ਪੰਜਾਬੀ ਸੱਭਿਆਚਾਰ
ਪੰਜਾਬੀ ਸੱਭਿਆਚਾਰ ਪੰਜਾਬੀਆਂ ਦੀ ਇੱਕ ਅਮੀਰ ਅਤੇ ਬੇਸ਼ੁਮਾਰ ਕੀਮਤੀ ਵਿਰਾਸਤ ਹੈ, ਜਿਸਨੂੰ ਇਹਨਾਂ ਨੇ ਪੁਰਾਤਨ ਸਮਿਆਂ ਤੋਂ ਸਾਂਭ ਕੇ ਰੱਖਿਆ ਹੋਇਆ ਹੈ । ਵੈੱਬ ਪੋਰਟਲ ਦਾ ਇਹ ਭਾਗ ਪੰਜਾਬੀਆਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜ ਕੇ ਰੱਖਣ ਦਾ ਇੱਕ ਜ਼ਰੀਆ ਹੈ । ਇੱਥੋਂ ਪੰਜਾਬੀ ਸੱਭਿਆਚਾਰ ਦੇ ਹਰ ਰੰਗ ਨੂੰ ਪੜ੍ਹਕੇ ਮਾਣਿਆ ਜਾ ਸਕਦਾ ਹੈ। ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਸਾਹਿਤਕ ਲੋਕ ਕਲਾਵਾਂ ਜਿਵੇਂ ਕਿ ਲੋਕ ਗੀਤ, ਲੋਕ ਬੋਲੀਆਂ, ਲੋਕ ਕਿੱਸੇ, ਲੋਕ ਤੱਥ, ਲੋਕ ਗਾਥਾਵਾਂ, ਲੋਕ ਸਾਜ਼ ਅਤੇ ਪੰਜਾਬ ਦੇ ਲੋਕ ਨਾਚਾਂ ਵਿੱਚ ਇਸਤਰੀ-ਪੁਰਸ਼ਾਂ ਦੇ ਵੱਖ ਵੱਖ ਨਾਚਾਂ ਤੋਂ ਇਲਾਵਾ ਨਚਾਰਾਂ ਦੇ ਨਾਚ ਆਦਿ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ । ਤੁਸੀਂ ਪੰਜਾਬ ਦੇ ਰਵਾਇਤੀ ਰੰਗਾਂ ਜਿਵੇਂ ਕਿ ਰਵਾਇਤੀ ਸ਼ਿੰਗਾਰ ਵਸਤਾਂ, ਰਵਾਇਤੀ ਘਰੇਲੂ ਵਸਤਾਂ, ਰਵਾਇਤੀ ਖੇਤੀ ਦੇ ਸੰਦ, ਰਵਾਇਤੀ ਲੋਕ ਖੇਡ੍ਹਾਂ, ਬਾਜੀਗਰਾਂ ਦੀ ਬਾਜੀ,ਰਵਾਇਤੀ ਪੰਜਾਬੀ ਪਕਵਾਨਾਂ ਦੇ ਨਾਲ-ਨਾਲ ਸਾਡੇ ਪੰਜਾਬੀ ਵਿਰਸੇ ਨਾਲ ਜੁੜੀਆਂ ਪੇਂਡੂ ਸੱਥਾਂ, ਦਾਣੇ ਭੁੰਨਣ ਵਾਲ਼ੀਆਂ ਭੱਠੀਆਂ, ਹਲ੍ਹਟ , ਆਦਿ ਵਾਰੇ ਵੀ ਭਰਪੂਰ ਜਾਣਕਾਰੀ ਹਾਸਲ ਕਰ ਸਕਦੇ ਹੋਂ ।