ਸਿੱਖ ਦੇ ਕਿਰਦਾਰ ਬਾਰੇ ਗ਼ੈਰ ਸਿੱਖਾਂ ਦੇ ਵੀਚਾਰ

੧. ਸਿਖਾਂ ਦੀ ਨਜ਼ਰ ਵਿਚ ਆਪਣੇ ਤੇ ਪਰਾਏ ਇਕੋ ਜਿਹੇ ਹੁੰਦੇ ਹਨ, ਇਹਨਾਂ ਦੀ ਨਜ਼ਰ ਵਿਚ ਦੋਸਤ ਤੇ ਦੁਸ਼ਮਣ ਵੀ ਬਰਾਬਰ ਹਨ। ਇਹ ਦੋਸਤਾਂ ਨਾਲ ਸਦਾ ਇਕ ਰੰਗ ਭਾਵ ਇਕਸਾਰ ਪੇਸ਼ ਆਉਂਦੇ ਹਨ, ਉਥੇ ਹੀ ਦੁਸ਼ਮਣਾਂ ਨਾਲ ਵੀ ਬਿਨ੍ਹਾਂ ਜੰਗ ਦੇ ਜੀਵਨ ਗੁਜ਼ਰ ਬਸਰ ਕਰਦੇ ਹਨ। ( ਖੁਲਾਸਤੁਤ ਤਵਾਰੀਖ਼-ਸੁਜਾਨ ਰਾਏ ਭੰਡਾਰੀ) ੨. ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਫਿਰਕੇ ਦੇ ਲੋਕ ਭਾਵ ਸਿਖ ਮਾਰੇ ਜਾਣ ਲਈ ਵੀ ਇਕ ਦੂਜੇ ਨਾਲੋਂ ਅਗੇ ਵਧਣ ਦੀ ਕਰਦੇ ਸਨ, ਤੇ ਜਲਾਦ ਦੀਆਂ ਮਿੰਨਤਾਂ ਕਰਦੇ ਸਨ ਕਿ ਪਹਿਲ੍ਹਾਂ ਉਸਨੂੰ ਕਤਲ ਕੀਤਾ ਜਾਵੇ । ( ਸੈਰੁਲ ਮੁਤਾਖ਼ਰੀਨ,ਬਾਬਾ ਬੰਦਾ ਸਿੰਘ ਦੇ ਨਾਲ ਦੇ ਸਿੰਘਾਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ) ੩.ਸਿੰਘ ਬੜੇ ਜ਼ੋਰਾਵਰ, ਸ਼ੇਰਾਂ ਵਰਗੇ ਜੁਆਨ ਤੇ ਭਰਵੇਂ ਕਦ ਵਾਲੇ ਹਨ। ਜੇ ਉਨ੍ਹਾਂ ਦੀ ਲਤ ਵੀ ਕਿਸੇ ਵਲੈਤੀ ਘੋੜੇ ਨੂੰ ਲਗ ਜਾਵੇ ਤਾਂ ਉਹ ਥਾਂ ਸਿਰ ਮਰ ਜਾਵੇ। ਉਹਨ੍ਹਾਂ ਦੀ ਬੰਦੂਕ ਸੌ ਸੌ ਕਦਮਾਂ ਤੇ ਵੈਰੀ ਦੀ ਖਬਰ ਜਾਂ ਲੈਂਦੀ ਹੈ । ਹਰ ਸੂਰਮਾ ਦੋ ਦੋ ਸੌ ਕੋਹ ਤਕ ਘੋੜੇ ਤੇ ਸਫਰ ਕਰ ਲੈਂਦਾ ਹੈ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਇਹ ਵਲੈਤੀ ਫ਼ੌਜ ਉੱਤੇ ਕਿਵੇਂ ਜਿਤ ਪਾਉਂਦੇ। ਆਖ਼ਰ ਦੁਰਾਨੀ ਦੀ ਫ਼ੌਜ ਨੇ ਵੀ ਸਿੱਖਾਂ ਦੀ ਤੇਗ ਦੀ ਧਾਂਕ ਮੰਨੀ ਹੈ।(ਇਮਾਦੁਆ ਸਾਅਦਤ) ੪. ਜੇਕਰ ਹਮਲੇ ਸਮੇਂ ਸਿੱਖ ਕਿਸੇ ਕਾਫ਼ਲੇ (ਸਰਕਾਰੀ) ਨੂੰ ਲੁਟਦੇ ਸਨ ਤਾਂ ਉਹ ਕਿਸੇ ਆਦਮੀ ਦੇ ਸਿਰ ਤੋਂ ਦਸਤਾਰ ਕਦੇ ਨਹੀ ਸਨ ਉਤਾਰਦੇ, ਅਤੇ ਸਿੱਖ, ਤੀਵੀਆਂ ਦੇ ਕੱਪੜੇ ਤੇ ਗਹਿਣਿਆਂ ਉੱਤੇ ਭੁਲ ਕੇ ਵੀ ਹਥ ਨਹੀ ਪਾਉਂਦੇ ਸਨ। (ਤਵਾਰੀਖ਼ੇ ਪੰਜਾਬ,ਬੂਟੇ ਸ਼ਾਹ) ਨੋਟ:- ਸਿੱਖੀ ਵਿਚ ਆਚਾਰ ਹੈ ਤਾਂ ਕਥਨੀ (ਵੀਚਾਰ) ਦਾ ਮੁੱਲ ਹੈ, ਜੇ ਆਚਾਰ ਨਹੀ ਤਾਂ ਕਥਨੀ ਦੀ ਕੋਈ ਥਾਂ ਨਹੀ। ਬਲਦੀਪ ਸਿੰਘ ਰਾਮੂੰਵਾਲੀਆ