ਫਲਾਂ ਦਾ ਜੂਸ ਵਾਂਗ ਸਬਜੀਆਂ ਦਾ ਜੂਸ ਪੀਣਾ ਵੀ ਸਿਹਤ ਲਈ ਕਾਫੀ ਫਾਈਦੇਮੰਦ ਹੁੰਦਾ ਹੈ। ਇਹ ਜੂਸ ਸਾਡੀ ਪਾਚਨ ਪ੍ਰਣਾਲੀ ਦੀ ਕਾਰਜਸ਼ੀਲਤਾ ਵਿੱਚ ਵਾਧਾ ਕਰਦੇ ਹਨ ਕਰੇਲਾ, ਖੀਰਾ, ਪੇਠਾ, ਲੌਕੀ ਆਦਿ ਕਈ ਅਜਿਹੀਆਂ ਸਬਜੀਆਂ ਹਨ ਜਿੰਨ੍ਹਾਂ ਦਾ ਜੂਸ ਪੀਣ ਦੀ ਸਲਾਹ ਡਾਕਟਰ ਵੀ ਦਿੰਦੇ ਹਨ। ਅੱਜ ਅਸੀ ਤੁਹਾਨੂੰ ਇਹਨਾਂ ਵਿੱਚੋਂ ਇੱਕ ਲੌਕੀ ਦੇ ਜੂਸ ਦੀ ਰੈਸਿਪੀ ਅਤੇ ਫਾਈਦਿਆਂ ਦੀ ਜਾਣਕਾਰੀ ਦਾ ਰਹੇਂ ਹਾਂ। ਉਸਤੋਂ ਪਹਿਲਾਂ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ :-
ਲੌਕੀ ਦਾ ਜੂਸ ਬਣਾਉਣ ਲਈ ਲੋੜੀਂਦੀ ਸਮੱਗਰੀ :-
ੳ. ਲੌਕੀ-1 ਪੀਸ
ਅ. ਪੁਦੀਨੇ ਦੇ ਪੱਤੇ - 1 ਵੱਡਾ ਚਮਚ (ਕੱਟੇ ਹੋਏ)
ੲ. ਕਾਲੀ ਮਿਰਚ ਪਾਊਡਰ - 1 ਚੁਟਕੀ
ਸ. ਲੂਣ ਸਵਾਦ ਅਨੁਸਾਰ
ਹ. ਨਿੰਬੂ ਦਾ ਰਸ - ਛੋਟਾ ਚਮਚ 1/2
ਕ. ਪਾਣੀ ਲੋੜ ਅਨੁਸਾਰ
ਜੂਸ ਬਣਾਉਣ ਦੀ ਵਿਧੀ :-
ੳ. ਸਭ ਤੋਂ ਪਹਿਲਾਂ ਲੌਕੀ ਨੂੰ ਧੋ ਲਓ।
ਅ. ਲੌਕੀ ਨੂੰ ਛਿੱਲ ਕੇ ਟੁਕੜਿਆਂ ਚ ਕੱਟ ਲਉ।
ੲ. ਮਿਕਸੀ ਵਿੱਚ ਲੌਕੀ, ਪੁਦੀਨਾ ਅਤੇ ਪਾਣੀ ਪਾ ਕੇ ਇਸਨੂੰ ਪੀਸ ਲਓ।
ਸ. ਹੁਣ ਤਿਆਰ ਹੋ ਚੁੱਕੇ ਜੂਸ ਨੂੰ ਛਾਨਣੀ ਨਾਲ ਛਾਣ ਲਓ।
ਹ. ਜੂਸ ਨੂੰ ਗਿਲਾਸ ਵਿੱਚ ਪਾ ਕੇ ਇਸ ਵਿੱਚ ਕਾਲੀ ਮਿਰਚ, ਲੂਣ ਅਤੇ ਨਿੰਬੂ ਦਾ ਰਸ ਮਿਲਾ ਦਿਓ।
ਕ. ਇਸ ਤਰਾਂ ਲੌਕੀ ਦਾ ਜੂਸ ਤੁਹਾਡੇ ਪੀਣ ਲਈ ਤਿਆਰ ਹੋ ਚੁੱਕਾ ਹੈ।
ਲੌਕੀ ਦੇ ਜੂਸ ਦੇ ਫਾਇਦੇ -
ਇਹ ਜੂਸ ਹਰ ਉਮਰ ਵਰਗ ਦੇ ਲੋਕਾਂ ਲਈ ਇਹ ਫਾਈਦੇਮੰਦ ਹੈ। ਲੌਕੀ ਦਾ ਜੂਸ ਕੁਦਰਤ ਦਾ ਇੱਕ ਤੋਹਫਾ ਹੈ, ਕਿਉਕਿ ਇਸ ਵਿੱਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਏਜਿੰਗ ਮੌਜੂਦ ਹੁੰਦੇ ਹਨ। ਜਿਸ ਨਾਲ ਸਾਡੀ ਇਮਿਉਨਿਟੀ ਮਜ਼ਬੂਤ ਅਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।
ਜੋ ਲੋਕ ਸਵੇਰ ਜਾਂ ਸ਼ਾਮ ਨੂੰ ਚਾਹ ਅਤੇ ਕੌਫੀ ਪੀਣਾ ਪਸੰਦ ਕਰਦੇ ਹਨ, ਜੇਕਰ ਉਹ ਇਹਨਾਂ ਦੀ ਥਾਂ ਲੌਕੀ ਦਾ ਜੂਸ ਪੀਣ ਤਾਂ ਇਹ ਸਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਦਿੰਦਾ ਹੈ। ਲੌਕੀ ਦਾ ਜੂਸ ਐਨਰਜੀ ਵਧਾਉਂਦਾ ਹੈ।
ਜੇਕਰ ਤੁਸੀਂ ਸਵੇਰੇ ਸ਼ਾਮ ਕਸਰਤ ਕਰਦੇ ਹੋ ਤਾਂ ਦਿਨ ਵਿੱਚ ਇੱਕ ਵਾਰ ਲੌਕੀ ਦਾ ਜੂਸ ਪੀਓ। ਇਹ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਅਸਲ ਵਿੱਚ, ਲੌਕੀ ਦੇ ਜੂਸ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ, ਜੋ ਗਲਾਈਕੋਜਨ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਸਹਾਇਕ ਹੁੰਦੀ ਹੈ। ਇਸਦੀ ਵਰਤੋਂ ਕਾਰਬੋਹਾਈਡ੍ਰੇਟਸ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ।
ਲੌਕੀ ਜੂਸ ਯੂਰਿਨ ਇਨਫੈਕਸ਼ਨ ਖਤਮ ਕਰਦਾ ਹੈ।
ਜੇਕਰ ਤੁਹਾਨੂੰ ਯੂਰਿਨ ਇਨਫੈਕਸ਼ਨ ਦਾ ਰੋਗ ਹੈ ਤਾਂ ਤੁਹਾਨੂੰ ਲੌਕੀ ਦਾ ਜੂਸ ਪੀਣਾ ਚਾਹੀਦਾ ਹੋ। ਜਦੋਂ ਪਿਸ਼ਾਬ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਜਲਨ ਅਤੇ ਦਰਦ ਦੀ ਸਮੱਸਿਆ ਆਉਂਦੀ ਹੈ, ਲੌਕੀ ਦਾ ਜੂਸ ਇਸ ਐਸੀਡਿਟੀ ਨੂੰ ਘੱਟ ਕਰਦਾ ਹੈ ਅਤੇ ਲੌਕੀ ਜੂਸ ਪੀਣ ਨਾਲ ਜਲਨ ਅਤੇ ਦਰਦ ਤੋਂ ਰਾਹਤ ਮਿਲਦੀ ਹੈ।
ਲੌਕੀ ਜੂਸ ਸਰੀਰ ਦੀ ਅੰਦਰਲੀ ਸਫਾਈ ਕਰਦਾ ਹੈ।
ਲੌਕੀ ਜੂਸ ਜੇਕਰ ਖਾਲੀ ਪੇਟ ਪੀਤਾ ਜਾਵੇ ਤਾਂ ਇਸ ਨਾਲ ਸਾਡੇ ਸਰੀਰ ਨੂੰ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਅਸਲ ਵਿੱਚ ਲੌਕੀ ਵਿੱਚ 98 ਫੀਸਦ ਪਾਣੀ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੇ ਹਨ। ਇਸ ਸਥਿਤੀ ਵਿੱਚ ਲੌਕੀ ਦਾ ਜੂਸ ਪੀਣ ਨਾਲ ਸਾਡੇ ਸਰੀਰ ਦੀ ਅੰਦਰੂਨੀ ਗੰਦਗੀ ਸਾਫ਼ ਹੋ ਸਕਦੀ ਹੈ।
ਲੌਕੀ ਦਾ ਜੂਸ ਕਬਜ਼ ਰੋਗ ਖਤਮ ਕਰਦਾ ਹੈ।
ਜੋ ਲੋਕ ਕਬਜ਼ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਲਈ ਲੌਕੀ ਦਾ ਜੂਸ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਅਸਲ ਵਿੱਚ, ਲੌਕੀ ਦੇ ਜੂਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ, ਜੋ ਕਿ ਸਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ। ਇਸ ਨਾਲ ਰੋਗੀ ਨੂੰ ਕਬਜ਼ ਤੋਂ ਜਲਦੀ ਰਾਹਤ ਮਿਲਦੀ ਹੈ।
ਲੌਕੀ ਜੂਸ ਸ਼ੂਗਰ ਨੂੰ ਕੰਟਰੋਲ ਕਰਦਾ ਹੈ।
ਇਸ ਜੂਸ ਵਿੱਚ ਕੁਦਰਤੀ ਖੰਡ ਹੋਣ ਕਰਕੇ ਸ਼ੂਗਰ ਕੰਟਰੋਲ ਵਿੱਚ ਆ ਜਾਂਦਾ ਹੈ। ਅਜਿਹੇ ਸਥਿਤੀ ਵਿੱਚ ਸ਼ੂਗਰ ਦੇ ਮਰੀਜਾਂ ਨੂੰ ਇਸਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਰੋਜਾਨਾ ਇੱਕ ਗਲਾਸ ਲੌਕੀ ਦਾ ਜੂਸ ਪੀਣ ਨਾਲ ਮਰੀਜ ਦਾ ਸ਼ੂਗਰ ਕੰਟਰੋਲ ਰਹਿੰਦੀ ਹੈ।
ਲੌਕੀ ਜੂਸ ਮਾਸਪੇਸ਼ੀਆਂ ਅਤੇ ਹੱਡੀਆਂ ਚ ਮਜਬੂਤ ਕਰਦਾ ਹੈ।
ਲੌਕੀ ਦੇ ਜੂਸ ਵਿੱਚ ਕੈਲਸ਼ੀਅਮ, ਵਿਟਾਮਿਨ, ਫਾਈਬਰ, ਐਂਟੀ ਆਕਸੀਡੈਂਟ ਦੇ ਭਰਪੂਰ ਗੁਣ ਹੁੰਦੇ ਹਨ। ਇਸਦੀ ਵਰਤੋਂ ਕਰਨ ਨਾਲ ਸਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਵਿੱਚ ਮਜਬੂਤੀ ਆਉਂਦੀ ਹੈ।
ਲੌਕੀ ਦਾ ਜੂਸ ਦਿਲ ਦੇ ਲਈ ਵਰਦਾਨ ਹੈ।
ਲੌਕੀ ਦਾ ਜੂਸ ਵੀ ਦਿਲ ਦੇ ਰੋਗੀਆਂ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਜੇਕਰ ਦਿਲ ਦਾ ਮਰੀਜ਼ ਇਸ ਦਾ ਲਗਾਤਾਰ ਤਿੰਨ ਮਹੀਨੇ ਤੱਕ ਸੇਵਨ ਕਰਦਾ ਹੈ ਤਾਂ ਕੋਲੈਸਟ੍ਰਾਲ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਦਿਲ ਨਾਲ ਸੰਬੰਧਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਲੌਕੀ ਜੂਸ ਦਿਮਾਗ ਦੀਆਂ ਕੋਸ਼ਿਕਾਵਾਂ ਲਈ ਫਾਈਦੇਮੰਦ ਹੈ।
ਲੌਕੀ ‘ਚ ਕੁਝ ਅਜਿਹੇ ਤੱਤ ਹੁੰਦੇ ਹਨ ,ਜੋ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਸਹੀ ਢੰਗ ਨਾਲ ਕੰਮ ਕਰਨ ‘ਚ ਮਦਦ ਕਰਦੇ ਹਨ ਅਤੇ ਨਾਲ ਹੀ ਤਣਾਅ, ਡਿਪ੍ਰੈਸ਼ਨ, ਡਿਮੇਨਸ਼ੀਆ, ਅਲਜ਼ਾਈਮਰ ਆਦਿ ਮਾਨਸਿਕ ਰੋਗਾਂ ਤੋਂ ਬਚਾਅ ਕਰਦੇ ਹਨ।
ਲੌਕੀ ਜੂਸ ਭਾਰ ਘੱਟ ਕਰਨ ਵਿੱਚ ਵੀ ਮੱਦਦਗਾਰ ਹੈ।
ਰੋਜ਼ਾਨਾ ਸਵੇਰੇ ਇਸ ਜੂਸ ਨੂੰ ਪੀਣ ਨਾਲ ਸਰੀਰ ਦਾ ਮੈਟਾਬਾਲੀਜਮ ਵਧਦਾ ਹੈ (ਇਸ ਵਿੱਚ ਫਾਈਬਰ ਜਿਆਦਾ, ਕੈਲੋਰੀ ਅਤੇ ਫੈਟ ਦੀ ਮਾਤਰਾ ਘੱਟ ਪਾਈ ਜਾਂਦੀ ਹੈ) ਜੋ ਸਰੀਰ ਦੀ ਫ਼ਾਲਤੂ ਚਰਬੀ ਨੂੰ ਘੱਟ ਕਰਦਾ ਹੈ ਤੇ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ।