ਮੇਲੇ

ਸ਼ਹੀਦੀ ਜੋੜ ਮੇਲਾ ਫਤਿਹਗੜ ਸਾਹਿਬ
ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਹਰ ਸਾਲ 26 ਤੋਂ 28 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਯਾਦ ਵਿੱਚ ਕੀਤਾ ਜਾਂਦਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਬਲਕਿ ਵਿਸ਼ਵ ਇਤਿਹਾਸ ਦੀ ਇਕ ਅਲੋਕਾਰੀ ਘਟਨਾ ਹੈ। ਇਸ ਘਟਨਾ ਵਿਚ ਜਿਥੇ ਸਿਦਕ, ਸ਼ਰਧਾ ਅਤੇ ਕੁਰਬਾਨੀ ਦੀ ਸਿਖਰ ਦੇਖੀ ਜਾ ਸਕਦੀ ਹੈ, ਉਥੇ ਸੱਤਾ ਦੀ ਦਰਿੰਦਗੀ ਅਤੇ ਨਿਰਦੈਤਾ ਦੀ ਵੀ ਇਹ ਸਿਖਰਲੀ ਮਿਸਾਲ ਪੇਸ਼ ਕਰਦੀ ਹੈ।
ਹੋਲਾ ਮਹੱਲਾ
ਇਤਿਹਾਸਕਾਰਾਂ ਅਨੁਸਾਰ , ਸਿੱਖ ਧਰਮ ਦੇ 10 ਵੇਂ ਗੁਰੂ , ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਦਾ ਪਹਿਲਾ ਸਮਾਗਮ ਅਨੰਦਪੁਰ ਸਾਹਿਬ ਵਿਖੇ ਚੇਤ ਵਦੀ 1, 1757 ( ਬੀ. ਕੇ.) ਭਾਵ 22 ਫਰਵਰੀ , 1701 ਈ: ਨੂੰ ਆਯੋਜਿਤ ਕੀਤਾ ਸੀ। ਆਨੰਦਪੁਰ ਸਾਹਿਬ ਵਿਖੇ ਇਹ ਤਿਉਹਾਰ 3 ਦਿਨ ਚੱਲਦਾ ਹੈ। ਗੁਰੂ ਜੀ ਨੇ ਹੋਲੇ ਨੂੰ ਸਿੱਖਾਂ ਲਈ ਪੜਾਅਵਾਰ ਲੜਾਈਆਂ ਵਿੱਚ ਆਪਣੇ ਜੰਗੀ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਇੱਕ ਮੌਕਾ ਬਣਾਇਆ। ਇਹ ਸੰਭਵ ਤੌਰ ' ਤੇ ਸਾਮਰਾਜੀ ਸ਼ਕਤੀਆਂ ਦੇ ਵਿਰੁੱਧ ਇੱਕ ਗੰਭੀਰ ਸੰਘਰਸ਼
‘ਮੁਕਤਸਰ ਦੀ ਮਾਘੀ’ ਦਾ ਮੇਲਾ
‘ਮੁਕਤਸਰ ਦੀ ਮਾਘੀ’ ਦਾ ਮੇਲਾ ਪੰਜਾਬੀਆਂ ਲਈ ਪੁਰਾਤਨ ਸਮੇਂ ਤੋਂ ਹੀ ਖਿੱਚ-ਭਰਪੂਰ ਰਿਹਾ ਹੈ। ਉਹ ਵੰਨ-ਸੁਵੰਨੀ ਸੁੰਦਰ ਵੇਸ-ਭੂਸ਼ਾ ਵਿੱਚ, ਆਪਣੇ ਆਪ ਨੂੰ ਸ਼ਿੰਗਾਰ ਕੇ ਖਿੜਵੇਂ ਰੌਂਅ ਵਿੱਚ, ਸੰਗਤਾਂ ਦੇ ਰੂਪ ਵਿੱਚ ਮੁਕਤਸਰ ਵਿਖੇ ਮੁਕਤਿਆਂ ਦੀ ਅਦੁੱਤੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲਈ ਵਹੀਰਾਂ ਘੱਤ ਲੈਂਦੇ ਹਨ। ‘ਖਿਦਰਾਣੇ ਦੀ ਢਾਬ’ ਮਾਲਵੇ ਦੇ ਇਲਾਕੇ ਦੀ ਇੱਕ ਪ੍ਰਸਿੱਧ ਢਾਬ ਸੀ, ਜਿਸ ਵਿੱਚ ਮੀਂਹ ਦਾ ਪਾਣੀ ਆਲੇ ਦੁਆਲੇ ਤੋਂ ਇਕੱਠਾ ਹੋ ਕੇ ਐਨਾ ਜਮ੍ਹਾ ਹੋ ਜਾਂਦਾ ਸੀ ਕਿ ਸਾਲ ਭਰ ਦੂਰ ਦੂਰ ਦੇ
ਛਪਾਰ ਦਾ ਮੇਲਾ
ਪੰਜਾਬ ਦੇ ਰਵਾਇਤੀ ਮੇਲਿਆਂ ਵਿੱਚੋਂ ਛਪਾਰ ਦਾ ਮੇਲਾ ਮਾਲਵੇ ਦਾ ਕਹਿੰਦਾ ਕਹਾਉਂਦਾ ਪ੍ਰਸਿੱਧ ਮੇਲਾ ਹੈ । ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਛਪਾਰ ਵਿਖੇ ਸਥਿੱਤ ਗੁੱਗਾ ਮਾੜੀ ਦੇ ਉੱਤੇ ਹਰ ਸਾਲ ਭਾਦਰੋਂ (ਭਾਦੋਂ) ਦੇ ਮਹੀਨੇ ਦੀ ਚਾਨਣੀ ਚੌਦਸ ਨੂੰ ਲੱਗਦਾ ਹੈ । ਮੇਲੇ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਨਾਗ ਪੂਜਾ ਦੇ ਮੰਤਵ ਨਾਲ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੇ ਹਨ । ਸਮੁੱਚੇ ਮਾਲਵੇ ਦੇ ਲੋਕ ਇਸ ਮੇਲੇ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਨ । ਪਿੰਡ ਛਪਾਰ ਅਤੇ ਇਸਦੇ ਆਸਪਾਸ ਦੇ ਪਿੰਡਾਂ
ਜਗਰਾਉਂ ਦਾ ਰੌਸ਼ਨੀ  ਮੇਲਾ
'ਆਰੀ ਆਰੀ ਆਰੀ ਵਿਚ ਜਗਰਾਵਾਂ ਦੇ ਲਗਦੀ ਰੌਸ਼ਨੀ ਭਾਰੀ' ਪੰਜਾਬ ਦਾ ਮਹਾਨ ਵਿਰਸਾ ਹੈ ਤੇ ਪੰਜਾਬੀ ਆਪਣੇ ਮਹਾਨ ਅਮੀਰ ਵਿਰਸੇ ਦੀ ਬਦੌਲਤ ਦੁਨੀਆ 'ਚ ਵੱਖਰੀ ਪਹਿਚਾਣ ਰੱਖਦੇ ਹਨ। ਗੁਰੂਆਂ, ਪੀਰਾਂ, ਪੈਗੰਬਰਾਂ ਦੀ ਪੰਜਾਬ ਦੀ ਧਰਤੀ `ਤੇ ਲਗਦੇ ਮੇਲੇ, ਜਿਨ੍ਹਾਂ ਦੀ ਮਿਸਾਲ ਦੁਨੀਆਂ 'ਚ ਹੋਰ ਕਿਧਰੇ ਨਹੀਂ ਮਿਲਦੀ। ਪੰਜਾਬ 'ਚ ਲਗਦੇ ਧਾਰਮਿਕ, ਸੱਭਿਆਚਾਰਕ ਮੇਲਿਆ ਨੂੰ ਪੰਜਾਬੀ ਸਭ ਧਰਮਾਂ ਤੇ ਨਸਲੀ ਭੇਦਭਾਵਾਂ ਨੂੰ ਦੂਰ ਛੱਡ ਤੇ, ਰਲ-ਮਿਲ ਭ ਤੇ ਖੁਸ਼ੀਆਂ-ਖੇੜਿਆਂ 'ਚ ਡੁੱਥ ਕੇ ਮਨਾਉਂਦੇ ਹਨ। ਅਜਿਹੀ ਹੀ ਇਕ ਝਲਕ ਸਦੀਆਂ ਤੇ ਜਗਰਾਉਂ
ਜਰਗ ਦਾ ਮੇਲਾ
ਜਰਗ ਦਾ ਮੇਲਾ ਪੰਜਾਬ ਦੇ ਮੇਲਿਆਂ ਵਿਚ ਇਕ ਮਸ਼ਹੂਰ ਮੇਲਾ ਹੈ । ਇਸ ਮੇਲੇ ਦਾ ਜ਼ਿਕਰ ਕਈ ਪੰਜਾਬੀ ਗਾਣਿਆਂ ਵਿਚ ਵੀ ਮਿਲਦਾ ਹੈ । ਇਹ ਮੇਲਾ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਪਿੰਡ ਜਰਗ (ਮਲੇਰਕੋਟਲਾ - ਖੰਨਾ ਸੜਕ, ਜਿ਼ਲ੍ਹਾ ਲੁਧਿਆਣਾ) ਵਿਖੇ ਲਗਦਾ ਹੈ । ਜਰਗ ਦਾ ਮੇਲਾ ਸੀਤਲਾ ਮਾਤਾ (ਰਾਈ ) ਨੂੰ ਪਤਿਆਉਣ ਲਈ ਲੱਗਦਾ ਹੈ। ਸ਼ੀਤਲਾ ਦੀ ਪੂਜਾ ਸਮੇਂ, ਮੇਲੇ ਤੋਂ ਇੱਕ ਦਿਨ ਪਹਿਲਾਂ ਗੁਲਗੁਲੇ ਪਕਾਏ ਜਾਂਦੇ ਹਨ। ਦੂਜੇ ਦਿਨ ਬਾਸੀ ਹੋਣ ਤੇ ਮਾਤਾ ਦੇ ਥਾਨ (ਮੰਦਿਰ) `ਤੇ ਚੜ੍ਹਾਉਣ ਉਪਰੰਤ
Punjab Image
ਪਮਾਲ ਦਾ ਮੇਲਾ
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।
ਬੱਦੋਵਾਲ ਜ਼ਾਹਿਰ ਬਲੀ ਦਾ ਮੇਲਾ
ਇਹ ਮੇਲਾ ਹਰ ਸਾਲ ਦੁਸਹਿਰੇ ਤੋਂ ਅਗਲੇ ਦਿਨ ਬਾਬਾ ਜ਼ਾਹਿਰ ਬਲੀ ਸ਼ਾਹ ਜੀ ਦੀ ਮਜ਼ਾਰ ‘ਤੇ ਲੱਗਦਾ ਹੈ। ਬਾਬਾ ਜੀ ਦੀ ਮਜ਼ਾਰ ਲੁਧਿਆਣਾ ਫਿਰੋਜ਼ਪੁਰ ‘ਤੇ ਲੁਧਿਆਣੇ ਦੀ ਬੁੱਕਲ ਵਿੱਚ ਵਸਦੇ ਪਿੰਡ ਬੱਦੋਵਾਲ ਵਿਖੇ ਜੀਟੀ ਰੋਡ ‘ਤੇ ਸਥਿੱਤ ਹੈ । ਇਸ ਮੇਲੇ ਦੀ ਇਤਿਹਾਸਕ ਪ੍ਰਮਾਣਤਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸਦਾ ਕੋਈ ਪ੍ਰਤੱਖ ਜਾਂ ਠੋਸ ਸਬੂਤ ਨਹੀਂ ਮਿਲਦਾ। ਪਰ ਇਹ ਮਾਨਤਾ ਹੈ ਕਿ ਮੁਸਲਿਮ ਫ਼ਕੀਰ ਬਾਬਾ ਜ਼ਾਹਿਰ ਬਲੀ ਸ਼ਾਹ ਜੀ ਦੀ ਮਜ਼ਾਰ ‘ਤੇ ਹਰ ਸਾਲ ਲੱਗਣ ਵਾਲਾ ਇਹ ਮੇਲਾ ਸੈਂਕੜੇ