ਅਦਾਕਾਰ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਮੁੰਬਈ, 9 ਅਕਤੂਬਰ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਜਾਨ ਨੂੰ ਖਤਰਾ ਹੈ। ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਸ਼ਾਹਰੁਖ ਨੂੰ ਉਸ ਦੀਆਂ ਫਿਲਮਾਂ ‘ਪਠਾਨ’ ਅਤੇ ‘ਜਵਾਨ’ ਦੀ ਸਫਲਤਾ ਤੋਂ ਬਾਅਦ ਕੁਝ ਅਸੰਤੁਸ਼ਟ ਤੱਤਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਸ਼ਾਹਰੁਖ ਨੂੰ Y+ ਸੁਰੱਖਿਆ ਦਿੱਤੀ ਹੈ। ਇਸ Y+ ਸੁਰੱਖਿਆ ਦੇ ਤਹਿਤ 6 ਨਿੱਜੀ ਸੁਰੱਖਿਆ ਅਧਿਕਾਰੀ ਅਤੇ ਹਥਿਆਰਾਂ ਵਾਲੇ 5 ਪੁਲਸ ਕਰਮਚਾਰੀ 24 ਘੰਟੇ ਸ਼ਾਹਰੁਖ ਖਾਨ ਦੇ ਨਾਲ ਰਹਿਣਗੇ। ਇਹ ਸੁਰੱਖਿਆ ਕਰਮਚਾਰੀ MP-5 ਮਸ਼ੀਨ ਗਨ, AK-47 ਅਸਾਲਟ ਰਾਈਫਲਾਂ ਅਤੇ Glock ਪਿਸਤੌਲਾਂ ਨਾਲ ਲੈਸ ਹੋਣਗੇ। ਇਸ ਸੁਰੱਖਿਆ ਕਵਰ ਦਾ ਭੁਗਤਾਨ ਸ਼ਾਹਰੁਖ ਖਾਨ ਕਰਨਗੇ।