ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੀ ਫੋਜ ਵਿਚ ਸ਼ਾਮਿਲ ਸਰਦਾਰ ਨਿਹਾਲ ਸਿੰਘ ਦੇ ਘਰ ਅਟਾਰੀ ਵਿਖੇ 1788 ਈ: ਦੇ ਲਗਭਗ ਹੋਇਆ। ਪਿੰਡ ਅਟਾਰੀ, ਅੰਮ੍ਰਿਤਸਰ ਤੋਂ ਲਾਹੌਰ ਵਾਲੀ ਸੜਕ ’ਤੇ 26 ਕਿਲੋਮੀਟਰ ਦੂਰ ਤੇ ਕੌਮਾਂਤਰੀ ਵਾਹਗਾ ਸਰਹੱਦ ਤੋਂ 2 ਕਿਲੋਮੀਟਰ ਉਰ੍ਹਾਂ ਵਸਿਆ ਪੁਰਾਤਨ ਇਤਿਹਾਸਕ ਕਸਬਾ ਹੈ, ਜਿਥੇ ਬਣੇ ਬੁਰਜਾਂ, ਮਹਿਲਾਂ, ਹਵੇਲੀਆਂ ਅਤੇ ਸਮਾਧਾਂ ਉਸ ਦੇ ਇਤਿਹਾਸਕ ਹੋਣ ਦਾ ਸਬੂਤ ਪੇਸ਼ ਕਰਦੀਆਂ ਹਨ। ਸਰਦਾਰ ਸ਼ਾਮ ਸਿੰਘ ਅਟਾਰੀ ਨੇ