੀਂ ਪਟੀਸ਼ਨ ਵਾਪਸ ਲੈ ਸਕਦੇ ਹੋ ਤੇ ਪਹਿਲਾਂ ਦੋਸ਼ ਤੈਅ ਹੋਣੇ ਚਾਹੀਦੇ ਹਨ ਨਹੀਂ ਤਾਂ ਮੈਂ ਇਕ ਨਿਆਂਇਕ ਹੁਕਮ ਪਾਸ ਕਰਾਂਗਾ। ਇਸ ਤੋਂ ਬਾਅਦ....
ਸੀਰੀਅਲ ’ਅਲੀਬਾਬਾ-ਦਾਸਤਾਮ-ਏ-ਕਾਬੁਲ’ ਦੀ ਮੁੱਖ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਕੀਤੀ ਖੁਦਕੁਸ਼ੀ
ਮੁਬੰਈ : ਟੀਵੀ ਜਗਤ ’ਚੋ ਇੱਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਸੋਨੀ ਸਬ ਟੀਵੀ ਦੇ ਸੀਰੀਅਲ ’ਅਲੀਬਾਬਾ-ਦਾਸਤਾਮ-ਏ-ਕਾਬੁਲ’ ਦੀ ਮੁੱਖ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਮੇਕਅੱਪ ਰੂਮ ਵਿੱਚ ਲਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਲਿਆ ਹੈ, ਇਸ ਖ਼ਬਰ ਨਾਲ ਟੀਵੀ ਜਗਤ ਵਿੱਚ ਸੋਗ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਕਾਰਾ ਤਨੀਸ਼ਾ ਪਿਛਲੇ ਕੁੱਝ ਦਿਨਾਂ ਤੋਂ ਸੈੱਟ ਉੱਪਰ ਕਾਫੀ ਅਪਸੈੱਟ ਦਿਖਾਈ ਦਿੰਦੀ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਅਦਾਕਾਰਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ....
Asian Stars Of 2022 ਵਿੱਚ ਸਥਾਨ ਦਰਜ ਕਰਨ ਵਾਲੀ ਇਕਲੌਤੀ ਪੰਜਾਬੀ ਐਕਟਰਸ ਸਰਗੁਣ ਮਹਿਤਾ
ਸਾਲ 2022 ਪੰਜਾਬੀ ਇੰਡਸਟਰੀ ਲਈ ਸ਼ਾਨਦਾਰ ਰਿਹਾ ਹੈ। ਇਸ ਸਾਲ ਵਿੱਚ ਸਟਾਰਸ ਬਹੁਤ ਸਾਰੀਆਂ ਚੰਗੀਆਂ ਅਤੇ ਬੁਰੀਆਂ ਖ਼ਬਰਾਂ ਵਿੱਚੋਂ ਗੁਜ਼ਰੇ। ਪਰ ਜਿਵੇਂ ਕਿ ਅਸੀ ਜਾਣਦੇ ਹਾਂ ਕਿ ਸਾਲ ਦੇ ਅੰਤ ਵਿੱਚ ਗੂਗਲ ਵੱਲੋਂ ਟਾਪ ਦੇ 50 ਏਸ਼ੀਅਨ ਸਟਾਰਸ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ। ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਇਸ ਲਿਸਟ ਵਿੱਚ ਪੰਜਾਬੀ ਐਕਟਰਸ ਸਰਗੁਣ ਮਹਿਤਾ ਨੇ 22ਵਾਂ ਸਥਾਨ ਪ੍ਰਾਪਤ ਕੀਤਾ ਹੈ। ਏਸ਼ੀਅਨ ਚੈਟਸ ਵਿੱਚ ਸਥਾਨ ਬਣਾਉਣ ਵਾਲੀ ਪਹਿਲੀ ਪੰਜਾਬੀ ਮਹਿਲਾ ਅਦਾਕਾਰਾ ਬਣ ਗਈ....
ਅਦਾਲਤ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 7 ਮਹੀਨੇ ਬਾਅਦ ਥਾਰ ਗੱਡੀ ਪਰਿਵਾਰ ਨੂੰ ਸੌਂਪੀ
ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਕਰੀਬਨ 7 ਮਹੀਨੇ ਬਾਅਦ ਅਦਾਲਤ ਵੱਲੋਂ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ, ਜੋ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਬਣ ਕੇ ਰਹਿ ਗਈ, ਉਨ੍ਹਾਂ ਦੇ ਪਰਿਵਾਰ ਨੂੰ ਮਿਲ ਗਈ ਹੈ। ਭਾਵੇਂ ਕਿ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਅਤੇ ਪਿਸਤੌਲ ਸੌਂਪ ਦਿੱਤੇ ਗਏ ਹਨ, ਪਰ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਗੱਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਦਲਾਅ ਨਾ ਲਿਆਂਦਾ ਜਾਵੇ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ....
ਤੇਜ਼ਾਬੀ ਹਮਲਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ : ਕੰਗਨਾ ਰਣੌਤ
ਮੁੰਬਈ : ਦਿੱਲੀ ਦੇ ਦਵਾਰਕਾ ‘ਚ 17 ਸਾਲਾ ਲੜਕੀ ‘ਤੇ ਹੋਏ ਤੇਜ਼ਾਬ ਹਮਲੇ ਨੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਪੁਰਾਣੇ ਜ਼ਖਮਾਂ ਨੂੰ ਤਾਜ਼ਾ ਕਰ ਦਿੱਤਾ ਹੈ। ਕੰਗਨਾ ਰਣੌਤ ਨੇ ਆਪਣੀ ਭੈਣ ਰੰਗੋਲੀ ਚੰਦੇਲ ‘ਤੇ ਹੋਏ ਤੇਜ਼ਾਬ ਹਮਲੇ ਨੂੰ ਯਾਦ ਕੀਤਾ ਹੈ। ਕੰਗਨਾ ਨੇ ਇੰਸਟਾ ਸਟੋਰੀ ‘ਤੇ ਉਸ ਭਿਆਨਕ ਹਾਦਸੇ ਤੋਂ ਬਾਅਦ ਹੋਏ ਸੰਘਰਸ਼ ਅਤੇ ਡਰ ਬਾਰੇ ਦੱਸਿਆ ਹੈ। ਕੰਗਨਾ ਰਣੌਤ ਲਿਖਦੀ ਹੈ – ਜਦੋਂ ਮੈਂ ਕਿਸ਼ੋਰ ਸੀ, ਮੇਰੀ ਭੈਣ ਰੰਗੋਲੀ ਚੰਦੇਲ ‘ਤੇ ਸੜਕ ਸਾਇਦ ਰੋਮੀਓ ਦੁਆਰਾ ਤੇਜ਼ਾਬ ਨਾਲ ਹਮਲਾ ਕੀਤਾ ਗਿਆ....
ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਕਿਡਨੀ ਫੇਲ ਹੋਣ ਦੀ ਪੋਸਟ ਕੀਤੀ ਖਬਰ, ਬੀਮਾਰੀ ਕਾਰਨ ਪ੍ਰਾਜੈਕਟ ਹੱਥੋਂ ਨਿਕਲਣੇ ਸ਼ੁਰੂ
ਮੁੰਬਈ : ਟੀਵੀ ਅਦਾਕਾਰਾ ਅਨਾਇਆ ਸੋਨੀ ਲਗਭਗ ਦੋ ਸਾਲਾਂ ਤੋਂ ਡਾਇਲਸਿਸ ਕਰਵਾ ਰਹੀ ਹੈ। ਜਦੋਂ ਤੋਂ ‘ਮੇਰੇ ਸਾਈਂ’ ਦੀ ਇਸ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਕਿਡਨੀ ਫੇਲ ਹੋਣ ਦੀ ਖਬਰ ਪੋਸਟ ਕੀਤੀ ਹੈ, ਉਦੋਂ ਤੋਂ ਉਸ ਦੀਆਂ ਪਰੇਸ਼ਾਨੀਆਂ ਵਧ ਗਈਆਂ ਹਨ। ਉਨ੍ਹਾਂ ਦੀ ਬੀਮਾਰੀ ਕਾਰਨ ਕਈ ਪ੍ਰਾਜੈਕਟ ਹੱਥੋਂ ਨਿਕਲਦੇ ਜਾ ਰਹੇ ਹਨ। ਲਗਾਤਾਰ ਡਾਇਲਸਿਸ ਦੇ ਖਰਚੇ ਅਤੇ ਕੰਮ ਦੀ ਮੁਸ਼ਕਲ ਨੇ ਇਸ ਅਭਿਨੇਤਰੀ ਨੂੰ ਤੋੜ ਦਿੱਤਾ ਹੈ। ਅਨਾਇਆ ਨੇ ਕਿਹਾ, ”ਮੈਂ ਦੋ ਦਿਨ ਪਹਿਲਾਂ ਹੀ ਸੀਰੀਅਲ ‘ਮੇਰੇ ਸਾਈਂ’ ਦੀ....
ਗਾਇਕ ਜੋੜੀ ਆਤਮਾ ਬੁੱਢੇਵਾਲੀਆ ਅਤੇ ਅਮਨ ਰੋਜ਼ੀ ਹੋਏ ਵੱਖ, 18 ਸਾਲ ਬਾਅਦ ਹੋਏ ਵੱਖ
ਲੁਧਿਆਣਾ : ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਆਪਣੇ ਕਈ ਹਿੱਟ ਗੀਤ ਦੇਣ ਵਾਲੀ ਦੋੋਗਾਣਾ ਗਾਇਕ ਜੋੋੜੀ ਅਮਨ ਰੋਜ਼ੀ ਅਤੇ ਆਤਮਾ ਸਿੰਘ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਪ੍ਰਸ਼ੰਸ਼ਕ ਹੁਣ ਦੋਵਾਂ ਨੂੰ ਕਦੇ ਇਕੱਠੇ ਨਹੀਂ ਦੇਖ ਸਕਣਗੇ। ਇਹ ਦੋੋਗਾਣਾ ਜੋੋੜੀ 18 ਸਾਲ ਬਾਅਦ ਵੱਖ ਹੋ ਚੁੱਕੀ ਹੈ। ਜਿਸਦੀ ਜਾਣਕਾਰੀ ਖੁਦ ਅਮਨ ਰੋਜ਼ੀ ਵੱਲੋਂ ਲਾਈਵ ਆ ਕੇ ਦਿੱਤੀ ਗਈ ਹੈ। ਉਨ੍ਹਾਂ ਲਾਈਵ ਵਿੱਚ ਬੋਲਦੇ ਹੋਏ ਕਿਹਾ ਕਿ ਸਾਡਾ ਇਕਰਾਰਨਾਮਾ ਖਤਮ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮੈਂ ਉਨ੍ਹਾਂ ਨਾਲ....
ਕਲਾਕਾਰ 100 ਕਰੋੜ ਦੀ ਫੀਸ ਲੈਂਦੇ ਹਨ, ਫਿਲਮ ਨੂੰ ਫਲਾਪ ਬਣਾਉਣ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਹੱਥ ਹੈ : ਸਿੱਦੀਕੀ
ਮੁੰਬਈ : ਨਵਾਜ਼ੂਦੀਨ ਸਿੱਦੀਕੀ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਇਸਵਾਰ ਅਦਾਕਾਰ ਸਿੱਦੀਕੀ ਨੇ ਉਨ੍ਹਾਂ ਕਲਾਕਾਰਾਂ ਦਾ ਮਜ਼ਾਕ ਉਡਾਇਆ, ਜੋ ਇਕ ਫਿਲਮ ਲਈ 100 ਕਰੋੜ ਰੁਪਏ ਲੈਂਦੇ ਹਨ। ਨਵਾਜ਼ੂਦੀਨ ਸਿੱਦੀਕੀ ਨੇ ਇਕ ਇੰਟਰਵਿਊ 'ਚ ਕਿਹਾ, 'ਬਾਕਸ ਆਫਿਸ 'ਤੇ ਕੀ ਹੋ ਰਿਹਾ ਹੈ, ਇਸ ਦੀ ਚਿੰਤਾ ਕਰਨਾ ਨਿਰਮਾਤਾ ਦਾ ਕੰਮ ਹੈ। ਅਦਾਕਾਰ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਕਿੰਨੀਆਂ ਟਿਕਟਾਂ ਵਿਕ ਰਹੀਆਂ ਹਨ। ਜੇਕਰ ਕੋਈ ਅਭਿਨੇਤਾ ਬਾਕਸ....
ਗੁਰਪ੍ਰੀਤ ਘੁੱਗੀ ਪਰਿਵਾਰ ਦੀ ਮਦਦ ਲਈ 7 ਰੁਪਏ ਦਿਹਾੜੀ ਤੇ ਕੰਮ, ਅੱਜ ਕਰੋੜਾਂ ਦੇ ਮਾਲਕ ਬਣੇ।
ਜਲੰਧਰ : ਐਕਟਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਉਹ ਸ਼ਖਸੀਅਤ ਹੈ, ਜੋ ਪੰਜਾਬੀਆਂ ਨੂੰ ਪਿਛਲੇ 30 ਸਾਲਾਂ ਤੋਂ ਹਸਾਉਂਦਾ ਆ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰਪ੍ਰੀਤ ਘੁੱਗੀ ਦੇ ਸੰਘਰਸ਼ ਤੋਂ ਸਫਲਤਾ ਤੱਕ ਦੀ ਕਹਾਣੀ। ਜਾਣੋ ਕਿਵੇਂ 7 ਰੁਪਏ ਦਿਹਾੜੀ ਕਰਨ ਵਾਲੇ ਗੁਰਪ੍ਰੀਤ ਘੁੱਗੀ ਅੱਜ ਕਰੋੜਾਂ ਦੇ ਮਾਲਕ ਬਣੇ। ਉਹਨਾਂ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਵੜੈਚ ਹੈ ਪਰ ਪਾਲੀਵੁੱਡ ਵਿੱਚ ਉਹਨਾਂ ਨੂੰ ਗੁਰਪ੍ਰੀਤ ਘੁੱਗੀ ਦੇ ਨਾਂ ਨਾਲ ਹੀ ਜਾਣਦੇ ਹਾਂ, ਉਹਨਾਂ ਨੂੰ ਇਹ ਨਾਂ ਉਹਨਾਂ ਦੇ ਉਸਤਾਦ....
ਦਿੱਗਜ਼ ਅਭਿਨੇਤਾ ਵਿਕਰਮ ਗੋਖਲੇ ਦਾ ਦੇਹਾਂਤ
ਪੁਣੇ : ਮਲਟੀ ਆਰਗਨ ਫੇਲਅਰ ਦੇ ਬਾਅਦ ਦਿੱਗਜ਼ ਅਭਿਨੇਤਾ ਵਿਕਰਮ ਗੋਖਲੇ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। 77 ਸਾਲਾ ਅਭਿਨੇਤਾ ਨੇ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿਚ ਅੰਤਿਮ ਸਾਹ ਲਿਆ, ਜਿਥੇ ਉਨ੍ਹਾਂ ਦਾ 5 ਨਵੰਬਰ ਤੋਂ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਇਸ ਦੌਰਾਨ ਉਨ੍ਹਾਂ ਦੀ ਮੌਤ ਦੀ ਅਫਵਾਹ ਵੀ ਉਡੀ, ਜਿਸ ਦਾ ਪਰਿਵਾਰ ਨੇ ਖੰਡਨ੍ ਕੀਤਾ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ ਵਿਚ ਕੁਝ ਸੁਧਾਰ ਹੋਇਆ ਸੀ ਪਰ ਮਲਟੀ ਆਰਗਨ ਫੇਲਅਰ ਦੀ ਵਜ੍ਹਾ ਨਾਲ ਅੱਜ ਦੇਹਾਂਤ....
ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ, ਦੇਹਾਂਤ ਨਹੀਂ ਹੋਇਆ, ਬੇਟੀ ਵੱਲੋਂ ਖੰਡਨ
ਮੁਬੰਈ : ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦੀ ਮੌਤ ਨੂੰ ਲੈ ਕੇ ਮੀਡੀਆ 'ਚ ਚੱਲ ਰਹੀਆਂ ਖਬਰਾਂ ਦਾ ਉਨ੍ਹਾਂ ਦੀ ਬੇਟੀ ਵੱਲੋਂ ਖੰਡਨ ਕੀਤਾ ਗਿਆ ਹੈ। ਵਿਕਰਮ ਗੋਖਲੇ ਦੀ ਧੀ ਨੇ ਕਿਹਾ ਹੈ ਕਿ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਤੇ ਉਨ੍ਹਾਂ ਦਾ ਦੇਹਾਂਤ ਨਹੀਂ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਗੋਖਲੇ ਦੀ ਧੀ ਨੇ ਪੁਸ਼ਟੀ ਕੀਤੀ ਕਿ ਉਹ ਜ਼ਿੰਦਾ ਹੈ ਅਤੇ ਲਾਈਫ ਸਪੋਰਟ 'ਤੇ ਹੈ, ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ....
ਅਦਾਕਾਰਾ ਰਿਚਾ ਚੱਢਾ ਨੇ ਭਾਰਤੀ ਫੌਜ ਤੇ ਦਿੱਤੇ ਬਿਆਨ ਲਈ ਮੰਗੀ ਮੁਆਫੀ
ਮੁੰਬਈ : ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ‘ਚ ਭਾਰਤੀ ਫੌਜ ‘ਤੇ ਦਿੱਤੇ ਬਿਆਨ ਕਰਕੇ ਉਹ ਇਕ ਵਾਰ ਫਿਰ ਨਿਸ਼ਾਨੇ ‘ਤੇ ਆ ਗਈ ਹੈ। ਉਸ ਦੇ ਇਸ ਟਵੀਟ ਕਾਰਨ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਮਚਿਆ ਹੋਇਆ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਕਾਫੀ ਝੂਠ ਬੋਲ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਨਿਰਮਾਤਾ ਅਸ਼ੋਕ ਪੰਡਿਤ ਨੇ ਵੀ ਉਨ੍ਹਾਂ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। ਦਰਅਸਲ, ਹਾਲ ਹੀ ਵਿੱਚ, ਸੈਨਾ ਦੇ ਉੱਤਰੀ ਕਮਾਂਡਰ....
ਨਾਈਜੀਰੀਅਨ ਰੈਪਰ ਬਰਨਾ ਬੁਆਏ ਨਾਲ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕੀਤੀ ਮੁਲਾਕਾਤ
ਇੰਗਲੈਂਡ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਇੰਗਲੈਂਡ ਵਿੱਚ ਹੋਣ ਵਾਲੀ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਗਏ ਹੋਏ ਹਨ। ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੇ ਨਾਈਜੀਰੀਅਨ ਰੈਪਰ ਬਰਨਾ ਬੁਆਏ ਨਾਲ ਮੁਲਾਕਾਤ ਕੀਤੀ। ਬਰਨਾ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕੀਤੀ। ਉਹ ਸਿੱਧੂ ਨਾਲ ਹੋਈ ਪਹਿਲੀ ਮੁਲਾਕਾਤ ਨੂੰ ਯਾਦ ਕਰਕੇ ਭਾਵੁਕ ਹੋ ਗਏ। ਦੱਸ ਦੇਈਏ ਕਿ ਲਾਈਵ ਸ਼ੋਅ ਦੌਰਾਨ ਵੀ ਗਾਇਕ ਬਰਨਾ ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ....