- ਰਾਏਕੋਟੀ ਨੇ ਚੈਨਲ ਹੈਕ ਹੋਣ ਦੀ ਇੰਸਟਾ ਦੇ ਖੁਦ ਜਾਣਕਾਰੀ ਕੀਤੀ ਸ਼ੇਅਰ
ਲੁਧਿਆਣਾ, 28 ਅਗਸਤ (ਰਘਵੀਰ ਸਿੰਘ ਜੱਗਾ) : ਨਾਮਵਰ ਗੀਤਕਾਰ, ਅਦਾਕਾਰ ਤੇ ਗਾਇਕ ਹੈਪੀ ਰਾਏਕੋਟੀ ਦਾ ਯੂ-ਟਿਊਬ ਚੈਨਲ ਕਿਸੇ ਨੇ ਹੈਕ ਕਰਲਿਆ ਹੈ। ਇਹ ਜਾਣਕਾਰੀ ਖੁਦ ਗਾਇਕ-ਗੀਤਕਾਰ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਂਗ੍ਰਾਮ ਤੇ ਸਟੋਰੀ ਲਗਾ ਕੇ ਦਿੱਤੀ। ਗਾਇਕ ਹੈਪੀ ਰਾਏਕੋਟੀ ਚੈਨਲ ਹੈਕ ਹੋਣ ਸਬੰਧੀ ਉਸਦੇ ਪ੍ਰਸ਼ੰਸ਼ਕਾਂ ਦੇ ਫੋਨ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਜਾਣਕਾਰੀ ਇੰਸਟਾ ਦੇ ਸਟੇਟਸ ਲਗਾ ਕੇ ਸ਼ੇਅਰ ਕੀਤੀ। ਹੈਪੀ ਰਾਏਕੋਟ ਚੈਨਲ ਤੇ ਉਸਦੇ 6 ਲੱਖ ਤੋਂ ਜਿਆਦਾ ਸਬਸਕ੍ਰਾਈਬ ਸਨ। ਗਾਇਕ ਹੈਪੀ ਰਾਏਕੋਟੀ ਨੇ ਇੰਸਟਾਗ੍ਰਾਮ ਦੀ ਸਟੋਰੀ ਦੇ ਲਗਾਈ ਪੋਸਟ ਤੇ ਲਿਖਿਆ ਕਿ ਆਪਣਾ ਯੂ-ਟਿਊਬ ਚੈਨਲ ਹੈਕ ਹੋ ਗਿਆ, ਕੱਲ੍ਹ ਰਾਤ ਦਾ ਹੋਇਆ ਵੈਸੇ, ਲੱਗਦਾ ਕੋਈ ਸੱਜਣ ਮਿੱਤਰ ਖਾਸ ਚਾਹੁਣ ਵਾਲਾ ਹੀ ਹੋਣਾ, ਪਰ ਕੋਈ ਨੀ ਦਾਤਾ ਮੇਹਰ ਕਰੂ ਜਲਦੀ…ਮਿਲਾਂਗੇ। ਹੈਪੀ ਨੇ ਪੋਸਟ ਵਿੱਚ ਇਸ ਤੋਂ ਇਲਾਵਾ ਲਿਖਿਆ ਕਿ ਇਸ ਸਾਲ ਬਹੁਤ ਕੁੱਝ ਹੋਇਆ, ਮੇਰੀ ਆਦਤ ਨਹੀਂ ਕੀ ਮੈਂ ਰੌਲਾ ਪਾਵਾਂ, ਕਈ ਆਪਣੇ ਸੱਜਣਾਂ ਨੇ ਬੜਾ ਕੁੱਝ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਨਾ ਕਦੇ ਦਿਲ ਖੋਲ੍ਹ ਕੇ ਬੋਲਾਂਗੇ, ਬੱਸ ਤੁਸੀਂ ਜੁੜੇ ਰਹਿਓ, ਸੱਜਣਾਂ ਸਾਨੂੰ ਤੋਤਿਆਂ ਨੂੰ ਬਾਗ ਬਥੇਰੇ। ਗਾਇਕ, ਗੀਤਕਾਰ ਹੈਪੀ ਰਾਏਕੋਟੀ ਜਿੱਥੇ ਬਹੁਤ ਵਧੀਆ ਗੀਤਕਾਰ ਤੇ ਗਾਇਕ ਹੈ, ਉੱਥੇ ਇਨਸਾਨ ਵੀ ਬਹੁਤ ਵਧੀਆ ਹੈ। ਹੈਪੀ ਜਦੋਂ ਵੀ ਕਿਸੇ ਨੂੰ ਮਿਲਦਾ ਤਾਂ ਨੀਵਾਂ ਹੋ ਕੇ ਬੜੀ ਹਲੀਮੀ ਨਾਲ ਮਿਲਦਾ ਹੈ। ਗਾਇਕ-ਗੀਤਕਾਰ ਹੈਪੀ ਰਾਏਕੋਟੀ ਵੱਲੋਂ ਗਾਏ ਤੇ ਲਿਖੇ ਗੀਤਾਂ ਨੂੰ ਦੇਸ਼-ਵਿਦੇਸ਼ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ।