ਕੌਣ ਕਰੇਗਾ ਵਾਤਾਵਰਨ ਦੀ ਸੰਭਾਲ

ਸਾਡੇ ਸਾਰਿਆ ਅੱਗੇ ਇੱਕੋ ਸਵਾਲ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ
ਨਹਿਰਾਂ ਦੇ ਵਿੱਚ ਜ਼ਹਿਰ ਘੁਲ ਗਿਆ
ਇਨਸਾਨ ਆਪਣੇ ਫਰਜ਼ ਹੀ ਭੁੱਲ
ਖਾਦਾਂ ਤੇ ਸਪਰੇਆਂ ਨੇ ਫੜਕੇ
ਦਿੱਤੀ ਸੋਨੇ ਵਰਗੀ ਧਰਤੀ ਗਾਲ
ਸਾਡੇ ਸਾਰਿਆ ਅੱਗੇ ਇੱਕੋ ਸਵਾਲ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ
ਰੁੱਖ ਵੱਢੀਏ ਜ਼ਿਆਦਾ ਲਾਈਏ ਘੱਟ
ਸਿੱਧੀ ਧਰਤੀ ਦੀ ਹਿੱਕ ਉਤੇ ਵੱਜੇ ਸੱਟ
ਹੋ ਚਲਿਆ ਧੂੰਏ ਨਾਲ ਅੰਬਰ ਕਾਲਾ
ਏਧਰ ਨਾ ਕਿਸੇ ਦਾ ਕੋਈ ਖਿਆਲ
ਸਾਡੇ ਸਾਰਿਆ ਅੱਗੇ ਇੱਕੋ ਸਵਾਲਕੌਣ
ਕਰੇਗਾ ਵਾਤਾਵਰਨ ਦੀ ਸੰਭਾਲ
ਆਪਣੇ ਆਪਣੇ ਫਰਜ਼ ਨਿਭਾਈਏ
ਪਰਾਲੀ ਨੂੰ ਨਾ ਅੱਗ ਲਗਾਈਏ
ਪ੍ਰਦੂਸ਼ਣ ਤੇ ਕੰਟਰੋਲ ਕਰੀਏ
ਨਹੀਂ ਤਾਂ ਲੜਦੇ ਰਹਾਂਗੇ ਰੋਗਾਂ ਨਾਲ
ਸਾਡੇ ਸਾਰਿਆ ਅੱਗੇ ਇੱਕੋ ਸਵਾਲ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ
ਜਸਵਿੰਦਰਾ ਦੇਈਏ ਰਲ ਕੇ ਹੋਕਾ
ਮੁੜ ਕੇ ਦੁਬਾਰਾ ਨਹੀਂ ਮਿਲਣਾ ਮੌਕਾ
ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ
ਬੇਲਿਉਂ ਹੋ ਜਾਉ ਮੰਦਾ ਹਾਲ
ਸਾਡੇ ਸਾਰਿਆ ਅੱਗੇ ਇੱਕੋ ਸਵਾਲ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ।